ਕੋਟਕਪੂਰਾ (ਨਰਿੰਦਰ) - ਖੇਤੀਬਾਡ਼ੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲਾ ਫਰੀਦਕੋਟ ਦੇ ਬਲਾਕ ਕੋਟਕਪੂਰਾ ਵੱਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਖੇਤੀਬਾਡ਼ੀ ਅਫਸਰ ਡਾ. ਹਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮੰਡੀ ਕੋਟਕਪੂਰਾ ਦੇ ਸਮੂਹ ਦੁਕਾਨਦਾਰਾਂ ਨਾਲ ਖਾਦ, ਕੀਡ਼ੇਮਾਰ ਦਵਾਈਆਂ ਅਤੇ ਬੀਜਾਂ ਦੀ ਵਿਕਰੀ ਕਰਨ ਸਬੰਧੀ ਮੀਟਿੰਗ ਕੀਤੀ ਗਈ ਅਤੇ ਇਸ ਦੇ ਨਾਲ ਹੀ ਕੀਡ਼ੇਮਾਰ ਦਵਾਈਆਂ ਅਤੇ ਬੀਜਾਂ ਦੀ ਚੈਕਿੰਗ ਕੀਤੀ ਗਈ। ਇਸ ਸਮੇਂ ਬਲਾਕ ਖੇਤੀਬਾਡ਼ੀ ਡਾ. ਪਾਖਰ ਸਿੰਘ, ਡਾ. ਗੁਰਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਨੇ ਸਮੂਹ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਕਿਸਾਨਾਂ ਨੂੰ ਮਨਜ਼ੂਰਸ਼ੁਦਾ ਖੇਤੀਬਾਡ਼ੀ ਵਸਤੂਅਾਂ ਹੀ ਵੇਚਣ ਅਤੇ ਹਰੇਕ ਕਿਸਾਨ ਨੂੰ ਵਿਕਰੀ ਕੀਡ਼ੇਮਾਰ ਦਵਾਈਅਾਂ, ਖਾਦਾਂ ਅਤੇ ਬੀਜਾਂ ਦੇ ਪੱਕੇ ਬਿੱਲ ਦਿੱਤੇ ਜਾਣ ਅਤੇ ਹਰ ਇਕ ਦੁਕਾਨਦਾਰ ਖੇਤੀਬਾਡ਼ੀ ਸਬੰਧੀ ਬੋਰਡ ਵੀ ਦੁਕਾਨ ’ਤੇ ਲਾਏ।
ਇਸ ਮੌਕੇ ਕਈ ਦੁਕਾਨਾਂ ਦੀ ਚੈਕਿੰਗ ਵੀ ਕੀਤੀ ਗਈ ਅਤੇ ਜੋ ਕਿਸਾਨ ਦੁਕਾਨਾਂ ਤੋਂ ਕੀਡ਼ੇਮਾਰ ਦਵਾਈਆਂ, ਖਾਦਾਂ ਅਤੇ ਬੀਜਾਂ ਆਦਿ ਖਰੀਦ ਕੇ ਲਿਜਾ ਰਹੇ ਸਨ, ਉਨ੍ਹਾਂ ਦੇ ਬਿੱਲ ਵੀ ਚੈੱਕ ਕੀਤੇ ਗਏ। ਡਾ. ਖਾਖਰ ਸਿੰਘ ਨੇ ਕਿਹਾ ਕਿ ਦੁਕਾਨਦਾਰ ਕਿਸਾਨਾਂ ਨੂੰ ਖਾਦਾਂ, ਬੀਜਾਂ ਅਤੇ ਕੀਡ਼ੇਮਾਰ ਦਵਾਈਅਾਂ ਦੀ ਮਾਤਰਾ ਸਬੰਧੀ ਪੂਰਨ ਜਾਣਕਾਰੀ ਦੇਣ।
ਸਰਕਾਰੀ ਹਸਪਤਾਲ ’ਚੋਂ ਏ. ਸੀ. ਤੇ ਹੋਰ ਸਾਮਾਨ ਚੋਰੀ
NEXT STORY