Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, NOV 03, 2026

    8:22:57 AM

  • kedarnath heavy snowfall

    ਕੇਦਾਰਨਾਥ ਧਾਮ ’ਚ ਭਾਰੀ ਬਰਫ਼ਬਾਰੀ, ਬਰਫ਼ ਦੀ ਚਿੱਟੀ...

  • earthquake in jammu and kashmir

    ਜੰਮੂ-ਕਸ਼ਮੀਰ 'ਚ ਦੇਰ ਰਾਤ ਕੰਬੀ ਧਰਤੀ: ਕਿਸ਼ਤਵਾੜ...

  • major gift from uk government to indians

    UK ਸਰਕਾਰ ਦਾ ਭਾਰਤੀਆਂ ਨੂੰ ਵੱਡਾ ਤੋਹਫ਼ਾ, ਕੇਅਰ...

  • bku kadian announces support for akali dal 2027 punjab vidhansabha elections

    BKU ਕਾਦੀਆਂ ਵੱਲੋਂ 2027 ਦੀਆਂ ਚੋਣਾਂ 'ਚ ਅਕਾਲੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Sangrur
  • ਮੁੱਖ ਮੰਤਰੀ ਦੀ ਕੋਠੀ ਅੱਗੇ ਕਲਰਕ ਟੈਸਟ ਪਾਸ ਯੂਨੀਅਨ ਨੇ ਲਗਾਇਆ ਧਰਨਾ, ਸੰਗਰੂਰ-ਪਟਿਆਲਾ ਮੁੱਖ ਰੋਡ ਕੀਤਾ ਜਾਮ

PUNJAB News Punjabi(ਪੰਜਾਬ)

ਮੁੱਖ ਮੰਤਰੀ ਦੀ ਕੋਠੀ ਅੱਗੇ ਕਲਰਕ ਟੈਸਟ ਪਾਸ ਯੂਨੀਅਨ ਨੇ ਲਗਾਇਆ ਧਰਨਾ, ਸੰਗਰੂਰ-ਪਟਿਆਲਾ ਮੁੱਖ ਰੋਡ ਕੀਤਾ ਜਾਮ

  • Updated: 01 May, 2022 09:54 PM
Sangrur
clerk test pass union protest
  • Share
    • Facebook
    • Tumblr
    • Linkedin
    • Twitter
  • Comment

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਕਲਰਕ ਟੈਸਟ ਪਾਸ ਯੂਨੀਅਨ ਪੰਜਾਬ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਜ਼ਬਰਦਸਤ ਰੋਸ ਰੈਲੀ ਕਰਕੇ ਸੰਗਰੂਰ-ਪਟਿਆਲਾ ਮੁੱਖ ਰੋਡ ਜਾਮ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਉਨ੍ਹਾਂ ਦੀਆਂ ਮੰਗਾਂ ਵੱਲ ਪੰਜਾਬ ਸਰਕਾਰ ਕੋਈ ਵੀ ਧਿਆਨ ਨਹੀਂ ਦੇ ਰਹੀ। ਯੂਨੀਅਨ ਦੇ ਸੂਬਾ ਪ੍ਰਧਾਨ ਗੌਰਵ ਗਾਬਾ, ਜਨਰਲ ਸਕੱਤਰ ਸੁਮਿੰਦਰ ਕੌਰ ਤੇ ਕੈਸ਼ੀਅਰ ਭੂਸ਼ਣ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਲੋਕਾਂ ਨੂੰ 'ਰੰਗਲਾ ਪੰਜਾਬ' ਬਣਾਉਣ ਦੇ ਜੋ ਸੁਪਨੇ ਦਿਖਾਏ ਸਨ, ਉਨ੍ਹਾਂ ਵਿੱਚ ਕਿਸੇ ਤਰ੍ਹਾਂ ਦੀ ਸੱਚਾਈ ਜਾਪਦੀ ਨਜ਼ਰ ਨਹੀਂ ਆ ਰਹੀ। ਇਕ ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਸਰਕਾਰ ਦੀ ਕਾਰਜਗੁਜ਼ਾਰੀ ਕਿਤੇ ਨਜ਼ਰ ਨਹੀਂ ਆ ਰਹੀ। ਜਗ੍ਹਾ-ਜਗ੍ਹਾ ਧਰਨੇ/ਮੁਜ਼ਾਹਰਿਆਂ ਦਾ ਮਾਹੌਲ ਫਿਰ ਤੋਂ ਬਣਦਾ ਨਜ਼ਰ ਆਉਣ ਲੱਗਾ ਹੈ।

ਇਹ ਵੀ ਪੜ੍ਹੋ : ਸਰੋਤਿਆਂ ਦੀ ਪਸੰਦ ਬਣਿਆ 'ਸੌਂਕਣ ਸੌਂਕਣੇ' ਫ਼ਿਲਮ ਦਾ ਗੀਤ 'ਸਾਡੇ ਕੋਠੇ ਉੱਤੇ' (ਵੀਡੀਓ)

PunjabKesari

ਆਗੂਆਂ ਨੇ ਕਿਹਾ ਕਿ ਪਿਛਲੇ 18 ਦਿਨਾਂ ਤੋਂ ਸੀ. ਐੱਮ. ਭਗਵੰਤ ਮਾਨ ਦੀ ਰਿਹਾਇਸ਼ ਸਾਹਮਣੇ ਕਲਰਕ ਯੂਨੀਅਨ ਵੱਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ। ਗਰਮੀ ਦੀ ਰੁੱਤ, ਤੱਤੀਆਂ ਹਵਾਵਾਂ ਵਿੱਚ ਜਿੱਥੇ ਆਮ ਲੋਕ ਘਰਾਂ 'ਚੋਂ ਬਾਹਰ ਨਹੀਂ ਨਿਕਲਦੇ, ਉੱਥੇ ਕਲਰਕ ਟੈਸਟ ਪਾਸ ਯੂਨੀਅਨ ਆਪਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਸੜਕਾਂ 'ਤੇ ਰੋਸ ਮੁਜ਼ਾਹਰਾ ਕਰਨ ਲਈ ਮਜਬੂਰ ਹੋਏ ਹਨ। ਇੰਨੇ ਦਿਨ ਬੀਤਣ ਦੇ ਬਾਵਜੂਦ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਯੂਨੀਅਨ ਦੀਆਂ ਮੰਗਾਂ ਬਾਰੇ ਨਹੀਂ ਪੁੱਛਿਆ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਪਿਛਲੇ 6 ਸਾਲਾਂ ਤੋਂ ਸਰਕਾਰ ਨੇ ਕਲਰਕਾਂ ਦੀ ਕੋਈ ਨਵੀਂ ਭਰਤੀ ਨਹੀਂ ਕੀਤੀ ਤੇ ਹੁਣ ਜੇਕਰ 'ਆਪ' ਸਰਕਾਰ ਵੀ ਕੋਈ ਕਦਮ ਨਹੀਂ ਚੁੱਕਦੀ ਤਾਂ ਇਹ ਬਹੁਤ ਹੀ ਨਿੰਦਣਯੋਗ ਕਦਮ ਹੋਏਗਾ ਕਿਉਂਕਿ 04/2016 ਕਲਰਕ ਟੈਸਟ ਪਾਸ ਉਮੀਦਵਾਰਾਂ ਦੀ ਇਨ੍ਹਾਂ 6 ਸਾਲਾਂ ਦੌਰਾਨ ਖਾਲੀ ਹੋਈਆਂ ਅਸਾਮੀਆਂ ਲਈ ਵੈਟਿੰਗ ਲਿਸਟ ਵੀ ਨਹੀਂ ਕੱਢੀ ਗਈ, ਜਦ ਕਿ ਇਸ ਭਰਤੀ ਵਿੱਚ ਰਹਿੰਦੇ ਲੱਗਭਗ 2000 ਉਮੀਦਵਾਰਾਂ ਦੀ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਕਾਊਂਸਲਿੰਗ ਪ੍ਰਕਿਰਿਆ ਤੱਕ ਪੂਰੀ ਕਰ ਲਈ ਗਈ ਸੀ।

ਇਹ ਵੀ ਪੜ੍ਹੋ : ਸਰੋਤਿਆਂ ਦੀ ਪਸੰਦ ਬਣਿਆ 'ਸੌਂਕਣ ਸੌਂਕਣੇ' ਫ਼ਿਲਮ ਦਾ ਗੀਤ 'ਸਾਡੇ ਕੋਠੇ ਉੱਤੇ' (ਵੀਡੀਓ)

PunjabKesari

ਉਕਤ ਮਾਮਲੇ ਸਬੰਧੀ ਧਰਨਿਆਂ ਦੇ ਚੱਲਦੇ ਉਮੀਦਵਾਰਾਂ ਵੱਲੋਂ ਮੁੱਖ ਮੰਤਰੀ ਦੇ ਆਪਣੇ ਇਲਾਕੇ ਸੰਗਰੂਰ ਵਿਖੇ ਮਿਤੀ 24/04/2022 ਨੂੰ ਇਕ ਰੈਲੀ ਪ੍ਰਦਰਸ਼ਨ ਬੱਸ ਸਟੈਂਡ ਚੱਕ ਤੋਂ ਲੈ ਕੇ ਡੀ. ਸੀ. ਦਫ਼ਤਰ ਹੁੰਦੇ ਹੋਏ ਐੱਮ. ਐੱਲ. ਏ. ਨਰਿੰਦਰ ਕੌਰ ਭਰਾਜ ਦੇ ਦਫ਼ਤਰ ਤੱਕ ਕੀਤਾ ਗਿਆ ਤੇ ਵਿਧਾਇਕਾ ਭਰਾਜ ਨਾਲ ਮੀਟਿੰਗ ਕੀਤੀ ਗਈ। ਯੂਨੀਅਨ ਵੱਲੋਂ ਉਨ੍ਹਾਂ ਨੂੰ ਆਪਣੀ ਮੰਗ ਬਾਰੇ ਜਾਣੂ ਕਰਵਾਇਆ ਗਿਆ ਪਰ ਫਿਰ ਵੀ ਯੂਨੀਅਨ ਦੇ ਹੱਥ ਲਾਰਿਆਂ ਤੇ ਝੂਠੇ ਭਰੋਸਿਆਂ ਤੋਂ ਇਲਾਵਾ ਕੁਝ ਨਹੀਂ ਲੱਗਾ। ਰੋਸ ਵਜੋਂ ਅੱਜ ਉਮੀਦਵਾਰਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਜਗ੍ਹਾ ਦੇ ਸਾਹਮਣੇ ਪੈਂਦੇ ਹਾਈਵੇ ਨੂੰ ਜਾਮ ਰੱਖਿਆ। ਸੂਬਾ ਪ੍ਰਧਾਨ ਗੌਰਵ ਗਾਬਾ ਨੇ ਦੱਸਿਆ ਕਿ ਜਲਦ ਹੀ ਸੰਘਰਸ਼ ਦੀ ਰੂਪ-ਰੇਖਾ ਵਿੱਚ ਬਦਲਾਅ ਕਰਕੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਇਸ ਦੇ ਚੱਲਦਿਆਂ ਜੇਕਰ ਕਿਸੇ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਇਸ ਦੇ ਲਈ ਸਿੱਧੇ ਤੌਰ 'ਤੇ ਪ੍ਰਸ਼ਾਸਨ ਅਤੇ ਮੌਜੂਦਾ ਸਰਕਾਰ ਜ਼ਿੰਮੇਵਾਰ ਹੋਵੇਗੀ, ਜੋ ਕਿ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੂਰ ਕਰਨ ਦੇ ਸੁਪਨੇ ਦਿਖਾ ਕੇ ਸੱਤਾ ਵਿੱਚ ਆਈ ਹੈ।

ਇਹ ਵੀ ਪੜ੍ਹੋ : 1 ਕਿਲੋ ਅਫੀਮ ਤੇ 35 ਕਿਲੋ ਭੁੱਕੀ ਸਮੇਤ 3 ਕਾਬੂ

PunjabKesari

ਇਸ ਮੌਕੇ ਜਨਰਲ ਸਕੱਤਰ ਸਪਿੰਦਰ ਕੌਰ, ਮੁੱਖ ਆਗੂ ਅਜੇ ਕੁਮਾਰ, ਮੈਂਬਰ ਅੰਕਿਤ ਸਿੰਗਲਾ, ਮਲਕੀਤ ਸਿੰਘ, ਮਨਦੀਪ ਕੌਰ, ਅਮਰਜੀਤ ਕੌਰ ਤੇ ਹੋਰ ਯੂਨੀਅਨ ਮੈਂਬਰਾਂ ਨੇ ਇਸ ਰੋਸ ਪ੍ਰਦਸ਼ਨ ਵਿੱਚ ਸ਼ਮੂਲੀਅਤ ਕੀਤੀ। ਡੀ. ਐੱਸ. ਪੀ. ਤੇ ਤਹਿਸੀਲਦਾਰ ਸੰਗਰੂਰ ਵੱਲੋਂ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ 2 ਮਈ ਨੂੰ ਸਵੇਰੇ ਡਿਪਟੀ ਕਮਿਸ਼ਨਰ ਅਤੇ ਐੱਸ. ਡੀ. ਐੱਮ. ਸੰਗਰੂਰ ਨਾਲ ਮੀਟਿੰਗ ਕਰਨ ਦਾ ਭਰੋਸਾ ਦਿਵਾ ਕੇ ਮੇਨ ਹਾਈਵੇ ਤੋਂ ਧਰਨਾ ਚੁਕਵਾਇਆ ਗਿਆ।

ਇਹ ਵੀ ਪੜ੍ਹੋ : ਲੱਖਾਂ ਦੇ ਘਪਲੇ 'ਚ ਨਕੋਦਰ ਨਗਰ ਕੌਂਸਲ ਦਾ ਵੱਡਾ ਐਕਸ਼ਨ, 5 ਅਧਿਕਾਰੀਆਂ 'ਤੇ ਡਿੱਗੀ ਗਾਜ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

  • CM Residence
  • Clerk Test Pass Union
  • Protest
  • ਮੁੱਖ ਮੰਤਰੀ ਦੀ ਕੋਠੀ
  • ਕਲਰਕ ਟੈਸਟ ਪਾਸ ਯੂਨੀਅਨ
  • ਧਰਨਾ

1 ਕਿਲੋਵਾਟ ਲੋਡ ਦੇ ਖਪਤਕਾਰ ਰੇਹੜੀ ਵਾਲੇ ਨੂੰ ਆਇਆ 55 ਹਜ਼ਾਰ ਰੁਪਏ ਤੋਂ ਵੱਧ ਦਾ ਬਿੱਲ

NEXT STORY

Stories You May Like

  • rajbir singh ghumman
    ਮੁੱਖ ਮੰਤਰੀ ਦੇ OSD ਰਾਜਬੀਰ ਘੁੰਮਣ ਸੀ. ਬੀ ਆਈ. ਅੱਗੇ ਹੋਏ ਪੇਸ਼, ਕੀਤੀ ਜਾ ਰਹੀ ਪੁੱਛਗਿੱਛ
  • rajbir ghumman cbi
    CBI ਅੱਗੇ ਪੇਸ਼ ਨਹੀਂ ਹੋਏ ਮੁੱਖ ਮੰਤਰੀ ਦੇ OSD ਰਾਜਬੀਰ ਘੁੰਮਣ
  • chief minister should make public the receipt for the penalty
    ਦਿੱਲੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਵੱਲੋਂ ਕੱਟੇ ਗਏ ਚਲਾਨ ਦੀ ਰਸੀਦ ਜਨਤਕ ਕਰਨ ਮੁੱਖ ਮੰਤਰੀ : ਅਨਿਲ ਸਰੀਨ
  • ashwani sharma on drugs issue
    ਨਸ਼ੇ ਦੇ ਮਾਮਲੇ ਸੀ.ਬੀ.ਆਈ. ਨੂੰ ਸੌਂਪਣ ਤੋਂ ਕਿਉਂ ਡਰਦੇ ਨੇ ਮੁੱਖ ਮੰਤਰੀ : ਅਸ਼ਵਨੀ ਸ਼ਰਮਾ
  • himachal chief minister distributed prizes worth rs 17 85 crore to sportspersons
    ਹਿਮਾਚਲ ਦੇ ਮੁੱਖ ਮੰਤਰੀ ਨੇ ਖਿਡਾਰੀਆਂ ਨੂੰ 17.85 ਕਰੋੜ ਰੁਪਏ ਦੇ ਇਨਾਮ ਵੰਡੇ
  • peshawar high court
    ਪਾਕਿ : ਕੋਰਟ ਨੇ ਸਾਬਕਾ ਮੁੱਖ ਮੰਤਰੀ ਅਫਰੀਦੀ ਅਤੇ ਸਪੀਕਰ ਦੀ ਕਥਿਤ ਗੈਰ-ਕਾਨੂੰਨੀ ਹਿਰਾਸਤ 'ਤੇ ਮੰਗਿਆ ਜਵਾਬ
  • jewelry and cash robbed from a woman
    ਮਹਿਤਪੁਰ ਦੇ ਮੁੱਖ ਬਾਜ਼ਾਰ ’ਚ ਦਿਨ-ਦਿਹਾੜੇ ਔਰਤ ਤੋਂ ਲੁੱਟੇ ਗਹਿਣੇ ਤੇ ਨਕਦੀ
  • farmers should manage stubble instead of burning it  chief agriculture officer
    ਅੱਗ ਲਗਾਉਣ ਦੀ ਬਜਾਏ ਇਨ-ਸੀਟੂ ਤੇ ਐਕਸ-ਸੀਟੂ ਮਸ਼ੀਨਰੀ ਨਾਲ ਪਰਾਲੀ ਪ੍ਰਬੰਧਨ ਕਰਨ ਕਿਸਾਨ: ਮੁੱਖ ਖੇਤੀਬਾੜੀ ਅਫ਼ਸਰ
  • there will be no compromise on children  s safety dr  baljit kaur
    ਬੱਚਿਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ : ਡਾ. ਬਲਜੀਤ ਕੌਰ
  • long power cut in punjab tomorrow
    ਪੰਜਾਬ 'ਚ ਭਲਕੇ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ...
  • many punjabi artists came to dinesh auluck s house
    ਦਿਵਿਤ ਦੀ ਮੌਤ 'ਤੇ ਦੁੱਖ ਸਾਂਝਾ ਕਰਨ ਦਿਨੇਸ਼ ਓਲਕ ਦੇ ਘਰ ਜਸਬੀਰ ਜੱਸੀ ਤੇ ਗੁਰਲੇਜ਼...
  • big on the weather in punjab for a week
    ਪੰਜਾਬ 'ਚ ਇਕ ਹਫਤੇ ਦੀ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਸਵੇਰ-ਸ਼ਾਮ ਦੀ ਵਧੀ ਠੰਡ
  • environmental activists unite to protect punjab  s rivers from pollution
    ਪੰਜਾਬ ਦੀਆਂ ਨਦੀਆਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਵਾਤਾਵਰਣ ਵਰਕਰ ਇਕਜੁੱਟ, ਸੂਬਾ...
  • dinesh auluck honey singh  divit auluck tears
    ਪੁੱਤ ਦੀ ਮੌਤ ਨਾਲ ਟੁੱਟੇ Dinesh Auluck, ਦੁੱਖ ਵੰਡਾਉਣ ਪੁੱਜੇ Honey Singh ਵੀ...
  • deadbody of unidentified person found in bushes on nakodar jalandhar road
    ਨਕੋਦਰ-ਜਲੰਧਰ ਮਾਰਗ ’ਤੇ ਝਾੜੀਆਂ ’ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
  • draw held for firecracker stalls in jalandhar 20 traders receive licenses
    ਜਲੰਧਰ 'ਚ ਪਟਾਕੇ ਦੀਆਂ ਦੁਕਾਨਾਂ ਲਗਾਉਣ ਵਾਲਿਆਂ ਦਾ ਨਿਕਲਿਆ ਡਰਾਅ! 20 ਵਪਾਰੀਆਂ...
Trending
Ek Nazar
indian origin shuchita patel

ਫੋਰਸਿਥ 'ਚ ਭਾਰਤੀ ਮੂਲ ਦੀ ਸ਼ੁਚਿਤਾ ਪਟੇਲ ਰਚੇਗੀ ਇਤਿਹਾਸ; 16 ਸਾਲਾਂ ਤੋਂ ਅਜੇਤੂ...

prime minister de wever submits resignatio

ਬੈਲਜੀਅਮ ਦੇ ਪ੍ਰਧਾਨ ਮੰਤਰੀ ਡੀ ਵੇਵਰ ਨੇ ਦੇ'ਤਾ ਅਸਤੀਫ਼ਾ, ਕਿੰਗ ਨੂੰ ਸੌਂਪਿਆ

polio vaccination teams

ਪਾਕਿਸਤਾਨ 'ਚ ਪੋਲੀਓ ਟੀਕਾਕਰਨ ਟੀਮਾਂ ਦੀ ਸੁਰੱਖਿਆ ਲਈ 8,000 ਤੋਂ ਵੱਧ ਪੁਲਸ...

incident in australia

ਆਸਟ੍ਰੇਲੀਆ : ਸੜਕ ਹਾਦਸਿਆਂ 'ਚ 10 ਲੋਕਾਂ ਦੀ ਮੌਤ

court issues fresh summons to bollywood actor nora fatehi as witness

'ਕੋਰਟ ਨੂੰ ਹਲਕੇ 'ਚ ਨਾ ਲਵੋ'; ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੂੰ ਅਦਾਲਤ ਨੇ...

famous actor left the world at a young age

ਛੋਟੀ ਉਮਰੇ ਦੁਨੀਆ ਛੱਡ ਗਿਆ ਮਸ਼ਹੂਰ ਅਦਾਕਾਰ, ਰਾਤੀਂ ਸੁੱਤਾ, ਨਹੀਂ ਦੇਖ ਸਕਿਆ...

indian tourists safe

ਨੇਪਾਲ 'ਚ ਬਚਾਏ ਗਏ ਰਾਸ਼ਟਰੀ ਪਾਰਕ 'ਚ ਫਸੇ ਛੇ ਭਾਰਤੀ ਸੈਲਾਨੀ

veteran filmmaker passes away at the age of 93

ਦਿੱਗਜ ਫਿਲਮਮੇਕਰ ਦਾ 93 ਸਾਲ ਦੀ ਉਮਰ 'ਚ ਹੋਇਆ ਦਿਹਾਂਤ ! ਦੂਰਦਰਸ਼ਨ ਦੇ ਇਸ ਮਸ਼ਹੂਰ...

tankers in strait of hormuz

ਹੋਰਮੁਜ਼ 'ਚ ਦੋ ਤੇਲ ਟੈਂਕਰਾਂ 'ਚ ਧਮਾਕਾ, ਮਿਡਲ ਈਸਟ 'ਚ ਵਧਿਆ ਤਣਾਅ

dhanteras people mistake money problem

ਧਨਤੇਰਸ 'ਤੇ ਲੋਕ ਗ਼ਲਤੀ ਨਾਲ ਵੀ ਨਾ ਕਰਨ ਇਹ ਕੰਮ, ਪੈਸੇ ਦੀ ਹੋ ਸਕਦੀ ਹੈ ਕਮੀ

tomorrow weather news

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

a picture on a hoarding turned the girl into a bollywood star

ਹੋਰਡਿੰਗ 'ਤੇ ਲੱਗੀ ਤਸਵੀਰ ਨੇ ਕੁੜੀ ਨੂੰ ਬਣਾ'ਤਾ ਬਾਲੀਵੁੱਡ ਸਟਾਰ ! ਇੰਝ ਮਿਲਿਆ...

indian fishermen

ਸ਼੍ਰੀਲੰਕਾਈ ਜਲ ਸੈਨਾ ਨੇ ਫੜੇ ਸੱਤ ਭਾਰਤੀ ਮਛੇਰੇ, ਕਿਸ਼ਤੀ ਵੀ ਕੀਤੀ ਜ਼ਬਤ

air services

ਭਾਰਤ ਅਤੇ ਸਾਊਦੀ ਅਰਬ ਵਿਚਾਲੇ ਹਵਾਈ ਆਵਾਜਾਈ ਨੂੰ ਲੈ ਕੇ ਅਹਿਮ ਖ਼ਬਰ

jaishankar met with his counterparts

ਜੈਸ਼ੰਕਰ ਨੇ ਰੂਸ, ਪੋਲੈਂਡ ਅਤੇ ਦੱਖਣੀ ਕੋਰੀਆ ਦੇ ਹਮਰੁਤਬਾ ਨਾਲ ਕੀਤੀ ਮੁਲਾਕਾਤ...

yo yo honey singh expresses grief over the death of his nephew  divit auluck

ਯੋ-ਯੋ ਹਨੀ ਸਿੰਘ ਨੇ ਭਤੀਜੇ ਦਿਵਿਤ ਓਲਕ ਦੀ ਮੌਤ 'ਤੇ ਜਤਾਇਆ ਦੁੱਖ ! ਦੱਸਿਆ...

canada visa processing

ਕੈਨੇਡਾ ਜਾਣ ਦੀ ਤਿਆਰੀ 'ਚ ਬੈਠੇ ਪੰਜਾਬੀ ਨੌਜਵਾਨਾਂ ਲਈ ਅਹਿਮ ਖ਼ਬਰ

famous fitness influencer

ਮਸ਼ਹੂਰ ਫਿਟਨੈੱਸ ਇਨਫਲੂਐਂਸਰ ਦੀ ਭਿਆਨਕ ਸੜਕ ਹਾਦਸੇ 'ਚ ਮੌਤ, 29 ਸਾਲ ਦੀ ਉਮਰ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • bku kadian announces support for akali dal 2027 punjab vidhansabha elections
      BKU ਕਾਦੀਆਂ ਵੱਲੋਂ 2027 ਦੀਆਂ ਚੋਣਾਂ 'ਚ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਐਲਾਨ
    • kunwar vijay pratap resignation legislative assembly
      ਦੋ ਵਿਧਾਇਕਾਂ ਦੇ ਅਸਤੀਫ਼ੇ ਪ੍ਰਵਾਨ, ਵਿਧਾਨ ਸਭਾ ਦੀਆਂ ਦੋ ਸੀਟਾਂ ਹੋਈਆਂ ਖਾਲ੍ਹੀ
    • a major bombshell in punjab politics
      ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, 'ਆਪ' 'ਚੋਂ ਅਸਤੀਫ਼ਾ ਦੇਣ ਵਾਲੇ 3 ਵਿਧਾਇਕ...
    • alliance akali dal sukhbir singh badal
      ਚੋਣਾਂ ਤੋਂ ਪਹਿਲਾਂ ਗਠਜੋੜ 'ਤੇ ਸਸਪੈਂਸ, ਸੁਖਬੀਰ ਬਾਦਲ ਨੇ ਦਿੱਤਾ ਵੱਡਾ ਬਿਆਨ
    • assembly elections punjab elections strong room
      ਪੰਜਾਬ 'ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ, ਅਧਿਕਾਰੀਆਂ ਵੱਲੋਂ ਸਟ੍ਰਾਂਗ ਰੂਮਾਂ...
    • major accident in punjab
      ਪੰਜਾਬ 'ਚ ਵੱਡਾ ਹਾਦਸਾ! ਰਿਸ਼ਤੇਦਾਰ ਨੂੰ ਮਿਲਣ ਜਾ ਰਹੇ ਮਾਂ-ਪੁੱਤਰ ਦੀ ਦਰਦਨਾਕ ਮੌਤ
    • mla  bjp  sachin pilot
      'ਆਪ' ਵਿਧਾਇਕਾਂ ਦੇ ਭਾਜਪਾ 'ਚ ਜਾਣ 'ਤੇ ਦੇਖੋ ਕੀ ਬੋਲੇ ਸਚਿਨ ਪਾਇਲਟ
    • harmeet singh pathanmajra  bjp  punjab
      ਭਾਜਪਾ 'ਚ ਸ਼ਾਮਲ ਹੁੰਦਿਆਂ ਬੋਲੇ ਪਠਾਣਮਾਜਰਾ, ਦੱਸਿਆ ਆਖਿਰ ਕਿਉਂ ਛੱਡੀ ਆਮ ਆਦਮੀ...
    • pargat singh takes a dig at those leaving aap
      'ਆਪ' ਛੱਡਣ ਵਾਲਿਆਂ 'ਤੇ ਪਰਗਟ ਸਿੰਘ ਦਾ ਤੰਜ, ਕਿਹਾ, ਪੌਣੇ 5 ਸਾਲ ਚੁੱਪ ਕਿਉਂ...
    • lakha sidhana  mansa  heart attack
      Big Breaking: ਲੱਖਾ ਸਿਧਾਣਾ ਨੂੰ ਆਇਆ ਹਾਰਟ ਅਟੈਕ! ਅਦਾਲਤ ਤੋਂ ਮੰਗੀ ਮੈਡੀਕਲ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +