helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, MAR 02, 2025
5 ਰੁਪਏ ਸਸਤਾ ਹੋ ਗਿਆ ਡੀਜ਼ਲ, ਪੈਟਰੋਲ ਦੀ ਵੀ ਘਟੀ...
ਪੇਪਰ ਲੀਕ ਮਾਮਲੇ 'ਚ 25 ਅਧਿਕਾਰੀ ਤੇ ਕਰਮਚਾਰੀ...
ਅਮਰੀਕਾ ਤੋਂ ਬਾਅਦ ਬ੍ਰਿਟੇਨ ਪਹੁੰਚੇ ਯੂਕ੍ਰੇਨ ਦੇ...
ਖੁਸ਼ਖਬਰੀ! ਏਅਰ ਇੰਡੀਆ ਐਕਸਪ੍ਰੈਸ ਦੀ...
ਪੰਜਾਬ
ਮਨੋਰੰਜਨ
Photos
Videos
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਇਲਾਕੇ ’ਚ ਕੋਰੋਨਾ ਦਾ ਪ੍ਰਕੋਪ ਸਿਖ਼ਰਾਂ ’ਤੇ ਹੈ ਅਤੇ ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੋਰੋਨਾ ਕਾਰਨ ਪਿਛਲੇ 48 ਘੰਟਿਆਂ ਦੌਰਾਨ ਪਤੀ-ਪਤਨੀ ਸਮੇਤ 4 ਵਿਅਕਤੀਆਂ ਨੇ ਦਮ ਤੋੜ ਦਿੱਤਾ ਹੈ। ਮਾਛੀਵਾੜਾ ਪ੍ਰੇਮ ਨਗਰ ’ਚ ਕੋਰੋਨਾ ਮਹਾਮਾਰੀ ਕਾਰਨ ਇੱਕ ਜਨਾਨੀ ਦੇ ਸਾਹਾਂ ਦੀ ਡੋਰ ਟੁੱਟ ਗਈ। ਇਸ ਦੇ ਦੂਜੇ ਦਿਨ ਹੀ ਉਸ ਦਾ ਪਤੀ ਵੀ ਹਸਪਤਾਲ ’ਚ ਇਲਾਜ ਅਧੀਨ ਦਮ ਤੋੜ ਗਿਆ। 2 ਦਿਨਾਂ 'ਚ ਮਾਤਾ-ਪਿਤਾ ਦਾ ਅੰਤਿਮ ਸੰਸਕਾਰ ਕਰਨ ਵਾਲੇ ਪੁੱਤ ਦੀਆਂ ਧਾਹਾਂ ਨਿਕਲ ਗਈਆਂ। ਇਸ ਦੁਖ਼ਦ ਘਟਨਾ ਤੋਂ ਬਾਅਦ ਪੂਰਾ ਪਰਿਵਾਰ ਡੂੰਘੇ ਸਦਮੇ 'ਚ ਡੁੱਬ ਗਿਆ ਹੈ।
ਇਹ ਵੀ ਪੜ੍ਹੋ : ਵਿਧਵਾ ਜਨਾਨੀ ਨਾਲ ਜਬਰ-ਜ਼ਿਨਾਹ ਮਾਮਲੇ 'ਚ ਨਵਾਂ ਮੋੜ, ਤੇਜ਼ਧਾਰ ਹਥਿਆਰ ਨਾਲ ਥਾਣੇਦਾਰ ਨੇ ਵੱਢੀਆਂ ਨਾੜਾਂ ਦੱਸਣਯੋਗ ਹੈ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਵੱਖ-ਵੱਖ ਥਾਵਾਂ ’ਤੇ ਕਰੀਬ 400 ਤੋਂ ਵੱਧ ਵਿਅਕਤੀਆਂ ਦੇ ਸੈਂਪਲ ਲਏ ਗਏ, ਜਿਨ੍ਹਾਂ ’ਚੋਂ 13 ਵਿਅਕਤੀ ਪਾਜ਼ੇਟਿਵ ਪਾਏ ਗਏ। ਪ੍ਰਾਪਤ ਅੰਕੜਿਆਂ ਅਨੁਸਾਰ ਹੁਣ ਤੱਕ ਕੋਰੋਨਾ ਕਾਰਣ 848 ਵਿਅਕਤੀ ਇਸ ਤੋਂ ਪੀੜਤ ਹੋ ਚੁੱਕੇ ਹਨ, ਜਿਨ੍ਹਾਂ ’ਚੋਂ 695 ਵਿਅਕਤੀ ਸਿਹਤਯਾਬ ਹੋ ਚੁੱਕੇ ਹਨ। ਸਿਹਤ ਵਿਭਾਗ ਅਨੁਸਾਰ 100 ਤੋਂ ਵੱਧ ਮਰੀਜ਼ ਇਸ ਸਮੇਂ ਘਰਾਂ ’ਚ ਇਕਾਂਤਵਾਸ ਹਨ ਪਰ ਇਨ੍ਹਾਂ ’ਚੋਂ ਕੁੱਝ ਪਾਜ਼ੇਟਿਵ ਮਰੀਜ਼ ਖੁੱਲ੍ਹੇਆਮ ਬਜ਼ਾਰਾਂ ਵਿਚ ਘੁੰਮ ਰਹੇ ਹਨ, ਜੋ ਕਿ ਆਮ ਲੋਕਾਂ ਲਈ ਬੇਹੱਦ ਖ਼ਤਰਨਾਕ ਸਾਬਿਤ ਹੋ ਰਹੇ ਹਨ।
ਇਹ ਵੀ ਪੜ੍ਹੋ : NRI ਪਰਿਵਾਰ ਨੇ ਵਿਆਹੁਤਾ 'ਤੇ ਢਾਹੇ ਤਸ਼ੱਦਦ, ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਉਂਦਾ ਸੀ ਦਿਓਰ
ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਇਲਾਕੇ ’ਚ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ ਇਸ ਸਮੇਂ 120 ਦੇ ਕਰੀਬ ਹੈ, ਜਿਨ੍ਹਾਂ ’ਚੋਂ 13 ਵੱਖ-ਵੱਖ ਹਸਪਤਾਲਾਂ ’ਚ ਇਲਾਜ ਅਧੀਨ ਹਨ, ਜਦੋਂ ਕਿ ਬਾਕੀਆਂ ਨੂੰ ਵਿਭਾਗ ਨੇ ਘਰਾਂ ’ਚ ਇਕਾਂਤਵਾਸ ਰਹਿ ਕੇ ਇਲਾਜ ਜਾਰੀ ਰੱਖਣ ਦੀ ਹਦਾਇਤ ਕੀਤੀ ਹੈ। ਹੈਰਾਨੀ ਦੀ ਗੱਲ ਹੈ ਕਿ ਕੁੱਝ ਕੋਰੋਨਾ ਪਾਜ਼ੇਟਿਵ ਮਰੀਜ਼ ਜਿਨ੍ਹਾਂ ’ਚ ਦੁਕਾਨਦਾਰ ਵੀ ਸ਼ਾਮਲ ਹਨ, ਉਹ ਇਕਾਂਤਵਾਸ ਦੀ ਬਜਾਏ ਖੁੱਲ੍ਹੇਆਮ ਬਜ਼ਾਰਾਂ ਵਿਚ ਘੁੰਮ ਰਹੇ ਹਨ ਅਤੇ ਦੁਕਾਨਾਂ ਖੋਲ੍ਹੀ ਬੈਠੇ ਹਨ, ਜੋ ਕਿ ਬੀਮਾਰੀ ਨੂੰ ਹੋਰ ਫੈਲਾ ਰਹੇ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਭੇਜੇ ਗਏ 82 ਵੈਂਟੀਲੇਟਰਾਂ 'ਚੋਂ 71 ਨਿਕਲੇ ਖ਼ਰਾਬ
ਇਸ ਤੋਂ ਇਲਾਵਾ ਪਿੰਡਾਂ ਵਿਚ ਕੁੱਝ ਡਾਕਟਰ ਕੋਰੋਨਾ ਬੀਮਾਰੀ ਨਾਲ ਸਬੰਧਿਤ ਲੱਛਣਾਂ ਦੇ ਮਰੀਜ਼ਾਂ ਨੂੰ ਆਪਣੇ ਕਲੀਨਿਕਾਂ ’ਚ ਹੀ ਸਿਹਤ ਸਹੂਲਤਾਵਾਂ ਮੁਹੱਈਆ ਕਰਵਾ ਰਹੇ ਹਨ, ਜਿਨ੍ਹਾਂ ਦਾ ਕੋਰੋਨਾ ਟੈਸਟ ਹੋਣਾ ਬਹੁਤ ਜ਼ਰੂਰੀ ਹੈ ਪਰ ਪੇਂਡੂ ਡਾਕਟਰਾਂ ਤੇ ਮਰੀਜ਼ਾਂ ਦੀ ਲਾਪਰਵਾਹੀ ਕਾਰਨ ਅਜਿਹੇ ਮਰੀਜ਼ ਕੋਰੋਨਾ ਟੈਸਟ ਕਰਾਉਣ ਦੀ ਬਜਾਏ ਜਿੱਥੇ ਆਪਣੀ ਜਾਨ ਜੋਖ਼ਮ ’ਚ ਪਾਉਂਦੇ ਹਨ, ਉੱਥੇ ਦੂਜੇ ਲੋਕਾਂ ਲਈ ਖ਼ਤਰਾ ਖੜ੍ਹਾ ਕਰਦੇ ਹਨ। ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਜਲੰਧਰ ’ਚ ਖ਼ਤਮ ਹੋਈ ਕੋਰੋਨਾ ਦੀ ਵੈਕਸੀਨ, ਬੰਦ ਹੋਏ ਕਈ ਵੈਕਸੀਨ ਸੈਂਟਰ
Stories You May Like
2 ਮਾਰਚ ਤੋਂ ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ, ਹੋਵੇਗਾ ਕਾਰੋਬਾਰ ਅਤੇ ਧਨ 'ਚ...
ਪਾਕਿਸਤਾਨੀ ਔਰਤ ਨੇ ਮਨਾਇਆ ਤਲਾਕ ਦਾ ਜਸ਼ਨ, ਵੀਡੀਓ 'ਚ ਦਿੱਤਾ ਖ਼ਾਸ ਸੰਦੇਸ਼
ਫੁਕਰੇਬਾਜ਼ੀ 'ਚ ਆਏ ਚਾਰ ਨੌਜਵਾਨਾਂ ਨੂੰ ਪੈਲੇਸ 'ਚ ਫਾਇਰਿੰਗ ਕਰਨੀ ਪਈ ਮਹਿੰਗੀ,...
ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਪੰਜਾਬ ਪੁਲਸ ਨੇ ਇਸ ਕੁੜੀ-ਮੁੰਡੇ ਦੀ ਭਾਲ ਲਈ ਰੱਖ 'ਤਾ ਇਨਾਮ, ਹੈਰਾਨ ਕਰੇਗਾ ਪੂਰਾ...
ਮਾਰਚ 'ਚ 14 ਦਿਨ ਬੰਦ ਰਹਿਣਗੇ ਬੈਂਕ, ਚੈੱਕ ਕਰੋ ਪੂਰੀ ਲਿਸਟ
ਦੱਖਣੀ ਅਫਗਾਨਿਸਤਾਨ 'ਚ ਜ਼ਮੀਨ ਖਿਸਕੀ, 6 ਲੋਕਾਂ ਦੀ ਮੌਤ
ਬੱਚਿਆਂ 'ਚ ਗਣਿਤ ਦੇ ਹੁਨਰ ਨੂੰ ਬਿਹਤਰ ਬਣਾਉਣ ਲਈ ਰਿਸ਼ੀ ਸੁਨਕ, ਅਕਸ਼ਤਾ ਮੂਰਤੀ...
ਹੁਣ ਤੋਤੇ ਵੀ ਫਸੇ ਨਸ਼ਿਆਂ ਦੇ ਜਾਲ 'ਚ, ਉਡਾਈ ਕਿਸਾਨਾਂ ਦੀ ਨੀਂਦ
ਟਰੰਪ-ਜ਼ੇਲੇਂਸਕੀ ਦੀ ਤਿੱਖੀ ਬਹਿਸ ਦੌਰਾਨ ਯੂਕ੍ਰੇਨੀ ਰਾਜਦੂਤ ਦਾ Reaction ਵਾਇਰਲ
ਦੱਖਣੀ ਅਫਰੀਕਾ 'ਚ ਮੰਕੀਪੌਕਸ ਦੇ ਤਿੰਨ ਨਵੇਂ ਮਾਮਲੇ ਆਏ ਸਾਹਮਣੇ
ਪੰਜਾਬ 'ਚ ਵੱਡਾ ਹਾਦਸਾ, ਬੱਚਿਆਂ ਨਾਲ ਭਰੀ ਸਕੂਲ ਬੱਸ 'ਤੇ ਡਿੱਗਿਆ ਬਿਜਲੀ ਦਾ...
ਬੀਮਾਰ ਪੋਪ ਨੇ ਸ਼ਨੀਵਾਰ ਨੂੰ ਕੀਤਾ ਆਰਾਮ
ਹੈਰਾਨੀ ਦੀ ਗੱਲ ਹੈ ਕਿ ਟਰੰਪ ਨੇ ਜ਼ੇਲੇਂਸਕੀ ਨੂੰ ਥੱਪੜ ਮਾਰਨ ਤੋਂ ਖ਼ੁਦ ਨੂੰ...
ਯੂਟਿਊਬਰ Armaan Malik ਦੀ ਪਤਨੀ ਮੁੜ ਨਹੀਂ ਹੋਣਾ ਚਾਹੁੰਦੀ ਪ੍ਰੈਗਨੈਂਟ, ਖੋਲ੍ਹਿਆ...
ਪੰਜਾਬ ਦਾ ਇਹ ਇਲਾਕਾ ਕਰ 'ਤਾ ਸੀਲ, ਭਾਰੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ, ਪਈਆਂ...
ਰੂਸ ਨੇ ਬੇਲਾਰੂਸ ਨਾਲ ਸੁਰੱਖਿਆ ਸਮਝੌਤੇ ਦੀ ਕੀਤੀ ਪੁਸ਼ਟੀ
ਟਰੰਪ ਅਤੇ ਜ਼ੇਲੇਂਸਕੀ ਵਿਚਾਲੇ ਬਹਿਸ ਮਗਰੋਂ ਕੈਨੇਡਾ ਨੇ ਯੂਕ੍ਰੇਨ ਨੂੰ ਮਦਦ ਦਾ...
Subscribe Now!