ਲੁਧਿਆਣਾ (ਨਰਿੰਦਰ ਮਹਿੰਦਰੂ, ਤਰੁਣ) : ਲੁਧਿਆਣਾ ਦੇ ਗੋਕੁਲ ਰੋਡ 'ਤੇ ਵਾਪਰੇ ਹਾਦਸੇ 'ਚ ਛੇ ਸਾਲਾ ਮਾਸੂਮ ਹਰਸ਼ਿਤ ਦੀ ਮੌਤ ਹੋ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਕ ਟਰਾਂਸਪੋਰਟ ਕੰਪਨੀ ਦੀ ਬਲੈਰੋ ਗੱਡੀ ਨੇ ਬੱਚੇ ਨੂੰ ਆਪਣੀ ਲਪੇਟ 'ਚ ਲੈ ਲਿਆ ਜਿਸ ਕਾਰਨ ਮੌਕੇ 'ਤੇ ਹੀ ਬੱਚੇ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਹਰਸ਼ਿਤ ਸਕੂਲ ਜਾਣ ਲਈ ਬੱਸ ਦੀ ਉਡੀਕ ਕਰ ਰਿਹਾ ਸੀ ਕਿ ਅਚਾਨਕ ਕਾਲ ਦੇ ਰੂਹ 'ਚ ਆਈ ਬਲੈਰੋ ਗੱਡੀ ਨੇ ਉਸ ਨੂੰ ਆਪਣੀ ਚਪੇਟ 'ਚ ਲੈ ਲਿਆ। ਉਧਰ ਇਲਾਕੇ ਵਾਸੀਆਂ ਨੇ ਗੁੱਸੇ 'ਚ ਆ ਕੇ ਗੱਡੀ ਦੀ ਜੰਮ ਕੇ ਭੰਨ ਤੋੜ ਕੀਤੀ ਅਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਆ ਕੇ ਹਾਲਾਤ 'ਤੇ ਕਾਬੂ ਪਾਇਆ।

ਸਥਾਨਕ ਲੋਕਾਂ ਮੁਤਾਬਕ ਇਸ ਸੜਕ 'ਤੇ ਆਮ ਤੌਰ 'ਤੇ ਟਰਾਂਸਪੋਰਟ ਦੀਆਂ ਗੱਡੀਆਂ ਘੁੰਮਦੀ ਰਹਿੰਦੀਆਂ ਹਨ ਅਤੇ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ। ਮ੍ਰਿਤਕ ਹਰਸ਼ਿਤ ਲੁਧਿਆਣਾ ਦੇ ਮਸ਼ਹੂਰ ਪਤੰਗ ਵਾਲੇ ਲੱਡੂ ਦਾ ਪੋਤਾ ਸੀ ਅਤੇ ਦੂਜੇ ਪਾਸੇ ਉਧਰ ਲੁਧਿਆਣਾ ਦੇ ਸੀਨੀਅਰ ਡਿਪਟੀ ਮੇਅਰ ਨੇ ਵੀ ਟਰਾਂਸਪੋਰਟ ਦੀਆਂ ਗੱਡੀਆਂ ਨੂੰ ਲੈ ਕੇ ਰੋਸ ਜ਼ਾਹਿਰ ਕੀਤਾ।

ਦੂਜਾ ਪੇਸੇ ਇਸ ਪੂਰੇ ਹਾਦਸੇ ਤੋਂ ਬਾਅਦ ਮੌਕੇ ਤੋਂ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ ਜਦਕਿ ਉਸ ਦੀ ਭਾਲ ਲਈ ਪੁਲਸ ਵੱਲੋਂ ਛਾਪੇਮਾਰੀ ਕਰ ਰਹੀ ਹੈ। ਮੌਕੇ 'ਤੇ ਪਹੁੰਚੇ ਏ. ਸੀ. ਪੀ. ਵਰਿਆਮ ਸਿੰਘ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਰਾਜੋਆਣਾ ਫਾਂਸੀ ਮੁਆਫੀ 'ਤੇ ਅਮਿਤ ਸ਼ਾਹ ਦਾ ਬਿਆਨ ਸਿੱਖ ਕੌਮ ਲਈ ਸਦਮਾ : ਲੌਂਗੋਵਾਲ
NEXT STORY