ਤਲਵੰਡੀ ਭਾਈ (ਗੁਲਾਟੀ) : ਬਠਿੰਡਾ-ਸ੍ਰੀ ਅੰਮ੍ਰਿਤਸਰ ਸਾਹਿਬ ਕੌਮੀ ਸ਼ਾਹ ਮਾਰਗ ’ਤੇ ਤਲਵੰਡੀ ਭਾਈ ਵਿਖੇ ਸਥਿਤ ਰੇਲਵੇ ਲਾਈਨ ਓਵਰਬ੍ਰਿਜ 'ਤੇ ਇਕ ਡਿਜ਼ਾਇਰ ਕਾਰ ਟਰੱਕ ਪਿੱਛੇ ਵੱਜਣ ਕਾਰਨ 2 ਸਕੇ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇੱਥੋਂ ਨਜ਼ਦੀਕੀ ਪਿੰਡ ਦਾਰਾਪੁਰ ਜ਼ਿਲ੍ਹਾ ਮੋਗਾ ਦੇ ਦੋ ਵਿਅਕਤੀ ਗੁਰਦੀਪ ਸਿੰਘ ਅਤੇ ਮਨਦੀਪ ਸਿੰਘ ਪੁੱਤਰ ਬਲਜਿੰਦਰ ਸਿੰਘ ਜੋ ਕਿ ਦੋਵੇਂ ਸਕੇ ਭਰਾ ਸਨ, ਪਿੰਡ ਇੱਟਾਂ ਵਾਲੀ ਤੋਂ ਇਕ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਸਨ।
ਇਹ ਵੀ ਪੜ੍ਹੋ : ਬੈਂਸ ਤੇ ਕੜਵਲ ਦੇ ਝਗੜੇ ਮਗਰੋਂ ਚੋਣ ਕਮਿਸ਼ਨ ਹੋਇਆ ਸਖ਼ਤ, ਜਾਰੀ ਕੀਤੇ ਇਹ ਹੁਕਮ
ਤਲਵੰਡੀ ਭਾਈ ਨੇੜੇ ਉਨ੍ਹਾਂ ਦੀ ਡਿਜ਼ਾਇਰ ਕਾਰ ਟਰੱਕ ਦੇ ਪਿੱਛੇ ਜਾ ਟਕਰਾਈ। ਇਸ ਭਿਆਨਕ ਹਾਦਸੇ ਵਿਚ ਗੁਰਦੀਪ ਸਿੰਘ ਗਿੱਲ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂ ਕਿ ਮਨਦੀਪ ਸਿੰਘ ਗਿੱਲ ਮੋਗਾ ਦੇ ਇਕ ਹਸਪਤਾਲ ਵਿਚ ਦਮ ਤੋੜ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪਿੰਡ ਵਿਚ ਹਰ ਇਕ ਦੀ ਅੱਖ ਨਮ ਹੋ ਗਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਆਪਣੇ ਕਬਜ਼ੇ ਵਿਚ ਲੈ ਲਈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਫੇਸਬੁੱਕ 'ਤੇ ਨਾਬਾਲਗ ਕੁੜੀ ਨਾਲ ਕੀਤੀ ਦੋਸਤੀ, ਧੋਖੇ ਨਾਲ ਬੁਲਾ ਕੇ ਕੀਤਾ ਜਬਰ-ਜ਼ਿਨਾਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕਸਟਮ ਕਮਿਸ਼ਨਰੇਟ ਨੂੰ ਮਿਲੀ ਵੱਡੀ ਸਫਲਤਾ, 1.03 ਕਰੋੜ ਕੀ ਕੀਮਤ ਦੇ 18 ਸੋਨੇ ਦੇ ਬਿਸਕੁਟ ਕੀਤੇ ਜ਼ਬਤ
NEXT STORY