Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 09, 2026

    11:36:29 PM

  • major for pf withdrawals

    PF 'ਚੋਂ ਪੈਸੇ ਕਢਵਾਉਣ ਵਾਲਿਆਂ ਲਈ ਵੱਡਾ ਅਪਡੇਟ:...

  • big news jagtar singh hawara agrees to a oneday parole

    ਜਗਤਾਰ ਹਵਾਰਾ ਇਕ ਦਿਨ ਦੀ ਪੈਰੋਲ ’ਤੇ ਮਾਂ ਨੂੰ ਮਿਲਣ...

  • judicial transfers in punjab

    ਪੰਜਾਬ 'ਚ ਜੱਜਾਂ ਦੇ ਤਬਾਦਲੇ: ਹਾਈਕੋਰਟ ਨੇ 23...

  • schools and colleges to remain closed tomorrow

    ਭਲਕੇ ਬੰਦ ਰਹਿਣਗੇ ਸਕੂਲ-ਕਾਲਜ! CJP ਪ੍ਰਦਰਸ਼ਨ ਕਾਰਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Majha News
  • Amritsar
  • ਪੰਜਾਬ ਦੇ ਡਰਾਈਫਰੂਟ ਵਿਕਰੇਤਾਵਾਂ ਨੂੰ ਮਿਲੀ ਵੱਡੀ ਆਫਰ, ਹਰਿਆਣਾ ਸਰਕਾਰ ਨੇ ਕੀਤਾ ਐਲਾਨ

MAJHA News Punjabi(ਮਾਝਾ)

ਪੰਜਾਬ ਦੇ ਡਰਾਈਫਰੂਟ ਵਿਕਰੇਤਾਵਾਂ ਨੂੰ ਮਿਲੀ ਵੱਡੀ ਆਫਰ, ਹਰਿਆਣਾ ਸਰਕਾਰ ਨੇ ਕੀਤਾ ਐਲਾਨ

  • Edited By Shivani Bassan,
  • Updated: 27 Apr, 2026 11:13 AM
Amritsar
big announcement for punjab shopkeepers
  • Share
    • Facebook
    • Tumblr
    • Linkedin
    • Twitter
  • Comment

ਅੰਮ੍ਰਿਤਸਰ (ਨੀਰਜ): ਇਕ ਪਾਸੇ ਜਿਥੇ ਅੰਮ੍ਰਿਤਸਰ ਦੀ ਡਰਾਈਫਰੂਟ ਅਤੇ ਕਰਿਆਨਾ ਹੋਲਸੇਲ ਮੰਡੀ (ਮਜੀਠ ਮੰਡੀ ਅਤੇ ਢਾਬ ਬਸਤੀ ਰਾਮ) ਵਿਚ ਕਾਰੋਬਾਰੀ ਸਰਕਾਰ ਦੀਆਂ ਕਥਿਤ ਗਲਤ ਨੀਤੀਆਂ ਕਾਰਨ ਪਲਾਇਨ ਕਰ ਰਹੇ ਹਨ, ਉਥੇ ਹੀ ਭਾਜਪਾ ਸ਼ਾਸਿਤ ਹਰਿਆਣਾ ਸਰਕਾਰ ਵੱਲੋਂ ਅੰਮ੍ਰਿਤਸਰ ਅਤੇ ਦਿੱਲੀ ਦੇ ਡਰਾਈਫਰੂਟ, ਕਰਿਆਨਾ ਅਤੇ ਇਲੈਕਟ੍ਰੀਕਲ ਦੁਕਾਨਦਾਰਾਂ ਨੂੰ 250 ਤੋਂ ਵੱਧ ਦੁਕਾਨਾਂ ਦੀ ਅਲਾਟਮੈਂਟ ਕੀਤੀ ਜਾ ਰਹੀ ਹੈ, ਜਿਸ ਵਿਚ ਵਪਾਰੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲੇਗੀ।

ਇਹ ਵੀ ਪੜ੍ਹੋ- 28 ਅਪ੍ਰੈਲ ਨੂੰ ਪੂਰੇ ਪੰਜਾਬ 'ਚ ਮੌਸਮ ਦੀ ਚਿਤਾਵਨੀ, ਪੜ੍ਹੋ ਵਿਭਾਗ ਦੀ ਵੱਡੀ ਭਵਿੱਖਬਾਣੀ

ਜਾਣਕਾਰੀ ਅਨੁਸਾਰ ਭਾਜਪਾ ਵਪਾਰ ਸੈੱਲ ਪੰਜਾਬ ਦੇ ਉਪ-ਪ੍ਰਧਾਨ ਅਤੇ ‘ਦਿ ਫੈਡਰੇਸ਼ਨ ਆਫ ਕਰਿਆਨਾ ਐਂਡ ਡਰਾਈਫਰੂਟ ਕਮਰਸ਼ੀਅਲ ਐਸੋਸੀਏਸ਼ਨ’ ਦੇ ਪ੍ਰਧਾਨ ਅਨਿਲ ਮਹਿਰਾ ਵੱਲੋਂ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨਾਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਵਪਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਗਿਆ, ਜਿਸ ਤੋਂ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੰਮ੍ਰਿਤਸਰ ਦੇ ਡਰਾਈਫਰੂਟ ਅਤੇ ਕਰਿਆਨਾ ਕਾਰੋਬਾਰੀਆਂ ਨੂੰ ਹਰਿਆਣਾ ’ਚ ਦੁਕਾਨਾਂ ਅਲਾਟ ਕਰਨ ਦਾ ਐਲਾਨ ਕੀਤਾ। ਇਸ ਸਬੰਧੀ ਐੱਚ. ਐੱਸ. ਆਈ. ਆਈ. ਸੀ. (ਹਰਿਆਣਾ ਸਟੇਟ ਇੰਡਸਟ੍ਰੀਅਲ ਐਂਡ ਇਨਫਰਾਸਟਰੱਕਚਰ ਡਿਵੈਲਪਮੈਂਟ ਕਾਰਪੋਰੇਸ਼ਨ) ਵਲੋਂ ਪ੍ਰਵਾਨਗੀ ਵੀ ਜਾਰੀ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ: ਗਰਮੀ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਵੱਲੋਂ ਸਾਰੇ ਸਕੂਲਾਂ ਲਈ ਅਹਿਮ ਹਦਾਇਤਾਂ ਜਾਰੀ

300 ਏਕੜ ਤੋਂ ਵੱਧ ਜ਼ਮੀਨ ’ਤੇ ਮਿਲੇਗਾ ਬੁਨਿਆਦੀ ਢਾਂਚਾ

ਅਨਿਲ ਮਹਿਰਾ ਨੇ ਦੱਸਿਆ ਕਿ ਹਰਿਆਣਾ ਸਰਕਾਰ ਵੱਲੋਂ 300 ਏਕੜ ਤੋਂ ਵੱਧ ਜ਼ਮੀਨ ’ਤੇ ਕਾਰੋਬਾਰੀਆਂ ਲਈ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਵਿਚ ਵਪਾਰੀਆਂ ਦੀਆਂ ਦੁਕਾਨਾਂ ਤੋਂ ਇਲਾਵਾ ਲੇਬਰ ਦੇ ਰਹਿਣ ਲਈ ਕੁਆਰਟਰ, ਖਾਣਾ ਖਾਣ ਲਈ ਹਾਲ, ਸੁਰੱਖਿਆ ਗਾਰਡ ਅਤੇ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ।

ਇਹ ਵੀ ਪੜ੍ਹੋ- ਪੰਜਾਬ ਭਰ 'ਚ 20 ਮਈ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ, ਲੋਕਾਂ ਲਈ ਖੜ੍ਹੀ ਹੋ ਸਕਦੀ ਵੱਡੀ ਮੁਸੀਬਤ

ਅਫਗਾਨਿਸਤਾਨ ਤੋਂ ਆਯਾਤ ਬੰਦ ਹੋਣ ਕਾਰਨ ਆਈ. ਸੀ. ਪੀ. ਬੰਦ

ਜੇਕਰ ਮਜੀਠ ਮੰਡੀ ਦੀ ਗੱਲ ਕਰੀਏ ਤਾਂ ਆਈ. ਸੀ. ਪੀ. ਅਟਾਰੀ ਬਾਰਡਰ ਰਾਹੀਂ ਅਫਗਾਨਿਸਤਾਨ ਤੋਂ ਭਾਰੀ ਮਾਤਰਾ ’ਚ ਡਰਾਈਫਰੂਟ ਦਾ ਆਯਾਤ ਹੁੰਦਾ ਰਿਹਾ ਹੈ ਪਰ ਪਹਿਲਾਂ ਪੁਲਵਾਮਾ ਹਮਲੇ ਅਤੇ ਫਿਰ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਕਾਰੋਬਾਰੀ ਰਿਸ਼ਤੇ ਬਿਲਕੁਲ ਖਤਮ ਹੋ ਚੁੱਕੇ ਹਨ। ਪਾਕਿਸਤਾਨ ਦੇ ਰਸਤੇ ਆਈ. ਸੀ. ਪੀ. ਅਟਾਰੀ ’ਤੇ ਆਉਣ ਵਾਲੇ ਡਰਾਈਫਰੂਟ ਦੇ ਟਰੱਕਾਂ ਨੂੰ ਵੀ ਪਾਕਿਸਤਾਨ ਰਸਤਾ ਨਹੀਂ ਦਿੰਦਾ, ਜਿਸ ਕਾਰਨ ਵਪਾਰੀਆਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਹੁਣ ਦੁਬਈ ਦੇ ਰਸਤੇ ਡਰਾਈਫਰੂਟ ਮੰਗਵਾਇਆ ਜਾ ਰਿਹਾ ਹੈ, ਜਿਸ ਨਾਲ ਖਰਚਾ ਬਹੁਤ ਜ਼ਿਆਦਾ ਆਉਂਦਾ ਹੈ ਅਤੇ ਇਸ ਦਾ ਸਿੱਧਾ ਅਸਰ ਗਾਹਕਾਂ ਦੀ ਜੇਬ ’ਤੇ ਪੈ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਵਾਲਡ ਸਿਟੀ ਅੰਦਰ ਹੋਣ ਕਾਰਨ ਮਜੀਠ ਮੰਡੀ ਦੇ ਰਸਤੇ ਤੰਗ

ਢਾਬ ਬਸਤੀ ਰਾਮ ਅਤੇ ਮਜੀਠ ਮੰਡੀ ਵਰਗੀਆਂ ਇਤਿਹਾਸਕ ਮੰਡੀਆਂ ‘ਵਾਲਡ ਸਿਟੀ’ (ਚਾਰਦੀਵਾਰੀ) ਦੇ ਅੰਦਰ ਸਥਿਤ ਹਨ। ਆਬਾਦੀ ਵਧਣ ਕਾਰਨ ਇਨ੍ਹਾਂ ਤੰਗ ਰਸਤਿਆਂ ’ਚ ਆਉਣਾ-ਜਾਣਾ ਅਤੇ ਲੇਬਰ ਦਾ ਕੰਮ ਕਰਨਾ ਮੁਸ਼ਕਿਲ ਹੋ ਗਿਆ ਹੈ। ਹਾਲਾਂਕਿ ਇਹ ਵਪਾਰੀਆਂ ’ਤੇ ਨਿਰਭਰ ਕਰਦਾ ਹੈ ਕਿ ਉਹ ਅੰਮ੍ਰਿਤਸਰ ਵਿੱਚ ਹੀ ਕੰਮ ਕਰਨਾ ਚਾਹੁੰਦੇ ਹਨ ਜਾਂ ਹਰਿਆਣਾ ਵਿਚ ਪਰ ਇਸ ਦਾ ਨਕਾਰਾਤਮਕ ਪੱਖ ਇਹ ਹੈ ਕਿ ਜੇਕਰ ਵਪਾਰੀ ਦੂਜੇ ਰਾਜਾਂ ’ਚ ਪਲਾਇਨ ਕਰਦੇ ਹਨ, ਤਾਂ ਸ਼ਹਿਰ ਦੀ ਆਰਥਿਕਤਾ ’ਤੇ ਬੁਰਾ ਅਸਰ ਪਵੇਗਾ। ਪਹਿਲਾਂ ਹੀ ਸਰਕਾਰੀ ਨੀਤੀਆਂ ਕਾਰਨ ਅੰਮ੍ਰਿਤਸਰ ਦੀ ਇੰਡਸਟਰੀ ਹਿਮਾਚਲ ਅਤੇ ਹੋਰ ਰਾਜਾਂ ਵਿਚ ਜਾ ਚੁੱਕੀ ਹੈ।

ਮੋਦੀ ਸਰਕਾਰ ਵਪਾਰੀ ਹਿਤੈਸ਼ੀ : ਅਨਿਲ ਮਹਿਰਾ

ਅਨਿਲ ਮਹਿਰਾ ਨੇ ਕਿਹਾ ਕਿ ਮੋਦੀ ਸਰਕਾਰ ਵਪਾਰੀ ਹਿਤੈਸ਼ੀ ਹੈ ਅਤੇ ਵਪਾਰੀਆਂ ਦੇ ਹਿੱਤਾਂ ਲਈ ਲਗਾਤਾਰ ਕੰਮ ਕਰ ਰਹੀ ਹੈ। ਕੇਂਦਰ ਸਰਕਾਰ ‘ਸਭ ਕਾ ਸਾਥ, ਸਭ ਕਾ ਵਿਕਾਸ’ ਦੇ ਟੀਚੇ ’ਤੇ ਕੰਮ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

  • Big announcement
  • Punjab shopkeepers
  • Delhi businessmen
  • haryana governmnent
  • ਵੱਡਾ ਐਲਾਨ
  • ਪੰਜਾਬ ਦੇ ਦੁਕਾਨਦਾਰ
  • ਦਿੱਲੀ ਦੇ ਕਾਰੋਬਾਰੀ
  • ਹਰਿਆਣਾ ਸਰਕਾਰ

ਸਰਕਾਰੀ ਸਕੂਲਾਂ ’ਚ ਸਿੱਖਿਆ 'ਤੇ ਵੱਡਾ ਸੰਕਟ: ਅਧਿਆਪਕ ਬਣੇ ‘ਕਲਰਕ’, ਕਲਾਸਰੂਮਾਂ ’ਚ ਪਸਰੀ ਸੁੰਨਸਾਨ

NEXT STORY

Stories You May Like

  • waris punjab de akali dal announces agenda committee
    ਅਕਾਲੀ ਦਲ 'ਵਾਰਿਸ ਪੰਜਾਬ ਦੇ' ਵੱਲੋਂ ਏਜੰਡਾ ਕਮੇਟੀ ਦਾ ਐਲਾਨ, ਇਕਬਾਲ ਝੂੰਦਾ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
  • punjab haryana high court receives bomb threat
    ਪੰਜਾਬ-ਹਰਿਆਣਾ ਹਾਈਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਵਕੀਲਾਂ ਤੇ ਸਟਾਫ ਦੇ ਦਾਖਲੇ 'ਤੇ ਲਾਈ ਰੋਕ
  • punjab dgp notification
    ਪੰਜਾਬ ਨੂੰ ਮਿਲਿਆ ਪੱਕਾ ਡੀਜੀਪੀ, ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
  • major decision by the punjab school education department
    ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਵੱਡਾ ਫੈਸਲਾ: ਅਧਿਆਪਕਾਂ ਨੂੰ ਮਿਲੀ ਵੱਡੀ ਰਾਹਤ, ਸੂਬੇ ਦੇ DCs ਨੂੰ ਦਿੱਤੇ ਹੁਕਮ
  • akali dal wpd leaders detained
    ਵੱਡੀ ਖ਼ਬਰ: ਅਕਾਲੀ ਦਲ 'ਵਾਰਿਸ ਪੰਜਾਬ ਦੇ' ਦੇ 2 ਆਗੂਆਂ ਨੂੰ ਪੰਜਾਬ ਪੁਲਸ ਨੇ ਕੀਤਾ ਡਿਟੇਨ!
  • idfc first bank  ed  punjab  haryana  raids
    IDFC ਫਸਟ ਬੈਂਕ ਮਾਮਲੇ 'ਚ ED ਦੀ ਵੱਡੀ ਕਾਰਵਾਈ ! ਪੰਜਾਬ-ਹਰਿਆਣਾ 'ਚ ਛਾਪੇਮਾਰੀ
  • supreme court  justice sheel nagu  petition
    ਸੁਪਰੀਮ ਕੋਰਟ ਦੇ ਜੱਜ ਸ਼ੀਲ ਨਾਗੂ ਨੇ ਪੰਜਾਬ ਸਰਕਾਰ ਦੀ ਪਟੀਸ਼ਨ ਤੋਂ ਖੁਦ ਨੂੰ ਕੀਤਾ ਵੱਖ
  • pollution control  cafe 3 norms new driving rule
    ਬਦਲ ਜਾਣਗੇ ਗੱਡੀ-ਮੋਟਰਸਾਈਕਲ ਚਲਾਉਣ ਦੇ ਨਿਯਮ ! ਇਸ ਦਿਨ ਤੋਂ ਹੋਣਗੇ ਲਾਗੂ, ਸਰਕਾਰ ਨੇ ਕੀਤਾ ਐਲਾਨ
  • congress raises questions poor management jalandhar civil hospital
    'ਕਿੱਥੇ ਗਈ ਸਿਹਤ ਕ੍ਰਾਂਤੀ?', ਜਲੰਧਰ ਸਿਵਲ ਹਸਪਤਾਲ ਵਿੱਚ ਗੰਦਗੀ ਤੇ ਮਾੜੇ...
  • lpu protest revelation
    LPU ਮਾਮਲੇ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ! ਵਾਇਰਲ ਪੋਸਟ ਦਾ ਸੱਚ ਆਇਆ ਸਾਹਮਣੇ,...
  • major forecast by meteorological department rain winds and storms in punjab
    ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ! ਪੰਜਾਬ 'ਚ 3 ਦਿਨ ਹਨ੍ਹੇਰੀ-ਤੂਫ਼ਾਨ ਨਾਲ...
  • long power cut in punjab on saturday
    ਸ਼ਨੀਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ...
  • bodybuilder varinder singh ghumman s death anniversary
    ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਬਰਸੀ ਮੌਕੇ ਭਰਾ ਨੇ ਕੀਤੇ ਵੱਡੇ ਖ਼ੁਲਾਸੇ! ਕਰੋੜਾਂ...
  • dispute over train departure superintendent attacks manager with a stick
    ਜਲੰਧਰ 'ਚ ਟਰੇਨ ਰਵਾਨਾ ਕਰਨ ਨੂੰ ਲੈ ਕੇ ਵਿਵਾਦ, ਸੁਪਰਡੈਂਟ ਨੇ ਮੈਨੇਜਰ 'ਤੇ...
  • vigilance action at patwar khana in district administrative complex jalandhar
    ਜਲੰਧਰ 'ਚ DC ਦੇ ਨੱਕ ਹੇਠਾਂ ਸਾਲਾਂ ਤੋਂ ਪਟਵਾਰਖਾਨੇ ’ਚ ਛਾਇਆ ਹੋਇਆ ਹੈ...
  • bjp protests over smart city scams in jalandhar
    ਜਲੰਧਰ 'ਚ ਸਮਾਰਟ ਸਿਟੀ ਘਪਲਿਆਂ ਨੂੰ ਲੈ ਕੇ ਭਾਜਪਾ ਦਾ ਰੋਸ ਪ੍ਰਦਰਸ਼ਨ
Trending
Ek Nazar
long power cut in punjab on saturday

ਸ਼ਨੀਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ...

labour party won special election

ਬ੍ਰਿਟੇਨ ਦੀ ਲੇਬਰ ਪਾਰਟੀ ਨੇ ਲੰਡਨ ਦੀ ਵਿਸ਼ੇਸ਼ ਚੋਣ ਜਿੱਤੀ, ਗ੍ਰੀਨ ਪਾਰਟੀ ਦੇ...

jp nadda  himachal pradesh  highway project  kishau project

JP ਨੱਢਾ ਨੇ ਹਿਮਾਚਲ ਪ੍ਰਦੇਸ਼ 'ਚ 55,103 ਕਰੋੜ ਦੇ ਹਾਈਵੇਅ ਪ੍ਰਾਜੈਕਟਾਂ ਦੀ ਕੀਤੀ...

iraq rejected syria s request

4,000 ਸ਼ੱਕੀ ISIS ਮੈਂਬਰ ਨਹੀਂ ਹੋਣਗੇ ਡਿਪੋਰਟ ! ਇਰਾਕ ਨੇ ਠੁਕਰਾਈ ਸੀਰੀਆ ਦੀ...

statement of  shehbaz sharif

ਪਾਕਿਸਤਾਨ ਦੇ PM ਨੇ ਸਾਊਦੀ ਅਰਬ 'ਤੇ ਹੂਤੀ ਬਾਗੀਆਂ ਦੇ ਹਮਲਿਆਂ ਦੀ ਕੀਤੀ ਨਿੰਦਾ

us lawmaker jayapal microsoft green card program

ਅਮਰੀਕੀ ਕਾਂਗਰਸਵੂਮੈਨ ਜੈਪਾਲ ਨੇ ਮਾਈਕ੍ਰੋਸਾਫਟ ਨੂੰ ਗ੍ਰੀਨ ਕਾਰਡ ਪ੍ਰੋਗਰਾਮ ਤੋਂ...

trump honored ceo of microsoft

ਟਰੰਪ ਨੇ ਮਾਈਕ੍ਰੋਸਾਫਟ ਦੇ ਸੀਈਓ ਨੂੰ ਕੀਤਾ ਸਨਮਾਨਿਤ

krishnamoorthi praised smit machhar

ਅਮਰੀਕੀ ਕਾਂਗਰਸਮੈਨ ਕ੍ਰਿਸ਼ਨਾਮੂਰਤੀ ਨੇ ਭਾਰਤੀ ਪਾਇਲਟ ਸਮਿਤ ਮਛਾਰ ਦੀ ਬਹਾਦਰੀ ਦੀ...

incident in  mexican prison

ਮੈਕਸੀਕਨ ਜੇਲ੍ਹ 'ਚ ਹਿੰਸਕ ਝੜਪ, 10 ਮੌਤਾਂ ਤੇ 16 ਹੋਰ ਜ਼ਖਮੀ

major restrictions imposed in bathinda city district magistrate issues orders

ਬਠਿੰਡਾ ਸ਼ਹਿਰ 'ਚ ਲੱਗੀਆਂ ਵੱਡੀਆਂ ਪਾਬੰਦੀਆਂ, ਜ਼ਿਲਾ ਮੈਜਿਸਟ੍ਰੇਟ ਨੇ ਜਾਰੀ ਕੀਤੇ...

formidable cricketer retirement from all formats

ਗੁਜਰਾਤ 'ਚ ਜਨਮੇ ਧਾਕੜ Cricketer ਨੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਕਰ...

harbhajan mann s heart touching statement

ਵਿਆਹ ਪ੍ਰੋਗਰਾਮ ਲਾਉਣ ਨੂੰ ਲੈ ਕੇ ਹਰਭਜਨ ਮਾਨ ਦਾ ਦਿਲ ਨੂੰ ਛੂਹਣ ਵਾਲਾ ਬਿਆਨ,...

china s k visa

ਇਕ ਸਾਲ ਬਾਅਦ ਵੀ ਚੀਨ ਦਾ 'K ਵੀਜ਼ਾ' ਬਣਿਆ ਬੁਝਾਰਤ; ਬਿਨੈਕਾਰ ਹੋ ਰਹੇ ਖੁਆਰ

government job 27 lakh rupees excise officer police

ਸਰਕਾਰੀ ਨੌਕਰੀ ਲਈ ਦਿੱਤੇ 27 ਲੱਖ, ਆਬਕਾਰੀ ਅਧਿਕਾਰੀ ਦੀ ਕੁਰਸੀ 'ਤੇ ਬੈਠਦੇ ਹੀ ਹੋ...

assets worth seized in 5 drug smuggling cases in sonbhadra

ਸੋਨਭੱਦਰ ’ਚ ਨਸ਼ਾ ਸਮੱਗਲਿੰਗ ਦੇ 5 ਮਾਮਲਿਆਂ ’ਚ 5.32 ਕਰੋੜ ਦੀ ਜਾਇਦਾਦ ਜ਼ਬਤ

heavy rain expected tomorrow

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

seven story building collapses

ਇਸਤਾਂਬੁਲ 'ਚ ਸੱਤ ਮੰਜ਼ਿਲਾ ਇਮਾਰਤ ਦਾ ਹਿੱਸਾ ਢਹਿਆ, ਮਲਬੇ 'ਚ ਫਸੇ ਸੱਤ ਲੋਕ...

when nana patekar put acting career on hold  joined army during kargil war

ਨਾਨਾ ਪਾਟੇਕਰ ਦੀ ਦੇਸ਼ਭਗਤੀ ; ਕਾਰਗਿਲ ਦੀ ਜੰਗ ਦੌਰਾਨ ਐਕਟਿੰਗ ਛੱਡ ਫੌਜ 'ਚ ਹੋ ਗਏ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮਾਝਾ ਦੀਆਂ ਖਬਰਾਂ
    • a major gift from the railway department ahead of the festive season
      ਤਿਉਹਾਰਾਂ ਤੋਂ ਪਹਿਲਾਂ ਰੇਲਵੇ ਵਿਭਾਗ ਦਾ ਵੱਡਾ ਤੋਹਫ਼ਾ, 4 ਫੈਸਟੀਵਲ ਸਪੈਸ਼ਲ...
    • baba balbir singh   96 karori   sorrow over historic gurdwara sahib in pakistan
      ਪਾਕਿ ’ਚ ਇਤਿਹਾਸਕ ਗੁਰਦੁਆਰਾ ਸਾਹਿਬ ਢਾਹੇ ਜਾਣ ’ਤੇ ਬਾਬਾ ਬਲਬੀਰ ਸਿੰਘ 96 ਕਰੋੜੀ...
    • court proceedings in the case involving amritpal accelerate
      ਅੰਮ੍ਰਿਤਪਾਲ ਨਾਲ ਜੁੜੇ ਮਾਮਲੇ 'ਚ ਅਦਾਲਤੀ ਕਾਰਵਾਈ ਤੇਜ਼, 8 ਮੁਲਜ਼ਮਾਂ ਦੇ ਬਿਆਨ...
    • sarai amanat khan police recovered 1 5 kg of heroin and two drones
      ਥਾਣਾ ਸਰਾਏ ਅਮਾਨਤ ਖਾਂ ਪੁਲਸ ਨੇ ਡੇਢ ਕਿਲੋ ਹੈਰੋਇਨ ਤੇ 2 ਡਰੋਨ ਕੀਤੇ ਬਰਾਮਦ
    • 2 medical stores sealed for failure to produce records
      ਵੱਡੀ ਕਾਰਵਾਈ: ਰਿਕਾਰਡ ਨਾ ਦਿਖਾਉਣ 'ਤੇ 2 ਮੈਡੀਕਲ ਸਟੋਰ ਸੀਲ,  2 ਜਨ ਔਸ਼ਧੀ...
    • uproar in pakistan
      ਪਾਕਿਸਤਾਨ 'ਚ ਹਾਹਾਕਾਰ: ਆਟਾ 170 ਰੁਪਏ ਕਿਲੋ ਪੁੱਜਾ, 30 ਰੁਪਏ ਦੀ ਹੋਈ 50...
    • direct fir to be registered for stubble burning
      ਪਰਾਲੀ ਨੂੰ ਅੱਗ ਲਗਾਈ ਤਾਂ ਸਿੱਧੀ ਹੋਵੇਗੀ FIR, ਗੁਰਦਾਸਪੁਰ ਪ੍ਰਸ਼ਾਸਨ ਹੋਇਆ ਸਖ਼ਤ
    • pakistan sangat amritsar
      ਪਾਕਿਸਤਾਨ ਤੋਂ 49 ਸਿੱਖ ਸ਼ਰਧਾਲੂਆਂ ਦਾ ਜੱਥਾ ਗੁਰਧਾਮਾਂ ਦੇ ਦਰਸ਼ਨ ਕਰਨ ਭਾਰਤ...
    • alamgir gurdwara sahib kuldeep singh gargaj
      ਆਲਮਗੀਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਤੇ ਹਮਲੇ ਨੂੰ ਲੈ ਕੇ ਜਥੇਦਾਰ ਦਾ ਵੱਡਾ...
    • mad sandhu  social media  makeup artist
      ਮੈਡ ਸੰਧੂ ਕਤਲ ਕੇਸ 'ਚ ਸਨਸਨੀਖੇਜ਼ ਖ਼ੁਲਾਸਾ, ਮੁੱਖ ਸ਼ੂਟਰ ਸਮੇਤ 6 ਮੁਲਜ਼ਮ ਕੀਤੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +