ਅੰਮ੍ਰਿਤਸਰ (ਅਰੁਣ, ਸੁਮਿਤ ਖੰਨਾ) : ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ ਜਿਸ ਵਿਚ ਕੁਝ ਨੌਜਵਨਾਂ ਵਲੋਂ ਇਕੱਠੇ ਹੋ ਕੇ ਹੈਰੋਇਨ ਦੇ 3 ਧੰਦੇਬਾਜ਼ਾਂ ਨੂੰ ਦਬੋਚਿਆ ਗਿਆ ਸੀ, ਥਾਣਾ ਵੇਰਕਾ ਦੀ ਪੁਲਸ ਨੇ ਇਕ ਧੰਦੇਬਾਜ਼ ਨੂੰ ਕਾਰਵਾਈ ਲਈ ਰੱਖਿਆ ਸੀ। ਪਿੰਡ ਮੂਧਲ 'ਚੋਂ ਗ੍ਰਿਫਤਾਰ ਕੀਤੇ ਬਾਕੀ ਦੋਵਾਂ ਧੰਦੇਬਾਜ਼ਾਂ ਨੂੰ ਪੁਲਸ ਚੌਕੀ ਸੋਹੀਆਂ ਕਲਾਂ ਲਿਆਂਦਾ ਗਿਆ, ਜਿਥੇ ਮੌਜੂਦ ਏ. ਐੱਸ. ਆਈ. ਨਾਨਕ ਸਿੰਘ ਵਲੋਂ ਬਿਨਾਂ ਕਿਸੇ ਅਧਿਕਾਰੀ ਦੇ ਧਿਆਨ 'ਚ ਲਿਆਉਂਦਿਆਂ ਅਤੇ ਹੱਦਬੰਦੀ ਦਾ ਹਵਾਲਾ ਦੇ ਕੇ ਨਸ਼ੇ ਦੇ ਧੰਦੇਬਾਜ਼ਾਂ ਖਿਲਾਫ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ। ਐੱਸ. ਐੱਸ. ਪੀ. ਦਿਹਾਤੀ ਵਿਕਰਮਜੀਤ ਦੁੱਗਲ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ੀਰੋ ਫੀਸਦੀ ਟਾਲਰੈਂਸ ਤਹਿਤ ਏ. ਐੱਸ. ਆਈ. ਨਾਨਕ ਸਿੰਘ ਨੂੰ ਫੌਰੀ ਤੌਰ 'ਤੇ ਸਸਪੈਂਡ ਕੀਤੇ ਜਾਣ ਦੇ ਹੁਕਮ ਜਾਰੀ ਕਰ ਦਿੱਤੇ।
ਕੀ ਸੀ ਮਾਮਲਾ
ਇਕ ਦਿਨ ਪਹਿਲਾਂ 25 ਜੂਨ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ ਜਿਸ ਵਿਚ ਕੁਝ ਨੌਜਵਾਨਾਂ ਵੱਲੋਂ ਇਕੱਠੇ ਹੋ ਕੇ ਨਸ਼ਾ ਵੇਚਣ ਵਾਲੇ 3 ਧੰਦੇਬਾਜ਼ਾਂ ਨੂੰ ਕਾਬੂ ਕੀਤਾ ਗਿਆ ਸੀ, ਨੂੰ ਲੋਕ ਥਾਣਾ ਵੇਰਵਾ ਵਿਖੇ ਲੈ ਕੇ ਗਏ ਸਨ। ਥਾਣÎਾ ਵੇਰਕਾ ਦੀ ਪੁਲਸ ਨੇ ਆਪਣੇ ਏਰੀਏ ਅਧੀਨ ਫੜੇ ਗਏ ਇਕ ਮੁਲਜ਼ਮ ਨੂੰ ਕਾਰਵਾਈ ਕਰਨ ਲਈ ਰੱਖ ਲਿਆ। ਦੂਸਰੇ ਦੋਵੇਂ ਮੁਲਜ਼ਮ ਜੋ ਪਿੰਡ ਮੂਧਲ ਦੇ ਇਲਾਕੇ 'ਚ ਕਾਬੂ ਕੀਤੇ ਜਾਣ ਕਾਰਨ ਉਨ੍ਹਾਂ ਨੂੰ ਪੁਲਸ ਚੌਕੀ ਸੋਹੀਆਂ ਦੇਣ ਲਈ ਕਹਿ ਦਿੱਤਾ ਸੀ। ਇਹ ਨੌਜਵਾਨ ਜਦੋਂ ਦੋਵਾਂ ਮੁਲਜ਼ਮਾਂ ਨੂੰ ਸੋਹੀਆਂ ਪੁਲਸ ਚੌਕੀ ਲੈ ਕੇ ਪੁੱਜੇ ਤਾਂ ਉਥੇ ਮੌਜੂਦ ਏ. ਐੱਸ. ਆਈ. ਨਾਨਕ ਸਿੰਘ ਨੇ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਲੈਣ ਤੋਂ ਮਨ੍ਹਾ ਕਰ ਦਿੱਤਾ ਅਤੇ ਇਹ ਕਿਹਾ ਕਿ ਇਹ ਇਲਾਕਾ ਉਨ੍ਹਾਂ ਦੀ ਚੌਕੀ ਅਧੀਨ ਨਹੀਂ ਪੈਦਾ, ਸਬੰਧਤ ਥਾਣੇ ਲੈ ਜਾਓ।
ਪੁਲਸ ਸੂਤਰਾਂ ਮੁਤਾਬਕ ਇਕ ਪਾਸੇ ਜਦੋਂ ਮਹਿਕਮਾ ਪੁਲਸ ਵੱਲੋਂ ਨਸ਼ਾ ਕਾਰੋਬਾਰੀਆਂ ਖਿਲਾਫ ਜੰਗੀ ਪੱਧਰ 'ਤੇ ਮੁਹਿੰਮ ਤੇਜ਼ ਕੀਤੀ ਗਈ ਹੈ, ਉਥੇ ਏ. ਐੱਸ. ਆਈ. ਨਾਨਕ ਸਿੰਘ ਵਲੋਂ ਜ਼ੀਰੋ ਐੱਫ. ਆਈ. ਆਰ. ਦਰਜ ਕਰ ਕੇ ਇਨ੍ਹਾਂ ਮੁਲਜ਼ਮਾਂ ਖਿਲਾਫ ਕੋਈ ਢੁੱਕਵੀਂ ਕਾਰਵਾਈ ਨਹੀਂ ਸੀ ਕੀਤੀ ਗਈ। ਡਿਊਟੀ ਪ੍ਰਤੀ ਅਣਗਹਿਲੀ ਵਰਤੇ ਜਾਣ 'ਤੇ ਜ਼ਿਲਾ ਦਿਹਾਤੀ ਪੁਲਸ ਮੁਖੀ ਵਿਕਰਮਜੀਤ ਦੁੱਗਲ ਵੱਲੋਂ ਉਸ ਨੂੰ ਫੌਰੀ ਤੌਰ 'ਤੇ ਸਸਪੈਂਡ ਕਰ ਿਦੱਤਾ ਗਿਆ।
ਡਿਊਟੀ 'ਚ ਕੋਤਾਹੀ ਨਹੀਂ ਹੋਵੇਗੀ ਬਰਦਾਸ਼ਤ : ਐੱਸ. ਐੱਸ. ਪੀ. ਦੁੱਗਲ
ਜ਼ਿਲਾ ਦਿਹਾਤੀ ਪੁਲਸ ਮੁਖੀ ਵਿਕਰਮਜੀਤ ਦੁੱਗਲ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਡਿਊਟੀ ਪ੍ਰਤੀ ਲਾਪ੍ਰਵਾਹੀ ਅਤੇ ਅਣਗਹਿਲੀ ਕਿਸੇ ਵੀ ਸੂਰਤ 'ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਨਸ਼ਾ ਕਾਰੋਬਾਰੀਆਂ ਨਾਲ ਢਿੱਲ ਵਰਤਣ ਵਾਲੇ ਕਿਸੇ ਵੀ ਅਧਿਕਾਰੀ, ਕਰਮਚਾਰੀ ਨਾਲ ਕੋਈ ਵੀ ਰਿਆਇਤ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਮਾਪਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਲੜਕੀ ਨਾਲ ਕੀਤਾ ਜਬਰ-ਜ਼ਨਾਹ
NEXT STORY