Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 11, 2026

    5:21:48 AM

  • gagandeep sharma selected for phd at stanford university

    ਪੰਜਾਬ ਦੀ ਧੀ ਨੇ ਨਾਂ ਕੀਤਾ ਰੌਸ਼ਨ, ਸਟੈਨਫੋਰਡ...

  • highcourt  s major order regarding the da issue of employees in punjab

    ਪੰਜਾਬ 'ਚ ਮੁਲਾਜ਼ਮਾਂ ਦੇ DA ਮਾਮਲੇ 'ਤੇ ਹਾਈਕੋਰਟ...

  • funeral of former cabinet minister bhagat chunni lal

    ਪੰਜ ਤੱਤਾਂ 'ਚ ਵਿਲੀਨ ਹੋਏ ਸਾਬਕਾ ਕੈਬਨਿਟ ਮੰਤਰੀ...

  • dera beas baba gurinder singh dhillon

    ਨਾਭਾ 'ਚ ਸ਼ਾਹੀ ਪਰਿਵਾਰ ਨਾਲ ਮੁਲਾਕਾਤ ਕਰਨ ਪਹੁੰਚੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Amritsar
  • ਜਲਿਆਂਵਾਲਾ ਬਾਗ : ਓਡਵਾਇਰ ਦਾ ਗੁਣਗਾਨ ਕਰ ਰਹੇ ਸਨ ਆਪਣੇ, 'ਬਾਗੀ ਫਾਰੰਗੀ' ਨੇ ਨੱਕ 'ਚ ਦਮ ਕੀਤਾ

PUNJAB News Punjabi(ਪੰਜਾਬ)

ਜਲਿਆਂਵਾਲਾ ਬਾਗ : ਓਡਵਾਇਰ ਦਾ ਗੁਣਗਾਨ ਕਰ ਰਹੇ ਸਨ ਆਪਣੇ, 'ਬਾਗੀ ਫਾਰੰਗੀ' ਨੇ ਨੱਕ 'ਚ ਦਮ ਕੀਤਾ

  • Edited By Cherry,
  • Updated: 13 Apr, 2019 10:23 AM
Amritsar
amritsar  jalianwala bagh kand
  • Share
    • Facebook
    • Tumblr
    • Linkedin
    • Twitter
  • Comment

ਅੰਮ੍ਰਿਤਸਰ : ਸੱਚ ਨੂੰ ਜਾਣਨ ਤੇ ਖੋਜਣ ਦੀ ਚਾਹਤ ਮਨੁੱਖ ਦੀ ਸੁਭਾਵਕ ਬਿਰਤੀ ਹੈ। ਸੱਚ ਦੀ ਤਲਾਸ਼ ਨੇ ਹੀ ਮਨੁੱਖੀ ਇਤਿਹਾਸ ਦੇ ਕਈ ਪੁਰਾਤਨ ਤੱਥਾਂ ਨੂੰ ਸ਼ੱਕ ਦੇ ਕਟਹਿਰੇ ਤੱਕ ਪਹੁੰਚਾਇਆ ਹੈ। ਹਿੰਦੋਸਤਾਨ ਦੀ ਆਜ਼ਾਦੀ ਦੇ ਸੰਘਰਸ਼ ਨਾਲ ਜੁੜੇ ਕਈ ਇਤਿਹਾਸਕ ਪੰਨੇ ਅਜੇ ਵੀ ਨਿਰਪੱਖ ਖੋਜ ਦੀ ਉਡੀਕ ਵਿਚ ਹਨ। ਅਜਿਹੇ ਪੰਨਿਆਂ 'ਚੋਂ ਹੀ ਜਲ੍ਹਿਆਂਵਾਲਾ ਬਾਗ ਦਾ ਸਾਕਾ ਜਿੱਥੇ ਇਕ ਦਰਦਨਾਕ ਕਤਲੇਆਮ ਦੀ ਘਟਨਾ ਵਜੋਂ ਸਾਡੀਆਂ ਸਿਮਰਤੀਆਂ ਵਿਚ ਮੌਜੂਦ ਹੈ, ਓਥੇ 1857 ਦੇ ਗ਼ਦਰ ਤੋਂ ਬਾਅਦ ਇਕ ਅਜਿਹੀ ਦੂਜੀ ਵੱਡੀ ਬਗ਼ਾਵਤ ਵਜੋਂ ਵੀ ਮਾਨਤਾ ਰੱਖਦਾ ਹੈ, ਜਿਸ ਨੇ ਹਿੰਦੋਸਤਾਨ 'ਚੋਂ ਬ੍ਰਿਟਿਸ਼ ਰਾਜ ਦੇ ਖ਼ਾਤਮੇ ਦੀ ਨੀਂਹ ਰੱਖੀ। ਇਸ ਘਟਨਾ ਤੋਂ ਬਾਅਦ ਬ੍ਰਿਟਿਸ਼ ਹਕੂਮਤ ਖ਼ਿਲਾਫ਼ ਆਮ ਲੋਕਾਂ ਦੇ ਦਿਲਾਂ ਵਿਚਲਾ ਰੋਸ ਰੋਹ ਅਤੇ ਨਫ਼ਰਤ ਵਿਚ ਤਬਦੀਲ ਹੋਣ ਲੱਗ ਪਿਆ।

ਸੱਚ ਤੱਕ ਪੁੱਜਣ ਦੀ ਸੁਭਾਵਿਕ ਚਾਹਤ ਨੇ ਹੀ ਮੈਨੂੰ ਇਕ ਅਜਿਹੇ ਸਫ਼ਰ 'ਤੇ ਚੱਲਣ ਦਾ ਮੌਕਾ ਓਦੋਂ ਪ੍ਰਦਾਨ ਕੀਤਾ ਜਦੋਂ ਮੈਂ ਪਾਕਿਸਤਾਨੀ ਪੰਜਾਬੀ ਅਦੀਬ ਨੈਣ ਸੁੱਖ ਦੀ ਕਿਤਾਬ 'ਆਈ ਪੁਰੇ ਦੀ ਵਾਅ' ਵਿਚਲੀ ਕਹਾਣੀ 'ਕੰਮ ਵਾਲੀ' ਪੜ੍ਹਨੀ ਸ਼ੁਰੂ ਕੀਤੀ। ਇਹ ਕਹਾਣੀ ਪਾਕਿਸਤਾਨੀ ਰੇਡੀਓ, ਟੀ.ਵੀ. ਅਤੇ ਫ਼ਿਲਮੀ ਆਰਟਿਸਟ ਆਲੀਆ ਬੇਗਮ ਬਾਰੇ ਸੀ, ਜਿਸ ਨੇ ਆਪਣੀ ਹਯਾਤੀ ਦਾ ਸਫ਼ਰ ਕੰਮ ਵਾਲੀ ਤੋਂ ਘਰ ਵਾਲੀ ਅਤੇ ਫਿਰ ਘਰ ਵਾਲੀ ਤੋਂ ਕੰਮ ਵਾਲੀ ਤੱਕ ਕਿਵੇਂ ਤੇ ਕਿੰਨੀ ਵਾਰ ਹੰਢਾਇਆ ਪਰ ਮੇਰਾ ਸਾਰਾ ਧਿਆਨ ਕਹਾਣੀ ਵਿਚਲੇ ਅਣਵੰਡੇ ਹਿੰਦੋਸਤਾਨ ਨਾਲ ਸਬੰਧਿਤ ਉਨ੍ਹਾਂ ਤੱਥਾਂ ਵੱਲ ਸੀ, ਜਿਨ੍ਹਾਂ ਬਾਰੇ ਭਾਰਤੀ ਇਤਿਹਾਸਕਾਰ ਜਾਂ ਤਾਂ ਅਣਜਾਣ ਸਨ ਜਾਂ ਰਾਜਨੀਤਿਕ ਕਾਰਨਾਂ ਕਰਕੇ ਅੱਜ ਤੱਕ ਚੁੱਪ ਹਨ।

ਕਹਾਣੀ ਦੀ ਨਾਇਕਾ ਆਲੀਆ ਬੇਗਮ ਦੀ ਵੱਡੀ ਭੈਣ ਬਸ਼ੀਰ ਬੇਗਮ ਲਾਹੌਰ ਦੇ ਇਕ ਆਨਰੇਰੀ ਮੈਜਿਸਟਰੇਟ ਅਸਲਮ ਬੇਗ ਨਾਲ ਵਿਆਹੀ ਹੋਈ ਸੀ। ਤੁਰਕੀ ਪਿਛੋਕੜ ਦਾ ਵਿਖਾਵਾ ਕਰਨ ਵਾਲਾ ਇਹ ਜੱਜ ਲੁਕਵੇਂ ਢੰਗ ਨਾਲ ਇੰਡੀਅਨ ਨੈਸ਼ਨਲ ਕਾਂਗਰਸ ਦੇ ਸਿਆਸੀ ਕੈਦੀਆਂ ਦੀ ਜੇਲ ਵਿਚ ਮਦਦ ਕਰਦਾ ਸੀ, ਉਨ੍ਹਾਂ ਦੀਆਂ ਜ਼ਮਾਨਤਾਂ ਕਰਵਾਉਂਦਾ ਸੀ ਅਤੇ ਗੰਗਾਧਰ ਦੇ ਨਾਂ ਹੇਠ ਫਰੰਗੀ ਸਰਕਾਰ ਖ਼ਿਲਾਫ਼ ਤਿੱਖੇ ਲੇਖ ਵੀ ਲਿਖਦਾ ਸੀ। 'ਮਿਲਾਪ' ਅਖ਼ਬਾਰ ਦੇ ਦਫ਼ਤਰ 'ਚੋਂ ਹੀ ਇਸ ਜੱਜ ਦੇ ਖ਼ਿਲਾਫ਼ ਮੁਖ਼ਬਰੀ ਹੋਈ ਅਤੇ ਜਿੰਨੀ ਦੇਰ ਵਿਚ ਖ਼ੁਫ਼ੀਆ ਪੁਲਸ ਗੰਗਾਧਰ ਨੂੰ ਦਬੋਚਣ ਲਈ ਜੱਜ ਸਾਹਿਬ ਦੀ ਹਵੇਲੀ 'ਚ ਪਹੁੰਚਦੀ, ਓਨੀ ਦੇਰ 'ਚ ਅਸਲਮ ਬੇਗ ਆਪਣੀ ਬੀਵੀ ਤੇ ਸਾਲੀ ਸਮੇਤ ਫ਼ਰਾਰ ਹੋ ਗਿਆ। ਇਹ ਤਿੰਨੇ ਲੁਕਦੇ-ਛੁਪਦੇ ਲਾਹੌਰ ਤੋਂ ਮੁਲਤਾਨ, ਹੈਦਰਾਬਾਦ, ਸਿੰਧ, ਮੀਰਪੁਰ ਖ਼ਾਸ, ਜੋਧਪੁਰ, ਪਾਲਣਪੁਰ ਹੁੰਦੇ ਹੋਏ ਅਹਿਮਦਾਬਾਦ ਪੁੱਜੇ। ਅਗਲੇ ਸਫ਼ਰ ਲਈ ਭਾੜਾ ਨਾ ਹੋਣ ਕਾਰਨ ਲਾਵਾਰਸਾਂ ਵਾਂਗ ਸਟੇਸ਼ਨ 'ਤੇ ਬੈਠਿਆਂ ਨੂੰ ਕੁਲੀ ਅਬਦੁੱਲ ਰਹਿਮਾਨ ਨੇ ਸਹਾਰਾ ਦਿੱਤਾ। ਜੱਜ (ਅਸਲਮ ਬੇਗ) ਤੇ ਕੁਲੀ (ਅਬਦੁੱਲ ਰਹਿਮਾਨ) ਦੀ ਦੁਸ਼ਮਣ-ਦੋਸਤੀ ਓਦੋਂ ਰਿਸ਼ਤੇਦਾਰੀ ਵਿਚ ਤਬਦੀਲ ਹੋ ਗਈ, ਜਦੋਂ ਇਹ ਰਾਜ਼ ਖੁੱਲ੍ਹਾ ਕਿ ਅਬਦੁੱਲ ਰਹਿਮਾਨ ਅਸਲ ਵਿਚ ਜੇਮਜ਼ ਵਿਲੀਅਮ ਮੈਸੀ ਹੈ। ਬਰਤਾਨਵੀ ਫ਼ੌਜ ਦੀ ਫ਼ਸਟ ਗੈਰੀਸਨ ਬਟਾਲੀਅਨ ਦਾ ਉਹ ਆਇਰਸ਼ ਅਫ਼ਸਰ, ਜਿਹੜਾ ਕਿਸੇ ਸਮੇਂ ਅੰਮ੍ਰਿਤਸਰ ਦਾ ਕਮਾਂਡਿੰਗ ਅਫ਼ਸਰ ਸੀ। ਇਸੇ ਅਫ਼ਸਰ ਨੇ 13 ਅਪ੍ਰੈਲ 1919 ਨੂੰ ਜਲ੍ਹਿਆਂ ਵਾਲਾ ਬਾਗ਼ ਵਿਖੇ ਰੋਲਟ ਐਕਟ ਦਾ ਸ਼ਾਂਤੀਪੂਰਵਕ ਵਿਰੋਧ ਕਰ ਰਹੇ ਲੋਕਾਂ ਉਪਰ ਗੋਲੀ ਚਲਾਉਣ ਤੋਂ ਇਨਕਾਰ ਕੀਤਾ ਸੀ। ਇਸ ਨਾਫ਼ਰਮਾਨੀ ਕਾਰਨ ਉਸ ਨੂੰ ਕੋਰਟ ਮਾਰਸ਼ਲ ਦਾ ਸਾਹਮਣਾ ਕਰਨਾ ਪਿਆ ਅਤੇ ਕੈਦ ਹੋਣ ਉਪਰੰਤ ਉਸ ਨੇ ਫ਼ਰਾਰ ਹੋ ਕੇ, ਭੇਸ ਬਦਲ ਕੇ ਬ੍ਰਿਟਿਸ਼ ਕਾਫ਼ਲਿਆਂ ਨੂੰ ਲੁੱਟਣ ਅਤੇ ਭਾਰਤੀ ਅਜ਼ਾਦੀ ਘੁਲਾਟੀਆਂ ਦੀ ਮਦਦ ਕਰਨ ਨੂੰ ਹੀ ਆਪਣਾ ਜੀਵਨ ਮਕਸਦ ਬਣਾ ਲਿਆ।

ਜਨਰਲ ਡਾਇਰ ਦੇ ਉਸ ਅਣਮਨੁੱਖੀ ਹੁਕਮ ਕਾਰਨ ਵਾਪਰੇ ਦੁਖਾਂਤ ਤੋਂ 100 ਸਾਲ ਬਾਅਦ ਅੱਜ ਕੈਪਟਨ ਮੈਸੀ ਦੇ ਸਤਿਕਾਰ ਵਿਚ ਮੇਰਾ ਸਿਰ ਇਸ ਲਈ ਝੁਕ ਰਿਹਾ ਹੈ ਕਿ 13 ਅਪ੍ਰੈਲ 1919 ਦੀ ਵਿਸਾਖੀ ਨੂੰ 'ਖ਼ੂਨੀ ਵਿਸਾਖੀ' ਬਣਾਉਣ ਵਾਲੇ ਜਨਰਲ ਡਾਇਰ ਨੂੰ ਸ੍ਰ੍ਰੀ ਹਰਿਮੰਦਰ ਸਾਹਿਬ ਤੋਂ (30 ਅਪ੍ਰੈਲ 1919) ਸਿਰੋਪਾ ਦਿਵਾਉਣ ਵਾਲੇ ਸ. ਅਰੂੜ ਸਿੰਘ ਬਾਰੇ ਤਾਂ ਸਾਡੇ ਕੋਲ ਜਾਣਕਾਰੀ ਮੌਜੂਦ ਹੈ ਪਰ ਉਸ ਕਤਲੇਆਮ ਦਾ ਭਾਗੀਦਾਰ ਬਣਨ ਤੋਂ ਇਨਕਾਰ ਕਰਨ ਵਾਲੇ ਦੀ ਜੁਰਅੱਤ ਸਬੰਧੀ ਇਕ ਅੱਖਰ ਵੀ ਮੌਜੂਦ ਨਹੀਂ।

ਜਦੋਂ ਇਸ ਸਬੰਧੀ ਕੁਝ ਵਧੇਰੇ ਜਾਣਨ ਦੀ ਇੱਛਾ ਅਧੀਨ ਸਬੰਧਿਤ ਸਮੱਗਰੀ ਨੂੰ ਘੋਖਿਆ-ਫਰੋਲਿਆ ਤਾਂ ਇਹ ਤੱਥ ਸਾਹਮਣੇ ਆਉਣੇ ਸ਼ੁਰੂ ਹੋਏ ਕਿ ਬ੍ਰਿਗੇਡੀਅਰ ਜਨਰਲ ਰੇਗੀਨਲਡ ਡਾਇਰ ਨੂੰ ਉਸ ਸਮੇਂ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਮਾਈਕਲ ਓਡਵਾਇਰ ਨੇ ਕਈ ਸੀਨੀਅਰ ਅਫ਼ਸਰਾਂ ਨੂੰ ਨਜ਼ਰਅੰਦਾਜ਼ ਕਰਕੇ ਚੁਣਿਆ ਸੀ।

10 ਅਪ੍ਰਲ 1919 ਨੂੰ ਡਾ. ਸੈਫ਼ੂਦੀਨ ਕਿਚਲੂ ਤੇ ਡਾ. ਸਤਿਆਪਾਲ ਦੀ ਰਿਹਾਈ ਖ਼ਾਤਿਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਾਇਲਜ਼ ਇਰਵਿੰਗ ਨੂੰ ਮਿਲਣ ਲਈ ਹਾਲ ਬਾਜ਼ਾਰ ਵੱਲੋਂ ਸਿਵਲ ਲਾਇਨਜ਼ ਵੱਲ ਵਧਦੀ ਭੀੜ ਅਤੇ ਫ਼ੌਜ ਦਰਮਿਆਨ ਝੜਪਾਂ ਹੋਈਆਂ ਤਾਂ ਭੰਨ-ਤੋੜ ਦੀਆਂ ਘਟਵਾਨਾਂ ਕਾਰਨ ਅੰਮ੍ਰਿਤਸਰ ਦਾ ਚਾਰਜ ਸ਼ਾਮ ਨੂੰ 4 ਵਜੇ ਮੇਜਰ ਮੈਕਡੋਨਲਡ ਨੂੰ ਸੌਂਪਣਾ ਪਿਆ। ਨਿਗੇਲ ਕੋਲਿਟ ਦੀ ਪੁਸਤਕ 'ਦਿ ਬੁੱਚਰ ਆਫ਼ ਅੰਮ੍ਰਿਤਸਰ' ਵਿਚ ਦਰਜ ਕੈਪਟਨ ਮੈਸੀ ਦੀ ਲਿਖਤੀ ਸਟੇਟਮੈਂਟ ਅੰਮ੍ਰਿਤਸਰ ਸ਼ਹਿਰ ਲਈ ''ਦਿ ਸਿਚੁਏਸ਼ਨ ਵਾਜ਼ ਕੁਆਇਟ'' ਸ਼ਬਦਾਂ ਦੀ ਵਰਤੋਂ ਕਰਦੀ ਹੈ, ਜਿਸ ਦੀ ਤਸਦੀਕ ਮੇਜਰ ਮੈਕਡੋਨਲਡ ਵੀ ਕਰਦਾ ਹੈ ਪਰ ਓਡਵਾਇਰ ਤਾਂ ਸ਼ਾਇਦ ਕੁਝ ਹੋਰ ਹੀ ਸੋਚ ਰਿਹਾ ਸੀ।

11 ਅਪ੍ਰੈਲ ਨੂੰ ਮੇਜਰ ਮੈਕਡੋਨਲਡ ਤੋਂ 124 ਬਲੋਚ ਬਟਾਲੀਅਨ ਦੇ ਕਰਨਲ ਮੌਰਗਨ ਨੂੰ ਚਾਰਜ ਦੇਣਾ ਪੈਂਦਾ ਹੈ, ਕਿਉਂਕਿ ਮੈਕਡੋਨਲਡ ਉਹ ਕੁਝ ਕਰਨ ਲਈ ਹਿਚਕਚਾਹਟ ਜ਼ਾਹਰ ਕਰ ਰਿਹਾ ਸੀ, ਜੋ ਸਰਕਾਰ ਚਾਹੁੰਦੀ ਸੀ। ਮੌਰਗਨ ਦੇ ਪਹੁੰਚਣ ਤੋਂ ਪਹਿਲਾਂ ਹੀ ਜਨਰਲ ਡਾਇਰ 16ਵੀਂ ਡਵੀਜ਼ਨ (ਲਾਹੌਰ) ਦੇ ਮੇਜਰ ਜਨਰਲ ਸਰ ਵਿਲੀਅਮ ਬੈਨਿਅਨ ਦਾ ਟੈਲੀਗ੍ਰਾਫ਼ਕ ਆਰਡਰ ਲੈ ਕੇ ਅੰਮ੍ਰਿਤਸਰ ਦਾ ਚਾਰਜ ਸੰਭਾਲ ਲੈਂਦਾ ਹੈ ਅਤੇ 13 ਅਪ੍ਰੈਲ ਵਾਲੇ ਦਿਨ 54ਵੀਂ ਸਿੱਖ ਰੈਜੀਮੈਂਟ, ਚੋਣਵੇਂ ਨੇਪਾਲੀ, ਗੋਰਖੇ, ਬਲੋਚੀ ਤੇ ਪਠਾਣ ਜਵਾਨਾਂ ਨਾਲ ਜਲ੍ਹਿਆਂਵਾਲਾ ਬਾਗ ਦੇ ਮੁੱਖ ਰਾਹ 'ਤੇ ਮੋਰਚਾ ਸੰਭਾਲ ਲੈਂਦਾ ਹੈ।

ਅਸਲ ਵਿਚ ਓਡਵਾਇਰ ਡਾਇਰ ਰਾਹੀਂ ਇਹ ਸੁਨੇਹਾ ਦੇਣਾ ਚਾਹੁੰਦਾ ਸੀ ਕਿ ''ਬ੍ਰਿਟਿਸ਼ ਹਕੂਮਤ ਆਪਣੀ ਇੱਛਾ ਅਨੁਸਾਰ ਜਦੋਂ ਚਾਹੇ, ਜਿੱਥੇ ਚਾਹੇ, ਜੋ ਚਾਹੇ ਕਰ ਸਕਦੀ ਹੈ।''ਡਰ ਦੀ ਭਾਵਨਾ ਨੂੰ ਖ਼ੌਫ਼ ਵਿਚ ਤਬਦੀਲ ਕਰਨ ਲਈ ਹੀ ਉਸ ਨੇ ਭੀੜ ਨੂੰ ਖਿੰਡ ਜਾਣ ਦੀ ਵਾਰਨਿੰਗ ਦਿੱਤੇ ਬਗ਼ੈਰ 303 ਲੀ ਇਨਫੀਲਡ ਬੋਲਟ ਐਕਸ਼ਨ ਰਾਈਫਲ ਵਾਲੇ 50 ਜਵਾਨਾਂ ਨੂੰ ਨਿਸ਼ਾਨਾਂ ਸਾਧ ਕੇ ਗੋਲੀ ਚਲਾਉਣ ਦਾ ਹੁਕਮ ਇਕ ਵਾਰ ਨਹੀਂ, ਵਾਰ ਵਾਰ ਦੁਹਰਾਇਆ। ਉਸ ਮੌਕੇ 10 ਤੋਂ 15 ਮਿੰਟ ਤੱਕ ਚੱਲੀਆਂ ਗੋਲੀਆਂ ਭੀੜ ਨੂੰ ਖਿੰਡਾਉਣ ਦੀ ਜ਼ਿੰਮੇਵਾਰੀ ਨਹੀਂ ਨਿਭਾ ਰਹੀਆਂ ਸਨ ਸਗੋਂ ਨਿਹੱਥੇ, ਭੱਜਦੇ, ਡਿੱਗਦੇ, ਲੋਕਾਂ ਦਾ ਪਿੱਛਾ ਕਰ ਕਰ ਕੇ ਉਨ੍ਹਾਂ ਨੂੰ ਨਿਸ਼ਾਨਾਂ ਬਣਾ ਰਹੀਆਂ ਸਨ।

ਜਲ੍ਹਿਆਂਵਾਲਾ ਬਾਗ਼ ਵਿਖੇ ਚਲਾਈ ਗੋਲੀ ਅਤੇ ਉਸ ਤੋਂ ਬਾਅਦ ਪੰਜਾਬ ਦੇ ਕੁਝ ਜ਼ਿਲਿਆਂ ਵਿਚ ਵਿਸ਼ੇਸ ਤੌਰ 'ਤੇ ਲਾਏ ਗਏ ਮਾਰਸ਼ਲ ਲਾਅ ਦੌਰਾਨ ਦਿੱਤੀਆਂ ਸਜ਼ਾਵਾਂ ਦੀ ਛਾਣਬੀਣ ਕਰਨ ਵਾਲੀ ਬਣਾਈ ਗਈ ਹੰਟਰ ਕਮੇਟੀ ਅਨੁਸਾਰ ਜਲਿਆਵਾਲਾ ਬਾਗ ਵਿਖੇ 1650 ਰਾਊਂਡ ਫ਼ਾਇਰ ਕੀਤੇ ਗਏ ਜਿਸ ਕਾਰਨ 379 ਬੰਦੇ ਮਰੇ ਅਤੇ 1200 ਜ਼ਖ਼ਮੀ ਹੋਏ। ਗ਼ੈਰ ਸਰਕਾਰੀ ਅੰਕੜਿਆਂ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਸੀ, ਕਿਉਂਕਿ ਲੋਕਾਂ ਨੇ ਡਰਦਿਆਂ ਆਪਣੇ ਲਾਪਤਾ ਪਰਿਵਾਰਕ ਮੈਂਬਰਾਂ ਦੇ ਨਾਂ ਹੀ ਦਰਜ ਨਹੀਂ ਕਰਵਾਏ ਅਤੇ ਸਰਕਾਰ ਨੇ ਜੂਨ 1919 ਤੱਕ ਲੱਗੇ ਮਾਰਸ਼ਲ ਲਾਅ ਦਾ ਫ਼ਾਇਦਾ ਉਠਾਉਂਦਿਆਂ ਕਾਫ਼ੀ ਸਬੂਤ ਖ਼ੁਰਦ-ਬੁਰਦ ਵੀ ਕਰ ਦਿੱਤੇ।

ਸਲਤਨਤ-ਏ-ਬਰਤਾਨੀਆ ਦੇ ਜਰਨੈਲਾਂ ਵੱਲੋਂ ਬਰਤਾਨਵੀ ਰਾਜ ਦੀ ਦਹਿਸ਼ਤ ਨੂੰ ਬਣਾਈ ਰੱਖਣ ਲਈ ਕੀਤੀਆਂ ਇਹੋ ਜਿਹੀਆਂ ਕਈ ਘਿਨਾਉਣੀਆਂ ਕੋਸ਼ਿਸ਼ਾਂ ਦਾ ਲੰਮਾ ਇਤਿਹਾਸ ਮੌਜੂਦ ਹੈ। ਫਰਵਰੀ 1692 ਵਿਚ 38 ਸਕਾਟਿਸ਼ ਹਾਈਲੈਂਡਰਜ਼ ਨੂੰ ਅਤੇ ਅਕਤੂਬਰ 1865 ਵਿਚ ਗਵਰਨਰ ਐਡਵਰਡ ਜੌਨ ਈਅਰ ਦੀ ਕਮਾਂਡ ਹੇਠ ਜਮਾਇਕਾ ਵਿਖੇ 439 ਕਾਲੇ ਬਾਗ਼ੀਆਂ ਨੂੰ ਕਤਲ ਕੀਤਾ ਗਿਆ। ਕਰੌਕ ਪਾਰਕ, ਡਬਲਿਨ ਵਿਖੇ 21 ਨਵੰਬਰ 1920 ਨੂੰ ਆਇਰਸ਼ ਫੁੱਟਬਾਲ ਮੈਚ ਵੇਖਦੇ ਨਿਹੱਥੇ ਲੋਕਾਂ 'ਤੇ ਚਲਾਈ ਗੋਲੀ ਵਿਚ 32 ਜਣੇ ਮਰੇ, ਜਿਸ ਨੂੰ ਇਤਿਹਾਸਕਾਰ 'ਬਲੱਡੀ ਸੰਡੇ' ਵਜੋਂ ਯਾਦ ਕਰਦੇ ਹਨ।

ਗੁਜ਼ਰੇ ਅਤੀਤ ਦੇ ਕੁਝ ਪੰਨੇ ਮੈਂ ਵੀ ਫ਼ਰੋਲੇ (ਜੋਗਿੰਦਰ ਸ਼ਮਸ਼ੇਰ ਦੀ ਪੁਸਤਕ 1919 ਦਾ ਪੰਜਾਬ) ਤਾਂ 28 ਮਈ 1919 ਨੂੰ ਓਡਵਾਇਰ ਦੀ ਰਿਟਾਇਰਮੈਂਟ ਮੌਕੇ ਮਜੀਠੀਏ ਸਰਦਾਰ ਵੱਲੋਂ ਆਪਣੀ ਵਫ਼ਾਦਾਰੀ ਵਿਖਾਉਣ ਲਈ ਪੜ੍ਹੇ ਸ਼ਬਦ ਲੱਭ ਗਏ: ''ਇਹ ਬੜੇ ਅਫ਼ਸੋਸ ਦੀ ਗੱਲ ਹੈ ਕਿ ਕੁਝ ਬੁਰੇ ਇਰਾਦੇ ਵਾਲੇ ਲੋਕਾਂ ਵੱਲੋਂ ਇਸ ਧਰਤੀ ਦੇ ਅਮਨ ਨੂੰ ਤਬਾਹ ਕਰਨ ਲਈ ਸ਼ਰਾਰਤੀ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਕੁਝ ਥਾਵਾਂ 'ਤੇ ਅਜਿਹੀਆਂ ਜ਼ਾਲਮਾਨਾਂ ਹਰਕਤਾਂ ਕੀਤੀਆਂ ਗਈਆਂ ਜਿਸ ਨਾਲ ਇਸ ਸੂਬੇ ਦੇ ਪਵਿੱਤਰ ਨਾਮ ਨੂੰ ਧੱਬਾ ਲੱਗਾ ਪਰ ਹਜ਼ੂਰ (ਮਾਈ ਬਾਪ!) ਨੇ ਹਾਲਾਤ 'ਤੇ ਸਖ਼ਤੀ ਨਾਲ ਕਾਬੂ ਪਾ ਕੇ ਅਤੇ ਠੀਕ ਤਰੀਕੇ ਅਪਣਾ ਕੇ ਇਸ ਬੁਰਾਈ ਦਾ ਖ਼ਾਤਮਾ ਕਰ ਦਿੱਤਾ।''

ਮਜੀਠੀਏ ਸਰਦਾਰ ਤੋਂ ਇਲਾਵਾ ਹੋਰ 27 ਸਿੱਖ, 24 ਮੁਸਲਮਾਨ ਤੇ 42 ਹਿੰਦੂ ਦੀਵਾਨ ਬਹਾਦਰ ਤੇ ਖਾਨ ਬਹਾਦਰਾਂ ਦੇ ਨਾਂ ਵੀ ਮਿਲਦੇ ਹਨ, ਜਿਨ੍ਹਾਂ ਦੇ ਮੂੰਹੋਂ ਓਡਵਾਇਰ ਦੀ ਉਸਤਤ ਲਈ ਕਿਰੇ ਮੋਤੀ ਇਤਿਹਾਸ ਦੀਆਂ ਪੁਸਤਕਾਂ 'ਚ ਮਹਿਫ਼ੂਜ਼ ਹਨ ਪਰ ਕੈਪਟਨ ਮੈਸੀ ਦੇ ਬ੍ਰਿਟਿਸ਼ ਸਰਕਾਰ ਵਿਰੋਧੀ ਕਾਰਨਾਮਿਆਂ ਨੂੰ ਦਰਸਾਉਣ ਵਾਲਾ ਹਦਾਇਤ ਉੱਲਾ ਦਾ ਲਿਖਿਆ ਕਿੱਸਾ 'ਬਾਗ਼ੀ ਫ਼ਰੰਗੀ' ਮੌਜੂਦ ਨਹੀਂ।

'ਬਾਗ਼ੀ ਫ਼ਰੰਗੀ' ਕਿੱਸਾ ਕੈਪਟਨ ਮੈਸੀ ਦੀ ਸ਼ਰੀਕੇ-ਹਯਾਤ ਰਹੀ ਆਲੀਆ ਬੇਗਮ ਨੂੰ ਓਦੋਂ ਮਿਲਿਆ ਜਦੋਂ ਉਹ 1947 ਦੀ ਵੰਡ ਤੋਂ ਬਾਅਦ ਭਾਰਤ ਤੋਂ ਲਾਹੌਰ ਪੁੱਜੀ। ਕੈਪਟਨ ਮੈਸੀ ਨਾਲ ਵਿਆਹੀ ਹੋਣ ਕਾਰਨ ਆਲੀਆ ਬੇਗਮ ਨੂੰ ਪਾਕਿਸਤਾਨੀ ਪੰਜਾਬ ਵਿਚ ਬਹੁਤ ਇੱਜ਼ਤ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ, ਜਿਸ ਦੀ ਤਸਦੀਕ ਆਲੀਆ ਬੇਗਮ ਦਾ ਚੌਥੇ ਸ਼ੌਹਰ 'ਚੋਂ ਪੈਦਾ ਹੋਇਆ ਪੁੱਤਰ ਮੁਅੱਜ਼ਮ ਸ਼ੇਖ਼ ਵੀ ਕਰਦਾ ਹੈ ਪਰ ਨੈਣ ਸੁੱਖ ਨੂੰ ਆਲੀਆ ਬੇਗਮ ਕੋਲੋਂ ਉਹ ਕਿੱਸਾ ਨਾ ਮਿਲ ਸਕਿਆ।

ਕੈਪਟਨ ਮੈਸੀ ਸਬੰਧੀ ਜਿਹੜੀ ਹੋਰ ਜਾਣਕਾਰੀ ਮਿਲਦੀ ਹੈ, ਉਸ ਦੀ ਸੱਚਾਈ ਨੂੰ ਤਸਦੀਕ ਕਰਨ ਲਈ ਤੱਥ ਮੌਜੂਦ ਨਹੀਂ ਹਨ। ਬ੍ਰਿਟਿਸ਼ ਨੌਕਰੀ ਤੋਂ ਫ਼ਾਰਗ ਹੋਣ ਉਪਰੰਤ ਉਸ ਨੇ ਫ਼ਸਟ ਬਹਾਵਲਪੁਰ ਇਨਫ਼ੈਂਟਰੀ 'ਚ ਨੌਕਰੀ ਕੀਤੀ ਅਤੇ ਕਰਨਲ ਵਜੋਂ ਰਿਟਾਇਰ ਹੋਇਆ ਕਿਉਂਕਿ ਉਸਨੇ ਇਸਲਾਮ ਧਰਮ ਅਪਣਾ ਲਿਆ ਸੀ, ਇਸ ਲਈ ਉਸ ਨੂੰ ਤੇ ਬੇਗਮ ਅਬਦੁੱਲ ਰਹਿਮਾਨ ਨੂੰ ਡੇਰਾ ਨਵਾਬ ਸਾਹਿਬ ਦੇ ਆਰਮੀ ਕਬਰਿਸਤਾਨ ਵਿਚ ਦਫ਼ਨਾਇਆ ਗਿਆ ਅਤੇ ਉਸ ਦੀ ਯਾਦ ਵਿਚ ਰਾਵਲਪਿੰਡੀ ਵਿਖੇ ਇਕ ਗੇਟ ਵੀ ਉਸਾਰਿਆ ਗਿਆ ਪਰ ਆਲੀਆ ਬੇਗਮ ਨੂੰ ਇੰਟਰਵਿਊ ਕਰ ਚੁੱਕੇ ਨੈਣ ਸੁੱਖ ਅਜਿਹੀ ਸਾਰੀ ਜਾਣਕਾਰੀ ਨੂੰ ਮਹਿਜ਼ ਦੰਤ-ਕਥਾ ਜਿੰਨੀ ਅਹਿਮੀਅਤ ਦਿੰਦੇ ਹਨ ਅਤੇ ਨਾ ਹੀ ਇੰਪੀਰੀਅਲ ਗੈਜ਼ੇਟੀਅਰ ਅਤੇ ਬਹਾਵਲਪੁਰ ਦਾ ਸਰਕਾਰੀ ਗਜ਼ਟ ਇਨ੍ਹਾਂ ਤੱਥਾਂ ਦੀ ਪੁਸ਼ਟੀ ਕਰਦੇ ਹਨ।

ਜਲ੍ਹਿਆਂਵਾਲਾ ਬਾਗ ਦੇ ਸਾਕੇ ਦਾ ਇਹ ਅਧੂਰਾ ਪੰਨਾ ਅੱਜ ਵੀ ਉਡੀਕ ਰਿਹਾ ਹੈ ਕੈਪਟਨ ਮੈਸੀ ਬਾਰੇ ਲਿਖੇ 'ਬਾਗ਼ੀ ਫ਼ਰੰਗੀ' ਕਿੱਸੇ ਵਿਚਲੇ ਤੱਥਾਂ ਨੂੰ ਜਾਣਨ ਲਈ ਤਾਂ ਜੋ ਦੋਵੇਂ ਬੰਨੇ ਦੇ ਪੰਜਾਬੀ ਉਸ ਫ਼ਰੰਗੀ ਦੋਸਤ ਦੀ ਫ਼ਰੰਗੀ ਸਰਕਾਰ ਨਾਲ ਨਿਭਾਈ ਦੁਸ਼ਮਣੀ ਤੋਂ ਜਾਣੂ ਹੋ ਸਕਣ।

1947…ਭੁੱਲ ਗਏ ਡਾ. ਕਿਚਲੂ
ਡਾ. ਸੈਫ਼ੂਦੀਨ ਕਿਚਲੂ ਨੂੰ ਉਨ੍ਹਾਂ ਦੇ ਯੋਗਦਾਨ ਨੂੰ 1947 ਦੀ ਵੰਡ 'ਚ ਸ਼ਹਿਰ ਭੁੱਲ ਗਿਆ। ਬਟਵਾਰੇ 'ਚ ਧਰਤੀ ਦੇ ਦੋ ਟੁਕੜੇ ਹੋਏ। ਹੁਣ ਡਾ. ਕਿਚਲੂ ਨੂੰ ਵੇਖਣ ਵਾਲੀ ਅੱਖ ਮੁਸਲਮਾਨ ਵੇਖਦੀ ਸੀ। ਹੈਵਾਨੀਅਤ ਦਾ ਇਹ ਦੌਰ ਕਹਿੰਦਾ ਸੀ, ਕਿਹੜਾ ਕਿਚਲੂ ਤੇ ਕਿਹੜਾ ਦੇਸ਼ ਭਗਤ? ਜਲ੍ਹਿਆਂਵਾਲੇ ਬਾਗ ਦੇ ਉਹ ਨਾਇਕ, ਜਿਨ੍ਹਾਂ ਹਿੰਦੂ-ਮੁਸਲਿਮ ਏਕਤਾ ਦੀ ਗੱਲ ਕੀਤੀ ਅੱਜ ਹੱਲਿਆਂ ਦਾ ਸਾਹਮਣਾ ਕਰ ਰਹੇ ਸੀ। ਉਨ੍ਹਾਂ ਸਮਿਆਂ ਦੀ ਫਿਰਕੂ ਹਵਾ ਦੇ ਜਨੂੰਨੀਆਂ ਨੇ ਅੰਮ੍ਰਿਤਸਰ ਕਚਹਿਰੀ ਰੋਡ 'ਤੇ ਉਨ੍ਹਾਂ ਦੀ ਕੋਠੀ ਨੂੰ ਘੇਰਾ ਪਾ ਲਿਆ। ਹਥਿਆਰਬੰਦ ਜਨੂੰਨੀਆਂ ਤੋਂ ਉਸ ਸਮੇਂ ਬਚਾਉਣ ਲਈ ਰੱਬ ਦੇ ਬੰਦੇ ਮੇਘ ਸਿੰਘ, ਸੂਬਾ ਸਿੰਘ ਕੋਟ ਧਰਮ ਚੰਦ ਤੇ ਕਾਮਰੇਡ ਗਹਿਲ ਸਿੰਘ ਛੱਜਲਵੱਢੀ ਅੱਗੇ ਆਏ। ਉਨ੍ਹਾਂ ਡਾਕਟਰ ਕਿਚਲੂ ਅਤੇ ਪਰਿਵਾਰ ਨੂੰ ਹਿਫ਼ਾਜ਼ਤ ਨਾਲ ਦਿੱਲੀ ਪਹੁੰਚਾਇਆ, ਜਿੱਥੋਂ ਉਹ ਨਵੇਂ ਦੇਸ਼ ਪਾਕਿਸਤਾਨ ਨੂੰ ਰਵਾਨਾ ਹੋਏ। ਅੰਮ੍ਰਿਤਸਰ ਦੀਆਂ ਗਲੀਆਂ ਦਾ ਇਹ ਦੌਰ ਆਖਰ ਡਾਕਟਰ ਕਿਚਲੂ ਕਿਵੇਂ ਯਾਦ ਕਰਦੇ ਰਹੇ ਹੋਣਗੇ? – ਹਵਾਲਾ-ਇੰਦਰ ਸਿੰਘ ਮੁਰਾਰੀ (1951-1981), ਅਣਫੋਲਿਆ ਵਰਕਾ; ਰਵੀ ਸਾਹਿਤ, 1969

ਮਾਈਕਲ ਓਡਵਾਇਰ ਦਾ ਕਤਲ ਅਤੇ ਸ਼ਹੀਦ ਊਧਮ ਸਿੰਘ
ਸਾਕਾ 1919 ਵੇਲੇ ਪੰਜਾਬ ਦਾ ਗਵਰਨਰ ਮਾਈਕਲ ਓਡਵਾਇਰ ਸੀ। ਮਾਈਕਲ ਓਡਵਾਇਰ ਅਤੇ ਜਨਰਲ ਡਾਇਰ 2 ਬੰਦੇ ਇਸ ਸਾਕੇ ਲਈ ਜ਼ਿੰਮੇਵਾਰ ਹਨ। ਇਸ ਸਾਕੇ ਦਾ ਜ਼ਖ਼ਮ ਆਖਰ ਰਾਜ਼ੀ ਕਿਵੇਂ ਹੁੰਦਾ? 21 ਸਾਲਾਂ ਬਾਅਦ ਸੁਨਾਮ ਦੇ ਊਧਮ ਸਿੰਘ ਨੇ ਕੈਕਸਟਨ ਹਾਲ ਲੰਡਨ 'ਚ 13 ਮਾਰਚ 1940 ਨੂੰ ਗਵਰਨਰ ਮਾਈਕਲ ਓਡਵਾਇਰ ਨੂੰ ਗੋਲੀਆਂ ਨਾਲ ਭੁੰਨ ਕੇ ਸਾਕਾ 1919 ਦੇ ਜ਼ਖ਼ਮਾਂ ਦਾ ਬਦਲਾ ਲਿਆ। 14 ਮਾਰਚ 1940 ਨੂੰ ਡੇਲੀਮੇਲ ਦੀ ਖ਼ਬਰ ਸੀ ਕਿ ਮੁਹੰਮਦ ਸਿੰਘ ਆਜ਼ਾਦ ਨਾਮ ਦੇ ਭਾਰਤੀ ਬੰਦੇ ਨੇ ਓਡਵਾਇਰ ਦਾ ਕਤਲ ਕਰ ਦਿੱਤਾ।

  • Amritsar
  • Jalianwala Bagh Kand
  • ਅੰਮ੍ਰਿਤਸਰ
  • ਜਲਿਆਂਵਾਲਾ ਬਾਗ ਕਾਂਡ

...ਜਦੋਂ ਸਾਕੇ ਦੇ ਦੁੱਖ 'ਚ ਡਾ. ਟੈਗੋਰ ਨੇ ਵਾਪਸ ਕੀਤੀ ਉਪਾਧੀ

NEXT STORY

Stories You May Like

  • upi breaks all records  people made transactions worth 29 82 lakh crore
    UPI ਨੇ ਤੋੜੇ ਸਾਰੇ ਰਿਕਾਰਡ, ਅਗਸਤ ’ਚ ਲੋਕਾਂ ਨੇ ਕੀਤਾ 29.82 ਲੱਖ ਕਰੋੜ ਦਾ ਲੈਣ-ਦੇਣ
  • horrific tragedy in congo
    ਕਾਂਗੋ 'ਚ ਵੱਡਾ ਹਾਦਸਾ: ਸਕੂਲਾਂ 'ਚ ਅੱਗ ਕਾਰਨ ਮਚਿਆ ਚੀਕ-ਚਿਹਾੜਾ, ਦਮ ਘੁੱਟਣ ਨਾਲ 24 ਵਿਦਿਆਰਥੀਆਂ ਦੀ ਮੌਤ
  • bhagwat silenced the opponents with his address
    ਭਾਗਵਤ ਨੇ ਆਪਣੇ ਸੰਬੋਧਨ ਨਾਲ ਵਿਰੋਧੀਆਂ ਨੂੰ ਨਿਸ਼ਬਦ ਕੀਤਾ
  • gearbox  car  gold  recovered  police
    ਗੀਅਰ ਬਾਕਸ ਹੇਠਾਂ ਲੁਕਾ ਕੇ ਲਿਜਾ ਰਹੇ ਸਨ ਸੋਨਾ, ਚੰਦੌਲੀ 'ਚ 3.92 ਕਰੋੜ ਦਾ Gold ਬਰਾਮਦ, 2 ਗ੍ਰਿਫ਼ਤਾਰ
  • green cards in  us
    ਅਮਰੀਕਾ 'ਚ ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਭਾਰਤੀਆਂ ਨੂੰ ਕੁਝ ਰਾਹਤ
  • international kavishri jatha preaching religion in uk
    ਯੂਕੇ 'ਚ ਧਰਮ ਪ੍ਰਚਾਰ ਕਰ ਰਹੇ ਇੰਟਰਨੈਸ਼ਨਲ ਕਵੀਸ਼ਰੀ ਜੱਥੇ ਦਾ ਦਰਬਾਰ ਸੰਪਰਦਾਇ ਲੋਪੋ ਵੱਲੋਂ ਵਿਸ਼ੇਸ਼ ਸਨਮਾਨ
  • why did pakistan change its military command structure after five decades
    ਪਾਕਿਸਤਾਨ ਨੇ ਪੰਜ ਦਹਾਕਿਆਂ ਬਾਅਦ ਆਪਣੇ ਫੌਜੀ ਕਮਾਂਡ ਢਾਂਚੇ ਵਿੱਚ ਕਿਉਂ ਬਦਲਾਅ ਕੀਤਾ?
  • son  mother  police  haryana  husband
    ਕਲਯੁੱਗੀ ਪੁੱਤ ਨੇ ਮਾਂ ਦਾ ਕੀਤਾ ਕਤਲ, ਫਿਰ ਥਾਣੇ ਜਾ ਕਰ'ਤਾ ਸਰੰਡਰ
  • funeral of former cabinet minister bhagat chunni lal
    ਪੰਜ ਤੱਤਾਂ 'ਚ ਵਿਲੀਨ ਹੋਏ ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ, ਸਰਕਾਰੀ...
  • after the death of former minister bhagat chunni lal his son in law also died
    ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੇ ਦਿਹਾਂਤ ਤੋਂ ਬਾਅਦ ਜਵਾਈ ਦੀ ਵੀ ਮੌਤ
  • outsourced employees high court
    ਆਊਟ ਸੋਰਸ ਕਰਮਚਾਰੀਆਂ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ
  • 650th birth anniversary of sri guru ravidass maharaj ji
    ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਲੰਧਰ 'ਚ...
  • first blood donation camp held at jalandhar gymkhana club
    ਜਲੰਧਰ ਜਿਮਖਾਨਾ ਕਲੱਬ ’ਚ ਪਹਿਲੀ ਵਾਰ ਲੱਗਾ ਖ਼ੂਨਦਾਨ ਕੈਂਪ, 50 ਯੂਨਿਟ ਖ਼ੂਨ ਇਕੱਤਰ
  • sikh youth in canada
    ਕੈਨੇਡਾ 'ਚ ਸਿੱਖ ਨੌਜਵਾਨ ਨੇ ਵਧਾਇਆ ਮਾਣ, ਬਣਿਆ ਕਰੈਕਸ਼ਨਲ ਅਫ਼ਸਰ
  • boy dead on road accident
    ਜਲੰਧਰ 'ਚ ਵੱਡਾ ਹਾਦਸਾ! ਭੈਣ ਨੂੰ ਸਕੂਲ ਛੱਡਣ ਜਾ ਰਹੇ ਭਰਾ ਦੀ ਦਰਦਨਾਕ ਮੌਤ
  • markets and shops completely closed during jalandhar bandh
    ਜਲੰਧਰ ਬੰਦ ਦੌਰਾਨ ਬਾਜ਼ਾਰ-ਦੁਕਾਨਾਂ ਪੂਰੀ ਤਰ੍ਹਾਂ ਬੰਦ, ਸੜਕਾਂ 'ਤੇ ਸੰਨਾਟਾ,...
Trending
Ek Nazar
indian companies us lawmakers

ਅਮਰੀਕੀ ਕਾਨੂੰਨਸਾਜ਼ਾਂ ਵੱਲੋਂ ਡੇਟਾ 'ਚੋਰੀ' ਮਾਮਲੇ 'ਚ ਤਿੰਨ ਭਾਰਤੀ ਕੰਪਨੀਆਂ...

strict restrictions imposed in amritsar regarding security and traffic

ਅੰਮ੍ਰਿਤਸਰ ’ਚ ਹੋਰ ਸਖ਼ਤ ਪਾਬੰਦੀਆਂ ਲਾਗੂ

kim  s daughter his successor

ਕਿਮ ਦੀ ਧੀ ਸੰਭਾਵੀ ਉੱਤਰਾਧਿਕਾਰੀ !

chinese president xi jinping to visit india

7 ਸਾਲ ਬਾਅਦ ਭਾਰਤ ਆਉਣਗੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ

india s nuclear arsenal

ਭਾਰਤ ਦੇ ਪਰਮਾਣੂ ਜ਼ਖ਼ੀਰੇ 'ਚ 190 ਹਥਿਆਰ !

drone show in gurdaspur dedicated to birth anniversary of sri guru ravidass ji

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦਾਸਪੁਰ 'ਚ...

indian nationals arrested in nepal

ਨੇਪਾਲ 'ਚ ਦੋ ਭਾਰਤੀ ਨਾਗਰਿਕ ਗ੍ਰਿਫ਼ਤਾਰ, ਬ੍ਰਾਊਨ ਸ਼ੂਗਰ ਤਸਕਰੀ ਦੇ ਲੱਗੇ ਦੋਸ਼

famous folk singer

ਸੜਕ ਹਾਦਸੇ 'ਚ ਮਸ਼ਹੂਰ ਲੋਕ ਗਾਇਕ ਦੀ ਮੌਤ, ਮਥੁਰਾ 'ਚ ਵਾਪਰਿਆ ਭਿਆਨਕ ਹਾਦਸਾ

student performance

ਆਸਟ੍ਰੇਲੀਆਈ ਵਿਦਿਆਰਥੀਆਂ ਦੀ ਕਾਰਗੁਜ਼ਾਰੀ 'ਚ ਗਿਰਾਵਟ

a picture of the veteran actor emerged from the hospital s mri room

'ਬੱਸ ਫਿਰ ਤੋਂ ਆਪਣੇ ਪੈਰਾਂ 'ਤੇ ਖੜ੍ਹਨਾ ਚਾਹੁੰਦਾ ਹਾਂ'; ਹਸਪਤਾਲ ਦੇ MRI ਰੂਮ...

most livable cities in world

2026 ਦੇ ਦੁਨੀਆ ਦੇ ਸਭ ਤੋਂ ਰਹਿਣਯੋਗ ਸ਼ਹਿਰਾਂ 'ਚ ਕੋਪਨਹੇਗਨ ਮੁੜ ਪਹਿਲੇ ਸਥਾਨ ’ਤੇ...

indian origin couple donates

ਭਾਰਤੀ ਮੂਲ ਦੇ ਜੋੜੇ ਨੇ ਅਮਰੀਕੀ ਯੂਨੀਵਰਸਿਟੀ ਨੂੰ ਦਾਨ ਕੀਤੇ 2 ਕਰੋੜ ਡਾਲਰ

mamta kulkarni refuses to perform on her song at dahi handi event

'ਉਹ ਮਮਤਾ ਕੁਲਕਰਨੀ ਤਾਂ ਕਦੋਂ ਦੀ ਮਰ ਗਈ'; ਅਦਾਕਾਰਾ ਨੇ ਆਪਣੇ ਹੀ ਸੁਪਰਹਿੱਟ...

police officer arrested

ਨਸ਼ੀਲੇ ਪਦਾਰਥਾਂ ਦੀ ਤਸਕਰੀ, ਗਬਨ ਅਤੇ ਜਾਅਲਸਾਜ਼ੀ ਦੇ ਗੰਭੀਰ ਦੋਸ਼ਾਂ 'ਚ ਪੰਜ...

us iran confict

ਅਮਰੀਕਾ ਨੇ ਈਰਾਨ ਦੇ ਹਵਾਬਾਜ਼ੀ ਖੇਤਰ 'ਤੇ ਲਾਈਆਂ ਨਵੀਆਂ ਪਾਬੰਦੀਆਂ

brics summit

ਪ੍ਰਧਾਨ ਮੰਤਰੀ ਰਹਿਮਾਨ ਦੀ ਬ੍ਰਿਕਸ ਸੰਮੇਲਨ 'ਚ ਸ਼ਮੂਲੀਅਤ 'ਤੇ ਵਿਦੇਸ਼ ਮੰਤਰੀ ਨੇ...

air traffic service

ਨਹੀਂ ਹੋਇਆ ਸਾਈਬਰ ਹਮਲਾ, ਬ੍ਰਿਟੇਨ ਦੇ ਏਅਰ ਟ੍ਰੈਫਿਕ ਸਰਵਿਸ ਮੁਖੀ ਨੇ ਦਿੱਤਾ...

christian youth in pakistan

ਪਾਕਿਸਤਾਨ: ਕੁੜੀਆਂ ਦੀ ਛੇੜਛਾੜ ਦਾ ਵਿਰੋਧ ਕਰਨ 'ਤੇ ਈਸਾਈ ਨੌਜਵਾਨ ਦੀ ਬੁਰੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • dera beas baba gurinder singh dhillon
      ਨਾਭਾ 'ਚ ਸ਼ਾਹੀ ਪਰਿਵਾਰ ਨਾਲ ਮੁਲਾਕਾਤ ਕਰਨ ਪਹੁੰਚੇ ਡੇਰਾ ਬਿਆਸ ਮੁਖੀ, ਸੰਗਤ ਦਾ...
    • daughter in law  family
      ਪੰਜਾਬ : ਸਹੁਰੇ ਨੇ ਕਤਲ ਕਰਕੇ ਤਰਪਾਲ ਵਿਚ ਲਪੇਟ ਕੇ ਰੱਖੀ ਨੂੰਹ, ਦੋ ਧੀਆਂ ਦੀ ਮਾਂ...
    • tanda boy dies in road accident in canada
      ਮੰਦਬਾਗੀ ਖ਼ਬਰ! ਟਾਂਡਾ ਦੇ ਨੌਜਵਾਨ ਦੀ ਕੈਨੇਡਾ 'ਚ ਸੜਕ ਹਾਦਸੇ ਦੌਰਾਨ ਮੌਤ
    • government holiday declared on friday in nawanshahr district
      ਸ਼ੁੱਕਰਵਾਰ ਨੂੰ ਰਹੇਗੀ ਸਰਕਾਰੀ ਛੁੱਟੀ! ਨਵਾਂਸ਼ਹਿਰ ਜ਼ਿਲ੍ਹੇ 'ਚ ਬੰਦ ਰਹਿਣਗੇ...
    • milk sample checking
      ਮਾਛੀਵਾੜਾ ਸਾਹਿਬ: ਦੁੱਧ ਦੇ 69 ’ਚੋਂ 27 ਸੈਂਪਲਾਂ ਵਿਚ ਪਾਣੀ ਦੀ ਮਿਲਾਵਟ ਆਈ...
    • checking in pathankot
      ਸੇਫ਼ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਰਨ ਵਾਲੀਆਂ ਸਕੂਲ ਵੈਨਾਂ ਦੀ ਵਿਸ਼ੇਸ਼...
    • raid in ludhiana
      ਲੁਧਿਆਣਾ ਵਿਚ ਸਿਹਤ ਵਿਭਾਗ ਦੀ RAID! SOUCE, ਅਚਾਰ ਤੇ ਮੁਰੱਬਾ ਕੀਤਾ ਸੀਲ
    • after the death of former minister bhagat chunni lal his son in law also died
      ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੇ ਦਿਹਾਂਤ ਤੋਂ ਬਾਅਦ ਜਵਾਈ ਦੀ ਵੀ ਮੌਤ
    • congress s major decision regarding the announcement of the cm face in punjab
      ਪੰਜਾਬ 'ਚ CM ਚਿਹਰਾ ਐਲਾਨਣ ਬਾਰੇ ਕਾਂਗਰਸ ਦਾ ਵੱਡਾ ਫ਼ੈਸਲਾ! ਸਚਿਨ ਪਾਇਲਟ ਨੇ...
    • outsourced employees high court
      ਆਊਟ ਸੋਰਸ ਕਰਮਚਾਰੀਆਂ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +