Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAY 06, 2026

    7:06:42 AM

  • shooting at texas shopping mall

    ਟੈਕਸਾਸ ਦੇ ਸ਼ਾਪਿੰਗ ਮਾਲ 'ਚ ਗੋਲੀਬਾਰੀ, 2 ਲੋਕਾਂ ਦੀ...

  • after jalandhar  blast outside army headquarters in amritsar

    ਵੱਡੀ ਖਬਰ: ਜਲੰਧਰ ਤੋਂ ਬਾਅਦ ਅੰਮ੍ਰਿਤਸਰ 'ਚ ਫੌਜ...

  • absence of police personnel at ladowal chowk again a big problem

    ਲਾਡੋਵਾਲ ਚੌਕ ’ਚ ਪੁਲਸ ਮੁਲਾਜ਼ਮਾਂ ਦੀ ਗੈਰ-ਹਾਜ਼ਰੀ...

  • power outage in punjab

    Punjab ਦੇ ਇਸ ਜ਼ਿਲ੍ਹੇ 'ਚ 3 ਦਿਨ ਲਗਾਤਾਰ ਲੱਗਣਗੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਨੇਤਾਵਾਂ ਦਾ ਸਿਆਸੀ ਸੁਪਨਾ, ਪ੍ਰਦੂਸ਼ਣ ਮੁਕਤ ਪੰਜਾਬ

PUNJAB News Punjabi(ਪੰਜਾਬ)

ਨੇਤਾਵਾਂ ਦਾ ਸਿਆਸੀ ਸੁਪਨਾ, ਪ੍ਰਦੂਸ਼ਣ ਮੁਕਤ ਪੰਜਾਬ

  • Edited By Cherry,
  • Updated: 25 Apr, 2019 09:19 AM
Chandigarh
chandigarh  pollution free punjab  politicians  political dreams
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ(ਅਸ਼ਵਨੀ) : ਪੰਜਾਬ ਦੀ ਸਿਆਸੀ ਹਵਾ 'ਚ 'ਸਾਫ਼-ਸੁਥਰੀ ਆਬੋਹਵਾ' ਦਾ ਚੋਣ ਨਾਅਰਾ ਵੀ ਤੇਜ਼ੀ ਨਾਲ ਬੁਲੰਦ ਹੋ ਰਿਹਾ ਹੈ। ਨੇਤਾ ਦਾਅਵਾ ਕਰ ਰਹੇ ਹਨ ਕਿ ਜੇਕਰ ਜਨਤਾ ਜਿੱਤ ਦਿਵਾਉਂਦੀ ਹੈ ਤਾਂ ਉਹ ਪ੍ਰਦੂਸ਼ਣ ਮੁਕਤ ਪੰਜਾਬ ਦਾ ਸੁਪਨਾ ਸਾਕਾਰ ਕਰਨਗੇ, ਤਾਂਕਿ ਨਿਵਾਸੀਆਂ ਨੂੰ ਸਵੱਛ ਆਬੋਹਵਾ, ਸਵੱਛ ਪਾਣੀ ਤੇ ਵਾਤਾਵਰਨ ਮਿਲ ਸਕੇ। ਇਸ ਵਾਰ ਇਹ ਮੁੱਦਾ ਇਸ ਲਈ ਵੀ ਚਰਚਾ 'ਚ ਹੈ ਕਿਉਂਕਿ ਪਿਛਲੇ ਕੁੱਝ ਸਾਲਾਂ 'ਚ ਪੰਜਾਬ 'ਚ ਪ੍ਰਦੂਸ਼ਣ ਇਕ ਗੰਭੀਰ ਚੁਣੌਤੀ ਬਣ ਕੇ ਉਭਰਿਆ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਤਾਂ ਨਦੀਆਂ 'ਚ ਵਧਦੇ ਪ੍ਰਦੂਸ਼ਣ 'ਤੇ ਸਰਕਾਰ ਨੂੰ 50 ਕਰੋੜ ਦਾ ਜੁਰਮਾਨਾ ਵੀ ਠੋਕਿਆ ਸੀ। ਇਹੀ ਵਜ੍ਹਾ ਹੈ ਕਿ ਨੇਤਾ ਇਸ ਮੁਦੇ ਨੂੰ ਪੂਰੀ ਤਰ੍ਹਾਂ ਭੁਨਾਉਣ ਦੀ ਫਿਰਾਕ 'ਚ ਹਨ।

'ਆਪ' ਨੇਤਾ ਬਲਜਿੰਦਰ ਕੌਰ ਨੇ ਤਾਂ ਪ੍ਰਦੂਸ਼ਣ ਨੂੰ ਲੈ ਕੇ ਪੰਜਾਬ ਪ੍ਰਦੂਸ਼ਣ ਕੰਟ੍ਰੋਲ ਬੋਰਡ ਖਿਲਾਫ ਮੋਰਚਾ ਵੀ ਖੋਲ੍ਹ ਦਿੱਤਾ ਹੈ। ਇਸ ਕੜੀ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਰੈਲੀਆਂ 'ਚ ਪੰਜਾਬ 'ਚ ਪ੍ਰਦੂਸ਼ਿਤ ਹੋ ਰਹੇ ਪਾਣੀ ਅਤੇ ਭੂ-ਜਲ ਦੀ ਸਮੱਸਿਆ 'ਤੇ ਚਿੰਤਾ ਜਤਾਈ ਹੈ। ਇਸ ਤੋਂ ਪਹਿਲਾਂ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਵੀ ਆਮ ਤੌਰ 'ਤੇ ਪ੍ਰਦੂਸ਼ਣ 'ਤੇ ਆਵਾਜ਼ ਬੁਲੰਦ ਕਰਦੇ ਰਹੇ ਹਨ। ਖਹਿਰਾ ਨੇ ਤਾਂ ਸਤਲੁਜ-ਬਿਆਸ 'ਚ ਪ੍ਰਦੂਸ਼ਣ 'ਤੇ ਸਰਕਾਰ ਖਿਲਾਫ ਟ੍ਰਿਬਿਊਨਲ 'ਚ ਪਟੀਸ਼ਨ ਵੀ ਦਰਜ ਕੀਤੀ ਸੀ। ਸਪੱਸ਼ਟ ਹੈ, ਜਿਵੇਂ-ਜਿਵੇਂ ਚੋਣ ਪਾਰਾ ਵਧੇਗਾ, ਉਵੇਂ ਹੀ ਸਿਆਸੀ ਮੰਚਾਂ 'ਤੇ ਵਾਤਾਵਰਨ ਪ੍ਰੇਮ ਦਾ ਰਾਗ ਵੀ ਖੂਬ ਸੁਣਾਈ ਦੇਵੇਗਾ।

ਪੰਜਾਬ ਦਾ ਸਭ ਤੋਂ ਵੱਡਾ ਵਾਤਾਵਰਨ ਹਾਦਸਾ:
ਪੰਜਾਬ ਦੇ ਇਤਹਾਸ 'ਚ 16 ਮਈ 2018 ਦਾ ਦਿਨ ਵੱਡੇ ਵਾਤਾਵਰਨ ਹਾਦਸੇ ਦੇ ਤੌਰ 'ਤੇ ਯਾਦ ਕੀਤਾ ਜਾਵੇਗਾ। ਇਸ ਦਿਨ ਗੁਰਦਾਸਪੁਰ ਜ਼ਿਲੇ ਦੇ ਪਿੰਡ ਕੀੜੀ ਅਫਗਾਨਾ 'ਚ ਸਥਿਤ ਚੱਢਾ ਸ਼ੂਗਰ ਮਿਲ ਕੰਪਲੈਕਸ 'ਚ ਗੰਨੇ ਤੋਂ ਨਿਕਲਿਆ ਸੀਰਾ ਬਿਆਸ ਨਦੀ 'ਚ ਘੁਲ ਗਿਆ ਸੀ, ਜਿਸ ਕਾਰਨ ਲੱਖਾਂ ਜਲ ਜੀਵ-ਜੰਤੂਆਂ ਦੀ ਮੌਤ ਹੋ ਗਈ ਸੀ ਅਤੇ ਵਾਤਾਵਰਨ ਨੂੰ ਨੁਕਸਾਨ ਹੋਇਆ ਸੀ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਅਕਤੂਬਰ, 2018 'ਚ ਮਾਮਲੇ 'ਤੇ ਸੁਣਵਾਈ ਕਰਦਿਆਂ ਮਾਨੀਟਰਿੰਗ ਕਮੇਟੀ ਦਾ ਗਠਨ ਕੀਤਾ ਸੀ। ਹੁਣ ਤੱਕ ਕਮੇਟੀ ਇਸ ਮਾਮਲੇ 'ਚ ਦੋ ਵਾਰ ਰਿਪੋਰਟ ਸਬਮਿਟ ਕਰ ਚੁੱਕੀ ਹੈ, ਜਿਸ 'ਚ ਸਰਕਾਰ ਦੀ ਸੁਸਤ ਕਾਰਜਪ੍ਰਣਾਲੀ ਨੂੰ ਕਟਹਿਰੇ 'ਚ ਖੜ੍ਹਾ ਕੀਤਾ ਗਿਆ ਹੈ। ਇਸ ਦੇ ਚਲਦੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ 'ਤੇ 50 ਕਰੋੜ ਦਾ ਜੁਰਮਾਨਾ ਵੀ ਲਾਇਆ ਸੀ। ਕਮੇਟੀ ਨੇ ਰਿਪੋਰਟ 'ਚ ਸਰਕਾਰ ਵਲੋਂ ਨਦੀਆਂ ਦੇ ਕੰਢੇ ਉਦਯੋਗਕ ਇਕਾਈਆਂ ਦੀ ਮਨਜ਼ੂਰੀ ਦੇਣ ਦੀ ਨੀਤੀ 'ਤੇ ਸਵਾਲ ਖੜੇ ਕੀਤੇ ਸਨ। ਕਮੇਟੀ ਨੇ ਸੁਝਾਅ ਦਿੱਤਾ ਸੀ ਕਿ ਸਰਕਾਰ ਪ੍ਰਦੇਸ਼ ਦੇ ਕਿਸੇ ਵੀ ਨਦੀ-ਨਾਲੇ ਦੇ ਕੰਢੇ ਪ੍ਰਦੂਸ਼ਣ ਫੈਲਾਉਣ ਵਾਲੀ ਉਦਯੋਗਿਕ ਇਕਾਈ ਨੂੰ ਚੱਲਣ ਦੀ ਮਨਜ਼ੂਰੀ ਪ੍ਰਦਾਨ ਨਾ ਕਰੇ। ਮਾਨੀਟਰਿੰਗ ਕਮੇਟੀ ਦੇ ਪੱਧਰ 'ਤੇ ਅੱਜ ਵੀ ਇਸ ਮਾਮਲੇ ਦੀ ਜਾਂਚ ਜਾਰੀ ਹੈ।

ਨਦੀਆਂ 'ਤੇ ਧੜੱਲੇ ਨਾਲ ਹੋ ਰਹੇ ਕਬਜ਼ੇ:
ਸਵੱਛ ਹਵਾ-ਪਾਣੀ ਦੇ ਦਾਅਵਿਆਂ ਤੋਂ ਉਲਟ ਹਕੀਕਤ ਇਹ ਹੈ ਕਿ ਵਾਤਾਵਰਨ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਸ਼ਿਵਾਲਿਕ ਫੁਟਹਿਲਸ ਤੋਂ ਨਿਕਲ ਕੇ ਮੈਦਾਨੀ ਇਲਾਕਿਆਂ 'ਚ ਜਾਣ ਵਾਲੇ ਬਰਸਾਤੀ ਨਦੀ-ਨਾਲਿਆਂ 'ਤੇ ਕਬਜ਼ੇ ਹੋ ਰਹੇ ਹਨ। ਮੋਹਾਲੀ-ਰੋਪੜ ਦੇ ਇਲਾਕੇ 'ਚ ਸਭ ਤੋਂ ਜ਼ਿਆਦਾ ਕਬਜ਼ੇ ਹੋ ਰਹੇ ਹਨ। ਸੈਟੇਲਾਈਟ ਮੈਪ 'ਚ ਦੇਖਿਆ ਜਾਵੇ ਤਾਂ ਕਈ ਜਗ੍ਹਾਵਾਂ 'ਤੇ ਨਦੀ-ਨਾਲਿਆਂ ਨੇ ਦਿਸ਼ਾ ਬਦਲ ਦਿੱਤੀ ਹੈ। ਨਿਊ ਚੰਡੀਗੜ੍ਹ 'ਚ ਸਿਸਵਾਂ ਨਦੀ ਇਸ ਦਾ ਉਦਾਹਰਣ ਹੈ। ਸ਼ਿਵਾਲਿਕ ਫੁਟਹਿਲਸ ਤੋਂ ਨਿਕਲ ਕੇ ਸਤਲੁਜ 'ਚ ਮਿਲਣ ਵਾਲੀ ਇਹ ਨਦੀ ਕਈ ਜਗ੍ਹਾ ਨਾਜਾਇਜ਼ ਕਬਜ਼ੇ ਦੀ ਮਾਰ ਝੱਲ ਰਹੀ ਹੈ। ਇਹੀ ਹਾਲਤ ਹੋਰ ਬਰਸਾਤੀ ਨਦੀ-ਨਾਲਿਆਂ ਦੀ ਹੈ।

ਸਤਲੁਜ-ਬਿਆਸ ਦੇ ਆਸਪਾਸ ਫੈਲ ਰਹੀ ਬਿਮਾਰੀ:
ਪੰਜਾਬ 'ਚ ਵਾਤਾਵਰਨ ਪ੍ਰਦੂਸ਼ਣ ਬਿਮਾਰੀ ਦਾ ਕਾਰਨ ਬਣ ਰਿਹਾ ਹੈ। ਸਿਹਤ ਵਿਭਾਗ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਤਲੁਜ-ਬਿਆਸ 'ਚ ਪ੍ਰਦੂਸ਼ਣ ਕਾਰਨ ਆਸਪਾਸ ਰਹਿਣ ਵਾਲੇ ਬਾਸ਼ਿੰਦੇ ਚਰਮਰੋਗ, ਢਿੱਡ, ਸਾਹ, ਫੇਫੜੇ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹੋ ਰਹੇ ਹਨ। ਜਨਵਰੀ ਤੋਂ ਅਗਸਤ, 2018 ਤੱਕ ਨਦੀ ਦੇ ਆਸਪਾਸ ਦੇ ਜਿਲ੍ਹਿਆਂ ਦੇ ਹਸਪਤਾਲਾਂ 'ਚ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਇਕਲੇ ਲੁਧਿਆਣਾ 'ਚ ਚਰਮਰੋਗ, ਢਿੱਡ ਖ਼ਰਾਬ, ਸਾਹ, ਫੇਫੜਿਆਂ ਦੀ ਸਮੱਸਿਆ ਦੇ ਨਾਲ ਹਾਈ ਬਲੱਡ ਪ੍ਰੈਸ਼ਰ ਦੇ ਸ਼ਿਕਾਰ ਮਰੀਜ਼ਾਂ ਦੀ ਬਹੁਤਾਤ ਪਾਈ ਗਈ ਹੈ। ਇਸ ਕੜੀ 'ਚ ਰੋਪੜ, ਫਾਜ਼ਿਲਕਾ ਜਿਲ੍ਹੇ 'ਚ ਵੀ ਚਰਮਰੋਗ ਅਤੇ ਢਿੱਡ ਖ਼ਰਾਬ ਹੋਣ ਦੀਆਂ ਸ਼ਿਕਾਇਤਾਂ 'ਚ ਵਾਧਾ ਦਰਜ ਕੀਤੀ ਗਈ ਹੈ।

ਨਾਕਾਰਾ ਸੀਵਰੇਜ ਟ੍ਰੀਟਮੈਂਟ ਪਲਾਂਟ ਵੱਡਾ ਸਿਰਦਰਦ:
ਨੇਤਾ ਕੁੱਝ ਵੀ ਕਹਿਣ, ਪਰ ਹਕੀਕਤ 'ਚ ਵਾਤਾਵਰਨ ਸੰਭਾਲ ਦੀਆਂ ਕੋਸ਼ਿਸ਼ਾਂ ਕਾਗਜਾਂ ਤੱਕ ਸੀਮਿਤ ਹਨ। ਕੁੱਝ ਮਹੀਨੇ ਪਹਿਲਾਂ ਇਕ ਰਿਪੋਰਟ 'ਚ ਸਾਹਮਣੇ ਆਇਆ ਸੀ ਕਿ ਗੰਦੇ ਪਾਣੀ ਨੂੰ ਸਾਫ਼ ਕਰਨ ਲਈ ਪ੍ਰਦੇਸ਼ 'ਚ ਜੋ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਏ ਗਏ ਹਨ, ਉਨ੍ਹਾਂ 'ਚੋਂ ਜ਼ਿਆਦਾਤਰ ਕੰਡਮ ਹਨ। ਜੋ ਚੱਲ ਵੀ ਰਹੇ ਹਨ, ਉਨ੍ਹਾਂ ਵਿਚੋਂ ਨਿਕਲਣ ਵਾਲਾ ਪਾਣੀ ਬਿਨਾਂ ਸ਼ੁੱਧੀਕਰਨ ਦੇ ਹੀ ਨਦੀਆਂ 'ਚ ਸੁੱਟਿਆ ਜਾ ਰਿਹਾ ਹੈ।

15 ਫੀਸਦੀ ਹਰਿਆਲੀ ਦਾ ਸੁਪਨਾ ਵੀ ਅਧੂਰਾ:
ਚੋਣ ਵਾਅਦਿਆਂ ਦੇ ਉਲਟ ਸੱਤਾਸੁਖ ਭੋਗਣ ਵਾਲੀਆਂ ਸਰਕਾਰਾਂ ਪੰਜਾਬ ਦੀ ਹਰਿਆਲੀ 'ਚ ਕੋਈ ਯੋਗਦਾਨ ਨਹੀਂ ਦੇ ਸਕੀਆਂ ਹਨ। ਸਾਬਕਾ ਸਰਕਾਰ ਨੇ ਜੰਗਲ ਨੀਤੀ ਦਾ ਐਲਾਨ ਕਰਦਿਆਂ ਦਾਅਵਾ ਕੀਤਾ ਸੀ ਕਿ 2017 ਤੇ ਫਿਰ 2022 ਤੱਕ 15 ਫੀਸਦੀ ਪੰਜਾਬ ਹਰਿਆ-ਭਰਿਆ ਹੋ ਜਾਵੇਗਾ, ਪਰ ਅਜਿਹਾ ਨਹੀਂ ਹੋ ਸਕਿਆ। ਪੰਜਾਬ 'ਚ ਅੱਜ ਵੀ ਹਰਿਆਲੀ 6 ਫੀਸਦੀ ਦੇ ਆਸਪਾਸ ਤੱਕ ਹੀ ਸੀਮਿਤ ਹੈ।

ਕਾਂਗਰਸ ਦਾ ਐਲਾਨ, ਪ੍ਰਦੂਸ਼ਣ ਮੁਕਤ ਵਾਤਾਵਰਨ:
ਕਾਂਗਰਸ ਨੇ ਆਪਣੇ ਮੈਨੀਫੈਸਟੋ 'ਚ ਪ੍ਰਦੂਸ਼ਣ ਮੁਕਤ ਵਾਤਾਵਰਨ ਦੀ ਗੱਲ ਕਹੀ ਹੈ। ਮੈਨੀਫੈਸਟੋ 'ਚ ਕਿਹਾ ਗਿਆ ਹੈ ਕਿ ਗਲੋਬਲ ਵਾਰਮਿੰਗ ਖਿਲਾਫ਼ ਲੜਾਈ ਅਤੇ ਵਾਤਾਵਰਨ ਸੰਭਾਲ ਲਈ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ ਬੇਹਦ ਮਜਬੂਤੀ ਨਾਲ ਲਾਗੂ ਕੀਤਾ ਜਾਵੇਗਾ।ਵਡਮੁੱਲੇ ਕੁਦਰਤੀ ਸਰੋਤਾਂ ਜਿਵੇਂ ਜੰਗਲ, ਜੰਗਲੀ ਜੀਵ, ਜਲ ਨਿਕਾਏ, ਨਦੀਆਂ, ਸਵੱਛ ਹਵਾ ਅਤੇ ਕੰਢੀ ਖੇਤਰਾਂ ਦੀ ਸੰਭਾਲ ਕੀਤੀ ਜਾਵੇਗੀ। ਵਾਤਾਵਰਨ ਸੰਭਾਲ ਅਥਾਰਟੀ ਦੀ ਸਥਾਪਨਾ ਹੋਵੇਗੀ।

ਭਾਜਪਾ ਦਾ ਵਾਅਦਾ, ਜਲ ਸ਼ਕਤੀ ਮੰਤਰਾਲਾ:
ਭਾਜਪਾ ਨੇ ਆਪਣੇ ਸੰਕਲਪ ਪੱਤਰ 'ਚ ਜਲ ਸ਼ਕਤੀ ਮੰਤਰਾਲਾ ਬਣਾਉਣ ਦੀ ਗੱਲ ਕਹੀ ਹੈ, ਜਿਸ ਰਾਹੀਂ ਗ੍ਰਾਊਂਡ ਵਾਟਰ ਰਿਚਾਰਜ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਭਾਜਪਾ ਦਾ ਵਾਅਦਾ ਹੈ ਕਿ ਅਗਲੇ 5 ਸਾਲ ਦੌਰਾਨ ਹਰ ਇਕ ਸ਼ਹਿਰ 'ਚ ਪ੍ਰਦੂਸ਼ਣ ਦਾ ਪੱਧਰ ਘੱਟ ਤੋਂ ਘੱਟ 35 ਫੀਸਦੀ ਹੇਠਾਂ ਲੈ ਕੇ ਆਣਗੇ। ਨਦੀਆਂ ਦੇ ਪ੍ਰਦੂਸ਼ਣ 'ਤੇ ਨਜ਼ਰ ਰੱਖਣ ਲਈ ਤਕਨੀਕੀ ਤੌਰ 'ਤੇ ਰਣਨੀਤੀ ਤਿਆਰ ਕੀਤੀ ਜਾਵੇਗੀ। ਰਾਸ਼ਟਰ ਨੂੰ ਹਰਿਆ-ਭਰਿਆ ਬਣਾਉਣ ਲਈ ਯਤਨ ਕੀਤੇ ਜਾਣਗੇ। ਹਿਮਾਲਿਆ ਦੇ ਰਾਜਾਂ ਲਈ ਗੀ੍ਰਨ ਬੋਨਸ ਦੇ ਰੂਪ 'ਚ ਵਿਸ਼ੇਸ਼ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਸ਼੍ਰੋਮਣੀ ਅਕਾਲੀ ਦਲ ਵੀ ਕਰਦਾ ਹੈ ਚੋਣ ਵਾਅਦਾ:
ਸ਼੍ਰੋਮਣੀ ਅਕਾਲੀ ਦਲ ਵੀ ਪੰਜਾਬ 'ਚ ਨਦੀਆਂ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਵਾਅਦਾ ਕਰਦਾ ਰਿਹਾ ਹੈ। 2014 ਦੇ ਲੋਕਸਭਾ ਅਤੇ 2017 ਦੇ ਵਿਧਾਨਸਭਾ ਚੋਣ 'ਚ ਅਕਾਲੀ ਦਲ ਨੇ ਨਦੀਆਂ ਦੀ ਸਾਫ਼-ਸਫਾਈ ਦਾ ਵਾਅਦਾ ਕੀਤਾ ਸੀ। ਹਾਲਾਂਕਿ 2017 ਤੱਕ ਸੱਤਾ 'ਚ ਰਹਿੰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਨਦੀਆਂ ਦੀ ਜਲ ਗੁਣਵੱਤਾ ਦੇ ਸੁਧਾਰ 'ਚ ਰਾਜ ਪੱਧਰ 'ਤੇ ਕੋਈ ਠੋਸ ਯਤਨ ਨਹੀਂ ਕੀਤੇ, ਕੇਂਦਰ ਸਰਕਾਰ ਦੇ ਪੱਧਰ 'ਤੇ ਜੋ ਸਕੀਮ ਲਾਂਚ ਹੋਈ, ਉਸ ਦੇ ਤਹਿਤ ਕੰਮਾਂ 'ਤੇ ਧਿਆਨ ਦਿੱਤਾ ਗਿਆ।

  • Chandigarh
  • pollution free Punjab
  • politicians
  • political dreams
  • ਚੰਡੀਗੜ੍ਹ
  • ਪ੍ਰਦੂਸ਼ਣ ਮੁਕਤ ਪੰਜਾਬ
  • ਨੇਤਾਵਾਂ
  • ਸਿਆਸੀ ਸੁਪਨਾ

ਲੋਕ ਸਭਾ ਚੋਣਾਂ : ਪੰਜਾਬ 'ਚ ਤੀਜੇ ਦਿਨ 32 ਨਾਮਜ਼ਦਗੀਆਂ ਦਾਖਲ

NEXT STORY

Stories You May Like

  • these railway board employees will also fulfill their dream of becoming officers
    ਰੇਲਵੇ ਬੋਰਡ ਦਾ ਵੱਡਾ ਇਤਿਹਾਸਕ ਫੈਸਲਾ: ਹੁਣ ਇਨ੍ਹਾਂ ਮੁਲਾਜ਼ਮਾਂ ਦਾ ਵੀ ਅਫਸਰ ਬਣਨ ਦਾ ਸੁਪਨਾ ਹੋਵੇਗਾ ਪੂਰਾ
  • west bengal elections  candidates
    ਪੱਛਮੀ ਬੰਗਾਲ ਚੋਣਾਂ: ਪੱਛੜੇ ਕਈ ਉਮੀਦਵਾਰ, ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਨੇ ਜਤਾਇਆ ਗੜਬੜੀ ਦਾ ਸ਼ੱਕ
  • assembly elections punjab bjp
    ਪੰਜਾਬ 'ਚ ਸਿਆਸੀ ਹਲਚਲ ਤੇਜ਼, ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਐਲਾਨ
  • india uae free trade agreement  trade crosses 100 billion dollars
    ਭਾਰਤ-ਯੂਏਈ ਮੁਕਤ ਵਪਾਰ ਸਮਝੌਤੇ ਦਾ ਵੱਡਾ ਅਸਰ, ਦੁਵੱਲਾ ਵਪਾਰ 100 ਅਰਬ ਡਾਲਰ ਦੇ ਪਾਰ
  • punjab politics
    ਪੰਜਾਬ ਦੇ ਬਦਲਦੇ ਸਿਆਸੀ ਹਾਲਾਤ ਅਕਾਲੀ ਧੜਿਆਂ ਲਈ ਚਿੰਤਾ ਦਾ ਵਿਸ਼ਾ
  • punjab politics update
    ਪੰਜਾਬ 'ਚ ਸਿਆਸੀ ਹਲਚਲ ਤੇਜ਼! ਸਾਬਕਾ ਕੈਬਨਿਟ ਮੰਤਰੀ ਦਾ ਪੁੱਤਰ ਭਾਜਪਾ 'ਚ ਸ਼ਾਮਲ
  • political atmosphere in gurdaspur of the municipal council elections sounded
    ਗੁਰਦਾਸਪੁਰ ’ਚ ਨਗਰ ਕੌਂਸਲ ਚੋਣਾਂ ਦਾ ਬਿਗੁਲ ਵੱਜਣ ਤੋਂ ਪਹਿਲਾਂ ਹੀ ਸਿਆਸੀ ਮਾਹੌਲ ਭਖਿਆ
  • hospital cash gold recovery west bengal
    ਆਪ੍ਰੇਸ਼ਨ ਥੀਏਟਰ 'ਚ Gold ਤੇ ਕੈਸ਼! ਸਿਆਸੀ ਆਗੂਆਂ ਦੀ ਕਾਲੀ ਕਮਾਈ ਦਾ ਅੱਡਾ ਬਣਿਆ ਸਰਕਾਰੀ ਹਸਪਤਾਲ
  • golden opportunity to work in uae
    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ ਡਰਾਈਵਰ ਤੇ GCC ਵਾਲੇ ਟਰੱਕ...
  • jalandhar cp s statement in activa blast case near bsf chowk
    BSF ਚੌਕ ਨੇੜੇ ਬਲਾਸਟ ਮਾਮਲੇ 'ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ...
  • blast in activa near bsf chowk in jalandhar
    ਜਲੰਧਰ ਦੇ BSF ਚੌਕ ਨੇੜੇ ਐਕਟਿਵਾ 'ਚ ਹੋਇਆ ਬਲਾਸਟ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
  • punjab national bank my heeran gate bank locker
    ਜਲੰਧਰ ਦੇ ਪੰਜਾਬ ਨੈਸ਼ਨਲ ਬੈਂਕ 'ਚ ਹੈਰਾਨ ਕਰਨ ਵਾਲੀ ਘਟਨਾ, ਬੈਂਕ 'ਚੋਂ ਗਾਇਬ ਹੋਇਆ...
  • big warning in these areas in punjab tomorrow
    ਪੰਜਾਬ 'ਚ ਭਲਕੇ ਇਨ੍ਹਾਂ ਇਲਾਕਿਆਂ 'ਚ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਦਿੱਤੀ...
  • new country from canada
    ਕੈਨੇਡਾ ਤੋਂ ਟੁੱਟ ਕੇ ਬਣੇਗਾ ਨਵਾਂ ਦੇਸ਼ ! ਰੈਫਰੈਂਡਮ ਲਈ ਉੱਠੀ ਆਵਾਜ਼, ਹਜ਼ਾਰਾਂ...
  • punjab new problem arises regarding driving licenses
    ਪੰਜਾਬ : ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਖੜ੍ਹੀ ਹੋਈ ਨਵੀਂ ਮੁਸੀਬਤ, ਲੋਕਾਂ ਲਈ...
  • power cut in jalandhar
    ਲੱਗ ਗਿਆ ਲੰਮਾ POWER CUT! ਜਾਣੋ ਕਦੋਂ ਆਵੇਗੀ ਬੱਤੀ
Trending
Ek Nazar
weather update

ਪੈ ਗਏ ਮੋਟੇ-ਮੋਟੇ ਗੜ੍ਹੇ! ਅਗਲੇ 2 ਦਿਨ ਹਨ੍ਹੇਰੀ-ਤੂਫ਼ਾਨ ਨਾਲ ਭਾਰੀ ਮੀਂਹ ਦਾ...

power cut in punjab

ਪੰਜਾਬ 'ਚ ਬੁੱਧਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਜਾਣੋ ਕਦੋਂ ਆਵੇਗੀ...

ipl 2026 remove rishabh pant

'ਰਿਸ਼ਭ ਪੰਤ ਨੂੰ ਤੁਰੰਤ ਕਪਤਾਨੀ ਤੋਂ ਹਟਾਓ', ਦਿੱਗਜਾਂ ਨੇ LSG ਨੂੰ ਦਿੱਤਾ 'ਮਾਸਟਰ...

vastu tips for money

ਅਲਮਾਰੀ ਜਾਂ ਲਾਕਰ ਨਹੀਂ ਇਸ ਥਾਂ ਰੱਖੋਂ ਪੈਸੇ, ਹੋਵੇਗੀ ਧਨ ਦੀ ਵਰਖਾ

sri lankan leaders congratulate vijay

ਸ਼੍ਰੀਲੰਕਾ ਦੇ ਨੇਤਾਵਾਂ ਨੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ 'ਚ ਜਿੱਤ 'ਤੇ ਵਿਜੇ...

pakistan navy assisted indian vessel

ਪਾਕਿਸਤਾਨੀ ਨੇਵੀ ਦੀ ਦਰਿਆਦਿਲੀ, ਅਰਬ ਸਾਗਰ 'ਚ ਫਸੇ ਭਾਰਤੀ ਜਹਾਜ਼ ਦੀ ਕੀਤੀ ਸਹਾਇਤਾ

mine collapse in colombia

ਕੋਲੰਬੀਆ 'ਚ ਖਾਨ ਹਾਦਸਾ, 9 ਲੋਕਾਂ ਦੀ ਮੌਤ

wife elopes with 55 year old village head cash

ਸੁਲਾਹ ਕਰਵਾਉਣ ਆਏ ਪ੍ਰਧਾਨ ਜੀ 33 ਸਾਲ ਛੋਟੀ ਨਵੀਂ ਵਿਆਹੀ ਲੈ ਕੇ ਹੋ ਗਏ ਫਰਾਰ!

kidney disease symptoms chronic kidney disease

'ਸਾਈਲੈਂਟ ਕਿੱਲਰ' ਹੈ ਕਿਡਨੀ ਦੀ ਬੀਮਾਰੀ! ਸਿਰਫ ਪੈਰਾਂ ਦੀ ਸੋਜ ਹੀ ਨਹੀਂ ਇਸ ਦਾ...

maulana mohammad idris prominent cleric shot dead in pakistan

ਪਾਕਿਸਤਾਨ 'ਚ ਇੱਕ ਪ੍ਰਮੁੱਖ ਮੌਲਵੀ ਦੀ ਗੋਲੀ ਮਾਰ ਕੇ ਹੱਤਿਆ

husband wife before first anniversary

ਗੁਆਂਢਣ ਦੇ ਇਸ਼ਕ 'ਚ ਅੰਨ੍ਹਾ ਹੋਇਆ ਪਤੀ, ਪਹਿਲੀ ਐਨੀਵਰਸਰੀ ਤੋਂ ਪਹਿਲਾਂ ਹੀ...

indian journalists win pulitzer prize

ਮਾਣ ਦੀ ਗੱਲ, ਦੋ ਭਾਰਤੀ ਪੱਤਰਕਾਰਾਂ ਨੇ ਜਿੱਤਿਆ ਪੁਲਿਤਜ਼ਰ ਪੁਰਸਕਾਰ

pakistan resumes exports of alcoholic beverages

ਪੰਜ ਦਹਾਕਿਆਂ ਬਾਅਦ ਪਾਕਿਸਤਾਨ ਮੁੜ ਵੇਚੇਗਾ 'ਸ਼ਰਾਬ'

rbi  s big decision  emi rules will change  borrowers will get big relief

RBI ਦਾ ਵੱਡਾ ਫੈਸਲਾ: ਬਦਲ ਜਾਣਗੇ EMI ਦੇ ਨਿਯਮ, ਕਰਜ਼ਦਾਰਾਂ ਨੂੰ ਮਿਲੇਗੀ ਵੱਡੀ...

a famous bollywood actress will become a bride at the age of 39

ਵਿਆਹ ਹੋ ਗਿਆ ਪੱਕਾ ! 39 ਸਾਲ ਦੀ ਉਮਰ 'ਚ ਦੁਲਹਨ ਬਣੇਗੀ ਮਸ਼ਹੂਰ ਬਾਲੀਵੁੱਡ...

actor santhosh nair was killed in road accident in pathanamthitta

100 ਤੋਂ ਵੱਧ ਫ਼ਿਲਮਾਂ ਕਰ ਚੁੱਕੇ ਮਸ਼ਹੂਰ ਅਦਾਕਾਰ ਦੀ ਸੜਕ ਹਾਦਸੇ 'ਚ ਮੌਤ !...

imd rain alert orange yellow alerts

Rain Alert: ਗੜ੍ਹੇਮਾਰੀ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ! 15 ਸੂਬਿਆਂ 'ਚ ਆਰੇਂਜ...

cannes 2026 guest list  ammy virk  karan to represent india on global stage

ਪਹਿਲੀ ਵਾਰ ਕਾਨਸ ਦੇ ਰੈੱਡ ਕਾਰਪੇਟ 'ਤੇ ਨਜ਼ਰ ਆਉਣਗੇ ਐਮੀ ਵਿਰਕ !

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • drug addiction made the son a murderer
      ਨਸ਼ੇ ਨੇ ਪੁੱਤ ਨੂੰ ਬਣਾਇਆ ਕਾਤਲ! ਬੋਲੇਰੋ ਚੜ੍ਹਾ ਕੇ ਕਰ'ਤਾ ਪਿਓ ਦਾ ਕਤਲ
    • blast in activa near bsf chowk in jalandhar
      ਜਲੰਧਰ ਦੇ BSF ਚੌਕ ਨੇੜੇ ਐਕਟਿਵਾ 'ਚ ਹੋਇਆ ਬਲਾਸਟ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
    • woke up after 6 months case registered
      ਪਿਆਰ 'ਚ ਧੋਖਾ ਮਿਲਣ 'ਤੇ ਨੌਜਵਾਨ ਨੇ ਕੀਤੀ ਸੀ ਖੁਦਕੁਸ਼ੀ; 6 ਮਹੀਨੇ ਬਾਅਦ...
    • indian farmers union ekta dakounda warns of protest
      ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਸੰਘਰਸ਼ ਦੀ ਦਿੱਤੀ ਚਿਤਾਵਨੀ
    • sdm aditya sharma himself went t
      ਡੇਰਾ ਬਾਬਾ ਨਾਨਕ ਦੇ ਐੱਸ.ਡੀ.ਐੱਮ. ਆਦਿਤਿਆ ਸ਼ਰਮਾ ਨੇ ਖੁਦ ਮੌਕੇ 'ਤੇ ਖੇਤ 'ਚ ਜਾ...
    • 4 pakistani prisoners return home after serving sentence in india
      ਭਾਰਤ 'ਚ ਸਜ਼ਾ ਕੱਟ ਕੇ ਵਤਨ ਪਰਤੇ 4 ਪਾਕਿਸਤਾਨੀ ਕੈਦੀ, ਸੁਣਾਈ ਹੱਡਬੀਤੀ
    • punjab national bank my heeran gate bank locker
      ਜਲੰਧਰ ਦੇ ਪੰਜਾਬ ਨੈਸ਼ਨਲ ਬੈਂਕ 'ਚ ਹੈਰਾਨ ਕਰਨ ਵਾਲੀ ਘਟਨਾ, ਬੈਂਕ 'ਚੋਂ ਗਾਇਬ ਹੋਇਆ...
    • sri akal takht sahib summons chief khalsa diwan committee
      ਸ੍ਰੀ ਅਕਾਲ ਤਖ਼ਤ ਸਾਹਿਬ ਨੇ ਚੀਫ ਖਾਲਸਾ ਦੀਵਾਨ ਦੀ ਕਮੇਟੀ ਨੂੰ ਕੀਤਾ ਤਲਬ, 8 ਮਈ...
    • big warning for punjab teachers
      ਪੰਜਾਬ ਦੇ ਅਧਿਆਪਕਾਂ ਲਈ ਵੱਡੀ ਚਿਤਾਵਨੀ! ਸਿੱਖਿਆ ਵਿਭਾਗ ਨੇ 14 ਮਈ ਦਿੱਤੀ ਆਖਰੀ...
    • lottery in punjab  lottery of one and a half crore
      ਪੰਜਾਬ : ਗਰੀਬ ਦੀ ਕਿਸਮਤ ਨੇ ਮਾਰੀ ਪਲਟੀ, 200 ਰੁਪਏ ਨੇ ਬਣਾ ਦਿੱਤਾ ਕਰੋੜਪਤੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +