ਬਠਿੰਡਾ (ਸੁਖਵਿੰਦਰ) : ਕੋਤਵਾਲੀ ਪੁਲਸ ਵੱਲੋਂ ਦੋਂ ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਹੈਰੋਇਨ ਅਤੇ ਨਸ਼ੇ ਵਾਲੇ ਕੈਪਸੂਲ ਬਰਾਮਦ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਕੋਤਵਾਲੀ ਪੁਲਸ ਵੱਲੋਂ ਦਾਣਾ ਮੰਡੀ ਬਠਿੰਡਾ ਤੋਂ ਮੁਲਜ਼ਮ ਅਰਸ਼ਦੀਪ ਕੌਰ ਵਾਸੀ ਮਾਡਲ ਟਾਊਨ ਨੂੰ ਗ੍ਰਿਫ਼ਤਾਰ ਕਰ ਕੇ 60 ਕੈਪਸੂਲ ਪ੍ਰੈਗਾਬਲਿਨ ਦੇ ਬਰਾਮਦ ਕੀਤੇ ਹਨ।
ਇਸੇ ਥਾਣੇ ਵੱਲੋਂ ਦਾਣਾ ਮੰਡੀ ਕੋਲੋਂ ਹੀ ਮੁਲਜ਼ਮ ਪਾਰਸ ਗਰਗ ਵਾਸੀ ਰਾਮਾਂ ਮੰਡੀ ਨੂੰ ਗ੍ਰਿਫ਼ਤਾਰ ਕਰ ਕੇ 2.72 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਬਾਅਦ ’ਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।
ਪਿੰਡ ਲੌਂਗੋਦੇਵਾ ’ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
NEXT STORY