ਲੁਧਿਆਣਾ (ਮਹਿੰਦਰੂ): ਸੋਸ਼ਲ ਮੀਡੀਆ ਇਨਫਲੂਐਂਸਰ 'ਭਾਬੀ' ਰਣਜੀਤ ਕੌਰ ਅਤੇ ਉਸ ਦੇ ਪਤੀ ਦੇ ਖ਼ਿਲਾਫ਼ ਪਰਚਾ ਦਰਜ ਹੋ ਗਿਆ ਹੈ। ਜੋੜੇ ਦੇ ਖ਼ਿਲਾਫ਼ ਸੋਸ਼ਲ ਮੀਡੀਆ ਰਾਹੀਂ ਸਮਾਜ ਵਿਚ ਬੁਰਾਈ ਅਤੇ ਅਸ਼ਲੀਲਤਾ ਫ਼ੈਲਾਉਣ ਦੇ ਦੋਸ਼ ਲੱਗੇ ਹਨ। ਇਹ ਕਾਰਵਾਈ ਪਾਖੰਡ ਭਜਾਓ ਪੰਜਾਬ ਬਚਾਓ ਜਥੇਬੰਦੀ ਦੇ ਮੁਖੀ ਮਨਪ੍ਰੀਤ ਸਿੰਘ ਖ਼ਾਲਸਾ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ।
ਦਰਅਸਲ, ਕੁਝ ਦਿਨ ਪਹਿਲਾਂ ਨਿਹੰਗ ਜਥੇਬੰਦੀਆਂ ਵੱਲੋਂ ਲੁਧਿਆਣਾ ਪੁਲਸ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਜਿਸ ਦੇ ਵਿਚ ਭਾਬੀ ਰਣਜੀਤ ਕੌਰ ਅਤੇ ਉਸ ਦੇ ਪਤੀ ਜਿੰਦਾ ਹੰਸ 'ਤੇ ਕਾਰਵਾਈ ਕਰਨ ਤੇ ਮੰਗ ਕੀਤੀ ਸੀ। ਦੋਸ਼ ਹੈ ਕਿ ਸੋਸ਼ਲ ਮੀਡੀਆ ਤੇ ਉਨ੍ਹਾਂ ਵੱਲੋਂ ਗਲਤ ਵੀਡੀਓਜ਼ ਪਾਈਆਂ ਜਾਂਦੀਆਂ ਹਨ ਅਤੇ ਗਲਤ ਸ਼ਬਦਾਵਲੀ ਵਰਤੀ ਜਾਂਦੇ ਹਨ। ਪੁਲਸ ਵੱਲੋਂ ਇਸ ਸ਼ਿਕਾਇਤ ਦੇ ਅਧਾਰ 'ਤੇ ਲੁਧਿਆਣਾ ਦੇ ਥਾਣਾ ਮੋਤੀ ਨਗਰ ਦੇ ਵਿਚ ਪਰਚਾ ਦਰਜ ਹੋ ਗਿਆ ਹੈ।
SIR ਦੀ ਡਿਊਟੀ ਤੋਂ ਦੁਖੀ ਸਰਕਾਰੀ ਅਧਿਆਪਕ ਨੇ ਠਾਠਾਂ ਮਾਰ ਦੇ ਪਾਣੀ 'ਚ ਮਾਰੀ ਛਾਲ
NEXT STORY