Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, SEP 23, 2026

    10:54:50 AM

  • indian man in uae

    UAE 'ਚ ਭਾਰਤੀ ਵਿਅਕਤੀ ਦਾ ਬੇਰਹਿਮੀ ਨਾਲ ਕਤਲ ! 9...

  • accused in punjab grenade attack encounter

    ਪੰਜਾਬ 'ਚ ਗ੍ਰਨੇਡ ਹਮਲੇ ਦੇ ਮੁਲਜ਼ਮ ਦਾ ਐਨਕਾਊਂਟਰ!...

  • cbse released sample papers

    10ਵੀਂ-12ਵੀਂ ਬੋਰਡ ਦੀ ਤਿਆਰੀ ਹੋਈ ਸੌਖੀ! CBSE ਨੇ...

  • pm narendra modi visit canada

    PM ਨਰਿੰਦਰ ਮੋਦੀ ਜਾਣਗੇ ਕੈਨੇਡਾ ! ਮਾਰਕ ਕਾਰਨੀ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਭਾਗਵਤ ਨੇ ਆਪਣੇ ਸੰਬੋਧਨ ਨਾਲ ਵਿਰੋਧੀਆਂ ਨੂੰ ਨਿਸ਼ਬਦ ਕੀਤਾ

BLOG News Punjabi(ਬਲਾਗ)

ਭਾਗਵਤ ਨੇ ਆਪਣੇ ਸੰਬੋਧਨ ਨਾਲ ਵਿਰੋਧੀਆਂ ਨੂੰ ਨਿਸ਼ਬਦ ਕੀਤਾ

  • Edited By Shubam Kumar,
  • Updated: 01 Sep, 2026 04:36 PM
Blog
bhagwat silenced the opponents with his address
  • Share
    • Facebook
    • Tumblr
    • Linkedin
    • Twitter
  • Comment

ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਦੇ ਸਰਸੰਘਚਾਲਕ ਡਾ. ਮੋਹਨ ਭਾਗਵਤ ਦਾ ਨਿਊਯਾਰਕ ਦੇ ਮੈਨਹੱਟਨ ਸਥਿਤ ਮੈਡੀਸਨ ਸਕੁਆਇਰ ਗਾਰਡਨ ’ਚ ਪ੍ਰੋਗਰਾਮ ਦੀ ਸਫ਼ਲਤਾ ਨਾਲ ਅਮਰੀਕਾ ਤੋਂ ਲੈ ਕੇ ਭਾਰਤ ਤੱਕ ਦੇ ਵਿਰੋਧੀਆਂ ਨੂੰ ਬਿਨਾਂ ਕੋਈ ਪ੍ਰਤੀਕਿਰਿਆ ਦਿੱਤੇ ਸਟੀਕ ਉੱਤਰ ਮਿਲ ਗਿਆ ਹੈ। ਭਾਰਤ ’ਚ ਨੇਤਾਵਾਂ ਨੇ ਪ੍ਰੋਗਰਾਮ ਤੋਂ ਪਹਿਲਾਂ ਆਪਣੇ ਬਿਆਨਾਂ ਨਾਲ ਇਸ ਦੇ ਵਿਰੋਧ ’ਚ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਅਮਰੀਕਾ ’ਚ ਕੁਝ ਸੰਗਠਨਾਂ, ਜਿਵੇਂ ਹਿੰਦੂਜ਼ ਫਾਰ ਹਿਊਮਨ ਰਾਈਟਸ, ਇੰਡੀਅਨ ਅਮਰੀਕਨ ਮੁਸਲਿਮ ਕੌਂਸਲ, ਇੰਟਰਫੇਥ ਸੈਂਟਰ ਆਫ਼ ਨਿਊਯਾਰਕ ਆਦਿ ਨੇ ਜਿੰਨਾ ਸੰਭਵ ਹੋਇਆ, ਪ੍ਰੋਗਰਾਮ ਨੂੰ ਹੀ ਰੋਕਣ ਦੀ ਕੋਸ਼ਿਸ਼ ਕੀਤੀ। ਨਿਊਯਾਰਕ ਦੇ ਮੇਅਰ ਜੋਹਰਾਨ ਮਮਦਾਨੀ ਨੇ ਖੁੱਲ੍ਹ ਕੇ ਵਿਰੋਧ ਕੀਤਾ। ਮਮਦਾਨੀ ਨੇ ਕਿਹਾ ਕਿ ਇਕ ਅਜਿਹੇ ਅੰਦੋਲਨ ਦਾ ਉਭਾਰ ਦੇਖਣਾ ਬਹੁਤ ਪ੍ਰੇਸ਼ਾਨ ਕਰਨ ਵਾਲਾ ਹੈ, ਜੋ ਇਕ ਬਾਈਕਾਟ ਵਾਲੀ ਸੋਚ ’ਤੇ ਅਾਧਾਰਿਤ ਹੈ।

ਯੂ. ਐੱਸ. ਕਮਿਸ਼ਨ ਆਨ ਇੰਟਰਨੈਸ਼ਨਲ ਰਿਲੀਜੀਅਸ ਫ੍ਰੀਡਮ ਨੇ ਅਮਰੀਕੀ ਸਰਕਾਰ ਕੋਲ ਸੰਘ ਦੇ ਮੈਂਬਰਾਂ ’ਤੇ ਪਾਬੰਦੀ ਲਗਾਉਣ ਅਤੇ ਭਾਰਤ ’ਚ ਕਥਿਤ ਧਾਰਮਿਕ ਆਜ਼ਾਦੀ ਦੀ ਉਲੰਘਣਾ ਨੂੰ ਲੈ ਕੇ ਮੋਹਨ ਭਾਗਵਤ ਦਾ ਵੀਜ਼ਾ ਰੱਦ ਕਰਨ ਤੱਕ ’ਤੇ ਵਿਚਾਰ ਕਰਨ ਦੀ ਅਪੀਲ ਕਰ ਦਿੱਤੀ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਤੁਰੰਤ ਕਮਿਸ਼ਨ ਦੀਆਂ ਟਿੱਪਣੀਆਂ ਨੂੰ ਖਾਰਿਜ ਕਰਦੇ ਹੋਏ ਇਸ ਨੂੰ ਪੱਖਪਾਤੀ ਅਤੇ ਭਰੋਸੇਯੋਗਤਾ ਤੋਂ ਰਹਿਤ ਸੰਸਥਾ ਦੱਸਿਆ ਸੀ। ਵਾਸ਼ਿੰਗਟਨ ਸਥਿਤ ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਨੇ ਅਜਿਹੀ ਵੈਨ ਕੱਢੀ, ਜਿਸ ’ਚ ਵੀਡੀਓ ਸਕ੍ਰੀਨ ਲੱਗੀ ਸੀ ਅਤੇ ਜੋ ਮੈਨਹੱਟਨ ਦੀਆਂ ਸੜਕਾਂ ’ਤੇ ਘੁੰਮ ਕੇ ਪ੍ਰੋਗਰਾਮ ਦੇ ਵਿਰੁੱਧ ਪ੍ਰਚਾਰ ਕਰ ਰਹੀ ਸੀ। ਹਾਲਾਂਕਿ ਇਸ ਦਾ ਨਤੀਜਾ ਇਹ ਹੋਇਆ ਕਿ ਅਮਰੀਕੀ ਮੀਡੀਆ ’ਚ ਇਸ ਪ੍ਰੋਗਰਾਮ ਨੂੰ ਬਿਨਾਂ ਕੋਸ਼ਿਸ਼ ਦੇ ਲਗਾਤਾਰ ਕਵਰੇਜ ਪ੍ਰਾਪਤ ਹੋ ਗਈ।

ਅਜਿਹਾ ਨਹੀਂ ਸੀ ਕਿ ਸਭ ਕੁਝ ਇਕਪਾਸੜ ਸੀ। ਉਦਾਹਰਣ ਵਜੋਂ ਅਮਰੀਕੀ ਗਾਇਕਾ ਮੈਰੀ ਮਿਲਬੇਨ ਨੇ ‘ਐਕਸ’ ’ਤੇ ਪੋਸਟ ਕਰਕੇ ਮਮਦਾਨੀ ਅਤੇ ਵਿਰੋਧੀਆਂ ਦੀ ਆਲੋਚਨਾ ਕੀਤੀ। ਅਜਿਹੀ ਪ੍ਰਤੀਕਿਰਿਆ ਦੇਣ ਵਾਲੇ ਹੋਰ ਵੀ ਕਈ ਅਮਰੀਕੀ ਪ੍ਰਸਿੱਧ ਵਿਅਕਤੀ ਸਨ। ਵਿਰੋਧ ਮੁਹਿੰਮਾਂ ਦੇ ਉਲਟ ਆਯੋਜਕ ਦੀ ਇਕ ਬੁਲਾਰਨ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਸ ਦਾ ਮਤਲਬ ਹੈ ਕਿ ਸਾਡੇ ਵਿਚਾਲੇ ਮਤਭੇਦ, ਇੱਥੇ ਤੱਕ ਕਿ ਡੂੰਘੇ ਮਤਭੇਦ ਵੀ ਹੋ ਸਕਦੇ ਹਨ ਪਰ ਫਿਰ ਵੀ ਅਸੀਂ ਗੱਲਬਾਤ, ਸਨਮਾਨ ਅਤੇ ਆਪਣੀ ਸਾਂਝੀ ਮਨੁੱਖਤਾ ਨੂੰ ਚੁਣ ਸਕਦੇ ਹਾਂ। ਇਹ ਇਕ ਬਿਆਨ ਹੀ ਦੋਵਾਂ ਪੱਖਾਂ ਦੇ ਚਰਿੱਤਰ ’ਚ ਗੁਣਾਤਮਕ ਫਰਕ ਨੂੰ ਦਰਸਾਉਣ ਵਾਲਾ ਸੀ।

ਹੁਣ ਜ਼ਰਾ ਪ੍ਰੋਗਰਾਮ ਵੱਲ ਆਈਏ। ਇਸ ਦਾ ਵਿਸ਼ਾ ਕੀ ਸੀ? ‘ਯੂਨੀਵਰਸਲ ਵਨਨੈੱਸ ਸੈਲੀਬ੍ਰੇਸ਼ਨ’ ਭਾਵ ‘ਇਕ ਵਿਸ਼ਵ-ਇਕ ਮਨੁੱਖਤਾ ਉਤਸਵ’। ਤੁਸੀਂ ਸੋਚੋ, ਅੱਜ ਪੂਰੇ ਵਿਸ਼ਵ ਦੀਆਂ ਵੰਨ-ਸੁਵੰਨਤਾਵਾਂ ਦੇ ਵਿਚਾਲੇ ਏਕਤਾ ਦੇ ਉਤਸਵ ਤੋਂ ਵੱਡਾ ਵਿਸ਼ਵ ਭਲਾਈ ਦੇ ਨਜ਼ਰੀਏ ਤੋਂ ਪ੍ਰਾਸੰਗਿਕ ਪ੍ਰੋਗਰਾਮ ਕੀ ਹੋ ਸਕਦਾ ਸੀ? ਮੈਡੀਸਨ ਸਕੁਆਇਰ ਗਾਰਡਨ ਦੇ ਇੰਫੋਸਿਸ ਥੀਏਟਰ ਦੀ ਸਮਰੱਥਾ 5,570 ਹੈ। ਲਾਈਵ ਪ੍ਰਸਾਰਣ ’ਚ ਹਾਲ ਖਚਾਖਚ ਭਰਿਆ ਹੋਇਆ ਸੀ। ਕਾਫ਼ੀ ਗਿਣਤੀ ’ਚ ਲੋਕ ਬਾਹਰ ਵੀ ਖੜ੍ਹੇ ਸਨ। ਧਿਆਨ ਰੱਖੋ, ਪ੍ਰੋਗਰਾਮ ’ਚ ਭਾਰਤੀ ਭਾਈਚਾਰੇ ਦੇ ਨਾਲ-ਨਾਲ 30 ਦੇਸ਼ਾਂ ਦੇ, 16 ਵੱਖ-ਵੱਖ ਧਰਮਾਂ ਦੇ ਪ੍ਰਤੀਨਿਧੀ, 180 ਤੋਂ ਵੱਧ ਅਧਿਆਤਮਕ-ਧਾਰਮਿਕ ਖੇਤਰ ਦੇ ਪ੍ਰਮੁੱਖ ਲੋਕ ਵੀ ਸਨ।

ਅਸਲ ’ਚ ਭਾਗਵਤ ਨੇ ਆਪਣੇ ਸੰਬੋਧਨ ’ਚ ਉਸੇ ਭਾਵ ਨੂੰ ਸਾਹਮਣੇ ਰੱਖਿਆ, ਜੋ ਪ੍ਰੋਗਰਾਮ ਦਾ ਉਦੇਸ਼ ਦੱਸਿਆ ਗਿਆ। ਇੱਥੇ ਓਨੇ ਵਿਸਥਾਰ ’ਚ ਨਹੀਂ ਜਾ ਸਕਦੇ, ਪਰ ਕੁਝ ਲਾਈਨਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰ ਸਿਰਫ਼ ਭੂਗੋਲਿਕ ਇਕਾਈਆਂ ਨਹੀਂ, ਇਕ ਜ਼ਿੰਮੇਵਾਰੀ ਦਾ ਨਿਭਾਅ ਕਰਦੇ ਹਨ। ਭਾਰਤ ਦੀ ਜ਼ਿੰਮੇਵਾਰੀ ਹੈ ਕਿ ਉਹ ਵੰਨ-ਸੁਵੰਨਤਾ ’ਚ ਏਕਤਾ ਦੇ ਇਸ ਸੱਚ ਨੂੰ ਸਾਹਮਣੇ ਲਿਆਵੇ ਅਤੇ ਸਮੇਂ-ਸਮੇਂ ’ਤੇ ਸੰਸਾਰ ਨੂੰ ਵੀ ਇਸ ਸੱਚ ਦਾ ਸਾਹਮਣਾ ਕਰਾਵੇ। ਵਨਨੈੱਸ ਕੀ ਹੈ, ਇਸ ਦਾ ਉੱਤਰ ਦਿੰਦੇ ਹੋਏ ਭਾਗਵਤ ਨੇ ਕਿਹਾ ਕਿ ਭੌਤਿਕ ਸੁੱਖ ਸਥਾਈ ਸੁੱਖ ਜਾਂ ਹੱਲ ਨਹੀਂ ਹਨ। ਸੱਚ ਹੈ ਕਿ ਸਿਰਫ਼ ਭੌਤਿਕ ਸੁੱਖ ਅਤੇ ਪ੍ਰਾਪਤੀਆਂ ਦੇ ਕਾਰਨ ਹੀ ਵਿਅਕਤੀ, ਸਮਾਜ, ਰਾਸ਼ਟਰਾਂ ਦੇ ਵਿਚਾਲੇ ਸਮੱਸਿਆਵਾਂ ਵਧੀਆਂ ਹਨ। ਇਸ ਨੂੰ ਹੋਰ ਸਪੱਸ਼ਟ ਕਰਨ ਲਈ ਉਨ੍ਹਾਂ ਨੇ ਰਾਮਕ੍ਰਿਸ਼ਨ ਮਿਸ਼ਨ ਦੇ ਮੂਲ ਵਾਕ ‘ਆਤਮਨੋ : ਮੋਕ੍ਸ਼ਾਰ੍ਥੰ ਜਗਤ ਹਿਤਾਇਚ’ ਦੀ ਗੱਲ ਕੀਤੀ। ਭਾਵ ਆਪਣੀ ਆਤਮਾ ਦਾ ਮੋਕਸ਼ ਵਿਸ਼ਵ ਕਲਿਆਣ ’ਚ ਹੀ ਨਿਹਿਤ ਹੈ। ਮੈਂ ਆਪ ’ਚ ਹਾਂ ਅਤੇ ਆਪ ਮੇਰੇ ’ਚ ਹੋ, ਅਸੀਂ ਸਭ ਇਕ-ਦੂਜੇ ’ਚ ਸਮਾਏ ਹਾਂ, ਇਹੀ ਵਨਨੈੱਸ ਹੈ। ਭਾਰਤੀ ਹੋਣ ਦੇ ਨਾਤੇ ਸਾਨੂੰ ਪੂਰੇ ਵਿਸ਼ਵ ਦੇ ਕਲਿਆਣ ਲਈ ਇਸ ਵਿਚਾਰ ਨੂੰ ਆਪਣੇ ਆਚਰਣ ਨਾਲ ਫੈਲਾਉਣਾ ਹੈ।

ਤੁਸੀਂ ਸੋਚੋ, ਇਸ ਤਰ੍ਹਾਂ ਦੇ ਸੰਬੋਧਨ ’ਚ ਕਿਸ ਪਹਿਲੂ ਦਾ ਵਿਰੋਧ ਹੋ ਸਕਦਾ ਹੈ? ਅਮਰੀਕਾ ਦੀ ਧਰਤੀ ’ਤੇ ਉਨ੍ਹਾਂ ਇਹ ਵੀ ਕਿਹਾ ਕਿ ਵਿਸ਼ਵ ਵਿਚ ਦੋ ਪ੍ਰਕਾਰ ਦੇ ਲੋਕ ਹਨ। ਇਕ ਕਹਿੰਦੇ ਹਨ, ‘ਜੀਓ ਅਤੇ ਜਿਊਣ ਦਿਓ’। ਦੂਜੇ ਕਹਿੰਦੇ ਹਨ ਕਿ ‘ਸਿਰਫ਼ ਉਨ੍ਹਾਂ ਨੂੰ ਹੀ ਜਿਊਣ ਦਾ ਅਧਿਕਾਰ ਹੈ, ਜੋ ਸਾਡੀ ਗੱਲ ਮੰਨਦੇ ਹਨ। ਅਸੀਂ ਉਨ੍ਹਾਂ ਦੀ ਹੀ ਰੱਖਿਆ ਕਰਾਂਗੇ, ਜੋ ਸਾਡੀ ਮੱਤ ਨੂੰ ਮੰਨੇਗਾ’। ਇਹ ਦੂਜੀ ਕਿਸਮ ਦੇ ਲੋਕ ਰਾਖਸ਼ਸ ਸ਼੍ਰੇਣੀ ’ਚ ਆਉਂਦੇ ਹਨ ਅਤੇ ਪਹਿਲੀ ਕਿਸਮ ਦੇ ਲੋਕ ਦੇਵ ਕਹਾਉਂਦੇ ਹਨ। ਕੀ ਇਹ ਸੱਚ ਨਹੀਂ ਕਿ ਅਮਰੀਕਾ ਸਮੇਤ ਅਨੇਕਾਂ ਦੇਸ਼ਾਂ ਨੇ ਆਪਣਾ ਚਰਿੱਤਰ ਇਹੀ ਦਿਖਾਇਆ ਹੈ ਅਤੇ ਇਸੇ ਕਾਰਨ ਵਿਸ਼ਵ ਤਣਾਅ, ਟਕਰਾਅ ਸਮੇਤ ਅਨੇਕਾਂ ਗੁੰਝਲਾਂ ਅਤੇ ਸਮੱਸਿਆਵਾਂ ’ਚ ਉਲਝਿਆ ਹੋਇਆ ਹੈ? ਇਹੀ ਨਹੀਂ ਇਸੇ ਸੋਚ ਤੋਂ ਬਣੇ ਸੰਗਠਨ ਅਤੇ ਵਿਅਕਤੀ ਵੀ ਸਾਡੇ ਸਾਹਮਣੇ ਹਨ।

ਸਾਰੇ ਧਰਮ ਪ੍ਰਤੀ ਸਨਮਾਨ ਦੇ ਨਾਲ ਕੋਈ ਇਹ ਸੋਚੇ ਜਾਂ ਕਹੇ ਕਿ ਦੂਜੇ ਪੰਥ ਦੇ ਲੋਕ ਉਸ ਦੇ ਦੇਸ਼ ’ਚ ਨਾ ਹੋਣ ਤਾਂ ਉਹ ਹਿੰਦੂ ਨਹੀਂ ਹੋ ਸਕਦਾ। ਕੋਈ ਭਾਰਤ ’ਚ ਪੈਦਾ ਹੋਇਆ ਜਾਂ ਮੂਲ ਰੂਪ ’ਚ ਭਾਰਤੀ ਹੈ, ਉਹ ਅਮਰੀਕਾ ’ਚ ਰਹਿੰਦਾ ਹੈ ਤਾਂ ਉਹ ਕਿਹੋ ਜਿਹਾ ਵਿਵਹਾਰ ਕਰੇ? ਉਨ੍ਹਾਂ ਕਿਹਾ ਕਿ ਜੋ ਲੋਕ ਭਾਰਤ ਤੋਂ ਬਾਹਰ ਦੂਜੇ ਦੇਸ਼ਾਂ ’ਚ ਵਸੇ ਹਨ, ਉਹ ਦੇਸ਼ ਉਨ੍ਹਾਂ ਦੀ ਕਰਮਭੂਮੀ ਹਨ। ਜੇਕਰ ਅਸੀਂ ਅਮਰੀਕਾ ’ਚ ਹਾਂ ਤਾਂ ਅਮਰੀਕਾ ਦਾ ਹੀ ਹਿੱਸਾ ਹੋਏ। ਸਾਨੂੰ ਆਪਣੀ ਕਰਮਭੂਮੀ ਪ੍ਰਤੀ ਪੂਰੀ ਤਰ੍ਹਾਂ ਪ੍ਰਮਾਣਿਕ ਰਹਿਣਾ ਚਾਹੀਦਾ ਹੈ ਪਰ ਕਿਉਂਕਿ ਤੁਸੀਂ ਭਾਰਤਵੰਸ਼ੀ ਹੋ, ਉਹ ਤੁਹਾਡੇ ਬਜ਼ੁਰਗਾਂ ਦੀ ਜਨਮਭੂਮੀ ਹੈ, ਇਸ ਲਈ ਭਾਰਤ ਲਈ ਕੁਝ ਕਰਨਾ ਸੰਭਵ ਹੈ ਤਾਂ ਜ਼ਰੂਰ ਕਰੋ।

ਸੱਚ ਕਹੀਏ ਤਾਂ ਸੰਘ, ਹਿੰਦੂਤਵ, ਹਿੰਦੂ ਅਤੇ ਭਾਰਤ ਦੇ ਅਸਲ ਵਿਆਪਕ ਨਜ਼ਰੀਏ ਨੂੰ ਰੱਖ ਕੇ ਭਾਗਵਤ ਨੇ ਵਿਰੋਧੀਆਂ ਨੂੰ ਨਿਸ਼ਬਦ ਕਰ ਦਿੱਤਾ ਪਰ ਜਿਨ੍ਹਾਂ ਨੇ ਕੁਝ ਮੰਨਣਾ ਹੀ ਨਹੀਂ ਹੈ ਅਤੇ ਜਿਨ੍ਹਾਂ ਦੇ ਅੰਦਰ ਰੋਗ ਦੇ ਪੱਧਰ ’ਤੇ ਸੰਘ ਦਾ ਵਿਰੋਧ ਹੈ, ਉਹ ਨਾ ਪਹਿਲਾਂ ਮੰਨੇ ਹਨ, ਨਾ ਅੱਗੇ ਮੰਨਣਗੇ। ਉਹ ਜੋ ਕੁਝ ਬੋਲਦੇ ਹਨ, ਪ੍ਰਚਾਰਿਤ ਕਰਦੇ ਹਨ, ਲਿਖਦੇ ਹਨ, ਉਹ ਸਭ ਝੂਠ ’ਤੇ ਅਾਧਾਰਿਤ ਹੁੰਦਾ ਹੈ। ਸਾਫ਼ ਹੈ ਕਿ ਉਨ੍ਹਾਂ ਦੇ ਭਾਸ਼ਣ ਤੋਂ ਬਾਅਦ ਰਾਸ਼ਟਰੀ ਸਵੈਮਸੇਵਕ ਸੰਘ, ਹਿੰਦੂਤਵ, ਭਾਰਤ ਆਦਿ ’ਚ ਰੁਚੀ ਰੱਖਣ ਵਾਲੇ ਹਰ ਸਮੂਹ ਦੇ ਲੋਕਾਂ ਦੀਆਂ ਜਿਗਿਆਸਾਵਾਂ ਦਾ ਹੱਲ ਹੋਇਆ ਹੋਵੇਗਾ। ਇਸ ਰੂਪ ’ਚ ਭਾਗਵਤ ਦਾ ਭਾਸ਼ਣ ਸੰਘ ਸੰਗਠਨ ਦੀਆਂ ਹੱਦਾਂ ਤੱਕ ਸੀਮਤ ਨਾ ਹੋ ਕੇ ਭਾਰਤੀ ਵਿਚਾਰ ਅਤੇ ਭਾਰਤ ਦੇ ਪੱਖ ਨੂੰ ਸਹੀ ਸੰਦਰਭ ’ਚ ਰੱਖਣ ਵਾਲਾ ਮੰਨਿਆ ਜਾਵੇਗਾ।

ਤੁਸੀਂ ਦੇਖੋਗੇ ਕਿ ਇੰਨੇ ਵਿਰੋਧ ਅਤੇ ਨਿੰਦਾ ਦੇ ਬਾਵਜੂਦ ਆਮ ਤੌਰ ’ਤੇ ਸੰਘ ਦੇ ਲੋਕ ਇਨ੍ਹਾਂ ਦਾ ਉੱਤਰ ਦੇਣ ਜਾਂ ਖੰਡਨ ਕਰਨ ਦਾ ਵਿਵਹਾਰ ਨਹੀਂ ਅਪਣਾਉਂਦੇ। ਭਾਰਤ ’ਚ ਸੰਘ ਦਾ ਅਜੇ ਤੱਕ ਇਹੀ ਚਰਿੱਤਰ ਰਿਹਾ ਹੈ ਅਤੇ ਵਿਸ਼ਵ ਦੇ ਪ੍ਰੋਗਰਾਮਾਂ ਦੇ ਸੰਦਰਭ ’ਚ ਵੀ ਕਿਸੇ ਵਿਰੋਧ ਦੇ ਜਵਾਬ ਦੀ ਕੋਈ ਕੋਸ਼ਿਸ਼ ਤੱਕ ਨਹੀਂ ਹੋਈ। ਇਹ ਅਜਿਹਾ ਵਿਹਾਰ ਹੈ ਜਿਸ ਤੋਂ ਦੇਸ਼ ਅਤੇ ਵਿਦੇਸ਼ ਦੇ ਵਿਰੋਧੀਆਂ ਨੂੰ ਸਿੱਖਣਾ ਚਾਹੀਦਾ ਹੈ। ਇਸੇ ਨਾਲ ਸੰਘ ਦਾ ਸਮਰਥਨ ਲਗਾਤਾਰ ਵਧਦਾ ਹੈ। ਅਮਰੀਕਾ ’ਚ ਉਸੇ ਤਰ੍ਹਾਂ ਦਾ ਪ੍ਰੋਗਰਾਮ ਖ਼ੁਦ ਉਨ੍ਹਾਂ ਸੰਗਠਨਾਂ ਦੇ ਵੱਸ ਦੀ ਗੱਲ ਨਹੀਂ, ਜੋ ਵਿਰੋਧ ਦਾ ਝੰਡਾ ਚੁੱਕੀ ਬੈਠੇ ਸਨ।

—ਅਵਧੇਸ਼ ਕੁਮਾਰ

  • Bhagwat
  • silenced
  • opponents
  • address

ਕੇਂਦਰ ਆਪਣੀ ਫੂਡ ਪ੍ਰੋਸੈਸਿੰਗ ਯੋਜਨਾ ਅੱਗੇ ਕਿਉਂ ਵਧਾਉਣਾ ਚਾਹੁੰਦਾ ਹੈ?

NEXT STORY

Stories You May Like

  • rss  younger generation  mohan bhagwat
    ਨੌਜਵਾਨ ਪੀੜ੍ਹੀ ਨੂੰ 'ਧਰਮ' 'ਤੇ ਚਰਚਾ ਕਰਦੇ ਦੇਖ ਖੁਸ਼ੀ ਹੋਈ : ਮੋਹਨ ਭਾਗਵਤ
  • mohan bhagwat
    ਭਾਗਵਤ ਦੀ ਦਾਰਸ਼ਨਿਕ ਟਿੱਪਣੀ
  • ronaldo scores the 979th goal of his career
    ਰੋਨਾਲਡੋ ਨੇ ਕੀਤਾ ਆਪਣੇ ਕਰੀਅਰ ਦਾ 979ਵਾਂ ਗੋਲ, ਅਲ ਨਾਸਰ ਨੇ ਜਿੱਤ ਨਾਲ ਵਾਪਸੀ ਕੀਤੀ
  • pm modi in brics business forum
    ਬਿਜ਼ਨਸ ਫੋਰਮ 'ਚ PM ਮੋਦੀ ਨੇ ਕੀਤਾ ਸੰਬੋਧਨ ! BRICS ਦੇਸ਼ਾਂ ਦੀ ਦਿਖਾਈ ਤਾਕਤ
  • pm narendra modi brics summit 2026
    ਬ੍ਰਿਕਸ ਸੰਮੇਲਨ ਸ਼ੁਰੂ ; ਭਾਰਤ ਮੰਡਪਮ ਪੁੱਜੇ ਗਲੋਬਲ ਲੀਡਰ, PM ਮੋਦੀ ਨੇ ਕੀਤਾ ਸੰਬੋਧਨ
  • national film awards
    'ਆਪਣੇ-ਆਪਣੇ ਸੂਬੇ ਨੂੰ ਕਰੋ ਨਾਮੀਨੇਟ..!', ਟੂਰਿਸਟ ਸਪਾਟਸ ਨੂੰ ਪ੍ਰਮੋਟ ਕਰਨ ਲਈ ਕੇਂਦਰੀ ਮੰਤਰੀ ਨੇ ਕਹੀ ਵੱਡੀ ਗੱਲ
  • indian company gets big success in kyrgyzstan  starts gold production
    ਭਾਰਤੀ ਕੰਪਨੀ ਨੂੰ ਕਿਰਗਿਜ਼ਸਤਾਨ 'ਚ ਵੱਡੀ ਮਿਲੀ ਸਫਲਤਾ, ਸ਼ੁਰੂ ਕੀਤਾ ਸੋਨੇ ਦਾ ਉਤਪਾਦਨ
  • asia cup final indian women s cricket team wins gold meda
    Asia Cup Final : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼੍ਰੀਲੰਕਾ ਨੂੰ ਹਰਾ ਕੇ ਸੋਨ ਤਮਗਾ ਕੀਤਾ ਆਪਣੇ ਨਾਂ
  • man detained on suspicion of kidnapping turns out to be girl  s father
    ਅਗਵਾ ਦੇ ਸ਼ੱਕ 'ਚ ਫੜਿਆ ਵਿਅਕਤੀ ਨਿਕਲਿਆ ਬੱਚੀ ਦਾ ਪਿਓ, ਪੁਲਸ ਨੇ ਮਾਂ ਦੇ ਕੀਤਾ...
  • special on punjab s weather
    ਪੰਜਾਬ ਦੇ ਮੌਸਮ ਨੂੰ ਲੈ ਖਾਸ ਅਪਡੇਟ, ਆਉਣ ਵਾਲੇ ਦਿਨਾਂ 'ਚ ਮੌਸਮ ਰਹੇਗਾ ਸੁਹਾਵਣਾ
  • former sub postsentencedone and a half years in prison
    ਸਾਬਕਾ ਸਬ-ਪੋਸਟ ਮਾਸਟਰ ਨੂੰ ਲਾਂਡਰਿੰਗ ਮਾਮਲੇ ’ਚ ਡੇਢ ਸਾਲ ਦੀ ਕੈਦ, ਮਾਮਲਾ ਜਾਣ...
  • protest against police over failure to find child abducted
    ਭਗਤ ਸਿੰਘ ਕਾਲੋਨੀ ਤੋਂ ਅਗਵਾ ਹੋਏ ਬੱਚੇ ਦੇ ਨਾ ਮਿਲਣ ’ਤੇ ਪੁਲਸ ਖ਼ਿਲਾਫ਼...
  • the food safety wing conducted surprise raids to inspect cleanliness
    ਬੇਕਰੀਆਂ ਤੇ ਹਲਵਾਈਆਂ ਦੀ ਵਰਕਸ਼ਾਪ ’ਚ ਸਾਫ਼-ਸਫ਼ਾਈ ਦੇਖਣ ਲਈ ਫੂਡ ਸੇਫਟੀ ਵਿੰਗ ਨੇ...
  • 7 year old boy dies at prominent hospital in jalandhar
    ਜਲੰਧਰ: ਪ੍ਰਸਿੱਧ ਹਸਪਤਾਲ ’ਚ ਦੇਰ ਰਾਤ 7 ਸਾਲਾ ਬੱਚੇ ਦੀ ਮੌਤ, ਪਰਿਵਾਰ ਨੇ...
  • sgpc member amarjit chawla case
    SGPC ਮੈਂਬਰ ਅਮਰਜੀਤ ਚਾਵਲਾ ਮਾਮਲੇ 'ਚ ਕਾਰਵਾਈ ਤੇ ਪ੍ਰਕਿਰਿਆ ਬਾਰੇ ਸਿੱਖ...
  • jalandhar 1 year old child goes missing
    ਜਲੰਧਰ: 1 ਸਾਲਾ ਬੱਚਾ ਹੋਇਆ ਲਾਪਤਾ, ਪੁਲਸ ਕਰ ਰਹੀ ਮਾਮਲੇ ਦੀ ਜਾਂਚ
Trending
Ek Nazar
statement of army chief munir

ਪਾਕਿਸਤਾਨ ਦੀਆਂ ਹਥਿਆਰਬੰਦ ਫੌਜਾਂ ਅੱਤਵਾਦ ਨੂੰ ਹਰਾਉਣ ਲਈ ਦ੍ਰਿੜ : ਫੌਜ ਮੁਖੀ...

statement of iranian president

UN ਜਨਰਲ ਅਸੈਂਬਲੀ ਨੂੰ ਜੰਗ ਰੋਕਣ ਲਈ ਕਰਨਾ ਚਾਹੀਦਾ ਹੈ ਕੰਮ: ਪੇਜ਼ੇਸ਼ਕੀਅਨ

pakistani astronauts

ਪਾਕਿਸਤਾਨੀ ਪੁਲਾੜ ਯਾਤਰੀ ਜਲਦੀ ਹੀ ਚੀਨ ਦੇ ਪੁਲਾੜ ਸਟੇਸ਼ਨ ਦੇ ਮਿਸ਼ਨ 'ਚ ਹੋਣਗੇ...

russia ukraine tension

ਟਰੰਪ ਨਾਲ ਜ਼ੇਲੇਂਸਕੀ ਦੀ ਮੁਲਾਕਾਤ ਤੋਂ ਪਹਿਲਾਂ ਰੂਸ ਅਤੇ ਯੂਕਰੇਨ ਨੇ ਕੀਤੇ ਘਾਤਕ...

ethnic unity law

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅੱਗੇ 'ਏਥਨਿਕ ਯੂਨਿਟੀ ਲਾਅ' ਦਾ ਮੁੱਦਾ ਚੁੱਕਣ...

tejbir singh rana won bronze medal

ਕੈਨੇਡਾ 'ਚ ਹੋਏ ਕਾਮਨਵੈਲਥ ਪਾਵਰਲਿਫਟਿੰਗ ਮੁਕਾਬਲੇ, ਤੇਜ਼ਬੀਰ ਸਿੰਘ ਰਾਣਾ' ਨੇ...

school teachers action leave without permission

ਬਿਨਾਂ ਇਜਾਜ਼ਤ ਛੁੱਟੀ ਲੈਣ ਵਾਲੇ ਅਧਿਆਪਕ ਸਾਵਧਾਨ, ਹੋਵੇਗੀ ਕਾਰਵਾਈ, ਬੰਗਾਲ ਸਰਕਾਰ...

iran warns us

ਬਦਲ ਦੇਵਾਂਗੇ 'ਯੁੱਧ ਦਾ ਭੂਗੋਲ'", ਈਰਾਨ ਨੇ ਅਮਰੀਕਾ ਨੂੰ ਦੇ'ਤੀ ਚੇਤਾਵਨੀ

indian youth in canada

ਕੈਨੇਡਾ : ਗੱਡੀ 'ਚ ਬੈਠੇ ਭਾਰਤੀ ਨੌਜਵਾਨ ਨੂੰ ਮਾਰ'ਤੀ ਗੋਲੀ

singapore airlines

ਸਿੰਗਾਪੁਰ ਏਅਰਲਾਈਨਜ਼ ਦੁਨੀਆ ਦੀ ਸਰਵੋਤਮ ਹਵਾਈ ਕੰਪਨੀ, ਕਤਰ ਏਅਰਵੇਜ਼ ਦੂਜੇ ਸਥਾਨ...

moushumi chatterjee s advice to her daughter

'ਬੁਆਏਫ੍ਰੈਂਡ ਬਣਾਓ, ਪਰ ਵਿਆਹ ਕਰਵਾਉਣਾ ਜ਼ਰੂਰੀ ਨਹੀਂ'; ਦਿੱਗਜ ਬਾਲੀਵੁੱਡ...

sting video of mixing 12 kg water in 28 kg milk surfaced

ਹੈਂ! 28 ਕਿਲੋ ਦੁੱਧ ’ਚ 12 ਕਿਲੋ ਪਾਣੀ..., ਜਲੰਧਰ ਦੀ ਇਸ ਸਟਿੰਗ ਵੀਡੀਓ ਨੇ ਕੀਤਾ...

ice officer in usa

ਅਮਰੀਕਾ 'ਚ ICE ਅਧਿਕਾਰੀ ਨੇ ਵੈਨੇਜ਼ੁਏਲਾ ਦੇ ਨਾਗਰਿਕ ਨੂੰ ਮਾਰ'ਤੀ ਗੋਲੀ

british pm to meet trump

ਟਰੰਪ ਨਾਲ ਮੁਲਾਕਾਤ ਕਰਨਗੇ ਬ੍ਰਿਟਿਸ਼ PM; ਯੂਕਰੇਨ, ਪੱਛਮੀ ਏਸ਼ੀਆ ਸੰਕਟ 'ਤੇ...

parliamentary elections

ਰੂਸੀ ਸੰਸਦੀ ਚੋਣਾਂ : ਪੁਤਿਨ-ਪੱਖੀ ਪਾਰਟੀ ਦਾ ਦਬਦਬਾ ਬਰਕਰਾਰ

veteran actress loses battle with cancer

ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਕੈਂਸਰ ਤੋਂ ਜੰਗ ਹਾਰੀ ਦਿੱਗਜ ਅਦਾਕਾਰਾ

chinese president xi jinping visit us

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 23 ਤੋਂ 25 ਸਤੰਬਰ ਤੱਕ ਅਮਰੀਕਾ ਦੌਰੇ 'ਤੇ,...

pakistan claims airstrikes

ਪਾਕਿਸਤਾਨ ਦਾ ਦਾਅਵਾ, ਢੇਰ ਕਰ'ਤੇ 28 ਅੱਤਵਾਦੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • modi in brics
      ਮੋਦੀ ਅਤੇ ਭਾਰਤਵਾਸੀਆਂ ਦੀ ਜੁਗਲਬੰਦੀ
    • officers who undermine the
      ਵਿਵਸਥਾ ਨੂੰ ਚੁੱਭਣ ਵਾਲੇ ਅਧਿਕਾਰੀ
    • encouraging the use of electric cars is the need of the hour
      ‘ਇਲੈਕਟ੍ਰਿਕ ਕਾਰਾਂ ਦੀ ਵਰਤੋਂ ਨੂੰ ਉਤਸ਼ਾਹ ਦੇਣਾ’ ਸਮੇਂ ਦੀ ਲੋੜ!
    • atal canteens
      ਗ਼ਰੀਬਾਂ ਦਾ ਪੇਟ ਭਰਦੀਆਂ ਦਿੱਲੀ ਦੀਆਂ ‘ਅਟਲ ਕੈਂਟੀਨਾਂ’
    • we have to be trusted
      ਦੂਰ ਦੀ ਕੌਡੀ ; ਸਾਨੂੰ ਉਸ ਭਰੋਸੇ ’ਤੇ ਖ਼ਰਾ ਉਤਰਨਾ ਹੋਵੇਗਾ...!
    • upi doubts
      ਯੂ. ਪੀ. ਆਈ. ਰਾਹੀਂ ਭੁਗਤਾਨ ਦੀ ਫੀਸ ਨੂੰ ਲੈ ਕੇ ਉੱਭਰਦੇ ਖਦਸ਼ੇ
    • new world map
      ਦੁਨੀਆ ਦੇ ‘ਨਵੇਂ ਨਕਸ਼ੇ’ ਨੇ ਭਾਰਤ ਦੀਆਂ ਚਿੰਤਾਵਾਂ ਨੂੰ ਮੁੜ ਤੋਂ ਜਿੰਦਾ ਕੀਤਾ
    • employees who plunder public funds  deserve severe and exemplary punishment
      ‘ਧਨ ਲੁੱਟਣ ਵਾਲੇ ਮੁਲਾਜ਼ਮ’ ਸਖ਼ਤ ਅਤੇ ਸਿੱਖਿਆਦਾਇਕ ਸਜ਼ਾ ਦੇ ਹੱਕਦਾਰ!
    • the modi government economic data and ground reality
      ਮੋਦੀ ਸਰਕਾਰ ਦੇ ਆਰਥਿਕ ਅੰਕੜੇ ਅਤੇ ਜ਼ਮੀਨੀ ਹਕੀਕਤ
    • political activities intensify over the formation of a third front
      ਤੀਜੇ ਮੋਰਚੇ ਦੇ ਗਠਨ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +