ਨੂਰਪੁਰਬੇਦੀ (ਭੰਡਾਰੀ)-ਪੁਲਸ ਚੌਕੀ ਕਲਵਾਂ ਅਧੀਨ ਪੈਂਦੇ ਖੇਤਰ ਦੇ ਪਿੰਡ ਝੱਜ ਵਿਖੇ ਇਕ 20 ਸਾਲਾ ਨੌਜਵਾਨ ਦੀ ਘਰ ’ਚ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਜਿਸ ਨੂੰ ਲੈ ਕੇ ਸਥਾਨਕ ਪੁਲਸ ਨੌਜਵਾਨ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਤੇਜ਼ੀ ਨਾਲ ਜਾਂਚ ’ਚ ਜੁੱਟ ਗਈ ਹੈ। ਉਕਤ ਨੌਜਵਾਨ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਜਦਕਿ ਉਹ ਪਿੰਡ ’ਚ ਆਪਣੀ ਦਾਦੀ ਨਾਲ ਰਹਿੰਦਾ ਸੀ। ਜਾਣਕਾਰੀ ਮੁਤਾਬਕ ਮਧੂਵਨ ਵਾਟਿਕਾ ਪਬਲਿਕ ਸਕੂਲ ਵਿਖੇ ਡਰਾਈਵਰ ਵਜੋਂ ਕੰਮ ਕਰਦਾ ਨੌਜਵਾਨ ਹਰਜੋਤ ਸਿੰਘ ਉਰਫ ਜੋਤੂ ਪੁੱਤਰ ਭੁਪਿੰਦਰ ਸਿੰਘ ਪਿੰਡ ਝੱਜ ਵਿਖੇ ਆਪਣੀ ਦਾਦੀ ਚਰਨ ਕੌਰ ਨਾਲ ਰਹਿ ਰਿਹਾ ਸੀ।
ਇਸ ਦੌਰਾਨ ਉਕਤ ਨੌਜਵਾਨ ਆਪਣੀ ਦਾਦੀ ਦੇ ਘਰ ਤੋਂ 100 ਮੀਟਰ ਦੀ ਦੂਰੀ ’ਤੇ ਸਥਿਤ ਆਪਣੀ ਮਾਸੀ ਦੇ ਘਰ ਜੋਕਿ ਚੰਡੀਗੜ੍ਹ ਰਹਿੰਦੀ ਹੈ ਵਿਖੇ ਰਾਤ ਸੌਣ ਲਈ ਚਲਾ ਗਿਆ।
ਇਹ ਵੀ ਪੜ੍ਹੋ: LPU ਦੇ ਮਾਮਲੇ 'ਚ ਵੱਡੀ ਅਪਡੇਟ! ਪੁਲਸ ਨੇ 3 ਮੁਲਜ਼ਮ ਕੀਤੇ ਗ੍ਰਿਫ਼ਤਾਰ, ਮੁੰਬਈ ਨਾਲ ਜੁੜੇ ਤਾਰ
ਇਸ ਦੌਰਾਨ ਜਦੋਂ ਸਵੇਰੇ ਨੌਜਵਾਨ ਦੀ ਦਾਦੀ ਚਰਨ ਕੌਰ ਨੇ ਆਪਣੇ ਪੋਤੇ ਨੂੰ ਉਠਾਉਣ ਲਈ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਕਾਫੀ ਦੇਰ ਤੱਕ ਅੰਦਰੋਂ ਕੋਈ ਆਵਾਜ਼ ਨਾ ਆਉਣ ’ਤੇ ਆਸ-ਪਾਸ ਦੇ ਘਰਾਂ ਦੇ ਲੋਕਾਂ ਨੂੰ ਬੁਲਾ ਕੇ ਦਰਵਾਜ਼ਾ ਖੁਲਵਾਇਆ ਗਿਆ। ਇਸ ਦੌਰਾਨ ਨੌਜਵਾਨ ਹਰਜੋਤ ਸਿੰਘ ਬੈਡ ਤੋਂ ਹੇਠਾਂ ਡਿੱਗਿਆ ਹੋਇਆ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਜਦਕਿ ਲਾਗੇ ਹੀ ਇਕ ਬਿਜਲੀ ਦੀ ਤਾਰ ਵੀ ਪਈ ਹੋਈ ਸੀ। ਇਸ ਦੌਰਾਨ ਜਦੋਂ ਪਰਿਵਾਰਕ ਮੈਂਬਰਾਂ ਨੇ ਆਸ ਪਾਸ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਨੌਜਵਾਨ ਹਰਜੋਤ ਸਿੰਘ ਦਾ ਮੋਬਾਇਲ ਫੋਨ ਵੀ ਮੌਕੇ ਤੋਂ ਗਾਇਬ ਸੀ ਜਿਸ ਨੇ ਉਨ੍ਹਾਂ ਦੇ ਮਨ ’ਚ ਉਕਤ ਘਟਨਾ ਨੂੰ ਲੈ ਕੇ ਸ਼ੰਕਾ ਪੈਦਾ ਕੀਤੀ।
ਇਹ ਵੀ ਪੜ੍ਹੋ: LPU 'ਚ ਕੀਤੀ ਲੁੱਟ ਦੀ ਨਵੀਂ ਵੀਡੀਓ ਆਈ ਸਾਹਮਣੇ! CCTV 'ਚ ਵੱਡਾ ਖ਼ੁਲਾਸਾ
ਉਕਤ ਘਟਨਾ ਦਾ ਪਤਾ ਚੱਲਣ ’ਤੇ ਮੌਕੇ ’ਤੇ ਪਹੁੰਚੇ ਪੁਲਸ ਚੌਕੀ ਕਲਵਾਂ ਦੇ ਇੰਚਾਰਜ ਸਬ ਇੰਸਪੈਕਟਰ ਧਰਮਪਾਲ ਸਿੰਘ ਨੇ ਜਾਂਚ ਆਰੰਭ ਕੀਤੀ ਅਤੇ ਮੌਕੇ ’ਤੇ ਹੀ ਉੱਚ ਪੱਧਰੀ ਤਫਤੀਸ਼ ਲਈ ਰੂਪਨਗਰ ਤੋਂ ਫਰੈਂਸਿਕ ਟੀਮ ਨੂੰ ਬੁਲਾਇਆ ਗਿਆ। ਪਿੰਡ ਦੀ ਸਰਪੰਚ ਪਰਮਿੰਦਰ ਕੌਰ ਅਤੇ ਪੰਚ ਸੰਤੋਖ ਸਿੰਘ ਨੇ ਦੱਸਿਆ ਕਿ ਚਾਹੇ ਪਰਿਵਾਰ ਨੂੰ ਕਿਸੇ ’ਤੇ ਕੋਈ ਸ਼ੱਕ ਨਹੀਂ ਹੈ ਪਰ ਪੈਦਾ ਹੋਏ ਹਾਲਾਤਾਂ ਕਾਰਨ ਪੁਲਸ ਆਪਣੀ ਜਾਂਚ ’ਚ ਜੁਟੀ ਹੋਈ ਹੈ। ਜਿਸ ਦੇ ਮੁਕੰਮਲ ਹੋਣ ’ਤੇ ਜਲਦ ਮੌਤ ਦੇ ਅਸਲ ਭੇਦ ਦਾ ਪਤਾ ਚੱਲ ਸਕੇਗਾ।
ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ : ਚੌਕੀ ਇੰਚਾਰਜ ਧਰਮਪਾਲ
ਇਸ ਸਬੰਧੀ ਗੱਲ ਕਰਨ ’ਤੇ ਪੁਲਸ ਚੌਕੀ ਕਲਵਾਂ ਦੇ ਇੰਚਾਰਜ ਸਬ ਇੰਸਪੈਕਟਰ ਧਰਮਪਾਲ ਸਿੰਘ ਨੇ ਆਖਿਆ ਕਿ ਮ੍ਰਿਤਕ ਨੌਜਵਾਨ ਦੀ ਦਾਦੀ ਚਰਨ ਕੌਰ ਅਤੇ ਭੈਣ ਮਨਦੀਪ ਕੌਰ ਨੂੰ ਬੁਲਾਇਆ ਗਿਆ ਹੈ ਜਿਨ੍ਹਾਂ ਦੇ ਬਿਆਨ ਦਰਜ ਕਰਨ ਉਪਰੰਤ ਨੌਜਵਾਨ ਦਾ ਸਵੇਰੇ ਪੋਸਟਮਾਰਟਮ ਕਰਵਾਇਆ ਜਾਵੇਗਾ। ਉਪਰੰਤ ਤਫਤੀਸ਼ ਪੂਰੀ ਹੋਣ ’ਤੇ ਲੋੜੀਂਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: ਸਾਊਦੀ ਅਰਬ 'ਚ ਨੰਗਲ ਦੇ ਨੌਜਵਾਨ ਨੂੰ ਮਿਲੀ ਸਜ਼ਾ-ਏ-ਮੌਤ! ਬਜ਼ੁਰਗ ਮਾਂ ਦਾ ਹੈ ਇਕਲੌਤਾ ਸਹਾਰਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਚੋਣਾਂ ਤੋਂ ਪਹਿਲਾਂ ਤੇਜ਼ ਹੋਈ ਹਲਚਲ! 6 ਅਕਤੂਬਰ ਤੋਂ ਡੋਰ-ਟੂ-ਡੋਰ ਕੈਂਪੇਨ ਸ਼ੁਰੂ ਕਰਨਗੇ ਸੁਖਬੀਰ ਬਾਦਲ
NEXT STORY