ਅੰਮ੍ਰਿਤਸਰ(ਰਮਨ)- ਅਟਾਰੀ ਸਰਹੱਦ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸੁਸ਼ੋਭਿਤ ਕਰਨ ਲਈ ਭਾਰਤ ਤੋਂ ਅਟਾਰੀ ਸਰਹੱਦ ਰਸਤੇ ਸੁੰਦਰ ਫਾਈਬਰ ਦੀ ਗੋਲਡਨ ਪਾਲਕੀ ਸਾਹਿਬ ਭਾਰਤੀ ਕਸਟਮ ਵੱਲੋਂ ਪਾਕਿਸਤਾਨ ਕਸਟਮ ਨੂੰ ਸੌਂਪੀ ਗਈ ਹੈ I ਸੁੰਦਰ ਪਾਲਕੀ ਸਾਹਿਬ ਨੂੰ ਸੰਤ ਮਹਾਂਪੁਰਸ਼ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਦੇ ਸੇਵਾਦਾਰ ਬਾਬਾ ਗੁਰਦੇਵ ਸਿੰਘ ਕੁੱਲੀ ਵਾਲਿਆਂ ਵਲੋਂ ਤਿਆਰ ਕਰਵਾਈ ਗਈ । ਪਾਲਕੀ ਸਾਹਿਬ ਭਾਈ ਮਹੇਸ਼ ਸਿੰਘ ਸਿੰਧ ਵੱਲੋਂ ਉਚੇਚੇ ਤੌਰ 'ਤੇ ਮੰਗਵਾਈ ਗਈ ਹੈ ।
ਇਹ ਵੀ ਪੜ੍ਹੋ-ਵਾਹਗਾ ਸਰਹੱਦ 'ਤੇ ਹਰਿਆਣਾ ਦੇ 78 ਸਿੱਖ ਸ਼ਰਧਾਲੂਆਂ ਦਾ ਜਥਾ ਰੋਕਿਆ, ਪਾਕਿ ਗੁਰਦੁਆਰਿਆਂ ਦੇ ਦਰਸ਼ਨਾਂ ਤੋਂ ਵਾਂਝੇ
ਪਾਲਕੀ ਸਾਹਿਬ ਨੂੰ ਆਈਸੀਪੀ ਅਟਾਰੀ ਸਰਹੱਦ ਭਾਰਤ ਤੋਂ ਭਾਰਤੀ ਕਸਟਮ ਦੇ ਕਮਿਸ਼ਨਰ ਏ. ਪੀ. ਚੌਧਰੀ, ਸੁਪਰੀਡੈਂਟ ਕਸਟਮ ਅਸ਼ੋਕ ਕੁਮਾਰ ਤੇ ਬੀਐਸਐਫ ਦੇ ਸਹਿਯੋਗ ਨਾਲ ਪਾਲਕੀ ਸਾਹਿਬ ਨੂੰ ਭਾਰਤ ਤੋਂ ਪਾਕਿਸਤਾਨ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਯਾਤਰੀਆਂ ਦਾ ਫੁੱਟਿਆ ਗੁੱਸਾ, ਜਾਣੋ ਵਜ੍ਹਾ
ਸ਼੍ਰੋਮਣੀ ਕਮੇਟੀ ਦੇ ਜਥਾ ਲੀਡਰ ਭਾਈ ਭੁਪਿੰਦਰ ਸਿੰਘ ਭਲਵਾਨ ਨੇ ਦੱਸਿਆ ਕਿ ਉਹ ਪਾਲਕੀ ਸਾਹਿਬ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਜਥੇ ਨਾਲ ਪਾਕਿਸਤਾਨ ਜਾ ਰਹੇ ਹਨ ਤੇ ਵਾਹਗਾ ਪਾਕਿਸਤਾਨ ਵਿਖੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ, ਭਾਈ ਮਹੇਸ਼ ਸਿੰਘ ਦੇ ਸਾਥੀਆਂ ਨੂੰ ਪਾਲਕੀ ਸਾਹਿਬ ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਅਟਾਰੀ ਵਾਹਘਾ ਸਰਹੱਦ ਦੀ ਜ਼ੀਰੋ ਲੈਣ 'ਤੇ ਸੌਂਪੀ ਜਾਵੇਗੀ I
ਇਹ ਵੀ ਪੜ੍ਹੋ- ਪੰਜਾਬ 'ਚ ਤੇਜ਼ ਹਨ੍ਹੇਰੀ ਤੇ ਮੀਂਹ ਦੀ ਚਿਤਾਵਨੀ, ਇਸ ਦਿਨ ਤੋਂ ਬਦਲੇਗਾ ਮੌਸਮ ਦਾ ਮਿਜਾਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪਾਬੰਦੀਸ਼ੁਦਾ ਗੋਲੀਆਂ ਸਮੇਤ ਇਕ ਗ੍ਰਿਫ਼ਤਾਰ, ਮਾਮਲਾ ਦਰਜ
NEXT STORY