ਡੇਰਾਬੱਸੀ (ਵਿਕਰਮ ਜੀਤ) : ਬਰਵਾਲਾ ਸੜਕ 'ਤੇ ਰਾਤ ਕਰੀਬ 9 ਵਜੇ ਵਾਪਰੇ ਦਰਦਨਾਕ ਹਾਦਸੇ 'ਚ ਔਰਤ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਔਰਤ ਬਾਲਾ ਜੀ ਨਗਰ ਡੇਰਾਬੱਸੀ ਦੀ ਰਹਿਣ ਵਾਲੀ ਸੀ। ਮੌਕੇ ਤੋਂ ਇੱਕਤਰ ਜਾਣਕਾਰੀ ਮੁਤਾਬਕ 49 ਸਾਲਾਂ ਮ੍ਰਿਤਕ ਔਰਤ ਰੇਨੂ ਖੁਸ਼ਵਾਹ ਆਪਣੇ ਪਤੀ ਦਿਨੇਸ਼ ਨਾਲ ਮੋਟਰ ਸਾਈਕਲ ਤੇ ਸਵਾਰ ਹੋ ਡੇਰਾਬੱਸੀ ਵੱਲ ਆ ਰਹੀ ਸੀ। ਇਸ ਦੌਰਾਨ ਪਿੱਛੋਂ ਆਏ ਟਰੱਕ ਨੇ ਉਨ੍ਹਾਂ ਦੇ ਮੋਟਰ ਸਾਈਕਲ ਨੂੰ ਸਾਈਡ ਮਾਰ ਦਿੱਤੀ। ਮੋਟਰ ਸਾਈਕਲ ਦਾ ਸੰਤੁਲਨ ਵਿਗੜਨ ਤੇ ਰੇਨੂ ਸੜਕ ਵਾਲੇ ਪਾਸੇ ਡਿੱਗ ਗਈ ਅਤੇ ਉਸਦਾ ਪਤੀ ਸੜਕ ਦੇ ਦੂਜੇ ਪਾਸੇ ਡਿੱਗ ਗਿਆ।
ਟਰੱਕ ਦੇ ਟਾਇਰ ਸੜਕ ਤੇ ਡਿੱਗੀ ਰੇਨੂੰ ਦੇ ਉਪਰੋ ਨਿਕਲ ਗਏ ਅਤੇ ਉਸਦੀ ਮੌਕੇ ਤੇ ਹੀ ਦਰਦਨਾਕ ਮੌਤ ਹੌ ਗਈ। ਟਰੱਕ ਚਾਲਕ ਟਰੱਕ ਲੈਕੇ ਮੌਕੇ ਤੌ ਫ਼ਰਾਰ ਹੋ ਗਿਆ ਜਿਸ ਨੂੰ ਲੋਕਾ ਨੇ ਬਰਵਾਲਾ ਰੋਡ ਤੇ ਸਥਿਤ ਮੀਟ ਮਾਰਕੀਟ ਕੋਲ ਕਾਬੂ ਕਰ ਪੁਲਸ ਹਵਾਲੇ ਕਰ ਦਿੱਤਾ। ਹਾਦਸੇ ਮਗਰੋ ਸੜਕ ਤੇ ਜਾਮ ਲਗ ਗਿਆ। ਪੁਲਸ ਨੇ ਮੋਕੇ ਤੇ ਪਹੁੰਚ ਲਾਸ਼ ਕਬਜ਼ੇ ਵਿਚ ਲੈਕੇ ਆਵਾਜਾਈ ਚਾਲੂ ਕਰਵਾਈ। ਮੌਕੇ ਤੇ ਪਹੁੰਚੇ ਏ ਐਸ ਆਈ ਅਮਰਜੀਤ ਸਿੰਘ ਨੇ ਦਸਿਆ ਕਿ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਲਾਸ਼ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤੀ ਹੈ।
BIG BREAKING: ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ! 'ਆਪ' ਦੇ 2 ਵਿਧਾਇਕਾਂ ਨੇ ਦਿੱਤਾ ਅਸਤੀਫ਼ਾ
NEXT STORY