ਭਵਾਨੀਗੜ੍ਹ (ਕਾਂਸਲ) : ਇਲਾਕੇ ਦੇ ਪਿੰਡ ਘਰਾਚੋਂ ਵਿੱਚ ਬੀਤੀ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਤਕਰਾਰ ਨੇ ਖੂਨੀ ਰੂਪ ਧਾਰ ਲਿਆ ਅਤੇ ਇਕ ਪ੍ਰਵਾਸੀ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਘਰਾਚੋਂ ਵਿਖੇ ਇਕ ਪੋਲਟਰੀ ਫਾਰਮ ’ਤੇ ਕੰਮ ਕਰਦਾ ਸ਼ਿਆਮੂ ਪੁੱਤਰ ਲੰਕੇਸ਼ ਵਾਸੀ ਛੋਛਪੁਰ, ਜ਼ਿਲ੍ਹਾ ਹਰਦੋਈ (ਉੱਤਰ ਪ੍ਰਦੇਸ਼) ਕੋਲ ਉਸ ਦਾ ਰਿਸ਼ਤੇਦਾਰ ਲਾਲ ਬਹਾਦਰ ਉਰਫ਼ ਛੋਟੇ (60) ਪੁੱਤਰ ਮੰਗਲੀ ਪ੍ਰਸ਼ਾਦ ਵਾਸੀ ਬਿਲਗ੍ਰਾਮ, ਉੱਤਰ ਪ੍ਰਦੇਸ਼ ਆਇਆ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਲਾਲ ਬਹਾਦਰ ਨੇ ਸ਼ਿਆਮੂ ਕੋਲੋਂ ਕੁਝ ਰਕਮ ਲੈਣੀ ਸੀ। ਇਸ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਤਿੱਖੀ ਬਹਿਸ ਹੋ ਗਈ ਜੋ ਛੇਤੀ ਹੀ ਹੱਥਾਪਾਈ ਵਿੱਚ ਬਦਲ ਗਈ।
ਇਸ ਦੌਰਾਨ ਗੁੱਸੇ ਵਿੱਚ ਆਏ ਸ਼ਿਆਮੂ ਨੇ ਕਥਿਤ ਤੌਰ ’ਤੇ ਲੋਹੇ ਦੀ ਰਾਡ ਨਾਲ ਲਾਲ ਬਹਾਦਰ ਦੇ ਸਿਰ ’ਤੇ ਜ਼ੋਰਦਾਰ ਵਾਰ ਕਰ ਦਿੱਤਾ। ਵਾਰ ਇੰਨਾ ਜ਼ੋਰਦਾਰ ਸੀ ਕਿ ਲਾਲ ਬਹਾਦਰ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਇਸ ਸਬੰਧੀ ਡੀ.ਐੱਸ.ਪੀ. ਭਵਾਨੀਗੜ੍ਹ ਰਾਹੁਲ ਕੌਸਲ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਸ਼ਿਆਮੂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਘਟਨਾ ਨਾਲ ਪੋਲਟਰੀ ਫਾਰਮ ਅਤੇ ਆਸ-ਪਾਸ ਦੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪੁਲਸ ਵੱਲੋਂ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਖਹਿਰਾ ਨੇ ‘ਬੁਲਡੋਜ਼ਰ ਰਾਜਨੀਤੀ’ ਦੀ ਕੀਤੀ ਨਿੰਦਾ, ਬੋਲੇ-ਹਾਈ ਕੋਰਟ 'ਚ ਦਿਆਂਗਾ ਅਧਿਕਾਰੀਆਂ ਨੂੰ ਚੁਣੌਤੀ
NEXT STORY