ਜਲੰਧਰ (ਵਰਿਆਣਾ)- ਪੰਜਾਬ ਦੇ ਕਿਸਾਨਾਂ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਦਅਸਲ ਇਕ ਪਾਸੇ ਜਿੱਥੇ ਸੂਬਾ ਸਰਕਾਰ ਕਿਸਾਨਾਂ ਨੂੰ ਹਰ ਸਹੂਲਤਾਂ ਦੇਣ ਦੇ ਨਾਲ-ਨਾਲ ਵਧਿਆ ਪ੍ਰਸ਼ਾਸਨ ਦੇਣ ਦੇ ਦਾਅਵੇ ਕਰ ਰਹੀ ਹੈ ਉਥੇ ਹੀ ਪ੍ਰਸ਼ਾਸਨ ਵਿਭਾਗ ਦੀ ਅਣਦੇਖੀ ਕਾਰਨ ਪਿੰਡ ਅਠੋਲਾ ਵਿਖੇ ਕਾਲਾ ਸੰਘਿਆ ਡਰੇਨ ਦੇ ਓਵਰਫਲੋ ਗੰਦੇ ਪਾਣੀ ਕਾਰਨ ਕਿਸਾਨਾਂ ਦੀ 150 ਏਕੜ ਤੋਂ ਵੀ ਵੱਧ ਫ਼ਸਲਾਂ ਖ਼ਰਾਬ ਹੋਣ ਕਿਨਾਰੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਕਿਸਾਨ ਸਹਿਕਾਰੀ ਸਭਾ ਪ੍ਰਧਾਨ ਤਰਸੇਮ ਸਿੰਘ, ਗੁਰਦੀਪ ਸਿੰਘ, ਭੁਪਿੰਦਰ ਸਿੰਘ, ਸਵਰਨ ਸਿੰਘ, ਲਹਿੰਬਰ ਸਿੰਘ, ਹਰਵਿੰਦਰ ਸਿੰਘ, ਜਰਨੈਲ ਸਿੰਘ, ਮਹਿੰਦਰ ਸਿੰਘ, ਭਜਨ ਸਿੰਘ, ਅਮਰਜੀਤ ਸਿੰਘ, ਗੁਰਜੀਤ ਸਿੰਘ, ਮਨਜੀਤ ਸਿੰਘ ਸੋਹਲ ਆਦਿ ਨੇ ਦੱਸਿਆ ਕਿ ਪਿੰਡ ਦੇ ਕੋਲ ਦੀ ਲੰਘ ਰਹੀ ਕਾਲਾ ਸੰਘਿਆ ਡਰੇਨ ਦੀ ਸਾਫ਼-ਸਫ਼ਾਈ ਡਰੇਨ ਵਿਭਾਗ ਵੱਲੋਂ ਪਿਛਲੇ ਕਰੀਬ 10 ਸਾਲਾਂ ਤੋਂ ਨਹੀਂ ਕਰਵਾਈ ਗਈ, ਜਿਸ ਕਾਰਨ ਹੁਣ ਬਰਸਾਤ ਦੇ ਦਿਨਾਂ ਵਿਚ ਉਕਤ ਡਰੇਨ ਵਿਚ ਜੰਗਲੀ ਘਾਹ ਬੂਟੀ ਨੇ ਵਿਕਰਾਲ ਰੂਪ ਧਾਰ ਲਿਆ ਹੈ, ਜੋ ਕਿਸਾਨਾਂ ਲਈ ਸਰਾਪ ਵਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ: ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ! ਸਹਿਮੇ ਲੋਕ, ਪਈਆਂ ਭਾਜੜਾਂ

ਉਨ੍ਹਾਂ ਨੇ ਦੱਸਿਆ ਡਰੇਨ ਦੀ ਸਫ਼ਾਈ ਨਾ ਹੋਣ ਕਰਕੇ ਉਸ ਵਿਚ ਉੱਗੀ ਜੰਗਲੀ ਘਾਹ ਬੂਟੀ ਕਾਰਨ ਡਰੇਨ ਦਾ ਗੰਦਾ ਪਾਣੀ ਬਰਸਾਤ ਦੇ ਦਿਨਾਂ ਵਿਚ ਉਵਰਫਲੋ ਹੋ ਕੇ ਕਰੀਬ 150 ਏਕੜ ਖੇਤਾਂ ਵਿਚ ਬੀਜੀਆਂ ਫ਼ਸਲਾਂ ਵਿਚ ਵੜ੍ਹ ਗਿਆ ਹੈ ਜੋ ਫ਼ਸਲਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਉਨ੍ਹਾਂ ਨੇ ਦਸਿਆ ਇਸ ਸਬੰਧੀ ਡਰੇਨ ਵਿਭਾਗ ਨੂੰ ਸੂਚਿਤ ਵੀ ਕੀਤਾ ਪਰ ਉਹ ਲੱਗਦਾ ਕੁੰਭਕਰਨੀ ਨੀਂਦ ਸੁਤਾ ਹੈ, ਜਿਹੜਾ ਸਾਡੀ ਸੁਣਵਾਈ ਨਹੀਂ ਕਰ ਰਿਹਾ।
ਉਨ੍ਹਾਂ ਨੇ ਦਸਿਆ ਬਰਸਾਤ ਕਰਕੇ ਡਰੇਨ ਵਿਚ ਪਾਣੀ ਦਾ ਵਹਾਅ ਤੇਜ਼ ਰਹਿੰਦਾ ਹੈ, ਜੋ ਡਰੇਨ ਦੇ ਖ਼ਸਤਾਹਾਲ ਬੰਨੀਆਂ ਨੂੰ ਤੋੜ ਕੇ ਖੇਤਾਂ ਵਿਚ ਵੜ ਜਾਂਦਾ ਹੈ। ਉਕਤ ਡਰੇਨ 'ਤੇ ਕਈ ਜਗ੍ਹਾ 'ਤੇ ਜਿਹੜੇ ਪੁਲ ਬਣਾਏ ਹਨ ਉਹ ਪਾਣੀ ਦੇ ਵਹਾਅ ਅਨੁਸਾਰ ਬਹੁਤ ਛੋਟੇ ਹਨ, ਜਿਸ ਕਾਰਨ ਪਾਣੀ ਰੁਕ ਜਾਂਦਾ ਹੈ। ਉਨ੍ਹਾਂ ਨੇ ਦਸਿਆ ਜੇਕਰ ਪ੍ਰਸ਼ਾਸਨ ਨੇ ਡਰੇਨ ਨੂੰ ਸਾਫ ਜਲਦੀ ਨਾ ਕਰਵਾਇਆ, ਪੁਲ ਵੱਡੇ ਨਾ ਬਣਾਏ ਤਾਂ ਫ਼ਸਲਾਂ ਦਾ ਨੁਕਸਾਨ ਤਾਂ ਹੋਵੇਗਾ। ਇਸ ਦੇ ਨਾਲ ਹੀ ਇਸ ਪਾਣੀ ਦੀ ਗੰਦੀ ਬਦਬੂ ਕਾਰਨ ਕਈ ਜਾਨਲੇਵਾ ਬੀਮਾਰੀਆਂ ਵੀ ਫ਼ੈਲ ਸਕਦੀਆਂ ਹਨ। ਇਸ ਲਈ ਪ੍ਰਸ਼ਾਸਨ ਨੂੰ ਇਸ ਪਾਸੇ ਜਲਦ ਤੋਂ ਜਲਦ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀਕੀ ਉਹ ਕਿਸਾਨਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕਰਨ ਤਾਂ ਜੋ ਉਨ੍ਹਾਂ ਦੀ ਫ਼ਸਲਾਂ ਹੋਰ ਜ਼ਿਆਦਾ ਖ਼ਰਾਬ ਹੋਣ ਤੋਂ ਬਚ ਸਕਣ। ਉਨ੍ਹਾਂ ਨੇ ਦਸਿਆ ਡਰੇਨ ਦੇ ਇਸ ਗੰਦੇ ਪਾਣੀ ਕਾਰਨ ਖ਼ਾਸ ਕਰਕੇ ਝੋਨੇ ਅਤੇ ਪਸ਼ੂਆਂ ਦੇ ਚਾਰੇ ਦੀ ਜ਼ਿਆਦਾ ਫ਼ਸਲ ਖ਼ਰਾਬ ਹੋ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, 4 ਤਸਕਰ ਹਥਿਆਰਾਂ ਸਣੇ ਗ੍ਰਿਫ਼ਤਾਰ, ਹੋਣਗੇ ਵੱਡੇ ਖ਼ੁਲਾਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤਲਵੰਡੀ ਭਾਈ ਇਲਾਕੇ ’ਚ ਮੰਗਤਿਆਂ ਦੀ ਵੱਧਦੀ ਗਿਣਤੀ ਚਿੰਤਾਂ ਦਾ ਵਿਸ਼ਾ
NEXT STORY