ਰਾਜਪੁਰਾ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਯਾਨੀ ਮੰਗਲਵਾਰ ਨੂੰ ਪੰਜਾਬ ਦੇ ਰਾਜਪੁਰਾ 'ਚ 'ਨਵੀਂ ਸੋਚ ਨਵਾਂ ਪੰਜਾਬ' ਰੈਲੀ ਨੂੰ ਸੰਬੋਧਨ ਕਰਨ ਪੁੱਜੇ ਹਨ। ਰਾਹੁਲ ਨੇ ਲਗਾਤਾਰ ਦੂਜੇ ਦਿਨ ਪੰਜਾਬ 'ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਭਾਜਪਾ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ 'ਤੇ ਜੰਮ ਕੇ ਨਿਸ਼ਾਨਾ ਵਿੰਨ੍ਹਿਆ। ਰਾਹੁਲ ਨੇ ਕਿਹਾ ਕਿ ਭਾਜਪਾ ਕਹਿ ਰਹੀ ਹੈ ਕਿ ਸਰਕਾਰ ਬਣੇਗੀ ਤਾਂ ਡਰੱਗ ਵਿਰੁੱਧ ਸੰਸਥਾ ਖੋਲ੍ਹਾਂਗੇ। ਭਾਜਪਾ ਦੀ ਸਰਕਾਰ ਨਹੀਂ ਆ ਰਹੀ, ਉਹ ਸਮਾਂ ਖ਼ਰਾਬ ਕਿਉਂ ਕਰ ਰਹੇ ਹਨ।
ਇਹ ਵੀ ਪੜ੍ਹੋ : ਹੁਸ਼ਿਆਰਪੁਰ 'ਚ ਰੈਲੀ ਦੌਰਾਨ ਬੋਲੇ ਰਾਹੁਲ ਗਾਂਧੀ- ਮੋਦੀ ਸਰਕਾਰ ਕਾਰਨ ਦੇਸ਼ 'ਚ ਵਧ ਰਹੀ ਬੇਰੁਜ਼ਗਾਰੀ
ਡਰੱਗ ਦਾ ਮੁੱਦਾ ਚੁਕਿਆ, ਤਾਂ ਮੇਰਾ ਮਜ਼ਾਕ ਉਡਾਇਆ ਗਿਆ- ਰਾਹੁਲ
ਰਾਹੁਲ ਨੇ ਅੱਗੇ ਕਿਹਾ,''2013 'ਚ ਮੈਂ ਪੰਜਾਬ 'ਚ ਡਰੱਗ ਦਾ ਮੁੱਦਾ ਚੁਕਿਆ, ਉਦੋਂ ਮੇਰਾ ਮਜ਼ਾਕ ਉਡਾਇਆ ਗਿਆ। ਮੈਂ ਜਦੋਂ ਮੂੰਹ ਖੋਲ੍ਹਦਾ ਹੈ ਤਾਂ ਸੋਚ-ਸਮਝ ਕੇ ਬੋਲਦਾ ਹਾਂ। ਤੁਹਾਨੂੰ ਚੰਗਾ ਲੱਗੇ ਜਾਂ ਖ਼ਰਾਬ ਮੈਂ ਝੂਠੇ ਵਾਅਦੇ ਨਹੀਂ ਕਰ ਸਕਦਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹੀ ਰਸਤਾ ਦਿਖਾਇਆ ਕਿ ਸੋਚ ਸਮਝ ਕੇ ਬੋਲੋ।'' ਉਨ੍ਹਾਂ ਕਿਹਾ ਕਿ ਜੇਕਰ ਜਨਤਾ ਝੂਠੇ ਵਾਅਦੇ ਸੁਣਨਾ ਚਾਹੁੰਦੀ ਹੈ ਤਾਂ ਮੋਦੀ ਜੀ, ਬਾਦਲ ਜੀ ਅਤੇ ਕੇਜਰੀਵਾਲ ਜੀ ਨੂੰ ਸੁਣਨ। ਮੈਨੂੰ ਸਿਰਫ਼ ਸੱਚ ਬੋਲਣਾ ਸਿਖਾਇਆ ਗਿਆ ਹੈ। ਰਾਹੁਲ ਨੇ ਕਿਹਾ,''ਮੈਂ ਕੋਰੋਨਾ ਦੇ ਸਮੇਂ ਵੀ ਕਈ ਵਾਰ ਤਿਆਰੀਆਂ ਕਰਨ ਲਈ ਬੋਲਿਆ ਸੀ ਕਿ ਤੂਫ਼ਾਨ ਆਉਣ ਵਾਲਾ ਹੈ ਪਰ ਫਿਰ ਮੇਰਾ ਮਜ਼ਾਕ ਉਡਾਇਆ। ਮੈਂ ਤਿਆਰੀ ਦੀ ਗੱਲ ਕਰ ਰਿਹਾ ਸੀ, ਪ੍ਰਧਾਨ ਮੰਤਰੀ ਥਾਲੀ ਵਜਾਉਣ ਲਈ ਕਹਿ ਰਹੇ ਸਨ।''
ਇਹ ਵੀ ਪੜ੍ਹੋ : 14 ਔਰਤਾਂ ਨਾਲ ਵਿਆਹ ਕਰਨ ਵਾਲਾ ਪੁੱਜਿਆ ਸਲਾਖ਼ਾਂ ਪਿੱਛੇ, ਇਸ ਤਰ੍ਹਾਂ ਸੱਚਾਈ ਆਈ ਸਾਹਮਣੇ
'ਆਪ' ਪਾਰਟੀ 'ਤੇ ਵਿੰਨ੍ਹਿਆ ਨਿਸ਼ਾਨਾ
ਰਾਹੁਲ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ,''ਉਹ ਮੋਹੱਲਾ ਕਲੀਨਿਕ ਦੀ ਗੱਲ ਕਰਦੀ ਹੈ। ਸ਼ੀਲਾ ਦੀਕਸ਼ਤ ਨੇ ਪਹਿਲਾ ਮੋਹੱਲਾ ਕਲੀਨਿਕ ਬਣਾਇਆ ਸੀ। ਆਮ ਆਦਮੀ ਪਾਰਟੀ ਦੀ ਮੋਹੱਲਾ ਕਲੀਨਿਕ ਕੋਰੋਨਾ ਦੇ ਸਮੇਂ ਕਿੱਥੇ ਸੀ? ਲੋਕ ਸੜਕਾਂ 'ਤੇ ਮਰ ਰਹੇ ਸਨ, ਆਕਸੀਜਨ ਸਿਲੰਡਰ ਕਿੱਥੇ ਸਨ?''
ਇਹ ਵੀ ਪੜ੍ਹੋ : 13 ਸਾਲਾ ਕੁੜੀ ਨੂੰ ਅਗਵਾ ਕਰ ਬਣਾਇਆ ਬੰਧਕ, 2 ਦਿਨਾਂ ਤੱਕ 16 ਲੋਕਾਂ ਨੇ ਕੀਤਾ ਜਬਰ ਜ਼ਿਨਾਹ
ਨੋਟਬੰਦੀ ਨੂੰ ਲੈ ਕੇ ਪੀ.ਐੱਮ. ਮੋਦੀ 'ਤੇ ਕੱਸਿਆ ਤੰਜ
ਰਾਹੁਲ ਨੇ ਨੋਟਬੰਦੀ ਦੇ ਸਮੇਂ ਪ੍ਰਧਾਨ ਮੰਤਰੀ ਰੋ ਕੇ ਕਹਿ ਰਹੇ ਸਨ ਕਿ ਕਾਲਾ ਧਨ ਨਹੀਂ ਮਿਟਿਆ ਤਾਂ ਫਾਂਸੀ 'ਤੇ ਲਟਕਾ ਦੇਣਾ, ਕੀ ਹੋਇਆ? ਉਦੋਂ ਵੀ ਮੈਂ ਸਵਾਲ ਚੁਕਿਆ ਸੀ। ਕਾਂਗਰਸ ਨੇਤਾ ਨੇ ਕਿਹਾ ਕਿ ਪੰਜਾਬ ਲਈ ਸਭ ਤੋਂ ਜ਼ਰੂਰੀ ਚੀਜ਼ ਸ਼ਾਂਤੀ ਹੈ। ਇਹ ਪ੍ਰਦੇਸ਼ ਪ੍ਰਯੋਗਸ਼ਾਲਾ ਨਹੀਂ ਹੈ ਕਿ ਪ੍ਰਯੋਗ ਕੀਤਾ ਜਾਵੇ। ਇਹ ਸਰਹੱਦੀ ਅਤੇ ਸੰਵੇਦਨਸ਼ੀਲ ਸੂਬਾ ਹੈ। ਕਾਂਗਰਸ ਸ਼ਾਂਤੀ ਕਾਇਮ ਰੱਖ ਸਕਦੀ ਹੈ। ਇਕ ਮੌਕਾ ਮੰਗਣ ਵਾਲੇ ਪੰਜਾਬ ਨੂੰ ਬਰਬਾਦ ਕਰ ਦੇਣਗੇ। ਪੰਜਾਬ 'ਚ ਅੱਗ ਲੱਗ ਜਾਵੇਗੀ। ਰਾਹੁਲ ਨੇ ਕਿਹਾ ਕਿ ਪ੍ਰਦੇਸ਼ ਦੀ ਸ਼ਾਂਤੀ ਲਈ ਕਾਂਗਰਸ ਦੇ ਵਰਕਰਾਂ ਨੇ ਜਾਨ ਦਿੱਤੀ ਹੈ। ਅਸੀਂ ਮਰ ਜਾਵਾਂਗੇ ਪਰ ਪੰਜਾਬ ਤੋਂ ਸ਼ਾਂਤੀ ਨਹੀਂ ਜਾਣ ਦੇਵਾਂਗੇ।
ਦੁਬਈ ਭੇਜਣ ਦਾ ਝਾਂਸਾ ਦੇ ਟਰੈਵਲ ਏਜੰਟ ਕਰੋੜਾਂ ਦੀ ਠੱਗੀ ਮਾਰ ਫ਼ਰਾਰ, ਇੰਝ ਹੋਇਆ ਖੁ਼ੁਲਾਸਾ
NEXT STORY