ਮਾਲੇਰਕੋਟਲਾ(ਸ਼ਹਾਬੂਦੀਨ/ ਜ਼ਹੂਰ)—ਚਾਰ ਦਿਨ ਪਹਿਲਾਂ ਮਾਲੇਰਕੋਟਲਾ ਦੇ ਲੁਧਿਆਣਾ ਰੋਡ ਤੋਂ ਲੱਖਾਂ ਰੁਪਏ ਦੇ ਕਬੂਤਰ ਚੋਰੀ ਕਰਨ ਵਾਲੇ 2 ਵਿਅਕਤੀਆਂ ਨੂੰ ਮਾਲੇਰਕੋਟਲਾ ਥਾਣਾ ਸਿਟੀ-2 ਦੇ ਐੱਸ. ਐੱਚ. ਓ. ਮਜੀਦ ਖਾਂ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਗ੍ਰਿਫਤਾਰ ਕਰ ਲਿਆ ਹੈ। ਥਾਣਾ ਮੁਖੀ ਮਜੀਦ ਖਾਂ ਨੇ ਦੱਸਿਆ ਕਿ ਥਾਣਾ ਸੰਦੌੜ ਅਧੀਨ ਪੈਂਦੇ ਪਿੰਡ ਮਿੱਠੇਵਾਲ ਦੇ ਵਸਨੀਕ 2 ਵਿਅਕਤੀਆਂ ਦਲਜੀਤ ਸਿੰਘ ਉਰਫ ਜੀਤਾ ਪੁੱਤਰ ਹਰਬੰਸ ਸਿੰਘ ਅਤੇ ਅਰਸ਼ਦ ਖਾਂ ਪੁੱਤਰ ਖੁਸ਼ੀ ਖਾਂ ਨੇ ਲੰਘੀ 3-4 ਮਾਰਚ ਦੀ ਦਰਮਿਆਨੀ ਰਾਤ ਨੂੰ ਲੁਧਿਆਣਾ ਬਾਈਪਾਸ ਰੋਡ 'ਤੇ ਸਥਿਤ ਫੈਕਟਰੀ ਦੇ ਉਪਰ ਬਣੇ ਕਬੂਤਰਾਂ ਦੇ ਖੁੱਡੇ 'ਚੋਂ 171 ਕਬੂਤਰ ਚੋਰੀ ਕਰ ਲਏ ਸਨ। ਇਸ ਸਬੰਧੀ ਕਬੂਤਰਾਂ ਦੇ ਮਾਲਕ ਕਾਸ਼ਿਫ ਅਹਿਮਦ ਖਾਂ ਪੁੱਤਰ ਆਰਿਫ ਅਹਿਮਦ ਵਾਸੀ ਮੁਹੱਲਾ ਪਾਂਡੀਆਂ ਮਲੇਰ ਮਾਲੇਰਕੋਟਲਾ ਵੱਲੋਂ ਥਾਣਾ ਸਿਟੀ-2 ਵਿਖੇ ਕਬੂਤਰ ਚੋਰੀ ਹੋਣ ਦੀ ਦਿੱਤੀ ਗਈ ਦਰਖਾਸਤ 'ਤੇ ਕਾਰਵਾਈ ਕਰਦਿਆਂ ਕੀਤੀ ਜਾਂਚ ਪੜਤਾਲ ਉਪਰੰਤ ਉਕਤ ਦੋਵੇਂ ਵਿਅਕਤੀਆਂ ਦਲਜੀਤ ਸਿੰਘ ਅਤੇ ਅਰਸ਼ਦ ਖਾਂ ਵਾਸੀ ਪਿੰਡ ਮਿੱਠੇਵਾਲ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। ਕਬੂਤਰਾਂ ਦੇ ਮਾਲਕ ਅਨੁਸਾਰ ਪ੍ਰਤੀ ਕਬੂਤਰ ਦੀ ਕੀਮਤ ਹਜ਼ਾਰਾਂ ਰੁਪਏ 'ਚ ਹੋਣ ਕਾਰਨ ਚੋਰੀ ਹੋਏ 171 ਕਬੂਤਰਾਂ ਦੀ ਕੀਮਤ ਲੱਖਾਂ ਰੁਪਏ 'ਚ ਬਣਦੀ ਹੈ।
ਖਜ਼ਾਨਾ ਮੰਤਰੀ ਅਤੇ ਸਕੱਤਰ ਫੂਡ ਸਪਲਾਈ ਦੇ ਪੁਤਲੇ ਫੂਕੇ
NEXT STORY