ਚੰਡੀਗੜ੍ਹ : ਪੰਜਾਬ ਕਾਂਗਰਸ 'ਚ ਕਲੇਸ਼ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਧੜੇ ਦੀ ਅੱਜ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨਾਲ ਮੀਟਿੰਗ ਹੋਣ ਜਾ ਰਹੀ ਹੈ। ਇਹ ਮੀਟਿੰਗ ਕਾਂਗਰਸੀ ਆਗੂ ਰਾਣਾ ਗੁਰਜੀਤ ਦੇ ਘਰ ਹੋ ਰਹੀ ਹੈ। ਇਸ ਬਾਰੇ ਜਦੋਂ ਚਰਨਜੀਤ ਚੰਨੀ ਨੂੰ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਸਾਡਾ ਸਟੈਂਡ ਕਲੀਅਰ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਸੀਂ ਮੀਟਿੰਗ 'ਚ ਤੇਲ ਦੇਖਾਂਗੇ ਅਤੇ ਤੇਲ ਦੀ ਧਾਰ ਦੇਖਾਂਗੇ, ਇਸ ਤੋਂ ਬਾਅਦ ਹੀ ਕੋਈ ਫ਼ੈਸਲਾ ਲਿਆ ਜਾਵੇਗਾ। ਇਹ ਵੀ ਦੱਸ ਦੇਈਏ ਕਿ ਰਾਜਾ ਵੜਿੰਗ ਇਸ ਮੀਟਿੰਗ 'ਚ ਸ਼ਾਮਲ ਨਹੀਂ ਹੋ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ 14 ਜੁਲਾਈ ਲਈ ਵੱਡਾ ਐਲਾਨ, ਪੂਰੇ ਸੂਬੇ ਦੇ ਟੋਲ ਪਲਾਜ਼ੇ ਹੋਣਗੇ ਮੁਫ਼ਤ
ਸਭ ਦੀਆਂ ਨਜ਼ਰਾਂ ਮੀਟਿੰਗ 'ਤੇ ਟਿਕੀਆਂ
ਹੁਣ ਸਾਰਿਆਂ ਦੀ ਨਜ਼ਰ ਅੱਜ ਦੀ ਮੀਟਿੰਗ 'ਤੇ ਟਿਕੀ ਹੋਈ ਹੈ। ਜੇਕਰ ਇਸ ਬੈਠਕ 'ਚ ਕੋਈ ਸਹਿਮਤੀ ਬਣ ਜਾਂਦੀ ਹੈ ਤਾਂ ਪੰਜਾਬ ਕਾਂਗਰਸ ਲਈ ਇਹ ਵੱਡੀ ਰਾਹਤ ਹੋਵੇਗੀ ਅਤੇ ਪਾਰਟੀ 2027 ਦੀਆਂ ਚੋਣਾਂ ਦੀ ਤਿਆਰੀ ਵੱਲ ਧਿਆਨ ਕੇਂਦਰਿਤ ਕਰ ਸਕੇਗੀ ਪਰ ਜੇਕਰ ਮੀਟਿੰਗ ਤੋਂ ਬਾਅਦ ਵੀ ਨਾਰਾਜ਼ਗੀ ਜਾਰੀ ਰਹਿੰਦੀ ਹੈ ਤਾਂ ਇਹ ਸਪੱਸ਼ਟ ਹੋ ਜਾਵੇਗਾ ਕਿ ਪੰਜਾਬ ਕਾਂਗਰਸ ਦਾ ਅੰਦਰੂਨੀ ਕਾਟੋ-ਕਲੇਸ਼ ਅਜੇ ਖ਼ਤਮ ਨਹੀਂ ਹੋਇਆ।
ਇਹ ਵੀ ਪੜ੍ਹੋ : ਕੀ ਅੱਜ ਖ਼ਤਮ ਹੋਵੇਗਾ ਪੰਜਾਬ ਕਾਂਗਰਸ ਦਾ ਕਾਟੋ-ਕਲੇਸ਼? ਪੰਜਾਬ 'ਚ ਵਧੀ ਸਿਆਸੀ ਹਲਚਲ
ਸਿਆਸੀ ਮਾਹਰਾਂ ਦੀ ਨਜ਼ਰ 'ਚ ਇਹ ਮੀਟਿੰਗ ਸਿਰਫ਼ ਰਸਮੀ ਮੁਲਾਕਾਤ ਨਹੀਂ, ਸਗੋਂ ਪੰਜਾਬ ਕਾਂਗਰਸ ਦੀ ਅੰਦਰੂਨੀ ਏਕਤਾ ਦੀ ਅਸਲ ਪਰਖ ਹੈ। ਇੱਕ ਪਾਸੇ ਭੂਪੇਸ਼ ਬਘੇਲ ਹਾਈਕਮਾਨ ਦੇ ਫ਼ੈਸਲੇ 'ਤੇ ਅਡਿੱਗ ਹਨ, ਜਦੋਂ ਕਿ ਦੂਜੇ ਪਾਸੇ ਚੰਨੀ ਧੜਾ ਆਪਣੀਆਂ ਸ਼ਰਤਾਂ ਅਤੇ ਆਪਣੇ ਸਿਆਸੀ ਸੰਦੇਸ਼ ਨਾਲ ਮੈਦਾਨ 'ਚ ਹਨ। ਅਜਿਹੇ 'ਚ ਅੱਜ ਦੀ ਮੀਟਿੰਗ ਇਹ ਤੈਅ ਕਰੇਗੀ ਕਿ ਪੰਜਾਬ ਕਾਂਗਰਸ 'ਚ ਸਮਝੌਤੇ ਦਾ ਨਵਾਂ ਅਧਿਆਏ ਸ਼ੁਰੂ ਹੁੰਦਾ ਹੈ ਜਾਂ ਅੰਦਰੂਨੀ ਖਿੱਚੋਤਾਣ ਦਾ ਸਿਲਸਿਲਾ ਹੋਰ ਲੰਬਾ ਚੱਲਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਾਅਲੀ NOC ਨਾਲ ਰਜਿਸਟਰੀਆਂ ਕਰਵਾਉਣ ਵਾਲੇ ਅਫ਼ਸਰਾਂ ਖ਼ਿਲਾਫ਼ ਕਾਰਵਾਈ ਦੀ ਮੰਗ
NEXT STORY