ਬਠਿੰਡਾ (ਸੁਖਵਿੰਦਰ) : ਵੱਖ-ਵੱਖ ਹਾਦਸਿਆਂ ’ਚ ਪੰਜ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੌਜਵਾਨ ਵੈੱਲਫੇਅਰ ਸੋਸਾਇਟੀ ਵੱਲੋਂ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਅਮਰੀਕ ਸਿੰਘ ਰੋਡ ’ਤੇ ਪਟਾ ਮਾਰਕੀਟ ਨੇੜੇ ਇਕ ਸੜਕ ਪਾਰ ਕਰਕੇ ਸਮੇਂ ਤੇਜ ਰਫ਼ਤਾਰ ਮੋਟਰਸਾਈਕਲ ਸਵਾਰ ਨੇ ਆਟੋ ਚਾਲਕ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਆਟੋ ਚਾਲਕ ਗੰਭੀਰ ਜ਼ਖਮੀ ਹੋ ਗਿਆ। ਸੂਚਨਾ ਮਿਲਣ ’ਤੇ ਸੰਸਥਾ ਵਰਕਰ ਰਾਜਵਿੰਦਰ ਧਾਲੀਵਾਲ ਮੌਕੇ ’ਤੇ ਪਹੁੰਚੇ ਅਤੇ ਜ਼ਖਮੀ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ।
ਜ਼ਖਮੀ ਦੀ ਪਛਾਣ ਸੋਨੂੰ ਕੁਮਾਰ (33) ਪੁੱਤਰ ਹੇਮ ਕੁਮਾਰ ਵਾਸੀ ਬੀੜ ਬਸਤੀ ਵਜੋਂ ਹੋਈ । ਉਧਰ,ਬੀਤੀ ਰਾਤ ਸੰਤਪੁਰਾ ਰੋਡ ’ਤੇ ਪਰਸਰਾਮ ਨਗਰ ਓਵਰਬ੍ਰਿਜ ’ਤੇ ਚੜ੍ਹਦੇ ਸਮੇਂ, ਐਕਟਿਵਾ ਸਵਾਰ ਮਹੇਸ਼ ਕੁਮਾਰ ਅਤੇ ਕੌਸ਼ਲ ਸਿੰਘ ਵਾਸੀ ਜਨਤਾ ਨਗਰ ਸੰਤੁਲਨ ਬਿਗੜ੍ਹਨ ਕਾਰਨ ਪੱਥਰ ਵਾਲੇ ਡਿਵਾਈਡਰ ਨਾਲ ਟਕਰਾ ਕਿ ਜ਼ਖਮੀ ਹੋ ਗਏ। ਇਸੇ ਤਰ੍ਹਾਂ ਬੀਤੀ ਰਾਤ ਦੁੱਗਲ ਪੈਲੇਸ ਨੇੜੇ ਸੜਕ ’ਤੇ ਜ਼ਖਮੀ ਪਏ ਅਤੁਲ ਕੁਮਾਰ (24) ਪੁੱਤਰ ਸੰਤ ਲਾਲ ਵਾਸੀ ਢਿੱਲੋਂ ਕਾਲੋਨੀ ਨੂੰ ਸੰਸਥਾ ਵੱਲੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਨੌਜਵਾਨ ਮੁੰਡੇ ਦੀ ਸ਼ੱਕੀ ਹਾਲਾਤ ਵਿਚ ਮੌਤ, ਪੁੱਤ ਦੀ ਲਾਸ਼ ਕੋਲ ਧਾਹਾਂ ਮਾਰ ਰੋਈ ਮਾਂ
NEXT STORY