ਸਮਾਣਾ (ਅਸ਼ੋਕ) : ਪਿੰਡ ਧਨੌਰੀ ਤੋਂ ਖੰਨਾ ਦੇ ਪਿੰਡ ਭੱਟੀਆਂ ਵਿਚ ਵਿਆਹੁਤਾ ਹਰਜਿੰਦਰ ਕੌਰ ਅਤੇ ਉਸ ਦੇ ਭਰਾ ਜਸਵੀਰ ਸਿੰਘ ਦੀ ਹਰਜਿੰਦਰ ਕੌਰ ਦੇ ਸਹੁਰੇ ਵਾਲਿਆਂ ਵੱਲੋਂ ਕੁੱਟਮਾਰ ਕੀਤੀ ਗਈ। ਇਸ ਦੌਰਾਨ ਜ਼ਖਮੀ ਹੋਏ ਦੋਵੇਂ ਭੈਣ-ਭਰਾ ਨੂੰ ਸਮਾਣਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਸਿਵਲ ਹਸਪਤਾਲ ਵਿਚ ਇਲਾਜ ਅਧੀਨ ਹਰਜਿੰਦਰ ਕੌਰ ਦੇ ਭਰਾ ਜਸਵੀਰ ਸਿੰਘ ਨੇ ਪੁਲਸ ਨੂੰ ਦੰਸਿਆ ਕਿ ਉਸ ਨੇ ਆਪਣੀ ਭੈਣ ਹਰਜਿੰਦਰ ਕੌਰ ਦਾ ਵਿਆਹ ਡੇਢ ਸਾਲ ਪਹਿਲਾਂ ਖੰਨਾ ਦੇ ਪਿੰਡ ਭੱਟੀਆਂ ਵਾਸੀ ਐਨ. ਆਰ. ਆਈ. ਵਰਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਨਾਲ ਕੀਤਾ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਭੇਜੇ ਗਏ 82 ਵੈਂਟੀਲੇਟਰਾਂ 'ਚੋਂ 71 ਨਿਕਲੇ ਖ਼ਰਾਬ
ਵਰਿੰਦਰ ਸਿੰਘ ਦੇ ਫਿਲੀਪੀਨਜ਼ ਮਨੀਲਾ ਵਿਚ ਰਹਿਣ ਕਾਰਨ ਉਨ੍ਹਾਂ ਨੇ ਆਪਣੀ ਭੈਣ ਦੀ ਮੰਗਣੀ 'ਤੇ 10 ਲੱਖ ਰੁਪਏ ਅਤੇ ਵਿਆਹ ’ਤੇ ਲਗਭਗ 80 ਲੱਖ ਰੁਪਏ ਖ਼ਰਚ ਕੀਤੇ ਸੀ। ਵਿਆਹ ਤੋਂ ਕੁੱਝ ਸਮਾਂ ਬਾਅਦ ਹੀ ਹਰਜਿੰਦਰ ਕੌਰ ਦਾ ਪਤੀ ਵਰਿੰਦਰ ਸਿੰਘ ਵਾਪਸ ਫਿਲੀਪੀਨਜ਼ ਮਨੀਲਾ ਚਲਾ ਗਿਆ ਸੀ, ਜਿਸ ਤੋਂ ਬਾਅਦ ਹਰਜਿੰਦਰ ਕੌਰ ਦੇ ਸਹੁਰੇ ਵਾਲੇ ਉਸ ਦੀ ਭੈਣ ਨੂੰ ਹੋਰ ਦਾਜ ਲਿਆਉਣ ਲਈ ਕੁੱਟਮਾਰ ਕਰਨ ਲੱਗੇ। ਜਦੋਂ ਗੱਲ ਹੱਦ ਤੋਂ ਜ਼ਿਆਦਾ ਵੱਧ ਗਈ ਤਾਂ ਇਕ ਵਾਰ ਪਿੰਡ ਦੀ ਪੰਚਾਇਤ ਨੂੰ ਸ਼ਿਕਾਇਤ ਕਰਨ ’ਤੇ ਪੰਚਾਇਤ ਨੇ ਹਰਜਿੰਦਰ ਕੌਰ ਦੇ ਸਹੁਰੇ ਵਾਲਿਆਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਬਰਖ਼ਾਸਤ ਕੀਤੇ 'NHM ਮੁਲਾਜ਼ਮਾਂ' ਲਈ ਵੱਡੀ ਖ਼ਬਰ, ਮਿਲਿਆ ਇਕ ਹੋਰ ਮੌਕਾ
ਇਸ ਦੇ ਬਾਵਜੂਦ ਵੀ ਹਰਜਿੰਦਰ ਕੌਰ ਦੇ ਸਹੁਰੇ ਵਾਲੇ ਉਸ ਦੀ ਰੋਜ਼ਾਨਾ ਕੁੱਟਮਾਰ ਕਰਨ ਲੱਗੇ, ਜਿਸ ਸਬੰਧੀ ਸਮਾਣਾ ਦੇ ਸਦਰ ਥਾਣਾ ਵਿਚ ਵੀ ਸ਼ਿਕਾਇਤ ਦਰਜ ਕਰਵਾਉਣ ’ਤੇ ਉਸ ਦੇ ਸਹੁਰੇ ਵਾਲੇ ਆਉਣ ਵਾਲੇ ਸਮੇਂ ਵਿਚ ਅਜਿਹਾ ਨਾ ਕਰਨ ਦਾ ਭਰੋਸਾ ਦੇ ਕੇ ਆਪਸੀ ਸਮਝੌਤਾ ਕਰ ਗਏ ਸੀ। ਜਸਵੀਰ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਹਰਜਿੰਦਰ ਕੌਰ ਦੇ ਪਤੀ ਵਰਿੰਦਰ ਸਿੰਘ ਦਾ ਭਰਾ ਸੁਰਿੰਦਰ ਸਿੰਘ ਵੀ ਫਿਲੀਪੀਨਜ਼ ਮਨੀਲਾ ਵਿਚ ਹੀ ਰਹਿੰਦਾ ਹੈ। ਜਨਵਰੀ, 2021 ਵਿਚ ਸੁਰਿੰਦਰ ਸਿੰਘ ਵਾਪਸ ਭਾਰਤ ਆ ਗਿਆ ਸੀ। ਇਸ ਦੌਰਾਨ ਉਹ ਉਸ ਦੀ ਭੈਣ ਹਰਜਿੰਦਰ ਕੌਰ ’ਤੇ ਮਾੜੀ ਨਜ਼ਰ ਰੱਖਣ ਲੱਗਾ ਅਤੇ ਉਸ ਨੂੰ ਆਪਣੇ ਨਾਲ ਸਰੀਰਕ ਸਬੰਧ ਬਣਾਉਣ ਲਈ ਦਬਾਅ ਬਣਾ ਰਿਹਾ ਸੀ ਅਤੇ ਕਈ ਵਾਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕੀਤੀ। ਇਸ ਕੰਮ ਵਿਚ ਹਰਜਿੰਦਰ ਕੌਰ ਦੇ ਸਹੁਰੇ ਵਾਲੇ ਵੀ ਉਸ ਦਾ ਸਾਥ ਦਿੰਦੇ ਰਹੇ।
ਇਹ ਵੀ ਪੜ੍ਹੋ : ਲੁਧਿਆਣਾ 'ਚ 'ਬਰਡ ਫਲੂ' ਦਾ ਮਾਮਲਾ, ਚੌਥੇ ਦਿਨ 9780 ਮੁਰਗੇ-ਮੁਰਗੀਆਂ ਨੂੰ ਮਾਰ ਕੇ ਦੱਬਿਆ
ਹਰਜਿੰਦਰ ਕੌਰ ਨੇ ਆਪਣੇ ਦਿਓਰ ਦੀ ਹਰਕਤ ਸਬੰਧੀ ਆਪਣੇ ਪੇਕੇ ਵਾਲਿਆਂ ਨੂੰ ਵੀ ਦੱਸਿਆ, ਜਿਸ ਨੂੰ ਲੈ ਕੇ ਹਰਜਿੰਦਰ ਕੌਰ ਦੇ ਸਹੁਰੇ ਵਾਲੇ ਉਸ ਨੂੰ ਹੋਰ ਜ਼ਿਆਦਾ ਪਰੇਸ਼ਾਨ ਕਰਕੇ ਕੁੱਟਮਾਰ ਕਰਨ ਲੱਗੇ। ਇਸ ਘਟਨਾ ਦਾ ਪਤਾ ਲੱਗਣ ’ਤੇ ਉਹ ਮੰਗਲਵਾਰ ਨੂੰ ਆਪਣੀ ਭੈਣ ਹਰਜਿੰਦਰ ਕੌਰ ਦੇ ਸਹੁਰੇ ਭੱਟੀਆਂ ਗਿਆ ਸੀ, ਜਿਵੇਂ ਹੀ ਉਹ ਪਿੰਡ ਭੱਟੀਆਂ ਪਹੁੰਚ ਕੇ ਹਰਜਿੰਦਰ ਕੌਰ ਦੀ ਸੱਸ, ਸਹੁਰੇ ਤੇ ਦਿਓਰ ਨਾਲ ਗੱਲਬਾਤ ਕਰਨ ਲੱਗਾ ਤਾਂ ਉਨ੍ਹਾਂ ਨੇ ਉਸ ਨਾਲ ਅਤੇ ਉਸ ਦੀ ਭੈਣ ਨਾਲ ਕੁੱਟਮਾਰ ਕਰਕੇ ਕੱਪੜੇ ਫਾੜ ਦਿੱਤੇ ਅਤੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਸ ਸਬੰਧੀ ਸਦਰ ਥਾਣਾ ਇੰਚਾਰਜ ਅੰਕੁਰਦੀਪ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਪੁਲਸ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਕੋਰੋਨਾ ਕਾਲ 'ਚ ‘ਸੰਜੀਵਨੀ’ ਵਜੋਂ ਉਭਰਿਆ ਭਾਰਤੀ ਰੇਲਵੇ, ਸਪਲਾਈ ਕੀਤੀ 6260 ਮੀਟ੍ਰਿਕ ਟਨ ਮੈਡੀਕਲ ਆਕਸੀਜਨ
NEXT STORY