ਅੰਮ੍ਰਿਤਸਰ : ਇਜ਼ਰਾਈਲ ਦੀ ਇਕ ਮੁਟਿਆਰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਰਿਸਰਚ ਕਰਨ ਲਈ ਪੰਜਾਬ ਪਹੁੰਚੀ ਹੈ। ਇਸ ਸਬੰਧੀ ਹਗਿਤ ਗੇਲ ਨੇ ਇਕ ਅੰਗਰੇਜ਼ੀ ਅਖਬਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਹੋਏ ਸਮਾਗਮਾਂ ਬਾਰੇ ਕਾਫੀ ਸੁਣਿਆ ਸੀ, ਜੋ ਪੂਰੀ ਦੁਨੀਆ ਖਾਸਕਰ ਭਾਰਤ ਤੇ ਪਾਕਿਸਤਾਨ 'ਚ ਸ਼ਰਧਾ-ਭਾਵਨਾ ਨਾਲ ਮਨਾਏ ਗਏ ਸਨ। ਇਸ ਤੋਂ ਬਾਅਦ ਉਸ ਅੰਦਰ ਸਿੱਖੀ ਬਾਰੇ ਜਾਨਣ ਦੀ ਲਾਲਸਾ ਪੈਦਾ ਹੋਈ ਤੇ ਉਸ ਨੇ ਖੋਜ ਕਰਨੀ ਸ਼ੁਰੂ ਕੀਤੀ। ਉਸ ਨੇ ਦੱਸਿਆ ਕਿ ਇਸ ਖੋਜ ਦੌਰਾਨ ਉਸ ਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਸੁਣਿਆ ਅਤੇ ਉਸ ਨੇ ਜਾਣਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ ਸੀ।
ਇਸ ਦੇ ਚੱਲਦਿਆਂ ਉਸ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਤੇ ਉਸ ਨੇ ਉਨ੍ਹਾਂ ਤੋਂ ਮੰਗ ਕੀਤੀ ਕਿ ਇਸ ਖੋਜ ਉਸ ਦੀ ਮਦਦ ਕੀਤੀ ਜਾਵੇ। ਉਸ ਨੇ ਕਿਹਾ ਕਿ ਉਹ ਭਾਰਤ 'ਚ ਥੋੜ੍ਹੇ ਸਮੇਂ 'ਚ ਹੀ ਬਹੁਤ ਸਾਰੇ ਵਿਦਵਾਨਾਂ ਅਤੇ ਸਿੱਖਾਂ ਨੂੰ ਮਿਲੀ ਅਕੇ ਸਿੱਖ ਗੁਰੂ ਦੇ ਪ੍ਰਚਾਰ 'ਮੁਆਫੀ' ਦੇ ਬਾਰੇ ਸਿੱਖਣ ਲਈ ਕੁਝ ਗੁਰਦੁਆਰਿਆਂ 'ਚ ਵੀ ਗਈ।
ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਔਰਤ ਘਰ ਦੀ ਮਾਲਕਣ ਹੁੰਦੀ ਹੈ ਤੇ ਜੇਕਰ ਪਰਿਵਾਰ 'ਚ ਕੋਈ ਗਲਤਫਹਿਮੀ ਹੁੰਦੀ ਹੈ ਤਾਂ ਉਹ ਘਰ 'ਚ ਸ਼ਾਂਤੀ ਲਿਆਉਣ ਦੀ ਤਾਕਤ ਰੱਖਦੀਆਂ ਹਨ। ਉਸ ਨੇ ਕਿਹਾ ਕਿ ਉਹ ਆਪਣੀ ਖੋਜ ਦੇ ਹਿੱਸੇ ਵਜੋਂ ਸਿੱਖ ਕੁੜੀਆਂ ਨੂੰ ਮਿਲਣ ਲਈ ਪੰਜਾਬ ਦੇ ਸਿੱਖ ਸਕੂਲਾਂ ਅਤੇ ਕਾਲਜਾਂ ਦੀ ਵੀ ਦੌਰਾ ਕਰੇਗੀ।
ਦਿਵਿਆਂਗਾਂ ਲਈ ਪੁਲਸ ਮੁਲਾਜ਼ਮ ਨੇ ਪਾਏ 8 ਈ-ਰਿਕਸ਼ੇ, ਕਰਾ ਰਿਹੈ ਫ੍ਰੀ ਸਫਰ
NEXT STORY