ਲੁਧਿਆਣਾ (ਤਰੁਣ)-ਡੇਹਲੋਂ ਇਲਾਕੇ 'ਚ ਕ੍ਰਿਕਟ ਨੂੰ ਲੈ ਕੇ ਹੋਏ ਵਿਵਾਦ 'ਚ ਇਕ ਔਰਤ ਦੀ ਜਾਨ 'ਤੇ ਬਣ ਆਈ ਹੈ। ਮੁਲਜ਼ਮ ਨੇ ਔਰਤ ਦੇ ਸਿਰ 'ਚ ਗੰਡਾਸੇ ਨਾਲ ਵਾਰ ਕੀਤਾ, ਜਿਸ ਕਾਰਨ ਗੰਭੀਰ ਜ਼ਖ਼ਮੀ ਹੋ ਗਈ, ਜਿਸ ਨੂੰ ਤੁਰੰਤ ਜ਼ਖ਼ਮੀ ਹਾਲਤ ਵਿਚ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਔਰਤ ਦੀ ਪਛਾਣ ਹਰਦੀਪ ਕੌਰ ਵਜੋਂ ਹੋਈ ਹੈ। ਥਾਣਾ ਡੇਹਲੋਂ ਦੀ ਪੁਲਸ ਨੇ ਦਰਸ਼ਨ ਸਿੰਘ ਦੇ ਬਿਆਨ 'ਤੇ ਮੁਲਜ਼ਮ ਰਘੁਵੀਰ ਸਿੰਘ, ਦਿਲਬਾਗ ਸਿੰਘ ਅਤੇ ਉਸਦੀ ਪਤਨੀ ਗੁਰਮੀਤ ਕੌਰ ਅਤੇ ਭਾਣਜਾ ਗੋਗੀ ਦੇ ਖਿਲਾਫ ਇਰਾਦਾ ਕਤਲ ਦੇ ਦੋਸ਼ 'ਚ ਕੇਸ ਦਰਜ ਕੀਤਾ ਹੈ।
ਦਰਸ਼ਨ ਸਿੰਘ ਨੇ ਦੱਸਿਆ ਕਿ 21 ਜੂਨ ਨੂੰ ਕ੍ਰਿਕਟ ਨੂੰ ਲੈ ਕੇ ਉਸਦੇ ਬੇਟੇ ਸੁਖਦੀਪ ਦਾ ਝਗੜਾ ਇਲਾਕੇ ਦੇ ਇਕ ਨੌਜਵਾਨ ਦੇ ਨਾਲ ਹੋਇਆ ਸੀ, ਜਿਨ੍ਹਾਂ ਦਾ ਆਪਸ ਵਿਚ ਰਾਜ਼ੀਨਾਮਾ ਹੋ ਗਿਆ, ਜਿਸਦੇ ਬਾਅਦ ਉਹ ਆਪਣੀ ਪਤਨੀ ਹਰਦੀਪ ਅਤੇ ਬੇਟੇ ਦੇ ਨਾਲ ਘਰ ਦੇ ਬਾਹਰ ਖੜ੍ਹਾ ਸੀ, ਜਿਥੇ ਰਘੁਵੀਰ ਸਿੰਘ ਨੇ ਉਸਦੀ ਪਤਨੀ ਦੇ ਸਿਰ 'ਚ ਗੰਡਾਸੇ ਨਾਲ ਵਾਰ ਕਰ ਦਿੱਤਾ, ਜਿਸ 'ਤੇ ਗੰਭੀਰ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ, ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਥਾਣਾ ਇੰਚਾਰਜ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਦੋਸ਼ੀਆਂ ਦੀ ਤਲਾਸ਼ 'ਚ ਛਾਪੇਮਾਰੀ ਕਰ ਰਹੀ ਅਤੇ ਦੋਸ਼ੀਆਂ ਜਲਦ ਕਾਬੂ ਕਰ ਲਿਆ ਜਾਵੇਗਾ।
ਰਘੁਵੀਰ ਦਾ ਹੈ ਅਪਰਾਧਿਕ ਰਿਕਾਰਡ
ਥਾਣਾ ਇੰਚਾਰਜ ਨੇ ਦੱਸਿਆ ਕਿ ਰਘੁਵੀਰ ਸਿੰਘ ਦੋ ਵਾਰ ਨਾਜਾਇਜ਼ ਹਥਿਆਰਾਂ ਸਮੇਤ ਪੁਲਸ ਦੇ ਹੱਥੇ ਚੜ੍ਹ ਚੁੱਕਿਆ ਹੈ। ਆਰਮਜ਼ ਐਕਟ ਦੇ ਤਹਿਤ ਮੁਲਜ਼ਮ ਖਿਲਾਫ ਕੇਸ ਦਰਜ ਹੈ। ਇਸਦੇ ਇਲਾਵਾ ਦੋਸ਼ੀ 'ਤੇ ਇਕ ਮਹਿਲਾ ਦੀ ਹੱਤਿਆ ਦਾ ਵੀ ਦੋਸ਼ ਹੈ। ਉਸ ਦੀ ਤਲਾਸ਼ 'ਚ ਪੁਲਸ ਪੂਰਾ ਜ਼ੋਰ ਲਾ ਰਹੀ ਹੈ। ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਤੜਕੇ 4 ਵਜੇ ਪੁਲਸ ਦਾ ਅੰਮ੍ਰਿਤਸਰ ਜੇਲ 'ਚ ਛਾਪਾ, ਗੈਂਗਸਟਰ ਗੋਰੂ ਬੱਚਾ ਦਾ ਸਾਹਮਣੇ ਆਇਆ ਹੈਰਾਨ ਕਰਦਾ ਕੁਨੈਕਸ਼ਨ (Pics)
NEXT STORY