ਜਲੰਧਰ (ਵੈੱਬਡੈਸਕ)- ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਬੀਤੀ 17 ਮਾਰਚ ਨੂੰ ਇਕ ਪੁੱਤਰ ਨੂੰ ਜਨਮ ਦਿੱਤਾ ਹੈ, ਜਿਸ ਤੋਂ ਬਾਅਦ ਸਿੱਧੂ ਦੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਉਦੋਂ ਤੋਂ ਹੀ ਮੂਸੇਵਾਲਾ ਦੀ ਦੀ ਹਵੇਲੀ 'ਚ ਪਹੁੰਚ ਕੇ ਪ੍ਰਸ਼ੰਸਕ ਭੰਗੜੇ ਪਾ ਰਹੇ ਹਨ, ਖੁਸ਼ੀਆਂ ਮਨਾ ਰਹੇ ਹਨ ਤੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾ ਰਹੇ ਹਨ।
ਇਸ ਦੌਰਾਨ ਬੀਤੇ ਦਿਨ ਸਿੱਧੂ ਦੇ ਪਿਤਾ ਬਲਕੌਰ ਸਿੰਘ ਅਤੇ ਮਾਂ ਚਰਨ ਕੌਰ ਨਿੱਕੇ ਸਿੱਧੂ ਨੂੰ ਲੈ ਕੇ ਹਵੇਲੀ 'ਚ ਪਹੁੰਚੇ ਸਨ ਤੇ ਇਸ ਦੌਰਾਨ ਵੱਡੀ ਗਿਣਤੀ 'ਚ ਫੈਨਜ਼ ਨੇ ਹਵੇਲੀ ਪਹੁੰਚ ਕੇ ਨਿੱਕੇ ਸਿੱਧੂ ਦੇ ਗ੍ਰਹਿ ਪ੍ਰਵੇਸ਼ 'ਚ ਹਿੱਸਾ ਲਿਆ ਸੀ।
ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਲਈ ਫੈਨ ਦੀ ਦੀਵਾਨਗੀ : ਹਵੇਲੀ 'ਚ ਢਾਈ ਕੁਇੰਟਲ ਫੁੱਲਾਂ ਨਾਲ ਕੀਤਾ ਨਿੱਕੇ ਸਿੱਧੂ ਦਾ ਸਵਾਗਤ
ਇਸ ਤੋਂ ਬਾਅਦ ਪਿਤਾ ਬਲਕੌਰ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ। ਇਸ 'ਚ ਉਨ੍ਹਾਂ ਲਿਖਿਆ ਕਿ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਪ੍ਰਸ਼ੰਸਕਾਂ ਦੀਆਂ ਅਰਦਾਸਾਂ ਸਦਕਾ ਪਰਮਾਤਮਾ ਨੇ ਉਨ੍ਹਾਂ ਨੂੰ ਮੁੜ ਪੁੱਤਰ ਦੀ ਦਾਤ ਨਾਲ ਨਵਾਜ਼ਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ੰਸਕਾਂ ਦੇ ਇਸ ਪਿਆਰ ਲਈ ਉਹ ਉਨ੍ਹਾਂ ਦੇ ਸਦਾ ਕਰਜ਼ਦਾਰ ਰਹਿਣਗੇ।
ਉਨ੍ਹਾਂ ਅੱਗੇ ਕਿਹਾ ਕਿ ਉਹ ਸਮਝਦੇ ਤੇ ਜਾਣਦੇ ਹਨ ਕਿ ਘਰ ਆ ਜਾਣ ਤੋਂ ਬਾਅਦ ਹਰ ਕੋਈ ਨਿੱਕੇ ਸਿੱਧੂ ਨੂੰ ਦੇਖਣਾ ਚਾਹੁੰਦਾ ਹੈ, ਪਰ ਰੀਤ ਮੁਤਾਬਕ ਸਵਾ ਮਹੀਨੇ ਤੱਕ ਬੱਚੇ ਨਾਲ ਕਿਸੇ ਨੂੰ ਮਿਲਣ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੁਝ ਦਿਨ ਹੋਰ ਇੰਤਜ਼ਾਰ ਕਰਨ, ਤੇ ਇਸ ਤੋਂ ਬਾਅਦ ਸਵਾ ਮਹੀਨਾ ਪੂਰਾ ਹੋ ਜਾਣ 'ਤੇ ਹਰ ਕਿਸੇ ਨੂੰ ਸਿੱਧੂ ਨਾਲ ਮਿਲਣ ਦਿੱਤਾ ਜਾਵੇਗਾ ਤੇ ਉਹ ਸਭ ਦਾ ਪਿਆਰ ਅਤੇ ਦੁਆਵਾਂ ਲੈਣ ਲਈ ਹਾਜ਼ਰ ਰਹਿਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਿੱਧੂ ਮੂਸੇਵਾਲਾ ਲਈ ਫੈਨ ਦੀ ਦੀਵਾਨਗੀ : ਹਵੇਲੀ 'ਚ ਢਾਈ ਕੁਇੰਟਲ ਫੁੱਲਾਂ ਨਾਲ ਕੀਤਾ ਨਿੱਕੇ ਸਿੱਧੂ ਦਾ ਸਵਾਗਤ
NEXT STORY