Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 25, 2025

    12:55:49 PM

  • axiom 4 mission shubanshu shukla space station

    Axiom-4 Mission: ਭਾਰਤ ਲਈ ਮਾਣ ਦਾ ਪਲ,...

  • stayed away from family for 45 days heart trembled seeing dead bodies

    ਜਜ਼ਬੇ ਨੂੰ ਸਲਾਮ : 45 ਦਿਨ ਪਰਿਵਾਰ ਤੋਂ ਰਿਹਾ ਦੂਰ,...

  • famous makeup artist loses hearing due to wearing airpods

    ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਕਰਦੇ AirPods...

  • weather changes in punjab

    ਪੰਜਾਬ 'ਚ ਮੌਸਮ ਹੋਇਆ ਸੁਹਾਵਨਾ, ਦਿਨ ਚੜ੍ਹਦਿਆਂ ਹੋਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ‘ਮਹਾਦੇਵ ਐਪ’ ਪਿੱਛੋਂ ਹੁਣ ED ਦੀ ਰਾਡਾਰ ’ਤੇ 'ਮੈਜਿਕ ਵਿਨ', ਪਾਕਿ ਨਾਲ ਲਿੰਕ ਆਏ ਸਾਹਮਣੇ

PUNJAB News Punjabi(ਪੰਜਾਬ)

‘ਮਹਾਦੇਵ ਐਪ’ ਪਿੱਛੋਂ ਹੁਣ ED ਦੀ ਰਾਡਾਰ ’ਤੇ 'ਮੈਜਿਕ ਵਿਨ', ਪਾਕਿ ਨਾਲ ਲਿੰਕ ਆਏ ਸਾਹਮਣੇ

  • Edited By Shivani Attri,
  • Updated: 20 Dec, 2024 01:08 PM
Jalandhar
after mahadev app now magic win on ed s radar
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਵਿਸ਼ੇਸ਼)–ਹੁਣੇ ਜਿਹੇ ਚਰਚਾ ਵਿਚ ਆਈ ਮਹਾਦੇਵ ਬੈਟਿੰਗ ਐਪ ਸਬੰਧੀ ਸੀ. ਬੀ. ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਵਿਚਾਲੇ ਭਾਰਤ ਵਿਚ ਚੱਲ ਰਹੀ ਇਕ ਹੋਰ ਐਪ ਈ. ਡੀ. ਦੇ ਸ਼ਿਕੰਜੇ ਵਿਚ ਫਸ ਗਈ ਹੈ, ਜਿਸ ਵਿਚ 2 ਖਾਸ ਗੱਲਾਂ ਸਾਹਮਣੇ ਆਈਆਂ ਹਨ। ਇਕ ਤਾਂ ਇਹ ਕਿ ਇਸ ਬੈਟਿੰਗ ਐਪ ਦੇ ਲਿੰਕ ਪਾਕਿਸਤਾਨ ਨਾਲ ਜੁੜੇ ਹੋਏ ਹਨ ਅਤੇ ਦੂਜੀ ਇਹ ਕਿ ਕਈ ਭਾਰਤੀ ਸੈਲੀਬ੍ਰਿਟੀਜ਼ ਇਸ ਪਾਕਿਸਤਾਨੀ ਐਪ ਨੂੰ ਪ੍ਰਮੋਟ ਕਰ ਰਹੀਆਂ ਹਨ। ਈ. ਡੀ. ਵੱਲੋਂ ਮੁੱਢਲੀ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਜਾਂਚ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ ਅਤੇ ਸੈਲੀਬ੍ਰਿਟੀਜ਼ ਨੂੰ ਪੁੱਛਗਿੱਛ ਲਈ ਬੁਲਾਇਆ ਜਾ ਰਿਹਾ ਹੈ।

‘ਮੈਜਿਕ ਵਿਨ’ ਨਾਂ ਨਾਲ ਸੋਸ਼ਲ ਮੀਡੀਆ ’ਤੇ ਖ਼ੂਬ ਹੋ ਰਹੀ ਪ੍ਰਮੋਸ਼ਨ
ਜਾਣਕਾਰੀ ਮੁਤਾਬਕ ‘ਮੈਜਿਕ ਵਿਨ’ ਨਾਂ ਦੀ ਇਸ ਐਪ ਦੇ ਮਾਮਲੇ ਵਿਚ ਪਹਿਲੀ ਵਾਰ ਪਾਕਿਸਤਾਨੀ ਕੁਨੈਕਸ਼ਨ ਸਾਹਮਣੇ ਆਇਆ ਹੈ। ਭਾਰਤ ਤੋਂ ਇਸ ਐਪ ਲਈ ਦੁਬਈ ਦੇ ਰਸਤਿਓਂ ਕਾਫ਼ੀ ਪੈਸਾ ਪਾਕਿਸਤਾਨ ਭੇਜਿਆ ਜਾ ਰਿਹਾ ਹੈ। ‘ਮੈਜਿਕ ਵਿਨ’ ਇਕ ਸੱਟੇਬਾਜ਼ੀ ਵੈੱਬਸਾਈਟ ਹੈ, ਜਿਸ ਨੂੰ ਗੇਮਿੰਗ ਵੈੱਬਸਾਈਟ ਵਜੋਂ ਵਿਖਾਇਆ ਜਾਂਦਾ ਹੈ। ਖ਼ਾਸ ਗੱਲ ਇਹ ਹੈ ਕਿ ਦੁਬਈ ’ਚ ਬੈਠਾ ਇਕ ਭਾਰਤੀ ਇਸ ਨੂੰ ਚਲਾ ਰਿਹਾ ਹੈ। ਇਸ ਐਪ ਨੂੰ ਭਾਰਤ ਦੇ ਨਾਲ-ਨਾਲ ਫਿਲੀਪੀਨਜ਼ ਤੇ ਹੋਰ ਦੇਸ਼ਾਂ ਵਿਚ ਵੀ ਚਲਾਇਆ ਜਾ ਰਿਹਾ ਹੈ। ਐਪ ਨੂੰ ਪ੍ਰਮੋਟ ਕਰਨ ਲਈ ਸੋਸ਼ਲ ਮੀਡੀਆ ’ਤੇ ‘ਮੈਜਿਕ ਵਿਨ’ ਦੇ ਨਾਂ ਨਾਲ ਕਈ ਅਕਾਊਂਟ ਬਣਾਏ ਗਏ ਹਨ, ਜਿੱਥੇ ਧੜੱਲੇ ਨਾਲ ਇਸ ਦੀ ਪ੍ਰਮੋਸ਼ਨ ਹੋ ਰਹੀ ਹੈ।

ਇਹ ਵੀ ਪੜ੍ਹੋ- ਧਰਮ ਦੀ ਰਾਜਨੀਤੀ ਕਰਨ ਵਾਲੇ ਹੁਣ ਮੰਗ ਰਹੇ ਨੇ ਮੁਆਫ਼ੀਆਂ : ਭਗਵੰਤ ਮਾਨ

ਹੁਣ ਤਕ ਜਾਂਚ ’ਚ ਜ਼ਬਤ ਹੋ ਚੁੱਕੇ ਹਨ 3.55 ਕਰੋੜ ਰੁਪਏ
‘ਮੈਜਿਕ ਵਿਨ’ ਐਪ ਬਾਰੇ ਈ. ਡੀ. ਨੂੰ ਕੁਝ ਸਮਾਂ ਪਹਿਲਾਂ ਜਾਣਕਾਰੀ ਮਿਲੀ ਸੀ, ਜਿਸ ਦੇ ਆਧਾਰ ’ਤੇ ਜਾਂਚ ਕੀਤੀ ਗਈ। ਇਸ ਸਬੰਧੀ ਅਹਿਮਦਾਬਾਦ ਪੁਲਸ ਵੱਲੋਂ ਐੱਫ. ਆਈ. ਆਰ. ਵੀ ਦਰਜ ਕੀਤੀ ਗਈ ਹੈ। ਡੂੰਘੀ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਇਸ ਐਪ ਦੇ ਕੁਨੈਕਸ਼ਨ ਪਾਕਿਸਤਾਨ ਨਾਲ ਜੁੜੇ ਹੋਏ ਹਨ। ਇਸ ਕਾਰਨ ਈ. ਡੀ. ਹੋਰ ਗੰਭੀਰ ਹੋ ਗਈ ਹੈ। ਈ. ਡੀ. ਨੇ ਪਿਛਲੇ ਕੁਝ ਸਮੇਂ ’ਚ ਦੇਸ਼ ਭਰ ਵਿਚ ਇਸ ਸਬੰਧੀ 67 ਥਾਵਾਂ ’ਤੇ ਛਾਪੇ ਮਾਰੇ ਹਨ। ਦਿੱਲੀ, ਮੁੰਬਈ ਤੇ ਪੁਣੇ ’ਚ ‘ਮੈਜਿਕ ਵਿਨ’ ਨਾਲ ਜੁੜੇ ਲੱਗਭਗ 2 ਦਰਜਨ ਲੋਕਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਹੈ। ਈ. ਡੀ. ਵੱਲੋਂ ਇਸ ਮਾਮਲੇ ’ਚ ਹੁਣ ਤਕ 3.55 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ

ਪਾਕਿ ਨਾਲ ਲਿੰਕ ਦਾ ਪਤਾ ਲਾ ਰਹੀ ਹੈ ਜਾਂਚ ਏਜੰਸੀ
ਜਾਣਕਾਰੀ ਮੁਤਾਬਕ ਇਸ ਐਪ ’ਚ ਪੈਸੇ ਕਮਾਉਣ ਲਈ ਜਿਨ੍ਹਾਂ ਲੋਕਾਂ ਨੇ ਨਿਵੇਸ਼ ਕੀਤਾ ਹੈ ਅਤੇ ਜਿਹੜੇ ਜਿੱਤੇ ਹਨ, ਉਨ੍ਹਾਂ ਨੂੰ ਫਰਜ਼ੀ ਸ਼ੈੱਲ ਕੰਪਨੀਆਂ ਦੇ ਬੈਂਕ ਖਾਤਿਆਂ ਰਾਹੀਂ ਪੈਸਾ ਟਰਾਂਸਫਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਰਕਮ ਦੀ ਵਰਤੋਂ ‘ਕ੍ਰਿਪਟੋ ਕੁਆਇਨਸ’ ’ਚ ਨਿਵੇਸ਼ ਕਰਨ ’ਚ ਕੀਤੀ ਗਈ ਹੈ। ਇਸ ਵਿਚੋਂ ਕਾਫੀ ਪੈਸਾ ਪਾਕਿਸਤਾਨ ਨੂੰ ਵੀ ਭੇਜਿਆ ਗਿਆ ਹੈ। ਈ. ਡੀ. ਇਸ ਮਾਮਲੇ ’ਚ ਹੁਣ ਇਹ ਪਤਾ ਲਾ ਰਹੀ ਹੈ ਕਿ ਆਖਰ ਇਹ ਪੈਸਾ ਕਿਨ੍ਹਾਂ ਖਾਤਿਆਂ ਵਿਚੋਂ ਨਿਕਲ ਕੇ ਪਾਕਿਸਤਾਨ ’ਚ ਗਿਆ।

ਕਈ ਫਿਲਮੀ ਹਸਤੀਆਂ ਈ. ਡੀ. ਦੇ ਨਿਸ਼ਾਨੇ ’ਤੇ
ਦਿਲਚਸਪ ਗੱਲ ਇਹ ਹੈ ਕਿ ਪਾਕਿਸਤਾਨ ਨਾਲ ਜੁੜੀ ਇਸ ਸੱਟੇਬਾਜ਼ੀ ਐਪ ਨੂੰ ਭਾਰਤ ਵਿਚ ਪ੍ਰਮੋਟ ਕਰਨ ਲਈ ਕਈ ਭਾਰਤੀ ਫਿਲਮੀ ਹਸਤੀਆਂ ਨੇ ਵੀ ਪੂਰਾ ਯੋਗਦਾਨ ਪਾਇਆ ਹੈ। ਈ. ਡੀ. ਵੱਲੋਂ ਇਸ ਸਬੰਧੀ ਸੈਲੀਬ੍ਰਿਟੀਜ਼ ਦੀ ਇਕ ਲੰਮੀ-ਚੌੜੀ ਸੂਚੀ ਤਿਆਰ ਕੀਤੀ ਗਈ ਹੈ, ਜਿਸ ਵਿਚੋਂ 2 ਅਭਿਨੇਤਰੀਆਂ ਮੱਲਿਕਾ ਸ਼ੇਰਾਵਤ ਤੇ ਟੀ. ਵੀ. ਕਲਾਕਾਰ ਪੂਜਾ ਬੈਨਰਜੀ ਨੂੰ ਤਲਬ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਵੱਲੋਂ ਈ. ਡੀ. ਦੇ ਸਵਾਲਾਂ ਦੇ ਜਵਾਬ ਦਿੱਤੇ ਜਾ ਚੁੱਕੇ ਹਨ। ਹੁਣ ਪਤਾ ਲੱਗਾ ਹੈ ਕਿ ਇਸ ਸਬੰਧੀ ਬਾਕੀ ਸੈਲੀਬ੍ਰਿਟੀਜ਼ ਨੂੰ ਵੀ ਅਗਲੇ ਇਕ-ਦੋ ਦਿਨਾਂ ’ਚ ਈ. ਡੀ. ਵੱਲੋਂ ਬੁਲਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ- ਕੈਨੇਡਾ 'ਚ ਬੱਚਿਆਂ ਨੂੰ ਮਿਲ ਕੇ ਪੰਜਾਬ ਪਰਤ ਰਹੀ ਮਾਂ ਦੀ ਜਹਾਜ਼ 'ਚ ਮੌਤ

‘ਮੈਜਿਕ ਵਿਨ’ ਨੇ ਬਿਨਾਂ ਪ੍ਰਵਾਨਗੀ ਦੇ ਪ੍ਰਸਾਰਤ ਕੀਤਾ ਸੀ ਟੀ-20 ਵਰਲਡ ਕੱਪ
ਇਹ ਵੀ ਪਤਾ ਲੱਗਾ ਹੈ ਕਿ ‘ਮੈਜਿਕ ਵਿਨ’ ਐਪ ਵਿਚ ਆਈ. ਸੀ. ਸੀ. ਟੀ-20 ਵਰਲਡ ਕੱਪ ਦੇ ਮੈਚ ਬਿਨਾਂ ਪ੍ਰਵਾਨਗੀ ਦੇ ਪ੍ਰਸਾਰਤ ਕੀਤੇ ਗਏ ਸਨ। ਇਨ੍ਹਾਂ ਮੈਚਾਂ ਵਿਚ ਭਾਰਤ-ਪਾਕਿਸਤਾਨ ਦਾ ਮੈਚ ਵੀ ਸ਼ਾਮਲ ਸੀ। ਇਸ ਕਾਰਨ ਕਈ ਓ. ਟੀ. ਟੀ. ਕੰਪਨੀਆਂ ਨੂੰ ਨੁਕਸਾਨ ਹੋਇਆ ਸੀ। ਈ. ਡੀ. ਵੱਲੋਂ ਇਸ ਸਬੰਧੀ ਹੋਰ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਭਾਰਤ ਵਿਚ ਕਿਹੜੇ ਲੋਕ ਇਹ ਐਪ ਚਲਾ ਰਹੇ ਹਨ ਅਤੇ ਇਨ੍ਹਾਂ ਦਾ ਪਾਕਿਸਤਾਨ ਨਾਲ ਕੀ ਸਬੰਧ ਹੈ, ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ’ਚ ਵੀ ਈ. ਡੀ. ਜੁਟ ਗਈ ਹੈ।

...ਤਾਂ ਕਿਤੇ ਮਹਾਦੇਵ ਐਪ ਨਾਲ ਤਾਂ ਨਹੀਂ ਜੁੜੇ ‘ਮੈਜਿਕ ਵਿਨ’ ਦੇ ਤਾਰ
‘ਮੈਜਿਕ ਵਿਨ’ ਬੈਟਿੰਗ ਐਪ ਦੇ ਚਰਚਾ ਵਿਚ ਆਉਣ ਤੋਂ ਬਾਅਦ ‘ਮਹਾਦੇਵ ਐਪ’ ਵੀ ਇਕ ਵਾਰ ਮੁੜ ਚਰਚਾ ਵਿਚ ਆ ਗਈ ਹੈ। ਜਾਂਚ ਏਜੰਸੀਆਂ ਇਸ ਗੱਲ ਨੂੰ ਲੈ ਕੇ ਵੀ ਜਾਂਚ ਕਰ ਰਹੀਆਂ ਹਨ ਕਿ ‘ਮੈਜਿਕ ਵਿਨ’ ਐਪ ਤੇ ਮਹਾਦੇਵ ਐਪ ਨਾਲ ਜੁੜੇ ਲੋਕ ਕਿਤੇ ਇਕ ਹੀ ਤਾਂ ਨਹੀਂ ਹਨ ਕਿਉਂਕਿ ਮਹਾਦੇਵ ਐਪ ਨਾਲ ਜੁੜੇ ਲੋਕ ਵੀ ਭਾਰਤ ਤੇ ਦੁਬਈ ਵਿਚ ਰਹਿ ਕੇ ਕੰਮ ਕਰ ਰਹੇ ਸਨ। ‘ਮੈਜਿਕ ਵਿਨ’ ਚਲਾਉਣ ਵਾਲੇ ਵੀ ਉਸੇ ਤਰ੍ਹਾਂ ਕੰਮ ਕਰ ਰਹੇ ਹਨ।
ਦੱਸਣਯੋਗ ਹੈ ਕਿ ਮਹਾਦੇਵ ਐਪ ਦਾ ਗੈਰ-ਕਾਨੂੰਨੀ ਕਾਰੋਬਾਰ ਜਲੰਧਰ ਤੋਂ ਲੈ ਕੇ ਛੱਤੀਸਗੜ੍ਹ, ਪੁਣੇ ਤੇ ਦੁਬਈ ਤਕ ਫੈਲਿਆ ਹੋਇਆ ਸੀ। ਜੇ ‘ਮੈਜਿਕ ਵਿਨ’ ਦੇ ਮਹਾਦੇਵ ਬੈਟਿੰਗ ਐਪ ਨਾਲ ਕੋਈ ਸਬੰਧ ਸਾਹਮਣੇ ਆਉਂਦੇ ਹਨ ਤਾਂ ਫਿਰ ਇਹ ਗੱਲ ਤੈਅ ਹੈ ਕਿ ਮਹਾਦੇਵ ਐਪ ਨਾਲ ਜੁੜੇ ਲੋਕਾਂ ਦੇ ਸਬੰਧ ਵੀ ਪਾਕਿਸਤਾਨ ਨਾਲ ਹਨ। ਉਂਝ ਮਹਾਦੇਵ ਐਪ ਦਾ ਇਕ ਲਿੰਕ ਦਾਊਦ ਨਾਲ ਵੀ ਜੁੜਿਆ ਹੋਇਆ ਸੀ।

ਇਹ ਵੀ ਪੜ੍ਹੋ- ਦੁੱਖ਼ਦਾਇਕ ਖ਼ਬਰ: ਜਾਰਜੀਆ ਦੇ ਹੋਟਲ 'ਚ ਵਾਪਰੀ ਘਟਨਾ 'ਚ ਪਟਿਆਲਾ ਦੀ ਨਨਾਣ-ਭਰਜਾਈ ਦੀ ਮੌਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

  • Magic Win
  • ED
  • radar
  • Mahadev App
  • ਮਹਾਦੇਵ ਐਪ
  • ਮੈਜਿਕ ਵਿਨ
  • ਪਾਕਿ
  • ਲਿੰਕ

ਧਰਮ ਦੀ ਰਾਜਨੀਤੀ ਕਰਨ ਵਾਲੇ ਹੁਣ ਮੰਗ ਰਹੇ ਨੇ ਮੁਆਫ਼ੀਆਂ : ਭਗਵੰਤ ਮਾਨ

NEXT STORY

Stories You May Like

  • harbhajan  yuvraj and suresh raina come on ed  s radar
    ਵੱਡੀ ਖ਼ਬਰ: ED ਦੀ ਰਾਡਾਰ 'ਤੇ ਆਏ ਹਰਭਜਨ, ਯੁਵਰਾਜ ਤੇ ਸੁਰੇਸ਼ ਰੈਨਾ !
  • ed congress mp raids
    ਵੱਡੀ ਖ਼ਬਰ ; ਕਾਂਗਰਸ ਦੇ MP ਤੇ 3 ਵਿਧਾਇਕਾਂ 'ਤੇ ਪੈ ਗਈ ED ਦੀ ਰੇਡ
  • mithi river desilting scam  actor dino morea appears before ed
    ਮਾਮਲਾ ਮਿੱਠੀ ਨਦੀ ਦੀ ਗਾਰ ਕੱਢਣ ਸਮੇਂ ਹੋਏ ਘਪਲੇ ਦਾ: ਅਦਾਕਾਰ ਡੀਨੋ ਮੌਰੀਆ ED ਸਾਹਮਣੇ ਪੇਸ਼
  • bollywood stars ed
    ਉਰਵਸ਼ੀ ਰੌਤੇਲਾ ਤੇ ਸੋਨੂੰ ਸੂਦ ਤੋਂ ED ਦੀ ਪੁੱਛਗਿੱਛ, ਜਾਣੋ ਪੂਰਾ ਮਾਮਲਾ
  • classroom scam  ed seizes 300 passbooks  files
    ਕਲਾਸਰੂਮ 'ਘਪਲਾ': ED ਨੇ ਜ਼ਬਤ ਕੀਤੀਆਂ 300 ਤੋਂ ਵੱਧ ਪਾਸਬੁੱਕਾਂ ਤੇ ਦਿੱਲੀ ਸਰਕਾਰ ਦੀਆਂ ਫਾਈਲਾਂ
  • case of fraud of rs 2700 crore  ed conducted raids in   rajasthan and gujarat
    2700 ਕਰੋਡ਼ ਰੁਪਏ ਦੀ ਧੋਖਾਦੇਹੀ ਦਾ ਮਾਮਲਾ : ED ਨੇ ਰਾਜਸਥਾਨ ਅਤੇ ਗੁਜਰਾਤ ’ਚ ਮਾਰੇ ਛਾਪੇ
  • ed robert vadra new summons
    ED ਨੇ ਰਾਬਰਟ ਵਾਡਰਾ ਨੂੰ ਜਾਰੀ ਕੀਤਾ ਨਵਾਂ ਸੰਮਨ, ਜਾਣੋ ਕੀ ਹੈ ਮਾਮਲਾ
  • now patients will not have to wander around in pgi
    ਹੁਣ ਮਰੀਜ਼ਾਂ ਨੂੰ PGI 'ਚ ਭਟਕਣਾ ਨਹੀਂ ਪਵੇਗਾ, ਜਲਦੀ ਹੀ ਆਵੇਗਾ ਸਮਾਰਟ ਐਪ
  • weather changes in punjab
    ਪੰਜਾਬ 'ਚ ਮੌਸਮ ਹੋਇਆ ਸੁਹਾਵਨਾ, ਦਿਨ ਚੜ੍ਹਦਿਆਂ ਹੋਈ ਬਾਰਿਸ਼ ਨੇ ਦਿਵਾਈ ਗਰਮੀ ਤੋਂ...
  • there will no longer be a firecracker market in burlton park
    ਹੁਣ ਬਰਲਟਨ ਪਾਰਕ ’ਚ ਨਹੀਂ ਲੱਗੇਗੀ ਪਟਾਕਾ ਮਾਰਕਿਟ, ਜਲੰਧਰ ਦੇ DC ਵੱਲੋਂ ਸਖ਼ਤ...
  • exposing a gang demanding ransom
    Punjab: ਫਿਰੌਤੀਆਂ ਮੰਗਣ ਵਾਲੇ ਗਿਰੋਹ ਦਾ ਪਰਦਾਫ਼ਾਸ਼, ਹਥਿਆਰਾਂ ਸਮੇਤ 8 ਮੈਂਬਰ...
  • 140 drug smugglers arrested on 115th day of   war on drugs
    'ਯੁੱਧ ਨਸ਼ਿਆਂ ਵਿਰੁੱਧ' ਤਹਿਤ 115ਵੇਂ ਦਿਨ 140 ਨਸ਼ਾ ਸਮੱਗਲਰ ਗ੍ਰਿਫ਼ਤਾਰ
  • punjab ndmaew alert
    ਸਵੇਰੇ-ਸਵੇਰੇ ਖੜਕਣ ਲੱਗੀ ਪੰਜਾਬੀਆਂ ਦੇ ਫ਼ੋਨ ਦੀ ਘੰਟੀ! ਦਿੱਤੀ ਜਾ ਰਹੀ ਚੇਤਾਵਨੀ
  • cm mann kejriwal
    ਪੰਜਾਬ ਕੈਬਨਿਟ 'ਚ ਫੇਰਬਦਲ ਨੂੰ ਲੈ ਕੇ CM ਮਾਨ ਤੇ ਕੇਜਰੀਵਾਲ ਵਿਚਾਲੇ ਹੋਵੇਗੀ...
  • punjab cabinet reshuffle
    ਪੰਜਾਬ ਕੈਬਨਿਟ 'ਚ ਫੇਰਬਦਲ ਬਾਰੇ ਵੱਡੀ ਅਪਡੇਟ! CM ਮਾਨ ਨੇ ਖ਼ੁਦ ਕੀਤਾ ਐਲਾਨ
  • heavy rains expected in punjab
    ਪੰਜਾਬ 'ਚ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਦਿੱਤੀ ਵੱਡੀ ਚਿਤਾਵਨੀ
Trending
Ek Nazar
over 3 100 indians evacuates from iran israel

ਈਰਾਨ-ਇਜ਼ਰਾਈਲ ਟਕਰਾਅ : 'ਆਪ੍ਰੇਸ਼ਨ ਸਿੰਧੂ' ਤਹਿਤ 3,100 ਤੋਂ ਵੱਧ ਭਾਰਤੀ ਪਰਤੇ

weather changes in punjab

ਪੰਜਾਬ 'ਚ ਮੌਸਮ ਹੋਇਆ ਸੁਹਾਵਨਾ, ਦਿਨ ਚੜ੍ਹਦਿਆਂ ਹੋਈ ਬਾਰਿਸ਼ ਨੇ ਦਿਵਾਈ ਗਰਮੀ ਤੋਂ...

zohran mamdani declared winner in democratic primary election

ਭਾਰਤੀ-ਅਮਰੀਕੀ ਜ਼ੋਹਰਾਨ ਮਮਦਾਨੀ ਪ੍ਰਾਇਮਰੀ ਚੋਣ 'ਚ ਜੇਤੂ ਘੋਸ਼ਿਤ

gujarati indian arrested in us

ਅਮਰੀਕਾ 'ਚ ਗੁਜਰਾਤੀ-ਭਾਰਤੀ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫ਼ਤਾਰ

heavy rains expected in punjab

ਪੰਜਾਬ 'ਚ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਦਿੱਤੀ ਵੱਡੀ ਚਿਤਾਵਨੀ

hazur baba jasdeep singh gill  s message to the devotees

ਹਜ਼ੂਰ ਬਾਬਾ ਜਸਦੀਪ ਸਿੰਘ ਗਿੱਲ ਦਾ ਸੰਗਤਾਂ ਨੂੰ ਫਰਮਾਨ- “ਸਤਿਸੰਗ ਵਾਲਾ ਧਾਰਮਿਕ...

pregnant women of punjab no longer need to bury their babies

ਪੰਜਾਬ ਦੀਆਂ ਗਰਭਵਤੀ ਔਰਤਾਂ ਹੁਣ ਨਾ ਘਬਰਾਉਣ, ਸਰਕਾਰ ਨੇ ਕੀਤੀ ਵੱਡੀ ਸ਼ੁਰੂਆਤ

big announcement made across punjab

ਪੰਜਾਬੀਓ ਖਿੱਚ ਲਓ ਤਿਆਰੀ, 25, 26, 27,28, ਤੇ 29 ਤਰੀਕਾਂ ਨੂੰ ਲੈ ਕੇ ਹੋਇਆ...

punjabis be careful the kala kacha gang has arrived

ਪੰਜਾਬੀਓ ਹੋ ਜਾਓ ਸਾਵਧਾਨ! ਆ ਗਿਆ ਕਾਲਾ ਕੱਛਾ ਗਿਰੋਹ, ਹੋ ਗਈ ਵੱਡੀ ਵਾਰਦਾਤ

noorpurbedi market will be closed for 3 days on june 29 30 and july 1

ਗਰਮੀਆਂ ਦੀਆਂ ਛੁੱਟੀਆਂ! ਪੰਜਾਬ 'ਚ 29, 30 ਜੂਨ ਤੇ 1 ਜੁਲਾਈ ਲਈ ਹੋਇਆ ਵੱਡਾ ਐਲਾਨ

hazur jasdeep singh gill reached this satsang house in jalandhar

ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ: ਜਲੰਧਰ ਦੇ ਇਸ ਸਤਿਸੰਗ ਘਰ ਪਹੁੰਚੇ ਹਜ਼ੂਰ...

jalandhar s kulhad pizza couple in news again

ਫਿਰ ਚਰਚਾ 'ਚ 'ਕੁੱਲ੍ਹੜ ਪਿੱਜ਼ਾ ਕੱਪਲ', Uk 'ਚ ਛਿੜਿਆ ਨਵਾਂ ਵਿਵਾਦ

entry of vehicles on railway road closed

Punjab: ਲੋਕਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ, ਇਸ ਰੋਡ ’ਤੇ ਵਾਹਨਾਂ ਦੀ ਐਂਟਰੀ...

mata vaishno devi landslide

ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਰਸਤੇ 'ਚ ਹੋ ਗਈ Landslide, ਮਿੰਟਾਂ 'ਚ ਪੈ ਗਈਆਂ...

russian attacks on ukraine

ਯੂਕ੍ਰੇਨ 'ਤੇ ਰੂਸੀ ਹਮਲੇ ਜਾਰੀ ; 10 ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ

putin meets iranian foreign minister

ਪੁਤਿਨ ਨੇ ਈਰਾਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਜਤਾਇਆ ਸਮਰਥਨ

former mp of sheikh hasina  s party arrested

ਬੰਗਲਾਦੇਸ਼: ਸ਼ੇਖ ਹਸੀਨਾ ਦੀ ਪਾਰਟੀ ਦਾ ਸਾਬਕਾ ਸੰਸਦ ਮੈਂਬਰ ਗ੍ਰਿਫ਼ਤਾਰ

ready to help iran

ਈਰਾਨ ਨੂੰ ਦੇਵਾਂਗੇ ਹਰ ਤਰ੍ਹਾਂ ਦੀ ਮਦਦ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • america issued advisory
      ਅਮਰੀਕਾ ਨੇ ਭਾਰਤ ਦੀ ਯਾਤਰਾ ਸਬੰਧੀ ਨਾਗਰਿਕਾਂ ਲਈ ਨਵੀਂ ਐਡਵਾਈਜ਼ਰੀ ਕੀਤੀ ਜਾਰੀ
    • us embassy issues advisory for its citizens
      ਅਮਰੀਕੀ ਦੂਤਾਵਾਸ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਈਜ਼ਰੀ
    • qatar s statement on iran s attack came to light no damage was caused
      ਈਰਾਨ ਦੇ ਹਮਲੇ 'ਤੇ ਕਤਰ ਦਾ ਬਿਆਨ ਆਇਆ ਸਾਹਮਣੇ, ਏਅਰਬੇਸ 'ਤੇ ਹਮਲੇ 'ਚ ਕੋਈ...
    • uae and bahrain airspace temporarily closed after iran attacks
      ਈਰਾਨ ਹਮਲਿਆਂ ਤੋਂ ਬਾਅਦ UAE ਤੇ ਬਹਿਰੀਨ ਦਾ ਏਅਰਸਪੇਸ ਅਸਥਾਈ ਤੌਰ 'ਤੇ ਬੰਦ
    • america received a strong warning
      'ਹੁਣ 'ਮਾਰੋ ਤੇ ਭੱਜ ਜਾਓ' ਦੀ ਨੀਤੀ ਕੰਮ ਨਹੀਂ ਕਰੇਗੀ', ਅਮਰੀਕਾ ਨੂੰ ਮਿਲੀ...
    • indian embassy in qatar issues advisory on iranian attacks
      ਈਰਾਨੀ ਹਮਲਿਆਂ 'ਤੇ ਕਤਰ 'ਚ ਭਾਰਤੀ ਦੂਤਘਰ ਦੀ ਐਡਵਾਈਜ਼ਰੀ: ਨਾਗਰਿਕ ਚੌਕਸ ਰਹਿਣ,...
    • air france klm cancels flights to dubai and riyadh
      ਮੱਧ ਪੂਰਬ 'ਚ ਤਣਾਅ ਕਾਰਨ Air France-KLM ਵੱਲੋਂ ਦੁਬਈ ਤੇ ਰਿਯਾਦ ਲਈ ਉਡਾਣਾਂ...
    • fourth day s play ends india set a target of 371 runs england scored 21 runs
      ਚੌਥੇ ਦਿਨ ਦਾ ਖੇਡ ਖਤਮ, ਭਾਰਤ ਨੇ ਦਿੱਤਾ 371 ਦੌੜਾਂ ਦਾ ਟੀਚਾ, ਇੰਗਲੈਂਡ ਨੇ...
    • 2 india qatar flights cancelled after iran missile attack
      ਈਰਾਨ ਦੇ ਮਿਜ਼ਾਈਲ ਹਮਲੇ ਤੋਂ ਬਾਅਦ ਭਾਰਤ-ਕਤਰ ਦੀਆਂ 2 ਉਡਾਣਾਂ ਰੱਦ, ਮੱਧ ਪੂਰਬ...
    • india economy may suffer a setback if gulf of hormuz is closed
      ਇਰਾਨੀ ਚਿਤਾਵਨੀ ਦਾ ਭਾਰਤ 'ਤੇ ਪ੍ਰਭਾਵ, ਅਰਥਵਿਵਸਥਾ ਨੂੰ ਲੱਗ ਸਕਦੈ ਝਟਕਾ
    • pant scored 2 centuries in a single match record books
      ਪੰਤ ਨੇ ਇਕ ਹੀ ਮੈਚ 'ਚ ਜੜੇ 2 ਸੈਂਕੜੇ, ਰਿਕਾਰਡ ਬੁੱਕ 'ਚ ਦਰਜ ਕੀਤਾ ਆਪਣਾ ਨਾਂ
    • ਪੰਜਾਬ ਦੀਆਂ ਖਬਰਾਂ
    • there will no longer be a firecracker market in burlton park
      ਹੁਣ ਬਰਲਟਨ ਪਾਰਕ ’ਚ ਨਹੀਂ ਲੱਗੇਗੀ ਪਟਾਕਾ ਮਾਰਕਿਟ, ਜਲੰਧਰ ਦੇ DC ਵੱਲੋਂ ਸਖ਼ਤ...
    • exposing a gang demanding ransom
      Punjab: ਫਿਰੌਤੀਆਂ ਮੰਗਣ ਵਾਲੇ ਗਿਰੋਹ ਦਾ ਪਰਦਾਫ਼ਾਸ਼, ਹਥਿਆਰਾਂ ਸਮੇਤ 8 ਮੈਂਬਰ...
    • punjab state women  s commission to hold open court on june 26
      ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ 26 ਜੂਨ ਨੂੰ ਲਾਇਆ ਜਾਵੇਗਾ ਖੁੱਲ੍ਹਾ ਦਰਬਾਰ
    • bikram majithia raid
      ਬਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਦੀ Raid! ਨਸ਼ਿਆਂ ਖ਼ਿਲਾਫ਼ ਮਾਨ ਸਰਕਾਰ ਦਾ ਸਭ...
    • gurmeet singh deadbody
      ਤੁਗਲ ਪਿੰਡ ਨੇੜਿਓਂ ਨਹਿਰ 'ਚੋਂ ਮਿਲੀ ਟੈਕਸੀ ਡਰਾਈਵਰ ਗੁਰਮੀਤ ਸਿੰਘ ਦੀ ਲਾਸ਼
    • uk visa
      ਹੁਣ UK ਜਾਣ ਦਾ ਸੁਫ਼ਨਾ ਕਰੋ ਪੂਰਾ, ਵੱਡੀ ਗਿਣਤੀ 'ਚ ਮਿਲ ਰਿਹਾ ਵਰਕ ਵੀਜ਼ਾ
    • big relief regarding driving licenses
      ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਵੱਡੀ ਰਾਹਤ, ਹੁਣ ਅਪਲਾਈ ਕਰਨ ਵਾਲਿਆਂ ਦੀਆਂ...
    • 140 drug smugglers arrested on 115th day of   war on drugs
      'ਯੁੱਧ ਨਸ਼ਿਆਂ ਵਿਰੁੱਧ' ਤਹਿਤ 115ਵੇਂ ਦਿਨ 140 ਨਸ਼ਾ ਸਮੱਗਲਰ ਗ੍ਰਿਫ਼ਤਾਰ
    • punjab ndmaew alert
      ਸਵੇਰੇ-ਸਵੇਰੇ ਖੜਕਣ ਲੱਗੀ ਪੰਜਾਬੀਆਂ ਦੇ ਫ਼ੋਨ ਦੀ ਘੰਟੀ! ਦਿੱਤੀ ਜਾ ਰਹੀ ਚੇਤਾਵਨੀ
    • big regarding the mayoral election
      ਮੇਅਰ ਦੀ ਚੋਣ ਨੂੰ ਲੈ ਕੇ ਵੱਡੀ UPDATE, ਮਿਲ ਗਈ ਮਨਜ਼ੂਰੀ, 30 ਸਾਲਾਂ ਬਾਅਦ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +