ਕੀਵ (ਏਪੀ): ਯੂਕਰੇਨ ਅਤੇ ਰੂਸ ਵਿਚਾਲੇ ਜੰਗ ਇੱਕ ਵਾਰ ਫਿਰ ਭਿਆਨਕ ਮੋੜ ਲੈ ਚੁੱਕੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਐਤਵਾਰ ਨੂੰ ਟੈਲੀਗ੍ਰਾਮ 'ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰੂਸ ਨੇ ਕੀਵ ਖੇਤਰ 'ਤੇ ਕੀਤੇ ਗਏ ਇੱਕ ਵੱਡੇ ਹਮਲੇ ਦੌਰਾਨ ਆਪਣੀ ਅਤਿ-ਆਧੁਨਿਕ ਹਾਈਪਰਸੋਨਿਕ 'ਓਰੇਸ਼ਨਿਕ' ਬੈਲਿਸਟਿਕ ਮਿਜ਼ਾਈਲ ਦੀ ਵਰਤੋਂ ਕੀਤੀ ਹੈ।
ਲੇਂਸਕੀ ਅਨੁਸਾਰ ਰੂਸ ਨੇ ਇਸ ਸ਼ਕਤੀਸ਼ਾਲੀ ਮਿਜ਼ਾਈਲ ਰਾਹੀਂ ਕੀਵ ਦੇ ਬਿਲਾ ਤਸੇਰਕਵਾ ਸ਼ਹਿਰ 'ਤੇ ਹਮਲਾ ਕੀਤਾ। ਇਹ ਜੰਗ ਦੌਰਾਨ ਤੀਜੀ ਵਾਰ ਹੈ ਜਦੋਂ ਰੂਸ ਨੇ ਇਸ ਮਿਜ਼ਾਈਲ ਦੀ ਵਰਤੋਂ ਕੀਤੀ ਹੈ, ਜੋ ਕਿ ਪਰਮਾਣੂ ਜਾਂ ਰਵਾਇਤੀ ਹਥਿਆਰ ਲਿਜਾਣ ਦੇ ਸਮਰੱਥ ਹੈ। ਫਿਲਹਾਲ ਇਸ ਹਮਲੇ ਦੇ ਮੁੱਖ ਨਿਸ਼ਾਨੇ ਬਾਰੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
15 ਸਾਲਾਂ ਬਾਅਦ ਮੋਂਕਟਨ ਦੀ ਸੰਸਥਾ ਨੇ ਖੋਲ੍ਹਿਆ ਆਪਣਾ ਮੁਫ਼ਤ ਕੱਪੜਿਆਂ ਦਾ ਸਟੋਰ
NEXT STORY