ਹੁਸ਼ਿਆਰਪੁਰ (ਘੁੰਮਣ) : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀਆਂ ਹਦਾਇਤਾਂ ਤਹਿਤ ਜ਼ੋਨਲ ਲਾਇਸੈਸਿੰਗ ਅਥਾਰਿਟੀ (ਡਰੱਗਜ਼) ਬਲਰਾਮ ਲੂਥਰਾ ਵਲੋਂ ਕੈਮਿਸਟ ਐਸੋਸੀਏਸ਼ਨ ਦੇ ਨਾਲ 24 ਘੰਟੇ ਦਵਾਈਆਂ ਦੀ ਉਪਲਬੱਧਤਾ ਬਾਰੇ ਅਹਿਮ ਮੀਟਿੰਗ ਕੀਤੀ ਗਈ। ਇਸ ਵਿਚ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਮਨ ਕਪੂਰ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਕੋਲ ਕਿਸੇ ਵੀ ਤਰ੍ਹਾਂ ਦੇ ਹਾਲਾਤ ਹੋਣ ’ਤੇ ਦਵਾਈਆਂ ਦਾ ਸਟਾਕ ਪੂਰਾ ਹੈ। ਇਸ ਦੇ ਨਾਲ ਉਨ੍ਹਾਂ ਇਹ ਵੀ ਦੱਸਿਆ ਕਿ ਆਮ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਹ ਪੂਰੀ ਤਨਦੇਹੀ ਨਾਲ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਗੇ।
ਜ਼ੋਨਲ ਲਾਇਸੈਸਿੰਗ ਅਥਾਰਿਟੀ ਬਲਰਾਮ ਲੂਥਰਾ ਵਲੋਂ ਹਰ ਤਹਿਸੀਲ ਦੀ ਕੈਮਿਸਟ ਐਸੋਸੀਏਸ਼ਨ ਨੂੰ ਇਹ ਅਪੀਲ ਕੀਤੀ ਕਿ ਉਹ ਆਪਣੇ ਪੱਧਰ ’ਤੇ ਵਾਰੋ-ਵਾਰ 24 ਘੰਟੇ ਦਵਾਈਆਂ ਦੀ ਉਪਲਬੱਧਤਾ ਨੂੰ ਨਿਸ਼ਚਿਤ ਕਰਨ। ਇਸ ’ਤੇ ਵੱਖ-ਵੱਖ ਕੈਮਿਸਟ ਐਸੋਸੀਏਸ਼ਨਾਂ ਨੇ ਲੋਕਾਂ ਦੀ ਸਹੂਲਤ ਵਾਸਤੇ ਮੈਡੀਕਲ ਸਟੋਰਾਂ ਦੇ ਨਾਮ ਜਾਰੀ ਕੀਤੇ ਹਨ ਜਿਨ੍ਹਾਂ ਵਿਚ ਹੁਸ਼ਿਆਰਪੁਰ ਵਿਖੇ ਏ ਡੀ ਮੈਡੀਕੋਜ਼ (ਅਮਨ ਹਸਪਤਾਲ), ਬੀ ਐੱਸ ਮੈਡੀਕੋਜ਼ (ਭਾਰਜ ਲਾਈਫ ਕੇਅਰ ਹਸਪਤਾਲ), ਦਸਮੇਸ਼ ਮੈਡੀਕਲ ਸਟੋਰ (ਚਰਨ ਕਮਲ ਹਸਪਤਾਲ ), ਦੇਵ ਮੈਡੀਕਲ ਸਟੋਰ (ਐੱਚ ਡੀ ਮੈਡੀਕੇਅਰ ਮਲਟੀਸਪੈਸ਼ਲਿਟੀ), ਗੁਲਾਟੀ ਮੈਡੀਕੋਜ਼ (ਗੁਲਾਟੀ ਹਸਪਤਾਲ), ਗੁਪਤਾ ਮੈਡੀਕਲ ਸਟੋਰ (ਗੁਪਤਾ ਸਕਿਨ ਐਂਡ ਆਈ ਕੇਅਰ ਹਸਪਤਾਲ), ਲਵਾਸਾ ਮੈਡੀਕਲ ਸਟੋਰ (ਲਵਾਸਾ ਹਸਪਤਾਲ ), ਮੰਜੂ ਮੈਡੀਕੋਜ਼ ( ਸ਼ਿਵਮ ਹਸਪਤਾਲ, ਸ਼ਿਵਮ ਫਾਰਮੇਸੀ ), ਰਾਜ ਮੈਡੀਕਲ ਸਟੋਰ (ਮਾਡਰਨ ਹਸਪਤਾਲ ), ਅਰੋੜਾ ਮੈਡੀਕਲ ਹਾਲ (ਪ੍ਰਭਾਤ ਚੌਕ), ਮੈਡੀਕਿੰਗ (ਨਾਰਦ ਹਸਪਤਾਲ ), ਕੇਡੀਐੱਮ ਮੈਡੀਕਲ ਸਟੋਰ (ਕੇ ਡੀ ਐੱਮ ਹਸਪਤਾਲ), ਸੇਂਟ ਜੋਸਫ ਫਾਰਮੇਸੀ (ਸੇਂਟ ਜੋਸਫ ਹਸਪਤਾਲ) ਤੇ ਸੂਦ ਮੈਡੀਕਲ ਸਟੋਰ ਸ਼ਾਮਲ ਹਨ।
ਇਸੇ ਤਰ੍ਹਾਂ ਗੜਸ਼ੰਕਰ ਵਿਖੇ 24 ਘੰਟੇ ਸਰਵਿਸ ਲਈ ਉਪਲਬੱਧ ਮੈਡੀਕਲ ਸਟੋਰਾਂ ਵਿਚ ਰਾਜਾ ਮੈਡੀਕਲ ਸਟੋਰ, ਏਸ਼ੀਅਨ ਮੈਡੀਕਲ ਸਟੋਰ, ਸਹਿਜ਼ਲ ਮੈਡੀਕਲ ਸਟੋਰ, ਪੁਨੀਤ ਮੈਡੀਕਲ ਸਟੋਰ, ਲੌਂਗੀਆ ਮੈਡੀਕਲ ਸਟੋਰ ਅਤੇ ਰਮਨਪ੍ਰੀਤ ਮੈਡੀਕਲ ਸਟੋਰ (ਰਮਨਪ੍ਰੀਤ ਹਸਪਤਾਲ) ਸ਼ਾਮਲ ਹਨ।
ਇਸ ਤੋਂ ਇਲਾਵਾ ਦਸੂਹਾ ਦੇ ਮੈਡੀਕਲ ਸਟੋਰਾਂ ਵਿਚ ਖੰਨਾ ਮੈਡੀਕੋਜ਼, ਸ਼ਰਮਾ ਮੈਡੀਕੋਜ਼, ਵਿਕਾਸ ਮੈਡੀਕੋਜ਼, ਪ੍ਰੇਮ ਮੈਡੀਕੋਜ਼, ਮੋਹਨ ਮੈਡੀਕੋਜ਼, ਦਸੂਹਾ ਮੈਡੀਸ਼ਨ ਸੈਟਰ, ਸਿੰਘ ਮੈਡੀਕੋਜ਼ ਸ਼ਾਮਲ ਹਨ। ਇਸੇ ਤਰ੍ਹਾਂ ਟਾਂਡਾ ਵਿਖੇ ਨਵੀਨ ਮੈਡੀਕਲ ਸਟੋਰ, ਮੋਹਿਤ ਮੈਡੀਕਲ ਸਟੋਰ, ਰਾਜ ਮੈਡੀਕਲ ਸਟੋਰ, ਜੈਨ ਮੈਡੀਕਲ ਸਟੋਰ, ਦਿਆਲ ਮੈਡੀਕਲ ਹਾਲ ਇਸ ਸੂਚੀ ਵਿਚ ਸ਼ਾਮਲ ਹਨ। ਇਸ ਤੋਂ ਇਲਾਵਾ ਗੜ੍ਹਦੀਵਾਲਾ ਵਿਖੇ ਥੰਮਨ ਮੈਡੀਕਿਊਰਾ, ਠਾਕੁਰ ਮੈਡੀਕੋਜ਼, ਸਿੱਧ ਸਾਈਂ ਮੈਡੀਕੋਜ਼, ਹੁੰਦਲ ਮੈਡੀਕੋਜ਼, ਸਿਮਰਨ ਮੈਡੀਕੋਜ਼, ਗੁਰੂ ਕਿਰਪਾ ਮੈਡੀਕੋਜ਼ ਅਤੇ ਗ਼ੁਪਤਾ ਮੈਡੀਕੋਜ਼ ਸ਼ਾਮਲ ਹਨ।
ਇਸੇ ਤਰ੍ਹਾਂ ਮੁਕੇਰੀਆਂ ਵਿਖੇ ਪ੍ਰਣਮ ਮੈਡੀਕਲ ਸਟੋਰ ( ਪ੍ਰਣਮ ਹਸਪਤਾਲ ), ਰਜੇਸ਼ ਮੈਡੀਕੋਜ਼, ਬਤਾਰਾ ਮੈਡੀਕੋਜ, ਪਾਲ ਮੈਡੀਕਲ ਸਟੋਰ, ਸਿੰਘ ਮੈਡੀਕਿਊਰਾ ਸ਼ਾਮਲ ਹਨ ਅਤੇ ਮਾਹਿਲਪੁਰ ਵਿਖੇ ਸਚਦੇਵਾ ਮੈਡੀਕਲ ਸਟੋਰ, ਅਭੀ ਮੈਡੀਕਲ ਸਟੋਰ, ਨੇਹਾ ਮੈਡੀਕਲ ਸਟੋਰ, ਜਨਤਾ ਮੈਡੀਕਲ ਸਟੋਰ ਅਤੇ ਮਦਾਨ ਮੈਡੀਕਲ ਸਟੋਰ (ਕੋਟਫਤੂਹੀ ) ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਸਰਕਾਰੀ ਦਫ਼ਤਰਾਂ ਨੂੰ ਲੈ ਕੇ ਵੱਡਾ ਫ਼ੈਸਲਾ
NEXT STORY