ਅਬੋਹਰ (ਸੁਨੀਲ) : ਅਬੋਹਰ-ਸੀਤੋ ਰੋਡ ’ਤੇ ਅੱਜ ਦੁਪਹਿਰ ਇੱਕ ਭਿਆਨਕ ਹਾਦਸਾ ਵਾਪਰਿਆ। ਜਿਸ 'ਚ ਇੱਕ ਆਲਟੋ ਕਾਰ ਨੇ ਮੋਟਰਸਾਈਕਲ ਸਵਾਰ ਦੋ ਦੋਧੀਆਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਸੜਕ ਸੁਰੱਖਿਆ ਬਲ ਦੀ ਟੀਮ ਨੇ ਇਲਾਜ ਲਈ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ। ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਬਲ ਦੇ ਅਧਿਕਾਰੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਅੱਜ ਦੁਪਹਿਰ ਇੱਕ ਰਾਹਗੀਰ ਨੇ ਉਨ੍ਹਾਂ ਨੂੰ ਦੱਸਿਆ ਕਿ ਸੀਤੋ ਰੋਡ ’ਤੇ ਟੋਲ ਪਲਾਜ਼ਾ ਦੇ ਥੋੜ੍ਹਾ ਅੱਗੇ ਇੱਕ ਤੇਜ਼ ਰਫ਼ਤਾਰ ਕਾਰ ਨੇ ਦੋ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ ਹੈ, ਜਿਸ ਨਾਲ ਦੋਵੇਂ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਏ ਹਨ।
ਸੂਚਨਾ ਮਿਲਣ ’ਤੇ, ਉਹ ਅਤੇ ਉਨ੍ਹਾਂ ਦੀ ਟੀਮ ਮੌਕੇ ’ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਸੁਖਚੈਨ ਪਿੰਡ ਵਾਸੀ ਦੁੱਧ ਦਾ ਕੰਮ ਕਰਨ ਵਾਲੇ ਸੰਦੀਪ ਪੁੱਤਰ ਪਿਰਥੀ ਰਾਜ ਅਤੇ ਸਾਹਿਬ ਰਾਮ ਪੁੱਤਰ ਬੀਰਬਲ ਰਾਮ ਸ਼ਹਿਰ ਵਿੱਚ ਦੁੱਧ ਦੇ ਕੇ ਵਾਪਸ ਆਪਣੇ ਪਿੰਡ ਜਾ ਰਹੇ ਸੀ ਕਿ ਜਦੋਂ ਉਹ ਟੋਲ ਪਲਾਜ਼ਾ ਤੋਂ ਲਗਭਗ 100 ਮੀਟਰ ਅੱਗੇ ਪਹੁੰਚੇ ਤਾਂ ਮਲੋਟ ਤੋਂ ਅਬੋਹਰ ਆ ਰਹੇ ਸਹਾਰਨਪੁਰ ਦੇ ਪਿੰਡ ਪੰਜੋਰਾ ਵਾਸੀ ਕਾਰ ਚਾਲਕ ਨੇ ਕਿਸੇ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਦੋਵਾਂ ਦੇ ਮੋਟਰਸਾਈਕਲਾਂ ਵਿੱਚ ਟੱਕਾਰ ਮਾਰ ਦਿੱਤੀ। ਦੋਵੇਂ ਸੜਕ ’ਤੇ ਡਿੱਗ ਗਏ ਅਤੇ ਗੰਭੀਰ ਜ਼ਖਮੀ ਹੋ ਗਏ। ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਦੋਹਾਂ ਜ਼ਖਮੀਆਂ ਨੂੰ ਇਲਾਜ ਲਈ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ, ਅਬੋਹਰ ਪਹੁੰਚਾਇਆ।
ਵੱਡੀ ਖ਼ਬਰ : ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ ਸਣੇ 3 ਅਫਸਰਾਂ ਦਾ ਤਬਾਦਲਾ
NEXT STORY