ਬਠਿੰਡਾ (ਵਿਜੇ ਵਰਮਾ) : ਦੇਸ਼ ਦੀ ਰੱਖਿਆ ਖ਼ਰੀਦ ਪ੍ਰਣਾਲੀ ਨਾਲ ਜੁੜੇ 500 ਕਰੋੜ ਰੁਪਏ ਦੇ ਗੋਲਾ-ਬਾਰੂਦ ਸਪਲਾਈ ਸੌਦੇ ਨੇ ਪੰਜਾਬ ਦੇ ਰਾਮਪੁਰਾ ਫੂਲ ਤੱਕ ਹਲਚਲ ਮਚਾ ਦਿੱਤੀ ਹੈ। ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਨਾਲ ਸਬੰਧਿਤ ਕਾਂਸਲ ਪਰਿਵਾਰ ਦੀ ਰੱਖਿਆ ਉਪਕਰਣ ਨਿਰਮਾਤਾ ਕੰਪਨੀ ਐੱਸ. ਐੱਮ. ਪੀ. ਪੀ. ਲਿਮਟਿਡ ਹੁਣ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੀ ਜਾਂਚ ਦੇ ਘੇਰੇ 'ਚ ਹੈ। ਦੋਸ਼ ਹੈ ਕਿ ਸਰਕਾਰੀ ਰੱਖਿਆ ਕੰਪਨੀ ਮਿਊਨੀਸ਼ਨਜ਼ ਇੰਡੀਆ ਲਿਮਟਿਡ ਦੇ ਇੱਕ ਸੀਨੀਅਰ ਅਧਿਕਾਰੀ ਅਤੇ ਨਿੱਜੀ ਕੰਪਨੀ ਦੇ ਅਹੁਦੇਦਾਰ ਵਿਚਕਾਰ ਕਥਿਤ ਮਿਲੀ-ਭੁਗਤ ਰਾਹੀਂ ਰੱਖਿਆ ਖਰੀਦ ਨਾਲ ਜੁੜੀਆਂ ਸੰਵੇਦਨਸ਼ੀਲ ਜਾਣਕਾਰੀਆਂ ਸਾਂਝੀਆਂ ਕਰਨ ਅਤੇ ਨਾਜਾਇਜ਼ ਲਾਭ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਮਾਮਲੇ 'ਚ ਕੰਪਨੀ ਦੇ ਸੀ. ਈ. ਓ. ਅਤੇ ਡਾਇਰੈਕਟਰ-ਪ੍ਰਮੋਟਰ ਆਸ਼ੀਸ਼ ਕਾਂਸਲ, ਮਿਊਨੀਸ਼ਨਜ਼ ਇੰਡੀਆ ਦੇ ਕਾਰਜਕਾਰੀ ਡਾਇਰੈਕਟਰ ਅਨਿਲ ਕੁਮਾਰ ਅਤੇ ਅਨਿਲ ਕੁਮਾਰ ਦੇ ਭਰਾ ਬੀ. ਹਰਸ਼ਵਰਧਨ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਛਾਪੇਮਾਰੀ ਦੌਰਾਨ 2.23 ਕਰੋੜ ਰੁਪਏ ਨਕਦ ਬਰਾਮਦ ਹੋਣ ਨਾਲ ਮਾਮਲੇ ਦੀ ਗੰਭੀਰਤਾ ਹੋਰ ਵੱਧ ਗਈ ਹੈ।
ਕਸ਼ਮੀਰ ਜਾ ਰਹੀ ਨਿੱਜੀ ਬੱਸ 'ਤੇ ਖੰਨਾ 'ਚ ਪਥਰਾਅ, ਪੁਲਸ ਨੇ ਜਾਂਚ ਕੀਤੀ ਸ਼ੁਰੂ
NEXT STORY