ਚਮਕੌਰ ਸਾਹਿਬ : ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਟੁੱਕ ਵਿਚ ਆਖਿਆ ਹੈ ਕਿ ਨਸ਼ਾ ਤਸਕਰਾਂ ਤੋਂ ਹਿੱਸਾ ਲੈਣ ਵਾਲਿਆਂ ਨੂੰ ਕਿਸੇ ਕੀਮਤ ’ਤੇ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਜੇ ਕੋਈ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾਵੇਗਾ ਤਾਂ ਉਸ ’ਤੇ ਕਾਰਵਾਈ ਹੋਵੇਗੀ। ਜੇ ਕੋਈ ਆਪਣੀ ਪੁਰਾਣੀ ਤਾਕਤ ਵਰਤ ਕੇ ਕੋਈ ਪਲਾਟ ਦੱਬੇਗਾ, ਕੋਈ ਜ਼ਮੀਨ ਜਾਂ ਸ਼ਾਮਲਾਟ ਦੱਬੇਗਾ ਜਾਂ ਫਿਰ ਤਸਕਰਾਂ ਨਾਲ ਮਿਲ ਕੇ ਉਨ੍ਹਾਂ ਨੂੰ ਸ਼ਹਿ ਦੇ ਕੇ ਆਪਣਾ ਹਿੱਸਾ ਰੱਖ ਕੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੇਗਾ, ਉਨ੍ਹਾਂ ਤੋਂ ਹਿੱਸਾ ਲਵੇਗਾ, ਇਸ ਮਾਮਲੇ ਵਿਚ ਅਸੀਂ ਸਖ਼ਤ ਕਾਰਵਾਈ ਕਰਾਂਗੇ। ਭਾਵੇਂ ਕਿਸੇ ਵੀ ਪਾਰਟੀ ਦਾ ਆਗੂ ਕਿਉਂ ਨਾਲ ਹੋਵੇ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮਾਨ ਨੇ ਕਿਹਾ ਕਿ ਸਾਡੇ ਨਾ ਤਾਂ ਕਿਸੇ ਖੱਡ ’ਚ ਹਿੱਸਾ ਹੈ, ਨਾ ਕਿਸੇ ਹੋਟਲ ਵਿਚ ਤੇ ਨਾ ਹੀ ਕਿਸੇ ਬੱਸ ਵਿਚ, ਜੇ ਸਾਡਾ ਹਿੱਸਾ ਹੈ ਤਾਂ ਪੰਜਾਬ ਦੀ ਢਾਈ ਕਰੋੜ ਜਨਤਾ ਦੇ ਦੁੱਖ ਸੁੱਖ ਵਿਚ ਹਿੱਸਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਲਈ ਰਾਹਤ ਭਰੀ ਖ਼ਬਰ, ਮੁੱਖ ਮੰਤਰੀ ਨੇ ਸੁਣਾਈ ਇਹ ਵੱਡੀ ਖ਼ੁਸ਼ਖਬਰੀ
ਪ੍ਰਤਾਪ ਸਿੰਘ ਬਾਜਵਾ ’ਤੇ ਬੋਲਦੇ ਹੋਏ ਮਾਨ ਨੇ ਕਿਹਾ ਕਿ ਬਾਜਵਾ ਆਮ ਆਦਮੀ ਪਾਰਟੀ ਦੇ 32 ਵਿਧਾਇਕਾਂ ਦੇ ਸੰਪਰਕ ਵਿਚ ਹੋਣ ਦੀ ਗੱਲ ਕਰ ਰਹੇ ਹਨ ਪਰ ਪਹਿਲਾਂ ਉਹ ਆਪਣੇ 17 ਵਿਧਾਇਕਾਂ ਦੀ ਮੀਟਿੰਗ ਹੀ ਬੁਲਾ ਕੇ ਦੇਖ ਲੈਣ। ਤੁਹਾਡੇ ਆਪਣੇ ਵਿਧਾਇਕ ਤਾਂ ਤੁਹਾਡੇ ਸੰਪਰਕ ਵਿਚ ਨਹੀਂ। ਮਾਨ ਨੇ ਕਿਹਾ ਕਿ ਸਾਡੇ ਸੰਪਰਕ ਵਿਚ ਸਾਢੇ ਤਿੰਨ ਕਰੋੜ ਲੋਕ ਹਨ। ਉਨ੍ਹਾਂ ਕਿਹਾ ਕਿ ਹਰ ਸਮੇਂ ਬਾਜਵਾ ਕੁਰਸੀ ਦੇ ਪਿੱਛੇ ਰਹਿੰਦੇ ਹਨ ਪਰ ਕਾਂਗਰਸ ਨੇ ਬਾਜਵਾ ਦੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਭਰੂਣ ਹੱਤਿਆ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦੌਰੇ ’ਤੇ ਆਏ ਅਰਵਿੰਦ ਕੇਜਰੀਵਾਲ ਦੇ ਸੂਬੇ ਦੀ ਜਨਤਾ ਲਈ ਵੱਡੇ ਐਲਾਨ
ਪੰਜਾਬ ਕਿਸਾਨਾਂ ਵਲੋਂ ਕੀਤੇ ਗਏ ਰੇਲ ਰੋਕੇ ਪ੍ਰਦਰਸ਼ਨ ’ਤੇ ਉਨ੍ਹਾਂ ਕਿਹਾ ਕਿ ਇਥੇ ਸੜਕਾਂ ਅਤੇ ਰੇਲਾਂ ਰੋਕਣੀਆਂ ਆਪਣੇ ਲੋਕਾਂ ਨੂੰ ਹੀ ਤੰਗ ਕਰਨ ਵਾਲੀ ਗੱਲ ਹੈ, ਜੇ ਕੇਂਦਰ ਨਾਲ ਸੰਬੰਧਤ ਮੰਗਾਂ ਹਨ ਤਾਂ ਕੇਂਦਰ ਨਾਲ ਸਿੱਧੀ ਗੱਲ ਕਰਨੀ ਚਾਹੀਦੀ ਹੈ, ਮੈਂ ਖੁਦ ਨਾਲ ਜਾਣ ਲਈ ਤਿਆਰ ਹਾਂ। ਕੋਈ ਵੀ ਕਿਸਾਨ ਯੂਨੀਅਨ ਮੇਰੇ ਕੋਲ ਆਵੇ ਮੈਂ ਉਨ੍ਹਾਂ ਨਾਲ ਜਾਵਾਂਗਾ।
ਇਹ ਵੀ ਪੜ੍ਹੋ : ਗੜ੍ਹਸ਼ੰਕਰ ਦੇ ਨੌਜਵਾਨ ਦੀ ਕਿਸਮਤ ਨੇ ਮਾਰੀ ਪਲਟੀ, ਰਾਤੋ-ਰਾਤ ਬਣਿਆ ਲੱਖ ਪਤੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਲੈਕਟ੍ਰਿਕ ਪਾਲਸੀ ਜਾਰੀ ਹੋਣ ਦੇ ਬਾਵਜੂਦ ਨਹੀਂ ਵਧੀ EVs ਦੀ ਮੰਗ, ਸਿਰਫ਼ 5 ਫੀਸਦੀ ਵਾਹਨ ਹੋਏ ਰਜਿਸਟਰ
NEXT STORY