ਅਬੋਹਰ (ਸੁਨੀਲ) : ਇੱਥੇ ਪਿੰਡ ਪੰਜਕੋਸੀ ਅਤੇ ਕਿੱਲਿਆਂਵਾਲੀ ਰੋਡ ਦੇ ਵਿਚਕਾਰ ਵੱਗਦੀ ਨਹਿਰ 'ਚੋਂ ਅੱਜ ਇੱਕ ਅਰਧ ਨਗਨ ਲਾਸ਼ ਮਿਲੀ ਪਰ ਉਸਦੀ ਪਛਾਣ ਨਾ ਹੋਣ 'ਤੇ ਖੂਈਆਂ ਸਰਵਰ ਪੁਲਸ ਨੇ ਲਾਸ਼ ਨੂੰ ਪਛਾਣ ਅਤੇ ਪੋਸਟਮਾਰਟਮ ਲਈ 72 ਘੰਟਿਆਂ ਲਈ ਮੁਰਦਾਘਰ ਵਿੱਚ ਰੱਖ ਦਿੱਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਮੁਖੀ ਨੂੰ ਸੂਚਨਾ ਮਿਲੀ ਕਿ ਇੱਕ ਵਿਅਕਤੀ ਦੀ ਲਾਸ਼ ਨਹਿਰ 'ਚ ਤੈਰ ਰਹੀ ਹੈ।
ਸੋਨੂੰ ਗਰੋਵਰ ਅਤੇ ਉਨ੍ਹਾਂ ਦੀ ਟੀਮ ਐਂਬੂਲੈਂਸ ਲੈ ਕੇ ਪਹੁੰਚੇ ਅਤੇ ਖੂਈਆਂ ਸਰਵਰ ਪੁਲਸ ਦੀ ਮੌਜੂਦਗੀ 'ਚ ਲਾਸ਼ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 40 ਤੋਂ 50 ਸਾਲ ਹੈ ਅਤੇ ਉਸਦੀ ਲਾਸ਼ ਕਰੀਬ 3-4 ਦਿਨ ਪੁਰਾਣੀ ਹੋਣ ਕਾਰਨ ਗਲੀ-ਸੜੀ ਹੈ, ਜਿਸ ਨੇ ਨੀਲੀ ਕਮੀਜ਼ ਅਤੇ ਬਰੇਸਲੈੱਟ ਪਾਇਆ ਹੋਇਆ ਹੈ, ਜਦੋਂ ਕਿ ਸਰੀਰ 'ਤੇ ਹੋਰ ਕੋਈ ਕੱਪੜਾ ਨਹੀਂ ਹੈ। ਲਾਸ਼ ਨੂੰ 72 ਘੰਟਿਆਂ ਲਈ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ।
ਪਿੰਡ ਕਾਦੀਆਂ ਦੇ 18 ਸਾਲਾ ਨੌਜਵਾਨ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ
NEXT STORY