ਲੁਧਿਆਣਾ (ਮਹਿਰਾ) : ਅੱਤਵਾਦੀ ਜਗਤਾਰ ਸਿੰਘ ਹਵਾਰਾ ਮਾਮਲੇ ਦੀ ਅਗਲੀ ਸੁਣਵਾਈ 9 ਅਪ੍ਰੈਲ ਨੂੰ ਹੋਵੇਗੀ। ਅਸਲਾ ਐਕਟ ਤਹਿਤ ਸ਼ੁੱਕਰਵਾਰ ਨੂੰ ਮਾਮਲੇ ਦੀ ਸੁਣਵਾਈ ਵਧੀਕ ਸੈਸ਼ਨ ਜੱਜ ਵਰਿੰਦਰ ਅਗਰਵਾਲ ਦੀ ਅਦਾਲਤ 'ਚ ਹੋਈ ਪਰ ਜਗਤਾਰ ਸਿੰਘ ਹਵਾਰਾ ਨੂੰ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ। ਹਵਾਰਾ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਕੀਤੀ ਗਈ।
ਵਰਨਣਯੋਗ ਹੈ ਕਿ ਪੁਲਸ ਥਾਣਾ ਕੋਤਵਾਲੀ ਵੱਲੋਂ 30 ਦਸੰਬਰ, 1995 ਨੂੰ ਸਥਾਨਕ ਘੰਟਾ ਘਰ ਨੇੜੇ ਇਕ ਏ. ਕੇ.-56 ਦੇ ਬਰਾਮਦ ਹੋਣ ਨਾਲ ਹਵਾਰਾ ਨੂੰ ਨਾਮਜ਼ਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪੁਲਸ ਵੱਲਂੋ ਹਵਾਰਾ ਨੂੰ ਹੀ 6 ਦਸੰਬਰ, 1995 'ਚ ਘੰਟਾਘਰ ਚੌਕ 'ਚ ਹੋਏ ਬੰਬ ਵਿਸਫੋਟ 'ਚ ਨਾਮਜ਼ਦ ਕੀਤਾ ਗਿਆ ਹੈ। ਇਸ ਮਾਮਲੇ ਵਿਚ ਪੁਲਸ ਵੱਲੋਂ ਆਪਣੀਆਂ ਸਾਰੀਆਂ ਗਵਾਹੀਆਂ ਕਲਮਬੰਦ ਕਰਵਾਈਆਂ ਜਾ ਚੁੱਕੀਆਂ ਹਨ ਅਤੇ ਬਹਿਸ ਵੀ ਹੋ ਚੁੱਕੀ ਹੈ। 9 ਅਪ੍ਰੈਲ ਨੂੰ ਇਸ 'ਤੇ ਫੈਸਲਾ ਵੀ ਆਉਣ ਦੀ ਸੰਭਾਵਨਾ ਹੈ।
ਨੀਲੇ ਕਾਰਡ ਕੱਟੇ ਜਾਣ ਦੇ ਰੋਸ ਵਜੋਂ ਦਰਜਨ ਦੇ ਕਰੀਬ ਲੋਕ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ (ਵੀਡੀਓ)
NEXT STORY