ਲੰਬੀ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਹਾਦਸਾਗ੍ਰਸਤ ਜ਼ਖਮੀ ਪਰਿਵਾਰ ਲਈ ਫਰਿਸ਼ਤਾ ਬਣੀ ਹੈ। ਬੀਤੀ ਰਾਤ ਬਠਿੰਡਾ-ਬਾਦਲ ਸੜਕ 'ਤੇ ਸਕੂਟਰ ਸਵਾਰ ਪਤੀ-ਪਤਨੀ ਤੇ ਉਨ੍ਹਾਂ ਦੇ ਤਿੰਨ ਪੋਤਰੇ ਤੇ ਪੋਤਰੀਆਂ ਸੜਕ 'ਤੇ ਟੋਏ ਹੋਣ ਕਰਕੇ ਜ਼ਖਮੀ ਹੋ ਗਏ ਸਨ। ਰਾਤ ਕਰੀਬ 10ਵਜੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜਾ ਰਹੇ ਸਨ। ਉਨ੍ਹਾਂ ਨੇ ਰਾਹ 'ਚ ਜ਼ਖਮੀਆਂ ਦੀ ਮੱਲ੍ਹਮ ਪੱਟੀ ਕੀਤੀ ਤੇ ਫਿਰ ਆਪਣੇ ਸਟਾਫ ਨਾਲ ਗੱਡੀ 'ਚ ਬਿਠਾ ਕੇ ਪਿੰਡ ਬਾਦਲ ਦੇ ਸਿਵਲ ਹਸਪਤਾਲ ਭੇਝਿਆ।
ਬੀਬੀ ਬਾਦਲ ਨੇ ਜ਼ਖਮੀਆਂ ਦੀ ਮੱਲ੍ਹਮ ਪੱਟੀ ਕਰਨ ਤੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਨਾਲ ਫੋਨ 'ਤੇ ਗੱਲ ਕੀਤੀ ਤੇ ਉਨ੍ਹਾਂ ਨੂੰ ਸੜਕ ਦੀ ਮੁਰੰਮਤ ਕਰਨ ਦੇ ਨਿਰਦੇਸ਼ ਦਿੱਤੇ।
ਪਰਨੀਤ ਕੌਰ ਨੂੰ 10 ਦਿਨ ਆਰਾਮ ਕਰਨ ਦੀ ਸਲਾਹ
NEXT STORY