ਜਲੰਧਰ (ਰਾਹੁਲ ਗਾਂਧੀ, ਵੈੱਬ ਡੈਸਕ)- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਜਲੰਧਰ ਦੇ ਦੌਰੇ 'ਤੇ ਪਹੁੰਚੇ ਹਨ। ਉਨ੍ਹਾਂ ਵੱਲੋਂ ਅੱਜ ਇਥੇ ਕੱਢੀ ਜਾ ਰਹੀ ਤਿਰੰਗਾ ਯਾਤਰਾ ਦੀ ਅਗਵਾਈ ਕੀਤੀ ਜਾ ਰਹੀ ਹੈ। ਤਿਰੰਗਾ ਯਾਤਰਾ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਅਰਵਿੰਦ ਕੇਜਰੀਵਾਲ ਦੀ ਤਿਰੰਗਾ ਯਾਤਰਾ ਸਭ ਤੋਂ ਵੱਡੀ ਚੁਣੌਤੀ ਜ਼ਿਲ੍ਹਾ ਪੁਲਸ ਅਤੇ ਪ੍ਰਸ਼ਾਸਨ ਲਈ ਬਣੀ ਹੋਈ ਹੈ। ਤਿਰੰਗਾ ਯਾਤਰਾ ਨੂੰ ਲੈ ਕੇ ਪੁਲਸ ਪੂਰੀ ਤਰ੍ਹਾਂ ਚੌਕਸੀ ਵਰਤ ਰਹੀ ਹੈ।
ਆਮ ਆਦਮੀ ਪਾਰਟੀ ਦੀ ਯਾਤਰਾ ਭਾਵੇਂ ਇਕ ਕਿਲੋਮੀਟਰ ਦੀ ਹੈ ਪਰ ਵਾਲਮੀਕਿ ਚੌਂਕ ਤੋਂ ਲੈ ਕੇ ਨਕੋਦਰ ਚੌਂਕ ਤੱਕ ਦਾ ਸਫ਼ਰ ਜਲੰਧਰ ਸ਼ਹਿਰ ਲਈ ਸਭ ਤੋਂ ਰੁੱਝੀ ਸੜਕ ਵਾਲਾ ਹੈ। ਇਥੇ ਰੋਜ਼ਾਨਾ ਟਰੈਫਿਕ ਹਜ਼ਾਰਾਂ ਦੀ ਗਿਣਤੀ ਵਿਚ ਪਾਸ ਹੁੰਦੀ ਹੈ ਅਜਿਹੇ ਵਿਚ ਟਰੈਫਿਕ ਨੂੰ ਕਿਵੇਂ ਡਾਇਵਰਟ ਕਰਨਾ ਅਤੇ ਸ਼ਹਿਰ ਨੂੰ ਕਿਵੇਂ ਟਰੈਫਿਕ ਜਾਮ ਤੋਂ ਬਚਾਇਆ ਜਾਵੇ, ਇਸ ਲਈ ਪੁਲਸ ਲਈ ਵੱਡੀ ਚੁਣੌਤੀ ਹੋਵੇਗੀ। ਪਠਾਨਕੋਟ ਤੋਂ ਬਾਅਦ ਅਰਵਿੰਦ ਦਿੱਲੀ ਵੱਲ ਅੱਜ ਜਲੰਧਰ ਵਿੱਚ ਦੂਜੀ ਤਿਰੰਗਾ ਯਾਤਰਾ ਕਰ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ-ਜੰਮੂ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਪੁਲਸ ਮੁਲਾਜ਼ਮ ਤੇ ਪਤਨੀ ਦੀ ਮੌਤ
ਇਥੇ ਇਹ ਵੀ ਦੱਸਣਯੋਗ ਹੈ ਕਿ ਅਰਵਿੰਦ ਕੇਜਰੀਵਾਲ ਜਲੰਧਰ ਵਿਖੇ ਹੋਣ ਜਾ ਰਹੀ ਤਿਰੰਗਾ ਯਾਤਰਾ 'ਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਹਵਾਈ ਅੱਡੇ ਪਹੁੰਚ ਚੁੱਕੇ ਹਨ, ਜਿੱਥੋਂ ਉਹ ਜਲੰਧਰ ਲਈ ਰਵਾਨਾ ਹੋਏ। ਜਲੰਧਰ ਲਈ ਰਵਾਨਾ ਹੋਣ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਨੇ ਅੱਤਵਾਦ ਦਾ ਬੁਰਾ ਦੌਰ ਵੇਖਿਆ ਹੈ ਅਤੇ ਕੋਈ ਪੰਜਾਬੀ ਅਜਿਹਾ ਦੌਰ ਮੁੜ ਨਹੀਂ ਵੇਖਣਾ ਚਾਹੁੰਦਾ। ਉਨ੍ਹਾਂ ਕਿਹਾ ਕਿ ਪੰਜਾਬ ਸ਼ਹੀਦਾਂ ਦੀ ਧਰਤੀ ਹੈ। ਪੰਜਾਬ ਦੀ ਧਰਤੀ ਨੇ ਕਈ ਸ਼ਹੀਦਾਂ ਨੂੰ ਜਨਮ ਦਿੱਤਾ ਹੈ। ਅੱਜ ਦੀ ਤਿਰੰਗਾ ਯਾਤਰਾ ਪੰਜਾਬ ਦੀ ਅਮਨ ਸ਼ਾਂਤੀ ਅਤੇ ਚੈਨ ਲਈ ਕੱਢੀ ਜਾਵੇਗੀ। ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਯਾਤਰਾ ਪੰਜਾਬ ਦੇ ਭਵਿੱਖ ਲਈ ਕੱਢੀ ਜਾਵੇਗੀ ਇਸ ਕਰਕੇ ਵੱਧ ਤੋਂ ਵੱਧ ਲੋਕ ਇਸ ਯਾਤਰਾ ਵਿੱਚ ਸ਼ਾਮਲ ਹੋਣ।
ਦੱਸਣਯੋਗ ਹੈ ਕਿ ਬੀਤੇ ਦਿਨ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਹੱਥਾਂ ਵਿੱਚ ਤਿਰੰਗਾ ਫੜ ਕੇ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਯਾਤਰਾ 'ਚ ਸ਼ਮੂਲੀਅਤ ਕਰਨ। ਅੱਜ ਦੀ ਇਸ ਯਾਤਰਾ ਮਗਰੋਂ ਅਰਵਿੰਦ ਕੇਜਰੀਵਾਲ ਭਲਕੇ 16 ਦਸੰਬਰ ਨੂੰ ਵਿਧਾਨ ਸਭਾ ਹਲਕਾ ਲੰਬੀ ਵਿੱਚ ਪਹੁੰਚਣਗੇ ਅਤੇ ਹਲਕੇ ਦੇ ਪਿੰਡ ਖੁੱਡੀਆਂ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ।
ਇਹ ਵੀ ਪੜ੍ਹੋ: ਬੱਸਾਂ ਰਾਹੀਂ ਹਿਮਾਚਲ ਸਮੇਤ ਹੋਰ ਪਹਾੜੀ ਸੂਬਿਆਂ ਨੂੰ ਜਾਣ ਵਾਲਿਆਂ ਦੀਆਂ ਵਧੀਆਂ ਮੁਸ਼ਕਿਲਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੁਲਸ ਨੇ ਚੁੱਪ ਚਪੀਤੇ ਕਈ ਅਕਾਲੀ ਆਗੂਆਂ ਖ਼ਿਲਾਫ਼ ਅਦਾਲਤਾਂ ’ਚ ਪੇਸ਼ ਕੀਤੇ ਚਲਾਨ, ਸੁਖਬੀਰ ਸਣੇ ਕਈ ਬਣੇ ਮੁਲਜ਼ਮ
NEXT STORY