ਸਮਰਾਲਾ (ਗਰਗ) : ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਨੌਲੜੀ ਤੋਂ ਸ਼ਨੀਵਾਰ ਨੂੰ ਇਕ ਬੇਹੱਦ ਦੁਖਦ ਖ਼ਬਰ ਸਾਹਮਣੇ ਆਈ ਹੈ। ਇੱਥੇ 17 ਸਾਲਾ ਦੀ ਇਕ ਨਾਬਾਲਿਗ ਕੁੜੀ ਅਤੇ 23 ਸਾਲ ਦੇ ਇਕ ਮੁੰਡੇ ਨੇ ਆਪਸ 'ਚ ਸਲਾਹ ਕਰਕੇ ਕਣਕ 'ਚ ਪਾਉਣ ਵਾਲੀ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਮੁੰਡਾ-ਕੁੜੀ ਰਿਸ਼ਤੇ 'ਚ ਭਰਾ-ਭੈਣ ਲੱਗਦੇ ਸਨ ਅਤੇ ਪਿੰਡ 'ਚ ਇਨ੍ਹਾਂ ਦੇ ਘਰ ਵੀ ਆਸ-ਪਾਸ ਹੀ ਸਨ। ਮਰਨ ਤੋਂ ਪਹਿਲਾ ਇਨ੍ਹਾਂ ਵੱਲੋਂ ਸਾਂਝੇ ਤੌਰ ’ਤੇ ਲਿਖਿਆ ਗਿਆ ਖੁਦਕਸ਼ੀ ਨੋਟ ਵੀ ਪੁਲਸ ਨੂੰ ਬਰਾਮਦ ਹੋਇਆ ਹੈ, ਜਿਸ ਤੋਂ ਇਹ ਸਪੱਸ਼ਟ ਹੋ ਗਿਆ ਹੈ, ਕਿ ਇਨ੍ਹਾਂ ਦੋਹਾਂ ਨੇ ਆਪਣਾ ਪਿਆਰ ਪ੍ਰਵਾਨ ਨਾ ਚੜ੍ਹਦਾ ਵੇਖ ਇੰਨਾ ਵੱਡਾ ਕਦਮ ਚੁੱਕ ਲਿਆ।
ਐੱਸ. ਐੱਚ. ਓ. ਸਮਰਾਲਾ ਸਿੰਕਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਦੀਪ ਕੁਮਾਰ (23) ਪੁੱਤਰ ਸਤਨਾਮ ਸਿੰਘ ਅਤੇ ਕੁੜੀ ਅਮਨਦੀਪ ਕੌਰ (17) ਪੁੱਤਰੀ ਕੁਲਦੀਪ ਸਿੰਘ, ਵਾਸੀ ਪਿੰਡ ਨੌਲੜੀ ਕਲਾਂ ਵੱਲੋਂ ਦੇਰ ਰਾਤ ਇੱਕਠੇ ਹੀ ਕਣਕ 'ਚ ਪਾਉਣ ਵਾਲੀ ਦਵਾਈ ਨਿਗਲ ਲਈ, ਜਿਸ ਤੋਂ ਬਾਅਦ ਦੋਵਾਂ ਨੂੰ ਗੰਭੀਰ ਹਾਲਤ 'ਚ ਪਰਿਵਾਰ ਵਾਲੇ ਵੱਖ-ਵੱਖ ਹਸਪਤਾਲਾਂ 'ਚ ਲੈ ਗਏ, ਜਿੱਥੇ ਕਿ ਮੁੰਡੇ ਅਤੇ ਕੁੜੀ ਦੋਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮੌਕੇ ’ਤੇ ਜਾ ਕੇ ਸਾਰੇ ਤੱਥਾਂ ਦੀ ਪੜਤਾਲ ਕੀਤੀ ਅਤੇ ਮ੍ਰਿਤਕ ਮੁੰਡੇ-ਕੁੜੀ ਵੱਲੋਂ ਲਿਖੇ ਖੁਦਕਸ਼ੀ ਨੋਟ, ਜਿਸ 'ਚ ਉਨ੍ਹਾਂ ਆਪਣੇ ਪਿਆਰ ਦਾ ਜ਼ਿਕਰ ਕਰਦੇ ਹੋਏ ਮਰਜ਼ੀ ਨਾਲ ਮਰਨ ਦੀ ਗੱਲ ਆਖੀ ਹੈ, ਦੇ ਆਧਾਰ ’ਤੇ ਧਾਰਾ-174 ਅਧੀਨ ਕਾਰਵਾਈ ਅਮਲ 'ਚ ਲਿਆਦੀ ਹੈ। ਪੁਲਸ ਮੁੰਡੇ ਦੇ ਪਿਤਾ ਸਤਨਾਮ ਸਿੰਘ ਅਤੇ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕਰਨ ਮਗਰੋਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਰਹੀ ਹੈ।
ਇੱਥੇ ਜ਼ਿਕਰਯੋਗ ਹੈ ਕਿ ਮ੍ਰਿਤਕ ਮੁੰਡਾ ਪ੍ਰਦੀਪ ਸਿੰਘ ਆਪਣੇ ਤਿੰਨ ਭਰਾਵਾਂ 'ਚੋਂ ਸਭ ਤੋਂ ਛੋਟਾ ਸੀ ਅਤੇ ਕਰਿਆਨੇ ਦੀ ਦੁਕਾਨ ’ਤੇ ਨੌਕਰੀ ਕਰਦਾ ਸੀ, ਜਦੋਂ ਕਿ ਮ੍ਰਿਤਕ ਕੁੜੀ ਦੋ ਭਰਾਵਾਂ ਦੀ ਇੱਕਲੀ ਭੈਣ ਸੀ ਅਤੇ ਉਹ ਅਜੇ 10 ਦੀ ਪੜ੍ਹਾਈ ਖਤਮ ਕਰਨ ਮਗਰੋਂ ਅੱਗੇ ਪੜ੍ਹ ਰਹੀ ਸੀ। ਮ੍ਰਿਤਕ ਕੁੜੀ ਦਾ ਪਿਤਾ ਰੋਜ਼ਗਾਰ ਲਈ ਕਿਸੇ ਖਾੜ੍ਹੀ ਦੇਸ਼ 'ਚ ਗਿਆ ਹੋਇਆ ਹੈ। ਓਧਰ ਦੂਜੇ ਪਾਸੇ ਪਿੰਡ ਦੇ ਲੋਕ ਇਨ੍ਹਾਂ ਦੋਹਾਂ ਵੱਲੋਂ ਚੁੱਕੇ ਗਏ ਇੰਨੇ ਵੱਡੇ ਕਦਮ ’ਤੇ ਕਾਫੀ ਹੈਰਾਨ ਹਨ ਅਤੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਮ੍ਰਿਤਕ ਮੁੰਡਾ-ਕੁੜੀ ਬਾਰੇ ਕਿਸੇ ਤਰ੍ਹਾਂ ਦੇ ਸ਼ੱਕੀ ਰਿਸ਼ਤੇ ਨੂੰ ਲੈ ਕੇ ਪਹਿਲਾਂ ਕਦੇ ਕੋਈ ਗੱਲ ਸਾਹਮਣੇ ਨਹੀਂ ਆਈ ਹੈ।
ਹੁਣ 4 ਮਹੀਨਾਵਾਰ ਕਿਸ਼ਤਾਂ 'ਚ ਵੀ ਬਿੱਲ ਭਰ ਸਕਣਗੇ ਖਪਤਕਾਰ
NEXT STORY