ਕਰਤਾਰਪੁਰ (ਸਾਹਨੀ) : ਬੀਤੀ 19 ਅਗਸਤ ਨੂੰ ਸਥਾਨਕ ਬੱਸੀ ਪਰਿਵਾਰ ਦੀ ਨੂੰਹ ਨੇਹਾ ਪਤਨੀ ਉਮੰਗ ਬੱਸੀ ਨੂੰ ਕਥਿਤ ਤੌਰ ’ਤੇ ਉਸ ਦੇ ਪਤੀ ਅਤੇ ਸੱਸ ਵੱਲੋਂ ਜ਼ਬਰਦਸਤੀ ਟਾਇਲਟ ਕਲੀਨਰ ਪਿਆ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਨੇਹਾ ਆਖਿਰਕਾਰ ਜ਼ਿੰਦਗੀ ਦੀ ਜੰਗ ਹਾਰ ਗਈ। ਲਗਭਗ 4 ਦਿਨ ਤੱਕ ਜ਼ਿੰਦਗੀ ਅਤੇ ਮੌਤ ਵਿਚਾਲੇ ਸੰਘਰਸ਼ ਕਰਨ ਤੋਂ ਬਾਅਦ ਨੇਹਾ ਨੇ 22 ਅਗਸਤ ਦੀ ਰਾਤ ਲਗਭਗ ਸਾਢੇ 10 ਵਜੇ ਅੰਤਿਮ ਸਾਹ ਲਿਆ। ਉੱਥੇ ਹੀ, ਪ੍ਰੇਮ ਪ੍ਰਸੰਗ ਦੇ ਮਾਮਲੇ ਵਿਚ ਇਕ ਪਰਿਵਾਰ ਉੱਜੜ ਗਿਆ। ਉੱਚ ਸਿੱਖਿਅਤ ਨੇਹਾ ਇਕ ਕਾਲਜ ਵਿਚ ਲੈਕਚਰਾਰ ਦੇ ਅਹੁਦੇ ’ਤੇ ਤਾਇਨਾਤ ਸੀ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਬੋਧਰਾਜ ਨੇ ਦੱਸਿਆ ਕਿ ਵੈਂਟੀਲੇਟਰ ’ਤੇ ਇਲਾਜ ਅਧੀਨ ਨੇਹਾ ਨੇ ਆਪਣੇ ਲਿਖਤੀ ਬਿਆਨ ਵਿਚ ਮਾਣਯੋਗ ਜੱਜ ਨੂੰ ਘਟਨਾ ਸਬੰਧੀ ਪੂਰੀ ਜਾਣਕਾਰੀ ਦਿੱਤੀ ਸੀ। ਇਸੇ ਦੇ ਆਧਾਰ ’ਤੇ ਬੀ. ਐੱਨ. ਐੱਸ. ਦੀ ਧਾਰਾ 123, 109 ਅਤੇ 85 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਰੇਲਗੱਡੀ ਦੇ ਲੋਕੋ ਪਾਇਲਟ ਨਾਲ ਲੁੱਟ! ਸਰਕਾਰੀ ਵਾਕੀ-ਟਾਕੀ ਸਣੇ ਨਕਦੀ ਤੇ ਮੋਬਾਈਲ ਵੀ ਲੈ ਗਏ ਲੁਟੇਰੇ
ਨੇਹਾ ਦੀ ਮੌਤ ਤੋਂ ਬਾਅਦ ਉਸ ਦੇ ਭਰਾ ਅਮਰੀਸ਼ ਭਗਰੀਆ ਦੇ ਬਿਆਨਾਂ ਦੇ ਆਧਾਰ ’ਤੇ ਮਾਮਲੇ ਵਿਚ ਹੁਣ ਬੀ. ਐੱਨ. ਐੱਸ. ਦੀ ਧਾਰਾ 103 ਅਤੇ 61(2) ਵੀ ਜੋੜ ਦਿੱਤੀ ਗਈ ਹੈ। ਪੁਲਸ ਨੇ ਇਸ ਮਾਮਲੇ ਵਿਚ ਇਕ ਹੋਰ ਔਰਤ ਸਤਪਾਲ ਕੌਰ, ਉਮਰ ਲਗਭਗ 32 ਸਾਲ, ਜੋ ਵਿਆਹੀ ਹੋਈ ਅਤੇ ਕਰਤਾਰਪੁਰ ਨਿਵਾਸੀ ਦੱਸੀ ਜਾਂਦੀ ਹੈ, ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਹੈ। ਪੁਲਸ ਅਨੁਸਾਰ ਉਕਤ ਔਰਤ ਦੇ ਉਮੰਗ ਬੱਸੀ ਨਾਲ ਕਥਿਤ ਤੌਰ ’ਤੇ ਨਾਜਾਇਜ਼ ਸੰਬੰਧ ਦੱਸੇ ਜਾ ਰਹੇ ਹਨ। ਪੁਲਸ ਨੇ ਸ਼ਨੀਵਾਰ ਸ਼ਾਮੀਂ ਸਿਨੇਮਾ ਮੋੜ ਤੋਂ ਸਤਪਾਲ ਕੌਰ ਨੂੰ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ, ਜਦੋਂ ਉਹ ਕਥਿਤ ਤੌਰ ’ਤੇ ਭੱਜਣ ਦੀ ਫਿਰਾਕ ਵਿਚ ਸੀ। ਇਸ ਸਬੰਧ ਵਿਚ ਮ੍ਰਿਤਕਾ ਨੇਹਾ ਦੇ ਭਰਾ ਅਮਰੀਸ਼ ਭਗਰੀਆ ਨੇ ਦੱਸਿਆ ਕਿ ਨੇਹਾ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਧੂਰੀ ਲਿਜਾਇਆ ਜਾਵੇਗਾ, ਜਿੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਤੋਂ ਮਾਮਲੇ ਵਿਚ ਨਿਰਪੱਖ ਜਾਂਚ ਅਤੇ ਇਨਸਾਫ਼ ਦੀ ਅਪੀਲ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
8.62 ਕਰੋੜ ਦੇ ਸੜਕੀ ਵਿਕਾਸ ਪ੍ਰਾਜੈਕਟਾਂ ਨਾਲ ਬਦਲੇਗੀ ਕਪੂਰਥਲਾ ਦੇ ਸ਼ਹਿਰੀ ਬੁਨਿਆਦੀ ਢਾਂਚੇ ਦੀ ਨੁਹਾਰ
NEXT STORY