ਜਲੰਧਰ (ਵਰੁਣ)- ਜਲੰਧਰ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਕਸੂਦਾਂ ਮੰਡੀ ਵਿਚ ਗੋਲ਼ੀ ਚੱਲਣ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੌਰਾਨ ਗੋ਼ਲੀ ਕਾਲੀਆ ਕਾਲੋਨੀ ਦੇ ਰਹਿਣ ਵਾਲੇ ਊਧਮ ਸਿੰਘ ਨੂੰ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰਤਿਕ ਨਾਂ ਦੇ ਨੌਜਵਾਨ ਨੇ ਊਧਮ 'ਤੇ ਗੋਲ਼ੀ ਚਲਾਈ, ਜਿਸ ਤੋਂ ਬਾਅਦ ਕਾਰ ਵਿਚ ਸਵਾਰ ਹੋ ਕੇ ਆਇਆ ਕਾਰਤਿਕ ਆਪਣੇ ਸਾਥੀਆਂ ਸਮੇਤ ਫਰਾਰ ਹੋ ਗਿਆ ਹੈ।
ਗੋਲ਼ੀਆਂ ਲੁੱਟ ਦੇ ਇਰਾਦੇ ਨਾਲ ਜਾਂ ਫਿਰ ਰੰਜਿਸ਼ ਤਹਿਤ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਦੇਰ ਰਾਤ ਊਧਮ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਸੂਚਨਾ ਮਿਲਦੇ ਹੀ ਥਾਣਾ ਨੰਬਰ ਇਕ ਦੇ ਇੰਚਾਰਜ ਦੇਰ ਰਾਤ ਸਿਵਲ ਹਸਪਤਾਲ ਵਿਚ ਜਾਂਚ ਲਈ ਪਹੁੰਚੇ। ਮਕਸੂਦਾਂ ਮੰਡੀ ਦੇ ਅੰਦਰ ਖੋਖੇ ਨੇੜੇ ਗੋਲ਼ੀਕਾਂਡ ਹੋਇਆ ਸੀ।
ਦੂਜੇ ਪਾਸੇ ਥਾਣਾ 1 ਦੇ ਇੰਚਾਰਜ ਹਰਿੰਦਰ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਨੇ ਇਕੱਠੇ ਸ਼ਰਾਬ ਪੀਤੀ ਅਤੇ ਆਪਸ ਵਿੱਚ ਲੜ ਪਏ, ਜਿਸ ਤੋਂ ਬਾਅਦ ਗੋਲ਼ੀਆਂ ਚਲਾਈਆਂ ਗਈਆਂ। ਉਨ੍ਹਾਂ ਕਿਹਾ ਕਿ ਮਾਮਲਾ ਲੜਾਈ ਝਗੜੇ ਦਾ ਹੈ, ਲੁੱਟ ਦਾ ਨਹੀਂ। ਪੁਲਸ ਊਧਮ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ।
ਇਹ ਵੀ ਪੜ੍ਹੋ- ਦੇਸ਼ ਨੂੰ ਵੰਡਣ ਦੀ ਸਿਆਸਤ ਖੇਡ ਰਹੀ ਹੈ ਭਾਜਪਾ : ਮਾਲਵਿੰਦਰ ਕੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਬੱਚੀ ਵੱਲੋਂ ਦਿੱਤੀ ਚਿੱਠੀ ਪੜ੍ਹ ਮਾਪਿਆਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ! ਪੰਜਾਬ-ਹਿਮਾਚਲ ਪੁਲਸ ਨੇ ਤੁਰੰਤ ਲਿਆ ਐਕਸ਼ਨ
NEXT STORY