ਲੁਧਿਆਣਾ (ਸੰਨੀ) : ਟ੍ਰੈਫਿਕ ਪੁਲਸ ਵੱਲੋਂ ਬੱਸ ਅੱਡਾ ਰੋਡ ’ਤੇ ਜਾਮ ਦਾ ਕਾਰਨ ਬਣਨ ਵਾਲੇ ਵਾਹਨਾਂ ਦੇ ਚਲਾਨ ਕੀਤੇ ਗਏ ਹਨ। ਚਲਾਨ ਕਰਨ ਦੀ ਕਾਰਵਾਈ ਏ. ਐੱਸ. ਆਈ. ਬਖਸ਼ੀਸ਼ ਸਿੰਘ ਨੇ ਕੀਤੀ। ਇਸ ਦੌਰਾਨ ਦਰਜਨ ਭਰ ਆਟੋ ਰਿਕਸ਼ਾ ਅਤੇ 3 ਬੱਸਾਂ ਦੇ ਚਲਾਨ ਕੀਤੇ ਗਏ ਹਨ।
ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਆਟੋ ਅਤੇ ਬੱਸ ਚਾਲਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾਂਦਾ ਰਿਹਾ ਹੈ ਕਿ ਉਹ ਆਪਣੇ ਵਾਹਨਾਂ ਨੂੰ ਸੜਕ ’ਤੇ ਰੋਕ ਕੇ ਸਵਾਰੀ ਨਾ ਤਾਂ ਉਤਾਰਨ ਨਾ ਹੀ ਚੜ੍ਹਾਉਣ ਪਰ ਇਸ ਦਾ ਅਸਰ ਨਾ ਹੁੰਦਾ ਦੇਖ ਕੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਪੁਲਸ ਵੱਲੋਂ ਬੱਸ ਅੱਡਾ ਰੋਡ ਨੂੰ ਟ੍ਰੈਫਿਕ ਜਾਮ ਤੋਂ ਮੁਕਤ ਕਰਵਾਉਣ ਲਈ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ।
ਜਨਤਾ ਨੂੰ ਦਿੱਤੀ ਵੱਡੀ ਰਾਹਤ, CM ਭਗਵੰਤ ਮਾਨ ਨੇ ਰਸਮੀ ਤੌਰ 'ਤੇ ਦੋਆਬੇ ਦੇ 3 ਟੋਲ ਪਲਾਜ਼ੇ ਕੀਤੇ ਬੰਦ
NEXT STORY