ਲੁਧਿਆਣਾ,(ਸਹਿਗਲ)- ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਰੋਜ਼ਾਨਾ ਹੀ ਜਿੱਥੇ ਵੱਡੀ ਮਾਤਰਾ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚ ਵਾਧਾ ਹੋ ਰਿਹਾ ਹੈ ਉੱਥੇ ਹੀ ਕੋਰੋਨਾ ਵਾਇਰਸ ਨਾਲ ਅੱਜ 19 ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ 338 ਪਾਜ਼ੇਟਿਵ ਆਏ ਹਨ। ਇਨ੍ਹਾਂ ’ਚੋਂ 338 ਵਿਚੋਂ 307 ਜ਼ਿਲੇ ਦੇ ਰਹਿਣ ਵਾਲੇ ਹਨ, ਜਦਕਿ 123 ਹੋਰ ਜ਼ਿਲਿਆਂ ਨਾਲ ਸਬੰਧਤ ਹਨ। ਇਸੇ ਤਰ੍ਹਾਂ ਜਿਨਾਂ 19 ਮਰੀਜ਼ਾਂ ਦੀ ਅੱਜ ਮੌਤ ਹੋਈ ਹੈ। ਉਨ੍ਹਾਂ ’ਚੋਂ 13 ਜ਼ਿਲੇ ਰਹਿਣ ਵਾਲੇ ਹਨ, ਜਦਕਿ 6 ਵਿਚੋਂ 5 ਹੋਰ ਜ਼ਿਲਾ ਕ੍ਰਮਵਾਰ ਇਕ-ਇਕ ਮਰੀਜ਼ ਕਪੂਰਥਲਾ, ਰੋਪੜ, ਹੁਸ਼ਿਆਰਪੁਰ, ਮੋਗਾ, ਮੁਕਤਸਰ ਅਤੇ ਇਕ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਹੁਣ ਤੱਕ ਜ਼ਿਲੇ ਦੇ 11784 ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ। ਇਨ੍ਹਾਂ ’ਚੋਂ 499 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਇਲਾਵਾ 1266 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲਿਆਂ ਅਤੇ ਪ੍ਰਦੇਸ਼ਾਂ ਨਾਲ ਸਬੰਧਤ ਸਨ। ਇਨ੍ਹਾਂ ’ਚੋਂ 123 ਦੀ ਮੌਤ ਹੋ ਚੁੱਕੀ ਹੈ।
5102 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ
ਜ਼ਿਲਾ ਸਿਹਤ ਨੇ ਅੱਜ 5102 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ, ਜਦਕਿ 1568 ਮਰੀਜ਼ਾਂ ਦੀ ਰਿਪੋਰਟ ਹੁਣ ਪੈਂਡਿੰਗ ਦੱਸੀ ਜਾ ਰਹੀ ਹੈ।
403 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ
ਸਿਵਲ ਸਰਜਨ ਨੇ ਦੱਸਿਆ ਕਿ ਅੱਜ 403 ਲੋਕਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ ਗਿਆ ਹੈ। ਵਰਤਮਾਨ ’ਚ 5169 ਲੋਕ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 36673 ਲੋਕਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ ਜਾ ਚੁੱਕਾ ਹੈ।
129540 ਲੋਕਾਂ ਦੀ ਹੋ ਚੁੱਕੀ ਹੈ ਜਾਂਚ
ਹੁਣ ਤੱਕ ਕੁੱਲ 129540 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ ’ਚੋਂ 127972 ਲੋਕਾਂ ਦੀ ਰਿਪੋਰਟ ਸਿਹਤ ਵਿਭਾਗ ਨੂੰ ਪ੍ਰਾਪਤ ਹੋ ਚੁੱਕੀ ਹੈ, ਜਦਕਿ 114922 ਸੈਂਪਲ ਨੈਗੇਟਿਵ ਆਏ ਹਨ।
ਮ੍ਰਿਤਕ ਮਰੀਜ਼ਾਂ ਦੀ ਸੂਚੀ
ਨਾਮ ਪਤਾ ਹਸਪਤਾਲ
ਐੱਮ. ਅਜੀਬ (60) ਮੱਕੜ ਕਾਲੋਨੀ ਗਿਆਸਪੁਰਾ ਸਿਵਲ
ਮੁਕੇਸ਼ ਕੁਮਾਰ (60) ਮਾਣਕਵਾਲ ਇਨਕਲੇਵ ਓਸਵਾਲ
ਪ੍ਰਿਤਪਾਲ ਸਿੰਘ (40) ਕਾਰਾਬਾਰਾਂ ਜੀ. ਐੱਨ. ਡੀ. ਅੰਮ੍ਰਿਤਸਰ
ਪੁਸ਼ਪਾਵਤੀ (85) ਮਾਲ ਰੋਡ ਡੀ. ਐੱਮ. ਸੀ.
ਕੁਲਦੀਪ ਚੰਦ (71) ਪ੍ਰੇਮ ਨਗਰ ਫੋਰਟਿਸ
ਨਰਿੰਦਰ ਕੌਰ (58) ਖੰਨਾ ਡੀ. ਐੱਮ. ਸੀ.
ਫੂਲਚੰਦ (39) ਨਿਊ ਸੁਭਾਸ਼ ਨਗਰ ਰਾਜਿੰਦਰਾ ਹਸਪਤਾਲ
ਨੈਂਸੀ ਦੇਵੀ (27) ਸ਼ੇਰਪੁਰ ਕਲਾਂ ਪੀ. ਜੀ. ਆਈ.
ਸੋਹਨ ਲਾਲ (58) ਹੈਬੋਵਾਲ ਡੀ. ਐੱਮ. ਸੀ.
ਰਾਜਪਾਲ ਸ਼ਰਮਾ (71) ਬੀ. ਆਰ. ਐੱਸ. ਨਗਰ ਡੀ. ਐੱਮ. ਸੀ.
ਸੁਖਵਿੰਦਰ ਕੌਰ (52) ਪ੍ਰਕਾਸ਼ ਨਗਰ ਜੀ. ਟੀ. ਬੀ.
ਹੰਸਰਾਜ (68) ਸੁਭਾਸ਼ ਨਗਰ ਡੀ. ਐੱਮ. ਸੀ.
ਗੁਰਪ੍ਰੀਤ ਸਿੰਘ (37) ਪਿੰਡ ਕਨੋਚ ਐੱਸ. ਪੀ. ਐੱਸ.
ਬਾਹਰੀ ਮ੍ਰਿਤਕ ਮਰੀਜ਼ਾਂ ਦਾ ਵੇਰਵਾ
ਨਸੀਬ ਚੰਦ (60) ਊਨਾ ਹਿਮਾਚਲ ਡੀ. ਐੱਮ. ਸੀ.
ਕਿਰਨਪ੍ਰੀਤ ਕੌਰ (27) ਕਪੂਰਥਲਾ ਡੀ. ਐੱਮ. ਸੀ.
ਕੁਲਦੀਪ ਕੌਰ (55) ਰੋਪੜ ਡੀ. ਐੱਮ. ਸੀ.
ਅਸ਼ੋਕ ਕੁਮਾਰ (82) ਹੁਸ਼ਿਆਰਪੁਰ ਡੀ. ਐੱਮ. ਸੀ.
ਜਗਰਾਜ (59) ਮੋਗਾ ਡੀ.ਐੱਮ.ਸੀ
ਸੁਰਜੀਤ ਸਿੰਘ (45) ਮੁਕਤਸਰ ਡੀ. ਐੱਮ. ਸੀ.
ਪੰਜਾਬ ਦੀਆਂ ਲੰਮੀਆਂ ਤੇ ਪ੍ਰਮੁੱਖ ਸੜਕਾਂ ਦੇ ਨਵੀਨੀਕਰਨ ਦਾ ਕੰਮ ਛੇਤੀ ਹੋਵੇਗਾ ਸ਼ੁਰੂ : ਸਿੰਗਲਾ
NEXT STORY