helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
TUE, FEB 25, 2025
ਰਿਕਾਰਡ ਉੱਚਾਈ 'ਤੇ ਪਹੁੰਚੀਆਂ ਸੋਨੇ ਦੀਆਂ ਕੀਮਤਾਂ...
ਸਿਰਫ਼ ਇੱਕ ਕਲਿੱਕ ਨਾਲ ਤੁਹਾਡੇ ਘਰ ਪਹੁੰਚ ਜਾਵੇਗਾ...
ਦਾਅਵਾ: ਮਸ਼ਹੂਰ ਅਰਬਪਤੀ ਕਾਰੋਬਾਰੀ ਨੇ ਅਮਰੀਕੀ...
ਭਲਕੇ ਬਾਜ਼ਾਰ 'ਚ ਨਹੀਂ ਹੋਵੇਗਾ ਕਾਰੋਬਾਰ , ਬੈਂਕ...
ਪੰਜਾਬ
ਮਨੋਰੰਜਨ
Photos
Videos
ਅੰਮ੍ਰਿਤਸਰ (ਅਨਜਾਣ) : ਭਾਵੇਂ ਬੀਤੇ ਦਿਨ ਤਾਪਮਾਨ 38 ਫ਼ੀਸਦੀ ਰਿਹਾ ਪਰ ਹਵਾ ਦੇ ਨਾ ਚੱਲਣ ਤੇ ਹੁੰਮਸ ਹੋਣ ਕਾਰਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਆਮਦ ਬਹੁਤ ਘੱਟ ਰਹੀ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਡਿਊਟੀ ਸੇਵਾਦਾਰਾਂ ਤੇ ਤਿਨ ਪਹਿਰੇ ਦੀਆਂ ਸੰਗਤਾਂ ਨੇ ਰਲ ਮਿਲ ਕੇ ਸੰਭਾਲੀ। ਅੰਮ੍ਰਿਤ ਵੇਲੇ ਕਿਵਾੜ ਖੁੱਲ੍ਹਦਿਆਂ ਹੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਆਰੰਭਤਾ ਹੋਈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫੁੱਲਾਂ ਨਾਲ ਸਜੀ ਸੁਨਹਿਰੀ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਸ਼ੋਭਿਤ ਕਰਕੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ਮਾਨ ਕੀਤਾ ਗਿਆ। ਗ੍ਰੰਥੀ ਸਿੰਘ ਵਲੋਂ ਮੁਖ ਵਾਕ ਲਿਆ ਗਿਆ ਜਿਸ ਦੀ ਕਥਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀਤੀ ਗਈ। ਸੰਗਤਾਂ ਨੇ ਠੰਢੇ-ਮਿੱਠੇ ਜਲ ਛਕ ਕੇ ਤੇ ਸਰੋਵਰ 'ਚ ਇਸ਼ਨਾਨ ਕਰਕੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ।
ਇਹ ਵੀ ਪੜ੍ਹੋਂ : ਰੂਹ ਕੰਬਾਊ ਹਾਦਸਾ: 10 ਸਾਲਾ ਬੱਚੀ ਦੇ ਜਨਰੇਟਰ 'ਚ ਫ਼ਸੇ ਵਾਲ, ਸਿਰ ਤੋਂ ਕੰਨ ਸਮੇਤ ਉਤਰੀ ਚਮੜੀ
ਜਥੇਦਾਰ ਅਕਾਲ ਤਖ਼ਤ ਨੇ ਕੀਤੀ ਮੁਖ ਵਾਕ ਦੀ ਕਥਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੁਖ ਵਾਕ ਦੀ ਕਥਾ ਕੀਤੀ। ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 722 'ਤੇ ਸੁਭਾਏਮਾਨ ਤਿਲੰਗ ਮ: ਪਹਿਲਾ ਦੇ ਸ਼ਬਦ ਦੀ ਕਥਾ ਕਰਦਿਆਂ ਸਿੰਘ ਸਾਹਿਬ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਹੇ ਬਹੁਤ ਅੰਞਾਣ ਜਿੰਦੇ! ਇਤਨਾ ਕੋਝਾ ਮਾਣ ਤੂੰ ਕਿਉਂ ਕਰਦੀ ਹੈਂ? ਪਰਮਾਤਮਾ ਤੇਰੇ ਆਪਣੇ ਹਿਰਦੇ ਘਰ 'ਚ ਹੀ ਹੈ। ਤੂੰ ਉਸ ਦੇ ਮਿਲਾਪ ਦਾ ਆਨੰਦ ਕਿਉਂ ਨਹੀਂ ਮਾਣਦੀ? ਇਸ ਸ਼ਬਦ 'ਚ ਪਰਮ ਪਿਤਾ ਪ੍ਰਭੂ ਪਤੀ ਪਰਮੇਸ਼ਵਰ ਨੂੰ ਮਿਲਣ ਦਾ ਰਾਹ ਦਰਸਾਇਆ ਗਿਆ ਹੈ। ਸਿੰਘ ਸਾਹਿਬ ਨੇ ਸੰਗਤਾਂ ਨੂੰ ਪ੍ਰਭੂ ਦੇ ਚਰਨਾਂ 'ਚ ਰਹਿ ਕੇ ਵਿਚਰਣ ਲਈ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਅਕਾਲ ਪੁਰਖ ਵਾਹਿਗੁਰੂ ਤਾਂ ਸਾਡੇ ਹਿਰਦੇ ਘਰ 'ਚ ਹੀ ਹੈ ਫੇਰ ਅਸੀਂ ਬਾਹਰ ਦੇ ਰਸਤਿਆਂ (ਜੰਗਲਾਂ) 'ਚ ਕਿਵੇਂ ਭਟਕਦੇ ਫਿਰਦੇ ਹਾਂ।
ਇਹ ਵੀ ਪੜ੍ਹੋਂ : ਸ਼ਰਮਸਾਰ ਘਟਨਾ: ਗਾਂ ਦਾ ਸ਼ਰੇਆਮ ਗੋਲੀਆਂ ਮਾਰ ਕੇ ਕੀਤਾ ਕਤਲ
ਗੁਰਦੁਆਰਾ ਭੋਰਾ ਸਾਹਿਬ ਵਿਖੇ ਹੋਈ ਸਰਬੱਤ ਦੇ ਭਲੇ ਦੀ ਅਰਦਾਸ ਕੋਰੋਨਾ ਮਹਾਂਮਾਰੀ 'ਤੇ ਫਤਿਹ ਪਾਉਣ ਲਈ ਗੁਰਦੁਆਰਾ ਭੋਰਾ ਸਾਹਿਬ ਵਿਖੇ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾ ਕੇ ਕੀਰਤਨ ਕੀਤਾ ਗਿਆ ਤੇ ਗ੍ਰੰਥੀ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ ਗਈ। ਗ੍ਰੰਥੀ ਸਿੰਘ ਨੇ ਸੰਗਤਾਂ ਨੂੰ ਪ੍ਰੇਰਦਿਆਂ ਕਿਹਾ ਕਿ ਸਾਰੇ ਦੁੱਖਾਂ ਨੂੰ ਕੱਟਣ ਵਾਲਾ ਇਕ ਨਾਮ ਹੀ ਦਾਰੂ ਹੈ। ਇਸ ਲਈ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਵੀ ਉਸ ਵਾਹਿਗੁਰੂ ਅੱਗੇ ਨਾਮ ਬਾਣੀ ਪੜ• ਕੇ ਅਰਦਾਸ ਕਰਿਆ ਕਰੋ ਤਾਂ ਜੋ ਉਹ ਸਾਡੇ ਕੀਤੇ ਪਾਪ ਕੱਟ ਕੇ ਸਾਰੇ ਸੰਸਾਰ ਨੂੰ ਸੁਖੀ ਵਸਾਏ।
ਨਸ਼ਾ ਛੱਡਣ ਦੀ ਦਵਾਈ ਨਾ ਮਿਲਣ ਕਾਰਨ ਮਰੀਜ਼ਾਂ ਨੇ ਸੜਕ ਕੀਤੀ ਜਾਮ
Stories You May Like
ਗਾਇਕ Ninja ਦੀ ਹੋਈ ਜ਼ਬਰਦਸਤ ਲੜਾਈ, ਵਾਇਰਲ ਹੋਈ Video
ਕੀ ਹੈ ਗੋਵਿੰਦਾ-ਸੁਨੀਤਾ ਦੇ ਤਲਾਕ ਦਾ ਸੱਚ! ਭਾਂਜੇ ਕ੍ਰਿਸ਼ਨਾ ਨੇ ਤੋੜੀ ਚੁੱਪੀ
ਅਜਿਹੀ ਥਾਂ ਲੁਕਾਈ ਕੋਕੀਨ ਕਿ ਪੁਲਸ ਵੀ ਰਹਿ ਗਈ ਹੱਕੀ-ਬੱਕੀ, ਵੀਡੀਓ ਹੋ ਰਹੀ ਵਾਇਰਲ
ਪੰਜਾਬੀ ਗਾਇਕਾ ਨੇ ਗੁਰਦਾ ਦੇ ਕੇ ਬਚਾਈ ਸੀ ਪਤੀ ਦੀ ਜਾਨ, ਸੋਸ਼ਲ ਮੀਡੀਆ 'ਤੇ ਸਾਂਝੀ...
ਹਨੀਮੂਨ 'ਤੇ ਗਿਆ ਸੀ ਜੋੜਾ, ਹੋਇਆ ਕੁਝ ਅਜਿਹਾ ਕਿ ਕਮਰੇ 'ਚੋਂ ਚੀਕਾਂ ਮਾਰਦੀ...
BDAY SPL: ਨਿਊਡ ਫੋਟੋਸ਼ੂਟ ਤੋਂ ਲੈ ਕੇ ਤਸਵੀਰਾਂ ਲੀਕ ਹੋਣ ਤੱਕ ਵਿਵਾਦਾਂ 'ਚ ਰਹੀ...
ਅਰਮਾਨ ਮਲਿਕ ਦੇ ਦੂਜੇ ਵਿਆਹ ਦਾ ਖੁੱਲ੍ਹਿਆ ਰਾਜ਼, ਪਾਇਲ ਘਰਵਾਲੀ ਜਾਂ ਭਾਬੀ!...
ਪਾਕਿ ਦਾ ਇਕ ਹੋਰ ਸ਼ਰਮਾਨਾਕ ਕਾਰਾ, ਭਾਰਤ ਦਾ ਝੰਡਾ ਲਹਿਰਾਉਣ 'ਤੇ ਪ੍ਰਸ਼ੰਸਕ ਨਾਲ...
ਚੱਲਦੇ ਮੈਚ 'ਚ ਦਾਖਲ ਹੋਇਆ ਵਿਅਕਤੀ! ਇਸ ਨਾਮੀ ਖਿਡਾਰੀ 'ਤੇ ਕੀਤਾ ਹਮਲਾ
ਗਾਇਕ ਜੈਜ਼ੀ ਬੀ ਨੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ
ਪੂਰੀ ਦੁਨੀਆ 'ਚ ਮਸ਼ਹੂਰ ਹੈ ਬਿਹਾਰ ਦਾ ਮਖਾਨਾ, ਜਾਣੋ ਕਿੰਨਾ ਵੱਡਾ ਹੈ ਕਾਰੋਬਾਰ
ਮਾਂ ਨੇ ਪੁੱਤਰ ਨਾਲ ਕੀਤਾ ਅਜਿਹਾ ਡਾਂਸ ਕੇ ਲੋਕਾਂ ਨੇ ਕੱਢੀਆਂ ਗਾਲ੍ਹਾਂ
ਪੂਨਮ ਪਾਂਡੇ ਨੂੰ ਡੇਟ 'ਤੇ ਲੈ ਕੇ ਜਾਵਾਗਾਂ... ਜ਼ਬਰਦਸਤੀ ਕਿੱਸ ਕਰਨ ਵਾਲੇ...
ਭਾਰ ਘਟਾਏਗੀ ਇਹ ਸਬਜ਼ੀ, ਖੁਰਾਕ 'ਚ ਸ਼ਾਮਲ ਕਰਨ ਨਾਲ ਹੋਣਗੇ ਹੋਰ ਵੀ ਲਾਭ
ਕਾਨੂੰਨ ਦੇ ਚੱਕਰਾਂ 'ਚ ਫਸੀ Ziddi Girls, ਇਸ ਵੈੱਬ ਸੀਰੀਜ਼ ਨੂੰ ਹੋਇਆ ਨੋਟਿਸ...
Preity Zinta ਦਾ 18 ਕਰੋੜ ਦਾ ਕਰਜ਼ਾ ਹੋਇਆ ਮੁਆਫ, ਅਦਾਕਾਰਾ ਨੇ ਦੱਸੀ ਸੱਚਾਈ
ਲੱਗ ਗਈਆਂ ਮੌਜਾਂ: ਪੰਜਾਬ 'ਚ ਦੋ ਛੁੱਟੀਆਂ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ
ਪੰਜਾਬ 'ਚ ਸ਼ਰਮਨਾਕ ਘਟਨਾ, ਜਲੰਧਰ 'ਚ ਪਾਦਰੀ ਦੀ ਪਤਨੀ ਨਾਲ ਗੈਂਗਰੇਪ, ਇੰਝ...
Subscribe Now!