ਜਲੰਧਰ (ਵੈੱਬ ਡੈਸਕ): ਅੱਜ ਜਲੰਧਰ ਦੇ ਸ਼੍ਰੀ ਰਾਮ ਚੌਕ ਵਿਖੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਕ ਪ੍ਰੋਗਰਾਮ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸਵੇਰ ਤੋਂ ਹੀ ਭਗਵਾਨ ਵਾਲਮੀਕਿ ਚੌਕ ਤੋਂ ਸ਼੍ਰੀ ਰਾਮ ਚੌਕ (ਕੰਪਨੀ ਬਾਗ) ਵੱਲ ਆਉਣ ਵਾਲੀ ਸੜਕ 'ਤੇ ਪੁਲਸ ਵੱਲੋਂ ਬੈਰੀਗੇਟਿੰਗ ਕਰ ਕੇ ਆਵਾਜਾਈ ਬਿਲਕੁੱਲ ਬੰਦ ਕਰ ਦਿੱਤੀ ਗਈ ਹੈ। ਇਸ ਕਾਰਨ ਜਿੱਥੇ ਆਮ ਲੋਕਾਂ ਨੂੰ ਖੱਜਲ-ਖ਼ੁਆਰ ਹੋਣਾ ਪੈ ਰਿਹਾ ਹੈ, ਉੱਥੇ ਹੀ ਮਰੀਜ਼ਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸੜਕ ਜਲੰਧਰ ਦੇ ਸਿਵਲ ਹਸਪਤਾਲ ਨੂੰ ਜਾਂਦੀ ਹੈ ਤੇ ਦੂਜੇ ਪਾਸੇ ਦਵਾਈਆਂ ਦਾ ਮਸ਼ਹੂਰ ਬਾਜ਼ਾਰ ਦਿਲਕੁਸ਼ਾ ਮਾਰਕੀਟ ਹੈ।
ਸੜਕ ਬੰਦ ਹੋਣ ਕਾਰਨ ਜਿੱਥੇ ਆਮ ਲੋਕਾਂ ਨੂੰ ਇੱਥੋਂ ਲੰਘਣ ਨਹੀਂ ਦਿੱਤਾ ਜਾ ਰਿਹਾ, ਉੱਥੇ ਹੀ ਮਰੀਜ਼ਾਂ ਨੂੰ ਲਿਜਾ ਰਹੀਆਂ ਐਂਬੂਲੈਂਸਾਂ ਨੂੰ ਵੀ ਰਾਹ ਨਹੀਂ ਮਿਲ ਰਿਹਾ ਤੇ ਉਨ੍ਹਾਂ ਨੂੰ ਵੱਲ ਕੇ ਆਉਣ ਲਈ ਕਿਹਾ ਜਾ ਰਿਹਾ ਹੈ। 'ਜਗ ਬਾਣੀ' ਦੀ ਟੀਮ ਵੱਲੋਂ ਮੌਕੇ 'ਤੇ ਜਾ ਕੇ ਹਾਲਾਤ ਵੇਖੇ ਗਏ ਤਾਂ ਪੁਲਸ ਦੀ ਬੈਰੀਗੇਟਿੰਗ 'ਤੇ ਐਂਬੂਲੈਂਸ ਵੀ ਰੁਕੀ ਨਜ਼ਰ ਆਈ, ਜਿਸ ਨੂੰ ਕਿਸੇ ਹੋਰ ਰਾਹ ਤੋਂ ਆਉਣ ਲਈ ਆਖਿਆ ਜਾ ਰਿਹਾ ਸੀ ਤੇ ਮਜਬੂਰ ਹੋ ਕੇ ਐਂਬੂਲੈਂਸ ਨੂੰ ਦੂਜੇ ਪਾਸੇ ਮੁੜਣਾ ਪਿਆ।
ਪ੍ਰਤਾਪ ਸਿੰਘ ਬਾਜਵਾ ਬੋਲੇ-'ਜ਼ੋਮੈਟੋ ਵਾਂਗ ਪੰਜਾਬ 'ਚ ਘਰ-ਘਰ ਮਿਲ ਰਿਹਾ ਨਸ਼ਾ', CM ਮਾਨ ਛੱਡੇ ਅਹੁਦਾ
NEXT STORY