ਕਪੂਰਥਲਾ, (ਮਲਹੋਤਰਾ)- ਸਰਕੁਲਰ ਰੋਡ 'ਤੇ ਨਜ਼ਦੀਕ ਇਕ ਤੇਜ਼ ਰਫਤਾਰ ਵਾਹਨ ਦੇ ਮੋਟਰਸਾਈਕਲ ਨਾਲ ਟਕਰਾਉਣ ਨਾਲ ਮੋਟਰਸਾਈਕਲ ਸਵਾਰ ਦੋ ਔਰਤਾਂ ਸਮੇਤ 3 ਲੋਕ ਦੇ ਜ਼ਖਮੀ ਹੋ ਗਏ ਤੇ ਇਕ 4 ਮਹੀਨੇ ਦੇ ਛੋਟੇ ਬੱਚੇ ਦੀ ਮੌਤ ਹੋ ਗਈ।

ਰਾਹਗੀਰਾਂ ਦੀ ਸਹਾਇਤਾ ਨਾਲ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਤੇ ਪੁਲਸ ਵਲੋਂ ਮ੍ਰਿਤਕ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ 'ਚ ਭੇਜ ਕੇ ਪੁਲਸ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ 'ਚ ਆਪਣਾ ਇਲਾਜ ਕਰਵਾ ਰਹੇ ਸੁੱਖਾ ਪੁੱਤਰ ਕਾਲਾ ਰਾਮ ਨਿਵਾਸੀ ਪਿੰਡ ਨਡਾਲਾ ਕਪੂਰਥਲਾ ਨੇ ਦੱਸਿਆ ਕਿ ਉਹ ਆਪਣੀ ਮਾਤਾ ਪੱਪੀ ਤੇ ਪਤਨੀ ਸੁਨੀਤਾ ਰਾਣੀ ਦੇ ਨਾਲ ਮੋਟਰਸਾਈਕਲ ਰਾਹੀਂ ਪਿੰਡ ਨਡਾਲਾ ਤੋਂ ਕਪੂਰਥਲਾ 'ਚ ਆਪਣੇ ਕਿਸੇ ਰਿਸ਼ਤੇਦਾਰ ਨਾਲ ਮਿਲਣ ਲਈ ਆ ਰਿਹਾ ਸੀ, ਉਸਦੀ ਪਤਨੀ ਦੀ ਗੋਦ 'ਚ ਚਾਰ ਮਹੀਨਿਆਂ ਦਾ ਛੋਟਾ ਬੱਚਾ ਵੀ ਸੀ, ਜਦੋਂ ਉਹ ਸਰਕੁਲਰ ਰੋਡ 'ਤੇ ਪਹੁੰਚੇ ਤਾਂ ਪਿੱਛੋਂ ਆਏ ਇਕ ਤੇਜ਼ ਰਫਤਾਰ ਗਲਤ ਦਿਸ਼ਾ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਮੋਟਰਸਾਈਕਲ ਬੇਕਾਬੂ ਹੋ ਕੇ ਦੁਰਘਟਨਾਗ੍ਰਸਤ ਹੋ ਗਿਆ, ਜਿਸ ਨਾਲ ਉਹ ਆਪਣੇ ਪਰਿਵਾਰ ਸਮੇਤ ਜ਼ਖਮੀ ਹੋ ਗਿਆ। ਪੀੜਤ ਨੇ ਦੱਸਿਆ ਕਿ ਉਸਦਾ 4 ਮਹੀਨਿਆਂ ਦੇ ਛੋਟੇ ਬੇਟੇ ਨੂੰ ਬੇਹੱਦ ਗੰਭੀਰ ਸੱਟਾਂ ਵੀ ਲੱਗੀਆਂ, ਜਿਸ ਨਾਲ ਹਸਪਤਾਲ ਪਹੁੰਚਦੇ ਹੀ ਦਮ ਤੋੜ ਦਿੱਤਾ। ਪੁਲਸ ਵਲੋਂ ਮੌਕੇ 'ਤੇ ਪਹੁੰਚ ਕੇ ਵਾਹਨ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਗੁਰਦੁਆਰਾ ਟਾਹਲਾ ਸਾਹਿਬ 'ਚ ਚੋਰੀ ਕਰਦੀਆਂ 3 ਜੇਬਕਤਰੀਆਂ ਕਾਬੂ
NEXT STORY