ਸੁਲਤਾਨਪੁਰ ਲੋਧੀ (ਧੀਰ) : ਕਪੂਰਥਲਾ–ਸੁਲਤਾਨਪੁਰ ਲੋਧੀ ਮਾਰਗ ’ਤੇ ਪਿੰਡ ਝੱਲ ਲੇਈ ਵਾਲਾ ਦੇ ਨੇੜੇ ਇਕ ਕਾਰ ਅਚਾਨਕ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਉਤਰ ਗਈ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੀ ਪੂਰੀ ਘਟਨਾ ਪਿੱਛੋਂ ਆ ਰਹੀ ਇਕ ਗੱਡੀ ਵਿਚ ਲੱਗੇ ਕੈਮਰੇ ਵਿਚ ਕੈਦ ਹੋ ਗਈ, ਜਿਸ ਦੀ ਵੀਡੀਓ ਹੁਣ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਕਾਰ ਚਾਲਕ ਸਰਬਜੀਤ ਸਿੰਘ ਮਾਛੀਜੋਆ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਵੱਲ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਰਸਤੇ ਵਿੱਚ ਅਚਾਨਕ ਕਾਰ ਦਾ ਸਟੇਰਿੰਗ ਲੌਕ ਹੋ ਗਿਆ, ਜਿਸ ਕਾਰਨ ਉਸ ਦਾ ਵਾਹਨ ’ਤੇ ਕਾਬੂ ਨਹੀਂ ਰਿਹਾ ਅਤੇ ਕਾਰ ਤੇਜ਼ੀ ਨਾਲ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਉਤਰ ਗਈ।
ਇਹ ਵੀ ਪੜ੍ਹੋ : 1800 ਰੁਪਏ 'ਚ ਮਿਲੇਗਾ 969 ਰੁਪਏ ਵਾਲਾ ਘਰੇਲੂ LPG ਸਿਲੰਡਰ! ਬਚਣ ਲਈ ਛੇਤੀ ਕਰ ਲਓ ਇਹ ਕੰਮ
ਵੀਡੀਓ ਵਿਚ ਵੀ ਦਿਖਾਈ ਦੇ ਰਿਹਾ ਹੈ ਕਿ ਕਾਰ ਅਚਾਨਕ ਆਪਣੀ ਦਿਸ਼ਾ ਤੋਂ ਬਾਹਰ ਹੋ ਕੇ ਸੜਕ ਤੋਂ ਹੇਠਾਂ ਚਲੀ ਜਾਂਦੀ ਹੈ ਅਤੇ ਕੁਝ ਹੀ ਪਲਾਂ ਵਿੱਚ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ। ਹਾਦਸੇ ਦੀ ਤੀਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਾਰ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਉਹ ਪੂਰੀ ਤਰ੍ਹਾਂ ਨੁਕਸਾਨੀ ਗਈ। ਹਾਲਾਂਕਿ ਇਸ ਹਾਦਸੇ ਵਿਚ ਸਭ ਤੋਂ ਵੱਡੀ ਰਾਹਤ ਦੀ ਗੱਲ ਇਹ ਰਹੀ ਕਿ ਕਾਰ ਚਾਲਕ ਸਰਬਜੀਤ ਸਿੰਘ ਵਾਲ-ਵਾਲ ਬਚ ਗਿਆ। ਅਚਾਨਕ ਵਾਪਰੇ ਇਸ ਹਾਦਸੇ ਨੇ ਇਕ ਵਾਰ ਫਿਰ ਵਾਹਨ ਦੀ ਤਕਨੀਕੀ ਜਾਂਚ ਅਤੇ ਸੜਕ ’ਤੇ ਸੁਰੱਖਿਅਤ ਡਰਾਈਵਿੰਗ ਦੀ ਅਹਿਮੀਅਤ ਨੂੰ ਉਜਾਗਰ ਕੀਤਾ ਹੈ। ਹਾਦਸੇ ਦੀ ਸਾਹਮਣੇ ਆਈ ਵੀਡੀਓ ਇਸ ਵੇਲੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਵਿਚ ਕੁਝ ਸਕਿੰਟਾਂ ਵਿਚ ਵਾਪਰੀ ਪੂਰੀ ਘਟਨਾ ਸਾਫ਼ ਤੌਰ ’ਤੇ ਕੈਦ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਫਗਵਾੜਾ 'ਚ ਖਾਕੀ ਦੇ ਨਾਂ 'ਤੇ ਦਹਿਸ਼ਤ, ਹਰਿਆਣਾ ਪੁਲਸ ਬਣ ਕੇ ਆਏ ਅਣਪਛਾਤਿਆਂ ਨੇ ਪਤੀ-ਪਤਨੀ ਨੂੰ ਕੀਤਾ ਅਗਵਾ
NEXT STORY