ਜਲੰਧਰ (ਵੈੱਬ ਡੈਸਕ, ਸੋਨੂੰ)- ਜਲੰਧਰ ਦੇ ਸ਼ਹੀਦ ਭਗਤ ਸਿੰਘ ਚੌਕ ਨੇੜੇ ਡੰਪ ਦੇ ਸਾਹਮਣੇ ਖੰਡਰ ਬਣੀ ਬਿਲਡਿੰਗ ਵਿਚ ਪਿਆ 105 ਸਾਲ ਪੁਰਾਣਾ ਟਰੈਕਟਰ ਹੁਣ 1.25 ਕਰੋੜ ਰੁਪਏ ਵਿਚ ਕੈਲੀਫੋਰਨੀਆ ਵਿਚ ਪਹੁੰਚ ਗਿਆ ਹੈ। ਬਿਲਡਿੰਗ ਦੇ ਨਾਲ ਵਾਲੀ ਦੁਕਾਨ ਦੇ ਮਾਲਕ ਪੁਨੀਤ ਵਡੇਰਾ ਨੇ ਦੱਸਿਆ ਕਿ ਸਥਾਨਕ ਲੋਕਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਕਬਾੜ ਸਮਝਿਆ ਜਾਣ ਵਾਲਾ ਇਹ ਟਰੈਕਟਕ ਵਿੰਟੇਜ ਦੁਨੀਆ ਦਾ ਅਨਮੋਲ ਨਮੂਨਾ ਹੈ। ਮੁੰਬਈ ਦੀ ਇਕ ਟਰੈਕਟਰ ਕੰਪਨੀ ਵੱਲੋਂ ਕਦੇ 2 ਲੱਖ ਰੁਪਏ ਅਤੇ ਫਿਰ 28 ਲੱਖ ਰੁਪਏ ਦੀਆਂ ਪੇਸ਼ਕਸ਼ਾਂ ਹੋਣ ਦੇ ਬਾਵਜੂਦ ਇਸ ਨੂੰ ਠੁਕਰਾਉਣ ਤੋਂ ਬਾਅਦ ਇਕ ਵਿਦੇਸ਼ੀ ਕੰਪਨੀ ਨੇ ਇਸ ਨੂੰ ਖ਼ਰੀਦ ਲਿਆ। ਹੁਣ ਇਸ ਨੂੰ ਕੈਲੀਫੋਰਨੀਆ ਦੇ ਇਕ ਅਜਾਇਬ ਘਰ ਵਿੱਚ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ ਦਾ ਸਰਕਾਰੀ ਪੈਸਾ ਦਿੱਲੀ ਦੀਆਂ ਕੰਧਾਂ 'ਤੇ ਹੋ ਰਿਹਾ ਬਰਬਾਦ: ਸੁਖਪਾਲ ਖਹਿਰਾ

ਲੈਂਜ਼ ਬੁਲਡੌਗ ਐੱਚ. ਐੱਲ-12 ਮਾਡਲ, ਵਿੰਟੇਜ ਦੀ ਦੁਨੀਆ 'ਚ ਇਸ ਦਾ ਵਿਸ਼ੇਸ਼ ਸਥਾਨ
ਜਰਮਨੀ ਵਿਚ 1921 'ਚ ਬਣਾਇਆ ਗਿਆ ਲੈਂਜ਼ ਬੁਲਡੌਗ ਐੱਚ. ਐੱਲ-12 ਹਾਰਸ ਪਾਵਰ ਦੇ ਸਿੰਗਲ-ਸਿਲੰਡਰ ਹੌਟ-ਬਲਬ ਇੰਜਣ ਨਾਲ ਚਲਦਾ ਸੀ ਅਤੇ ਸਟਾਰਟ ਤੋਂ ਪਹਿਲਾਂ ਗਰਮ ਹੋ ਜਾਂਦਾ ਸੀ। ਇਸ ਤੋਂ ਬਾਅਦ ਇਹ ਘੱਟ ਰਫ਼ਤਾਰ 'ਤੇ ਵੀ ਉੱਚ ਸ਼ਕਤੀ ਪ੍ਰਦਾਨ ਕਰਦਾ ਸੀ। ਖੇਤਾਂ 'ਚ ਹੱਲ ਚਲਾਉਣ, ਪਾਣੀ ਦੇ ਪੰਪ ਅਤੇ ਚੱਕੀ ਚਲਾਉਣ ਵਰਗੇ ਕੰਮਾਂ 'ਚ ਇਸ ਦੀ ਵਿਆਪਕ ਵਰਤੋਂ ਹੁੰਦੀ ਰਹੀ ਹੈ।

ਇਹ ਵੀ ਪੜ੍ਹੋ: ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਜਲਦੀ ਕਰੋ ਅਪਲਾਈ, 25 ਫਰਵਰੀ ਨੂੰ ਹੋਵੇਗਾ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਲਾਗੂ : ਜ਼ਿਲ੍ਹਾ ਮੈਜਿਸਟ੍ਰੇਟ
NEXT STORY