ਅੰਮ੍ਰਿਤਸਰ (ਨੀਰਜ): ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਸਰਹੱਦੀ ਪਿੰਡਾਂ ਮੁੱਲਾਕੋਟ ਅਤੇ ਬੱਛੀਵਿੰਡ ਦੇ ਇਲਾਕੇ ਵਿੱਚੋਂ ਤਕਰੀਬਨ 60 ਕਰੋੜ ਰੁਪਏ ਦੀ ਕੀਮਤ ਦੀ ਹੈਰੋਇਨ ਜ਼ਬਤ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ, BSF ਦੀ ਟੀਮ ਨੂੰ ਬੱਛੀਵਿੰਡ ਦੇ ਇਲਾਕੇ ਵਿੱਚੋਂ 12 ਕਿਲੋ ਹੈਰੋਇਨ ਦਾ ਇਕ ਪੈਕੇਟ ਬਰਾਮਦ ਹੋਇਆ ਹੈ। ਇਸ ਦੇ ਨਾਲ ਹੀ, ਮੁੱਲਾਕੋਟ ਦੇ ਇਲਾਕੇ ਵਿੱਚੋਂ 560 ਗ੍ਰਾਮ ਹੈਰੋਇਨ ਅਤੇ 1 ਮਿਨੀ ਡਰੋਨ ਜ਼ਬਤ ਕੀਤਾ ਗਿਆ ਹੈ। ਕੌਮਾਂਤਰੀ ਬਾਜ਼ਾਰ ਵਿਚ ਇਸ ਹੈਰੋਇਨ ਦੀ ਕੀਮਤ 60 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।
SIR ’ਤੇ ਸਿਆਸੀ ਘਮਾਸਾਣ: ਪਰਮਪਾਲ ਕੌਰ ਸਿੱਧੂ ਨੇ ਕਾਂਗਰਸ ਦੇ ਇਤਰਾਜ਼ਾਂ ’ਤੇ ਚੁੱਕੇ ਸਵਾਲ
NEXT STORY