ਚੰਡੀਗੜ੍ਹ : ਅਮਨ ਅਰੋੜਾ ਵਲੋਂ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਦੀ ਦਿੱਤੀ ਗਈ ਨਸੀਹਤ 'ਤੇ ਸੁਖਪਾਲ ਖਹਿਰਾ ਨੇ ਜਵਾਬ ਦਿੱਤਾ ਹੈ। ਖਹਿਰਾ ਨੇ ਕਿਹਾ ਹੈ ਕਿ ਨੁਕਸ ਮੀਡੀਆ ਵਿਚ ਨਹੀਂ ਸਗੋਂ ਸੋਚ ਵਿਚ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਦੇ ਜਜ਼ਬਾਤਾਂ ਦੀ ਬੇਕਰਦੀ ਕਰਨ ਵਾਲਿਆਂ ਦੀ ਨੁਕਤਾਚੀਨੀ ਹੋ ਰਹੀ ਹੈ।
ਦੱਸਣਯੋਗ ਹੈ ਕਿ ਅਮਨ ਅਰੋੜਾ ਨੇ 'ਆਪ' 'ਚ ਚੱਲ ਰਹੇ ਵਿਵਾਦ ਲਈ ਸੋਸ਼ਲ ਮੀਡੀਆ ਨੂੰ ਜ਼ਿੰਮੇਵਾਰ ਦੱਸਿਆ ਸੀ। ਅਰੋੜਾ ਨੇ ਕਿਹਾ ਸੀ ਕਿ ਸੁਖਪਾਲ ਖਹਿਰਾ ਅਤੇ ਭਗਵੰਤ ਮਾਨ ਦੋਵੇਂ ਆਗੂ ਜਿੰਨਾ ਮੀਡੀਆ ਤੋਂ ਦੂਰ ਰਹਿਣਗੇ ਉਨੀ ਜਲਦੀ ਇਸ ਵਿਵਾਦ ਦੇ ਸੁਲਝਣ ਦੀ ਆਸ ਬੱਝੇਗੀ।
ਰੋਸ ਰੈਲੀ ਦੇ ਨਾਲ-ਨਾਲ ਕਲਾਸ ਫੋਰ ਕਰਮਚਾਰੀਆਂ ਦੀ ਦੋ ਦਿਨਾਂ ਹੜਤਾਲ ਸ਼ੁਰੂ
NEXT STORY