ਪਠਾਨਕੋਟ (ਧਰਮਿੰਦਰ/ਕੰਵਲ): ਪਠਾਨਕੋਟ ਦੇ ਹਾਈ ਪ੍ਰੋਫਾਈਲ ਪਰਿਵਾਰ ਦਾ ਤਕਰੀਬਨ 7 ਸਾਲ ਦਾ ਬੱਚੇ ਅਗਵਾ ਹੋ ਗਿਆ। ਕਿਡਨੈਪਰ ਬੱਚੇ ਨੂੰ ਅਗਵਾ ਕਰ ਕੇ ਹਿਮਾਚਲ ਵੱਲ ਲੈ ਗਏ। ਉਨ੍ਹਾਂ ਵੱਲੋਂ ਪਰਿਵਾਰ ਤੋਂ 2 ਕਰੋੜ ਰੁਪਏ ਦੀ ਫ਼ਿਰੌਤੀ ਮੰਗੀ ਜਾ ਰਹੀ ਸੀ। ਪਰਿਵਾਰ ਵੱਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ 'ਤੇ ਤੁਰੰਤ ਐਕਸ਼ਨ ਲੈਂਦਿਆਂ ਪੰਜਾਬ ਅਤੇ ਹਿਮਾਚਲ ਪੁਲਸ ਵੱਲੋਂ ਬੱਚੇ ਨੂੰ ਰਾਤ ਵੇਲੇ ਬਰਾਮਦ ਕਰ ਕੇ ਮਾਪਿਆਂ ਨੂੰ ਸੌਂਪ ਦਿੱਤਾ ਗਿਆ। ਕਿਡਨੈਪਰਾਂ ਵਿਚ ਇਕ BSF ਤੋਂ ਡਿਸਮਿਸ ਕੀਤਾ ਗਿਆ ਕਾਂਸਟੇਬਲ ਨਿਕਲਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਲਈ ਜਾਰੀ ਹੋਇਆ Alert! ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ
ਜਾਣਕਾਰੀ ਮੁਤਾਬਕ ਬੀਤੀ ਬਾਅਦ ਦੁਪਹਿਰ ਇਕ ਬੱਚੇ ਨੂੰ ਪਠਾਨਕੋਟ ਤੋਂ ਕਿਡਨੈਪ ਕਰ ਲਿਆ ਗਿਆ ਸੀ। ਇਸ ਦੀ ਸੀ.ਸੀ.ਟੀ.ਵੀ. ਵੀਡੀਓ ਵੀ ਸਾਹਮਣੇ ਆਈ ਸੀ ਜਿਸ ਵਿਚ ਇਕ ਚਿੱਟੀ ਗੱਡੀ ਵਿਚ ਆਏ ਕਿਡਨੈਪਰ ਬੱਚੇ ਨੂੰ ਅਗਵਾ ਕਰਦੇ ਨਜ਼ਰ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਗੱਡੀ ਦੇ ਵਿਚੋਂ ਇਕ ਚਿੱਠੀ ਸੁੱਟੀ ਅਤੇ ਬੱਚੇ ਨੂੰ ਚੁੱਕ ਕੇ ਲੈ ਗਏ। ਸਕੂਲ ਤੋਂ ਘਰ ਆ ਰਹੀ ਬੱਚੇ ਦੀ ਭੈਣ ਨੇ ਇਹ ਚਿੱਠੀ ਚੁੱਕੀ ਤੇ ਆ ਕੇ ਮਾਪਿਆਂ ਨੂੰ ਸੌਂਪੀ। ਇਸ ਚਿੱਠੀ ਵਿਚ ਕਿਡਨੈਪਰਾਂ ਨੇ 2 ਕਰੋੜ ਰੁਪਏ ਦੀ ਫ਼ਿਰੌਤੀ ਮੰਗੀ ਸੀ। ਮਾਪਿਆਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਕਤਲਕਾਂਡ 'ਚ ਵੱਡੀ ਅਪਡੇਟ
ਪੰਜਾਬ ਪੁਲਸ ਨੇ ਤੁਰੰਤ ਇਸ 'ਤੇ ਐਕਸ਼ਨ ਲੈਂਦਿਆਂ ਬੱਚੇ ਦੀ ਪੜਤਾਲ ਸ਼ੁਰੂ ਕੀਤੀ। ਇਸ ਸਬੰਧੀ ਜਾਣਕਾਰੀ ਲੈਂਦਿਆਂ ਡੀ.ਆਈ.ਜੀ. ਬਾਰਡਰ ਰੇਂਜ ਸਤਿੰਦਰ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਖੰਗਾਲਣ 'ਤੇ ਪਤਾ ਲੱਗਿਆ ਕਿ ਕਿਡਨੈਪਰ ਬੱਚੇ ਨੂੰ ਹਿਮਾਚਲ ਵੱਲ ਲੈ ਗਏ ਹਨ। ਇਸ 'ਤੇ ਪੁਲਸ ਨੇ ਹਿਮਾਚਲ ਪੁਲਸ ਨੂੰ ਵੀ ਅਲਰਟ ਕੀਤਾ ਤੇ ਕੁਝ ਘੰਟਿਆਂ ਵਿਚ ਹੀ ਇਸ ਮਾਮਲੇ ਵਿਚ 2 ਮੁਲਜ਼ਮਾਂ ਨੂੰ ਹਿਮਾਚਲ ਦੇ ਨੂਰਪੁਰ ਤੋੰ ਕਾਬੂ ਕਰ ਲਿਆ ਗਿਆ। ਉਨ੍ਹਾਂ ਕੋਲੋਂ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਗਿਆ। ਫੜੇ ਗਏ ਮੁਲਜ਼ਮਾਂ ਵਿਚੋਂ ਇਕ BSF ਤੋਂ ਡਿਸਮਿਸ ਕੀਤਾ ਗਿਆ ਕਾਂਸਟੇਬਲ ਨਿਕਲਿਆ, ਜਿਸ ਉੱਪਰ ਪਹਿਲਾਂ ਤੋਂ ਹੀ ਕਈ ਤਰ੍ਹਾਂ ਦੇ ਮਾਮਲੇ ਦਰਜ ਹਨ। ਫ਼ਿਲਹਾਲ ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਅੱਜ ਅੰਮ੍ਰਿਤਸਰ ਜਾਣਗੇ CM ਮਾਨ ਤੇ ਰਾਜਪਾਲ ਗੁਲਾਬ ਚੰਦ ਕਟਾਰੀਆ
ਪੀੜਤ ਬੱਚੇ ਦੇ ਮਾਪਿਆਂ ਵੱਲੋਂ ਪੁਲਸ ਵੱਲੋਂ ਲਏ ਗਏ ਐਕਸ਼ਨ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਬੱਚੇ ਨੂੰ ਸਹੀ ਸਲਾਮਤ ਵਾਪਸ ਲਿਆਉਣ ਲਈ ਪੁਲਸ ਦਾ ਧੰਨਵਾਦ ਕੀਤਾ ਹੈ। ਮਾਪਿਆਂ ਵੱਲੋਂ ਪੰਜਾਬ ਪੁਲਸ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਖਾਧੀ ਸਲਫ਼ਾਸ, ਮੌਤ
NEXT STORY