ਚੰਡੀਗੜ੍ਹ (ਬਿਊਰੋ) - ਪੰਜਾਬ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦੀ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਵਜੋਂ ਸੰਭਾਵਿਤ ਨਿਯੁਕਤੀ ਨੂੰ ਚੰਡੀਗੜ੍ਹ ਦੇ ਉਚ ਸੁਰੱਖਿਆ ਵਾਲੇ ਸੈਕਟਰ-2 ਵਿਚ ਉਨ੍ਹਾਂ ਵਲੋਂ ਸਰਕਾਰੀ ਰਿਹਾਇਸ਼ ਜਾਰੀ ਰੱਖਣ ਨਾਲ ਜੋੜਨ ਦੀਆਂ ਰਿਪੋਰਟਾਂ ਦਾ ਖੰਡਨ ਕੀਤਾ ਹੈ। ਇਕ ਸਰਕਾਰੀ ਬੁਲਾਰੇ ਨੇ ਅੱਜ ਸਪੱਸ਼ਟ ਕੀਤਾ ਕਿ ਸ਼੍ਰੀਮਤੀ ਭੱਠਲ ਦੀ ਸੰਭਾਵਿਤ ਨਿਯੁਕਤੀ ਨੂੰ ਸਰਕਾਰੀ ਰਿਹਾਇਸ਼ ਰੱਖਣ ਦੀ ਸੁਵਿਧਾ ਨਾਲ ਜੋੜਨ ਦੀ ਰਿਪੋਰਟ ਬੇਬੁਨਿਆਦ ਹੈ। ਜੇਕਰ ਸ਼੍ਰੀਮਤੀ ਭੱਠਲ ਨੂੰ ਇਸ ਵੱਕਾਰੀ ਅਹੁਦੇ ਲਈ ਨਿਯੁਕਤ ਕੀਤਾ ਜਾਂਦਾ ਹੈ ਤਾਂ ਇਸ ਦਾ ਆਧਾਰ ਉਨ੍ਹਾਂ ਦਾ ਸਾਬਕਾ ਮੁੱਖ ਮੰਤਰੀ ਵਜੋਂ ਸੂਬੇ ਵਿਚ ਲੰਮਾ ਪ੍ਰਸ਼ਾਸਨਿਕ ਤਜਰਬਾ ਅਤੇ ਮੁਹਾਰਤ ਹੋਵੇਗਾ। ਇਸ ਤੋਂ ਪਹਿਲਾਂ ਇਸ ਅਹੁਦੇ 'ਤੇ ਉਘੇ ਉਦਯੋਗਪਤੀ ਰਾਜਿੰਦਰ ਗੁਪਤਾ ਅਤੇ ਭਾਜਪਾ ਦੇ ਸਾਬਕਾ ਸੂਬਾਈ ਮੁਖੀ ਪ੍ਰੋ. ਰਾਜਿੰਦਰ ਭੰਡਾਰੀ ਰਹਿ ਚੁੱਕੇ ਹਨ। ਬੁਲਾਰੇ ਨੇ ਦੱਸਿਆ ਕਿ ਸ਼੍ਰੀ ਭੰਡਾਰੀ ਦੇ ਅਸਤੀਫਾ ਦੇਣ ਨਾਲ ਪੰਜਾਬ ਯੋਜਨਾ ਬੋਰਡ ਦੇ ਉਪ ਚੇਅਰਪਰਸਨ ਦੇ ਦੋ ਅਹੁਦਿਆਂ ਵਿਚੋਂ ਇਕ ਅਹੁਦਾ ਖਾਲੀ ਹੋ ਗਿਆ ਹੈ, ਜਿਸ ਨੂੰ ਢੁੱਕਵੀਂ ਪ੍ਰਕਿਰਿਆ ਰਾਹੀਂ ਭਰਿਆ ਜਾਵੇਗਾ।
ਨਸ਼ੇ ਵਾਲੀਆਂ ਗੋਲੀਆਂ ਤੇ 5 ਗ੍ਰਾਮ ਹੈਰੋਇਨ ਸਣੇ ਇਕ ਗ੍ਰਿਫਤਾਰ
NEXT STORY