ਚੰਡੀਗੜ੍ਹ (ਵਿਨੈ) - ਆਲ ਇੰਡੀਆ ਕਾਂਗਰਸ ਕਮੇਟੀ ਨੇ ‘ਵੋਟ ਬਚਾਓ, ਦੇਸ਼ ਬਚਾਓ’ ਮੁਹਿੰਮ ਲਈ ਪੰਜਾਬ ’ਚ 6 ਨਵੇਂ ਆਬਜ਼ਰਵਰਾਂ ਦਾ ਐਲਾਨ ਕੀਤਾ ਹੈ। ਏ. ਆਈ. ਸੀ. ਸੀ. ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ ਦਿਹਾਤੀ ਅਤੇ ਅੰਮ੍ਰਿਤਸਰ ਸ਼ਹਿਰੀ ਦੀ ਜ਼ਿੰਮੇਵਾਰੀ ਰਾਜੀਵ ਸ਼ੁਕਲਾ ਨੂੰ ਸੌਂਪੀ ਗਈ ਹੈ। ਇਸੇ ਤਰ੍ਹਾਂ ਤਰਨਤਾਰਨ, ਕਪੂਰਥਲਾ, ਜਲੰਧਰ ਸ਼ਹਿਰੀ, ਜਲੰਧਰ ਦਿਹਾਤੀ ਅਤੇ ਐੱਸ. ਬੀ. ਐੱਸ. ਨਗਰ ਲਈ ਗੁਰਦੀਪ ਸਿੰਘ ਸੱਪਲ ਨੂੰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਫਾਜ਼ਿਲਕਾ, ਫਿਰੋਜ਼ਪੁਰ, ਮੁਕਤਸਰ, ਫਰੀਦਕੋਟ ਅਤੇ ਮੋਗਾ ਦੀ ਉਮੇਂਦਾ ਰਾਮ ਬੈਨੀਵਾਲ, ਮਾਨਸਾ, ਸੰਗਰੂਰ, ਪਟਿਆਲਾ ਦਿਹਾਤੀ, ਪਟਿਆਲਾ ਸ਼ਹਿਰੀ ਅਤੇ ਬਰਨਾਲਾ ਦੀ ਉਦੈ ਭਾਨ, ਰੋਪੜ, ਫਤਿਹਗੜ੍ਹ ਸਾਹਿਬ, ਖੰਨਾ, ਮੋਹਾਲੀ ਅਤੇ ਮਲੇਰਕੋਟਲਾ ਦੀ ਅਸ਼ੋਕ ਤੰਵਰ ਅਤੇ ਬਠਿੰਡਾ ਦਿਹਾਤੀ, ਬਠਿੰਡਾ ਸ਼ਹਿਰੀ, ਲੁਧਿਆਣਾ ਦਿਹਾਤੀ ਅਤੇ ਲੁਧਿਆਣਾ ਸ਼ਹਿਰੀ ਦੀ ਜ਼ਿੰਮੇਵਾਰੀ ਅੰਮ੍ਰਿਤਾ ਧਵਨ ਨੂੰ ਦਿੱਤੀ ਹੈ।
ਗੋਇੰਦਵਾਲ ਸਾਹਿਬ ਦੀ SHO ਬਲਜੀਤ ਕੌਰ ਦਾ ਤਬਾਦਲਾ, ਨਵਦੀਪ ਭੱਟੀ ਹੋਣਗੇ ਨਵੇਂ ਮੁਖੀ
NEXT STORY